ਬਾਘਾ ਪੁਰਾਣਾ, 8 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਾਘਾ ਪੁਰਾਣਾ ਦੀ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਡਾ. ਗੁਰਮੇਲ ਸਿੰਘ ਢਿਲਵਾਂ ਵਾਲਾ ਦੀ ਅਗਵਾਈ ਹੇਠ ਗੁਰਦੁਆਰਾ ਨਾਮਦੇਵ ਭਵਨ ਬਾਘਾ ਪੁਰਾਣਾ ਵਿਖੇ ਕੀਤੀ ਗਈ | ਮੀਟਿੰਗ 'ਚ ਪਿੰਡਾਂ ਅਤੇ ਸ਼ਹਿਰ ਦੇ ਵੱਡੀ ਗਿਣਤੀ ਡਾਕਟਰ ਸਾਥੀਆਂ ਨੇ ਹਿੱਸਾ ਲਿਆ | ਇਸ ਮੌਕੇ ਜਗਸੀਰ ਸਿੰਘ ਘੋਲੀਆ, ਸੁਖਦੇਵ ਸਿੰਘ ਗੰਜੀ ਗੁਲਾਬ ਸਿੰਘ ਵਾਲਾ, ਜਸਵੀਰ ਸਿੰਘ ਮਾਣੂੰਕੇ, ਮੁਕੰਦ ਸਿੰਘ ਮਾੜੀ ਮੁਸਤਫ਼ਾ ਨੇ ਪਿੰਡਾਂ ਅਤੇ ਸ਼ਹਿਰਾਂ 'ਚ ਮੱਧ ਵਰਗ ਪਰਿਵਾਰਾਂ ਲਈ ਪ੍ਰੈਕਟਿਸ ਕਰ ਰਹੇ ਡਾਕਟਰ ਸਾਥੀਆਂ ਨੂੰ ਆਪਣੇ ਹੱਕਾਂ ਮੰਗਾਂ ਲਈ ਸੰਘਰਸ਼ ਕਰਨ ਲਈ 11 ਅਪ੍ਰੈਲ ਨੂੰ ਸੰਗਰੂਰ ਦੀ ਵਿਸ਼ਾਲ ਰੈਲੀ 'ਚ ਵੱਡੀ ਗਿਣਤੀ ਪੁੱਜਣ ਦੀ ਅਪੀਲ ਕੀਤੀ | ਇਸ ਮੌਕੇ ਡਾ. ਬਲਜਿੰਦਰ ਸਿੰਘ ਨੱਥੋਕੇ, ਜਗਰੂਪ ਸਿੰਘ ਕੋਟਲਾ, ਸਟੇਟ ਆਗੂ ਸੁਖਪਾਲ ਸਿੰਘ ਢਿਲਵਾਂ ਅਤੇ ਚੰਦ ਸਿੰਘ ਬਾਘਾ ਪੁਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਦੌਰਾਨ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਗਿਆ ਅਤੇ ਸਮੇਂ-ਸਮੇਂ 'ਤੇ ਯੂਨੀਅਨ ਆਗੂਆਂ ਵਲੋਂ ਸਰਕਾਰੀ ਨੁਮਾਇੰਦਿਆਂ, ਸਿਹਤ ਵਿਭਾਗ ਦੇ ਆਲਾ ਅਧਿਕਾਰੀਆਂ ਨਾਲ ਕੀਤੀਆਂ ਮੀਟਿੰਗਾਂ ਦਾ ਕੋਈ ਲਾਭ ਨਹੀ ਹੋਈਆਂ | ਆਪਣੇ ਹੱਕੀ ਮੰਗਾਂ ਨੂੰ ਪੂਰਾ ਕਰਨ ਲਈ 11 ਅਪ੍ਰੈਲ ਨੂੰ ਸੰਗਰੂਰ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ ਜਸਵੰਤ ਸਿੰਘ ਕੋਟਲਾ, ਬਾਲ ਗੋਪਾਲ ਘੋਲੀਆ ਖ਼ੁਰਦ, ਦਵਿੰਦਰ ਕੁਮਾਰ ਬੁੱਧ ਸਿੰਘ ਵਾਲਾ, ਦਰਸ਼ਨ ਸਿੰਘ ਕੋਟਲਾ, ਨਿਰਮਲ ਸਿੰਘ ਜੈਮਲ ਵਾਲਾ, ਸੁਖਵੀਰ ਸਿੰਘ ਆਲਮ ਵਾਲਾ, ਕੁਲਵੀਰ ਸਿੰਘ, ਹਰਭਜਨ ਸਿੰਘ ਘੋਲੀਆ ਕਲਾ, ਬਲਤੇਜ ਸਿੰਘ ਨੱਥੋਕੇ, ਸੁਖਪਾਲ ਸਿੰਘ, ਬਲਦੇਵ ਸਿੰਘ ਕਾਲੇਕੇ, ਸੁਖਵਿੰਦਰ ਸੋਨੰੂ, ਪਰਮਜੀਤ ਸਿੰਘ, ਰਿੰਕੂ ਬਾਘਾ ਪੁਰਾਣਾ, ਮਨਪ੍ਰੀਤ ਮਾੜੀ ਮੁਸਤਫ਼ਾ, ਸੋਨੂੰ ਨੱਥੂਵਾਲਾ, ਸਤਨਾਮ ਸਿੰਘ, ਜਰਨੈਲ ਸਿੰਘ ਰਾਜੇਆਣਾ, ਜਗਜੀਤ ਸਿੰਘ ਸਮਾਧ, ਜਗਰੂਪ ਸਿੰਘ, ਭੁਪਿੰਦਰ ਸਿੰਘ ਚੰਨੂੰ ਵਾਲਾ ਆਦਿ ਯੂਨੀਅਨ ਮੈਂਬਰਾਂ ਨੇ ਸੰਗਰੂਰ ਰੈਲੀ ਦਾ ਪੋਸਟਰ ਵੀ ਜਾਰੀ ਕੀਤਾ |