ਮੈਨੂੰ ਆਸ ਹੈ ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਮੋਗਾ ਹਲਕੇ ਤੋਂ ਦੇਵੇਗੀ ਟਿਕਟ-ਮਾਨ
ਅਜੀਤ ਡੈਸਕ
06-04-2026
ਮੋਗਾ, 5 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮੋਗਾ ਵਿਧਾਨ ਸਭਾ ਹਲਕੇ ਤੋਂ ਸੇਵਾਦਾਰ ਮਨਜੀਤ ਸਿੰਘ ਮਾਨ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਪੂਰਨ ਆਸ ਹੈ ਕਿ ਇਸ ਵਾਰ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾ ਵਿਚ ਕਾਂਗਰਸ ਪਾਰਟੀ ਮੇਰੇ ਪਿਛਲੇ 31 ਸਾਲਾਂ ਦੇ ਪਾਰਟੀ ਅੰਦਰ ਕੀਤੇ ਕੰਮਾਂ ਦਾ ਮੁੱਲ ਤਾਰਦਿਆਂ ਮੋਗਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਕੇ ਨਿਵਾਜੇਗੀ | ਮਾਨ ਨੇ ਕਿਹਾ ਕਿ ਮੋਗਾ ਵਿਧਾਨ ਸਭਾ ਹਲਕੇ ਅੰਦਰ ਉਨ੍ਹਾਂ ਦਾ ਸਭ ਤੋਂ ਮਜ਼ਬੂਤ ਜਨ ਆਧਾਰ ਹੈ | ਹਲਕੇ ਦੇ ਪਿੰਡਾਂ ਅੰਦਰ ਲੋਕ ਉਨ੍ਹਾਂ ਨੂੰ ਬੇਹੱਦ ਪਿਆਰ ਕਰਦੇ ਹਨ ਕਿਉਂਕਿ ਪਿਛਲੇ 31 ਸਾਲਾਂ ਵਿਚ ਉਨ੍ਹਾਂ ਕਾਂਗਰਸ ਪਾਰਟੀ ਦੇ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਦਿਆਂ ਹਜ਼ਾਰਾਂ ਲੋਕਾਂ ਦੇ ਕੰਮ ਕੀਤੇ ਹਨ ਤੇ ਪਾਰਟੀ ਦੀ ਦਿਨ ਰਾਤ ਸੇਵਾ ਕੀਤੀ ਹੈ | ਦੋ ਵਾਰ ਯੂਥ ਕਾਂਗਰਸ ਦੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਹੁੰਦਿਆਂ ਜ਼ਿਲ੍ਹਾ ਮੋਗਾ ਅੰਦਰ ਸੈਂਕੜੇ ਨੌਜਵਾਨ ਕਾਂਗਰਸ ਪਾਰਟੀ ਨਾਲ ਜੋੜੇ ਜੋ ਅੱਜ ਕਾਂਗਰਸ ਪਾਰਟੀ ਦਾ ਸਰਮਾਇਆ ਹਨ | ਮਾਨ ਨੇ ਕਿਹਾ ਕਿ ਪਿਛਲੇ 22 ਸਾਲਾਂ ਤੋਂ ਲਗਾਤਾਰ ਉਹ ਮੋਗਾ ਨਗਰ ਨਿਗਮ ਦੇ ਕੌਂਸਲਰ ਬਣਦੇ ਆ ਰਹੇ ਹਨ ਜਿਸ ਨਾਲ ਉਨ੍ਹਾਂ ਆਪਣੇ ਵਾਰਡ ਅੰਦਰ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਤੇ ਮੋਗਾ ਸ਼ਹਿਰ ਦੇ ਹਜ਼ਾਰਾਂ ਲੋਕਾਂ ਦੇ ਨਗਰ ਨਿਗਮ ਅੰਦਰ ਪੈਂਦੇ ਰੋਜ਼ਮਰ੍ਹਾ ਦੇ ਕੰਮ ਕਰਵਾਏ | ਮੈਨੂੰ ਵਿਸ਼ਵਾਸ ਹੈ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਕਾਂਗਰਸ ਹਾਈਕਮਾਂਡ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੋਗਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਕੇ ਨਿਵਾਜਣਗੇ |