16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਲਾਇਨਜ਼ ਕਲੱਬਾਂ ਦੀ ਰਿਜ਼ਨਲ ਕਾਨਫ਼ਰੰਸ 'ਚ ਬਾਂਸਲ ਤੇ ਦਾਨੀ ਸਨਮਾਨਿਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 06-04-2026
ਮੋਗਾ, 5 ਅਪ੍ਰੈਲ (ਸੁਰਿੰਦਰਪਾਲ ਸਿੰਘ)-ਲਾਇਨਜ਼ ਕਲੱਬ ਰਿਜਨ 5 ਡਿਸਟਿ੍ਕਟ 321-ਐਫ ਦੀ ਰਿਜਨਲ ਕਾਨਫ਼ਰੰਸ ਬੀਤੀ ਸ਼ਾਮ ਲਾਇਨ ਭਵਨ ਫ਼ਿਰੋਜ਼ਪੁਰ ਸਿਟੀ ਵਿਚ ਹੋਈ | ਮੀਟਿੰਗ 'ਚ ਰਿਜਨ 5 ਦੀਆਂ 13 ਕਲੱਬਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ | ਕਾਨਫ਼ਰੰਸ ਦਾ ਆਯੋਜਨ ਰਿਜਨ ਚੇਅਰਮੈਨ ਐਡਵੋਕੇਟ ਲਾਇਨ ਅਸ਼ੀਸ਼ ਸ਼ਰਮਾ ਨੇ ਕੀਤਾ | ਸਮਾਗਮ ਦੇ ਮਹਿਮਾਨ ਮਲਟੀਪਲ ਕੌਂਸਲ ਚੇਅਰਮੈਨ ਲਾਇਨ ਰਵਿੰਦਰ ਸਾਗਰ ਤੇ ਡਿਸਟਿ੍ਕਟ ਗਵਰਨਰ ਅੰਮਿ੍ਤਪਾਲ ਸਿੰਘ ਜੰਡੂ ਸਨ | ਮੀਟਿੰਗ 'ਚ ਸਾਬਕਾ ਗਵਰਨਰ ਤੇ ਹੋਰ ਅਹੁਦੇਦਾਰਾਂ ਸਮੇਤ 150 ਤੋਂ ਵੱਧ ਮੈਂਬਰਾਂ ਨੇ ਭਾਗ ਲਿਆ ਤੇ ਕਲੱਬਾਂ ਵਲੋਂ 1 ਜੁਲਾਈ 2025 ਤੋਂ ਮਾਰਚ 2026 ਤੱਕ ਕੀਤੇ ਗਏ ਸੇਵਾ ਦੇ ਕੰਮਾਂ ਲਈ ਕਲੱਬਾਂ ਨੂੰ ਸਨਮਾਨਿਤ ਕੀਤਾ ਗਿਆ | ਗਵਰਨਰ ਲਾਇਨ ਅੰਮਿ੍ਤਪਾਲ ਸਿੰਘ ਜੰਡੂ ਨੇ ਦੱਸਿਆ ਕਿ ਇਸ ਸਾਲ ਡਿਸਟਿ੍ਕਟ ਕਾਨਫ਼ਰੰਸ ਕੁਫ਼ਰੀ ਵਿਚ 17 ਮਈ ਨੂੰ ਹੋ ਰਹੀ ਹੈ | ਉਨ੍ਹਾਂ ਰਿਜਨ 5 ਦੇ ਰਿਜਨ ਚੇਅਰਮੈਨ ਐਡਵੋਕੇਟ ਅਸ਼ੀਸ਼ ਸ਼ਰਮਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਇਸ ਰਿਜਨ ਵਿਚ ਬਹੁਤ ਵਧੀਆ ਸੇਵਾ ਦੇ ਪ੍ਰੋਜੈਕਟ ਹੋਏ ਹਨ | ਇਸ ਮੌਕੇ ਲਾਇਨ ਕਲੱਬ ਮੋਗਾ ਸੈਂਟਰਲ ਦੇ ਕੈਬਨਿਟ ਮੈਂਬਰ ਐਸ.ਕੇ. ਬਾਂਸਲ ਤੇ ਜਸਵੰਤ ਸਿੰਘ ਦਾਨੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਲਾਇਨ ਮੋਗਾ ਸੈਂਟਰਲ ਦੇ ਐਸ.ਕੇ. ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੀ ਕਲੱਬ ਕੁਫ਼ਰੀ ਹਿਮਾਚਲ ਪ੍ਰਦੇਸ਼ ਵਿਖੇ ਸਾਲਾਨਾ ਡਿਸਟਿ੍ਕਟ ਕਾਨਫ਼ਰੰਸ 'ਚ ਸ਼ਾਮਿਲ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਐਜੂਕੇਸ਼ਨ ਕਾਲਜ ਢੁੱਡੀਕੇ ਐਮ.ਐੱਡ. ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਮੋਗਾ 13 ਅੰਕਾਂ ਨਾਲ ਅੰਕ ਤਾਲਿਕਾ 'ਚ ਸਿਖਰ 'ਤੇ-ਕਮਲ ਅਰੋੜਾ
Ad Position 24