ਵਿਧਾਇਕ ਲਾਡੀ ਢੋਸ ਵਲੋਂ ਡੀ. ਏ. ਵੀ. ਸਕੂਲ 'ਚ ਆਧੁਨਿਕ ਸਟੇਡੀਅਮ ਦੇ ਨਵੀਨੀਕਰਨ ਦਾ ਉਦਘਾਟਨ <br/>
ਅਜੀਤ ਡੈਸਕ
09-04-2026
ਚੇਅਰਮੈਨ ਵਿਜੇ ਕੁਮਾਰ ਧੀਰ ਨੇ ਵੀ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਕੂਲ ਦਾ ਮਕਸਦ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ 'ਚ ਵੀ ਅੱਗੇ ਲਿਆਉਣਾ ਹੈ | ਅੰਤ ਵਿਚ ਸਕੂਲ ਪਿ੍ੰਸੀਪਲ ਰਿਤੂ ਅਹੂਜਾ ਨੇ ਪੁੱਜੇ ਮਹਿਮਾਨਾਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ | ਸਮਾਗਮ ਵਿਚਾਰ ਚਰਚਾ ਪੱਖੋਂ ਡੂੰਘੀ ਛਾਪ ਛੱਡਣ ਵਿਚ ਵੀ ਸਫਲ ਰਿਹਾ | ਸਮਾਗਮ 'ਚ ਨਗਰ ਪੰਚਾਇਤ ਦੇ ਵਾਈਸ ਪ੍ਰਧਾਨ ਸੁਮੀਤ ਕੁਮਾਰ ਬਿੱਟੂ ਮਲਹੋਤਰਾ, ਸਚਿਨ ਧੀਰ, ਬਲਵੀਰ ਸਿੰਘ ਮਹਿਤਾ, ਕੌਂਸਲਰ ਸੁੱਚਾ ਸਿੰਘ ਪੁਰਬਾ, ਕੌਂਸਲਰ ਪ੍ਰਦੀਪ ਪਲਤਾ, ਮਨੋਜ ਕੁਮਾਰ ਮਿਸ਼ਰਾ, ਰਿੰਕੂ ਗੁਲਾਟੀ, ਗਗਨ ਅਰੋੜਾ, ਤਿਲਕ ਰਾਜ ਗੁਲਾਟੀ, ਬਲਦੇਵ ਸਿੰਘ ਛਤੀਰੀਆਂ ਵਾਲੇ, ਦਰਸ਼ਨ ਸਿੰਘ ਬੇਦੀ, ਰਣਬੀਰ ਗੁਲਾਟੀ ਆਦਿ ਹਾਜ਼ਰ ਸੀ |