16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਲੈਕਚਰਾਰ ਮਧੂ ਬਾਲਾ ਜ਼ਿਲ੍ਹਾ ਕਮੇਟੀ ਮੈਂਬਰ ਡੀ.ਟੀ.ਐਫ. ਮੋਗਾ ਦੀ ਸੇਵਾ-ਮੁਕਤੀ 'ਤੇ ਸਨਮਾਨ ਸਮਾਗਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 06-04-2026
ਮੋਗਾ, 5 ਅਪ੍ਰੈਲ (ਸੁਰਿੰਦਰਪਾਲ ਸਿੰਘ)-ਲੈਕਚਰਾਰ ਮਧੂ ਬਾਲਾ ਲੈਕਚਰਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਘੀਪੁਰਾ ਜ਼ਿਲ੍ਹਾ ਕਮੇਟੀ ਮੈਂਬਰ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਜ਼ਿਲ੍ਹਾ ਮੋਗਾ ਸਿੱਖਿਆ ਵਿਭਾਗ ਤੋਂ ਆਪਣੀ 36 ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ ਸੇਵਾ-ਮੁਕਤ ਹੋ ਗਏ ਹਨ | ਉਨ੍ਹਾਂ ਦੀਆਂ ਜਥੇਬੰਦੀ 'ਚ ਨਿਭਾਈਆਂ ਸੇਵਾਵਾਂ ਬਦਲੇ ਡੀ.ਟੀ.ਐਫ. ਮੋਗਾ ਦੀ ਜ਼ਿਲ੍ਹਾ ਕਮੇਟੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਅਮਰਦੀਪ ਸਿੰਘ ਬੁੱਟਰ ਬਲਾਕ ਪ੍ਰਧਾਨ ਵਲੋਂ ਉਨ੍ਹਾਂ ਦਾ ਸਨਮਾਨ ਪੱਤਰ ਪੜ੍ਹ ਕੇ ਉਨ੍ਹਾਂ ਦੀਆਂ ਸਿੱਖਿਆ ਵਿਭਾਗ 'ਚ ਨਿਭਾਈਆਂ ਸੇਵਾਵਾਂ 'ਤੇ ਚਾਨਣਾ ਪਾਇਆ ਗਿਆ | ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੁਖਪਾਲਜੀਤ ਸਿੰਘ, ਜਗਵੀਰਨ ਕੌਰ, ਸੁਖਵਿੰਦਰ ਸਿੰਘ ਘੋਲੀਆ, ਅਮਨਦੀਪ ਮਾਛੀਕੇ, ਸੁਰਿੰਦਰ ਰਾਮ ਕੁੱਸਾ, ਸੁਰਿੰਦਰ ਸਿੰਘ, ਗੁਰਮੀਤ ਸਿੰਘ ਝੋਰੜਾਂ, ਸਵਰਨਜੀਤ ਭਗਤਾ, ਸਵਰਨਦਾਸ ਆਦਿ ਆਗੂਆਂ ਨੇ ਜਥੇਬੰਦੀ ਵਿਚ ਪਾਏ ਯੋਗਦਾਨ ਤੇ ਸੰਘਰਸ਼ਾਂ ਵਿਚ ਉਨ੍ਹਾਂ ਦੀ ਭਾਗੀਦਾਰੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ ਨੇ ਆਪਣੇ ਭਾਸ਼ਣ ਵਿਚ ਅਧਿਆਪਕ ਲਹਿਰ ਨੂੰ ਦਰਪੇਸ਼ ਚੁਣੌਤੀਆਂ ਤੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ਜਾ ਰਹੀ ਨਵੀਂ ਸਿੱਖਿਆ ਨੀਤੀ ਨਾਲ ਸਿੱਖਿਆ ਨੂੰ ਹੋਣ ਵਾਲੇ ਨੁਕਸਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਆਗੂਆਂ ਨੇ ਮੈਡਮ ਮਧੂ ਬਾਲਾ ਅਤੇ ਉਨ੍ਹਾਂ ਦੇ ਜੀਵਨ ਸਾਥੀ ਪਿ੍ੰਸੀਪਲ ਅਸ਼ਵਨੀ ਚਾਵਲਾ ਨੂੰ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ | ਮੈਡਮ ਮਧੂ ਬਾਲਾ ਨੇ ਆਪਣੇ ਭਾਸ਼ਣ ਵਿਚ ਜਥੇਬੰਦੀ ਦੀ ਮਹੱਤਤਾ ਬਾਰੇ ਦੱਸਿਆ | ਇਸ ਸਮੇਂ ਨਰਿੰਦਰ ਸਿੰਘ, ਨਵਦੀਪ ਸਿੰਘ ਧੂੜਕੋਟ, ਜਗਦੇਵ ਮਹਿਣਾ, ਅਮਨਦੀਪ ਸਿੰਘ ਮਟਵਾਣੀ, ਰਾਜਵੰਤ ਸਿੰਘ ਘੋਲੀਆ, ਹਾਕਮ ਸਿੰਘ ਧਾਲੀਵਾਲ, ਪਰਮਜੀਤ ਸਿੰਘ ਬੁੱਟਰ, ਰਾਜਵੀਰ ਸਿੰਘ ਬੁੱਟਰ, ਭਗਵੰਤ ਸਿੰਘ, ਰਾਕੇਸ਼ ਕੁਮਾਰ, ਰਾਜਜੰਗ ਸਿੰਘ, ਹਰਜੀਤ ਕੌਰ, ਨਤਾਸ਼ਾ ਕੌਸ਼ਲ, ਮਮਤਾ ਕੌਸ਼ਲ, ਮਲਕੀਤ ਸਿੰਘ, ਪ੍ਰੇਮ ਕੁਮਾਰ, ਪ੍ਰੋਫੈਸਰ ਤਨਵੀਰ ਕੌਰ, ਅਮਰਜੀਤ ਕੌਰ ਪੱਤੋ, ਸਾਹਿਲ ਮਿੱਤਲ, ਜਸਵੀਰ ਕੌਰ, ਰਮਨਦੀਪ ਕੌਰ, ਅਮਨਦੀਪ ਕੌਰ ਬੁੱਘੀਪੁਰਾ ਆਦਿ ਅਧਿਆਪਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੈਨੂੰ ਆਸ ਹੈ ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਮੋਗਾ ਹਲਕੇ ਤੋਂ ਦੇਵੇਗੀ ਟਿਕਟ-ਮਾਨ ਅਗਲੀ ਖ਼ਬਰ ਸਮਾਲਸਰ ਵਿਖੇ ਇਕ ਪੈਟਰੋਲ ਪੰਪ 'ਤੇ ਲੁੱਟ-ਖੋਹ ਕਰਨ ਵਾਲੇ ਦੋਸ਼ੀ ਗਿ੍ਫ਼ਤਾਰ <br/>
Ad Position 24