08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਕਿਸ਼ਨਪੁਰਾ ਕਲਾਂ ਦੇ ਆਸ-ਪਾਸ ਦੇ ਪਿੰਡਾਂ 'ਚ ਭਰਵੀਂ ਬਾਰਿਸ਼ ਕਾਰਨ ਕਿਸਾਨ ਚਿੰਤਤ

Ad Position 21
No active advertisement
ਅਜੀਤ ਡੈਸਕ 09-04-2026
ਕਿਸ਼ਨਪੁਰਾ ਕਲਾਂ, 8 ਅਪ੍ਰੈਲ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਿਸਾਨਾਂ ਦੀ ਦਿਨ ਰਾਤ ਸਖ਼ਤ ਮਿਹਨਤ ਕਰਕੇ ਤਿਆਰ ਕੀਤੀ ਕਣਕ ਦੀ ਫ਼ਸਲ ਲਗਭਗ ਪੱਕਣ ਨੂੰ ਤਿਆਰ ਹੋ ਚੁੱਕੀ ਹੈ ਤੇ ਕਿਸਾਨ ਆਪਣੀ ਫ਼ਸਲ ਦੀ ਵਾਢੀ ਕਰਨ ਲਈ ਤਿਆਰੀਆਂ ਮੁਕੰਮਲ ਕਰੀ ਬੈਠੇ ਹਨ ਤੇ ਉੱਪਰੋਂ ਬੀਤੇ ਦਿਨਾਂ ਤੋਂ ਹੋਈ ਬੇਮੌਸਮੀ ਬਰਸਾਤ ਤੇ ਤੇਜ਼ ਹਵਾਵਾਂ ਨੇ ਕਸਬਾ ਕਿਸ਼ਨਪੁਰਾ ਕਲਾਂ ਤੇ ਆਸ ਪਾਸ ਦੇ ਇਲਾਕਿਆਂ ਵਿਚ ਨਿੱਸਰ ਚੁੱਕੀ ਕਣਕ ਦੀ ਫ਼ਸਲ ਨੂੰ ਝੰਬ ਕੇ ਰੱਖ ਦਿੱਤਾ ਹੈ | ਇੱਥੋਂ ਤੱਕ ਕਿ ਬਹੁਤ ਥਾਵਾਂ 'ਤੇ ਮੀਂਹ ਕਾਰਨ ਫ਼ਸਲਾਂ ਦੇ ਧਰਤੀ 'ਤੇ ਹੀ ਵਿਛਣ ਕਾਰਨ ਕਿਸਾਨਾਂ ਨੂੰ ਹੋਰ ਆਰਥਿਕ ਮੰਦਹਾਲੀ ਵੱਲ ਧੱਕ ਦਿੱਤਾ ਹੈ | ਕਿਸਾਨ ਹਰਮੇਲ ਸਿੰਘ ਮੇਲੀ, ਕਿਸਾਨ ਹਰਜਿੰਦਰ ਸਿੰਘ ਔਲਖ, ਗੁਰਪ੍ਰੀਤ ਸਿੰਘ ਢਿੱਲੋਂ, ਮਹੰਤਾਂ ਸਿੰਘ ਔਲਖ, ਸ਼ੇਰਾ ਔਲਖ, ਕਿਸਾਨ ਦਰਸ਼ਨ ਸਿੰਘ ਮਾਨ, ਕਿਸਾਨ ਅਵਤਾਰ ਸਿੰਘ, ਕਿਸਾਨ ਬਲਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪਹਿਲਾਂ ਹੜ੍ਹਾਂ ਦੇ ਪਾਣੀ ਨਾਲ ਬਹੁਤ ਵੱਡਾ ਨੁਕਸਾਨ ਹੋਇਆ, ਝੋਨੇ ਦਾ ਝਾੜ 30 ਤੋਂ 40 ਫ਼ੀਸਦੀ ਘੱਟ ਰਿਹਾ, ਆਲੂਆਂ ਦੀ ਬੇਕਦਰੀ ਤੇ ਹੁਣ ਕਣਕ ਤੇ ਤੂੜੀ ਦੇ ਝਾੜ 'ਤੇ ਵੱਡਾ ਅਸਰ ਹੋਵੇਗਾ | ਇਲਾਕੇ ਦੇ ਕਿਸਾਨਾਂ ਨੇ ਕਿਹਾ ਕਿ ਬੇਮੌਸਮੀ ਹੋਈ ਬਰਸਾਤ ਨਾਲ ਜਿੱਥੇ ਕਿਸਾਨਾਂ ਦੇ ਮੱਥੇ ਉੱਪਰ ਫ਼ਿਕਰਾਂ ਦੀਆਂ ਲਕੀਰਾਂ ਵਧ ਗਈਆ ਹਨ, ਉੱਥੇ ਹੀ ਕਰਜ਼ੇ ਦਾ ਭਾਰ ਹੋਰ ਵੱਧ ਜਾਵੇਗਾ | ਜੇਕਰ ਮੌਸਮ ਦਾ ਮਜਾਜ਼ ਇਸੇ ਤਰ੍ਹਾਂ ਨਾਲ ਬਦਲਦਾ ਰਿਹਾ ਤਾਂ ਆਉਣ ਵਾਲਾ ਸਮਾਂ ਕਿਸਾਨਾਂ ਲਈ ਹੋਰ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਤਿੰਨ ਨਸ਼ਾ ਤਸਕਰਾਂ ਦੀ 2 ਕਰੋੜ ਤੋਂ ਉੱਪਰ ਦੀ ਜਾਇਦਾਦ ਫਰੀਜ <br/> ਅਗਲੀ ਖ਼ਬਰ ਮੱਖਣ ਬਰਾੜ ਵਲੋਂ ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ ਸ਼ਲਾਘਾਯੋਗ ਕਦਮ-ਬਲਜੀਤ, ਗੁਰਪ੍ਰੀਤ
Ad Position 24