17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਡੱਬਵਾਲੀ 'ਚ ਐਸ.ਪੀ ਜਸਲੀਨ ਕੌਰ ਨੇ ਸੰਭਾਲਿਆ ਅਹੁਦਾ <br/>

Ad Position 21
No active advertisement
ਅਜੀਤ ਡੈਸਕ 06-04-2026
ਡੱਬਵਾਲੀ, 5 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਪੁਲਿਸ ਜ਼ਿਲ੍ਹਾ ਡੱਬਵਾਲੀ ਦੇ ਨਵ-ਨਿਯੁਕਤ ਐਸ.ਪੀ ਜਸਲੀਨ ਕੌਰ ਨੇ ਅੱਜ ਅਹੁਦਾ ਸੰਭਾਲ ਲਿਆ | ਸਾਲ 2019 ਬੈਚ ਦੀ ਆਈ.ਪੀ.ਐਸ ਅਧਿਕਾਰੀ ਜਸਲੀਨ ਕੌਰ ਭੌਤਿਕ ਵਿਗਿਆਨ (ਆਨਰਜ਼) ਤੇ ਵਾਤਾਵਰਣ ਵਿਸ਼ੇ ਵਿਚ ਗੇ੍ਰਜੂਏਟ ਹਨ | ਇਸ ਤੋਂ ਪਹਿਲਾਂ ਉਹ ਏ.ਐਸ.ਪੀ. ਪਲਵਲ, ਡੀ.ਸੀ.ਪੀ. ਫਰੀਦਾਬਾਦ ਤੇ ਡੀ.ਸੀ.ਪੀ. ਝੱਜਰ ਜਿਹੇ ਅਹਿਮ ਅਹੁਦਿਆਂ 'ਤੇ ਤਾਇਨਾਤ ਰਹਿ ਚੁੱਕੇ ਹਨ | ਉਨ੍ਹਾਂ ਦੀ ਪਛਾਣ ਸਖ਼ਤ ਤੇ ਫ਼ੀਲਡ-ਅਧਾਰਿਤ ਕਾਰਜਸ਼ੈਲੀ ਵਜੋਂ ਦੱਸੀ ਜਾਂਦੀ ਹੈ | ਅਹੁਦਾ ਸੰਭਾਲਣ ਉਪਰੰਤ ਐਸ.ਪੀ ਨੇ ਨਸ਼ਿਆਂ ਨੂੰ ਨੱਥ ਪਾਉਣ, ਸਾਇਬਰ ਜੁਰਮ 'ਤੇ ਕਾਬੂ, ਸੜਕ ਸੁਰੱਖਿਆ ਤੇ ਮਹਿਲਾ ਸੁਰੱਖਿਆ ਨੂੰ ਆਪਣੀਆਂ ਤਰਜੀਹਾਂ ਵਿਚ ਦੱਸਿਆ | ਉਨ੍ਹਾਂ ਸਪੱਸ਼ਟ ਕੀਤਾ ਕਿ ਡੱਬਵਾਲੀ ਵਿਚ ਸੰਗਠਤ ਜੁਰਮ ਨੂੰ ਕਿਸੇ ਵੀ ਸੂਰਤ ਵਿਚ ਪਨਪਣ ਨਹੀਂ ਦਿੱਤਾ ਜਾਵੇਗਾ ਅਤੇ ਭਿ੍ਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾਵੇਗੀ | ਨਾਲ ਹੀ ਟਰੈਫ਼ਿਕ ਨਿਯਮਾਂ ਦੀ ਉਲੰਘਣਾ 'ਤੇ ਸਖ਼ਤੀ ਤੇ ਖੇਤਰ ਵਿਚ ਲਗਾਤਾਰ ਗਸ਼ਤ ਵਧਾਉਣ ਦੇ ਨਿਰਦੇਸ਼ ਦਿੱਤੇ | ਇਸ ਤੋਂ ਪਹਿਲਾਂ ਪੁਲਿਸ ਕਰਮਚਾਰੀਆਂ ਨੇ ਸਲਾਮੀ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ | ਇਸ ਮੌਕੇ ਡੀ.ਐਸ.ਪੀ (ਹੈੱਡਕੁਆਰਟਰ) ਕਪਿਲ ਅਹਲਾਵਤ, ਡੀ.ਐਸ.ਪੀ ਡੱਬਵਾਲੀ ਯੋਗੇਸ਼ ਕਟਾਰੀਆ, ਵੱਖ-ਵੱਖ ਥਾਣਿਆਂ ਦੇ ਮੁਖੀ ਤੇ ਹੋਰ ਅਧਿਕਾਰੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਬਚਾਓ ਰੈਲੀ ਅੱਜ-ਰੋਜ਼ੀ ਬਰਕੰਦੀ <br/> ਅਗਲੀ ਖ਼ਬਰ ਵੈਲਫੇਅਰ ਸੇਵਾ ਸੁਸਾਇਟੀ ਵਲੋਂ '20 ਸਵਾਲ-20 ਇਨਾਮ' ਦਾ ਡਰਾਅ 11 ਨੂੰ
Ad Position 24