08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਨੈਸ਼ਨਲ ਕਾਨਵੈਂਟ ਸਕੂਲ ਮੋਗਾ ਵਿਚ ਵਿਸ਼ਵ ਸਿਹਤ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 09-04-2026
ਮੋਗਾ, 8 ਅਪ੍ਰੈਲ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ, ਨਾਮਵਰ ਅਤੇ ਉੱਚਕੋਟੀ ਦੀ ਗੁਣਾਤਮਿਕ ਅਤੇ ਨੈਤਿਕ ਸਿੱਖਿਆ ਵਿਚ ਮੋਹਰੀ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਵਿਸ਼ਵ ਸਿਹਤ ਦਿਵਸ ਬਹੁਤ ਧੂਮਧਾਮ ਨਾਲ ਮਨਾਇਆ ਗਿਆ | ਸਕੂਲ ਦੇ ਵਾਈਜ਼ ਪਿ੍ੰਸੀਪਲ ਹਰਲੀਨ ਕੌਰ ਵਲੋਂ ਦੱਸਿਆ ਗਿਆ ਕਿ ਅਸੀਂ ਆਪਣੀ ਸਿਹਤ ਦਾ ਧਿਆਨ ਕਿਸ ਤਰ੍ਹਾਂ ਰੱਖ ਸਕਦੇ ਹਾਂ | ਜਿਸ ਤਰ੍ਹਾਂ ਆਪਣੀ ਸਿਹਤ ਲਈ ਪੌਸ਼ਟਿਕ ਤੱਤ ਜ਼ਰੂਰੀ ਹੁੰਦੇ ਹਨ, ਉਸੇ ਤਰ੍ਹਾਂ ਸਵੇਰ ਦੀ ਸੈਰ, ਯੋਗਾ ਵੀ ਬਹੁਤ ਜ਼ਰੂਰੀ ਹੈ | ਜੇਕਰ ਭੋਜਨ ਵਿਚ ਪੌਸ਼ਟਿਕ ਤੱਤਾਂ ਦੀ ਕਮੀ ਰਹਿ ਜਾਵੇ ਤਾਂ ਉਹ ਇਕ ਬਿਮਾਰੀ ਦਾ ਰੂਪ ਧਾਰ ਲੈਂਦੇ ਹਨ | ਇਸ ਕਰ ਕੇ ਸਾਨੂੰ ਹਰ ਉਮਰ ਦੇ ਵਿਚ ਸੰਤੁਲਿਤ ਖ਼ੁਰਾਕ ਲੈਣੀ ਚਾਹੀਦੀ ਹੈ ਜਿਸ ਨਾਲ ਸਾਡੇ ਸਰੀਰਕ ਅਤੇ ਮਾਨਸਿਕ ਵਿਕਾਸ ਵਿਚ ਕੋਈ ਕਮੀ ਨਾ ਰਹਿ ਜਾਵੇ | ਇਸ ਦੇ ਨਾਲ-ਨਾਲ ਮੈਡਮ ਮਨਪ੍ਰੀਤ ਨੇ ਬੱਚਿਆਂ ਵਿਚ ਕੁਇਜ਼ ਮੁਕਾਬਲਾ ਕਰਵਾਇਆ ਅਤੇ ਪੋਸਟਰ ਬਣਵਾਏ ਜਿਸ ਨਾਲ ਬੱਚਿਆਂ ਨੂੰ ਜੰਕ ਫੂਡ ਤੋਂ ਦੂਰ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ | ਸਕੂਲ ਵਿਚ ਸਿਹਤ ਸਬੰਧੀ ਸੈਮੀਨਾਰ ਵੀ ਕਰਵਾਇਆ ਗਿਆ | ਇਸ ਉਪਰੰਤ ਸਕੂਲ ਦੇ ਪਿ੍ੰਸੀਪਲ ਅੰਬਿਕਾ ਦਾਨੀ ਨੇ ਬੱਚਿਆਂ ਨੂੰ ਦੱਸਿਆ ਕਿ ਜੇ ਸਿਹਤ ਵਧੀਆ ਹੋਵੇਗੀ ਤਾਂ ਹੀ ਤੁਸੀਂ ਜੀਵਨ ਵਿਚ ਵੱਧ ਤੋਂ ਵੱਧ ਤਰੱਕੀ ਕਰ ਸਕਦੇ ਹੋ | ਇਸ ਮੌਕੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀ ਨੇ ਕਿਹਾ ਚੰਗੀ ਸਿਹਤ ਲਈ ਘੱਟੋ ਘੱਟ ਛੇ ਘੰਟੇ ਦੀ ਨੀਂਦ ਜ਼ਰੂਰੀ ਹੈ | ਸਵੇਰੇ 5 ਵਜੇ ਤੋਂ ਪਹਿਲਾ ਉੱਠਣਾ ਚਾਹੀਦਾ ਹੈ, ਕਸਰਤ ਕਰਨੀ ਚਾਹੀਦੀ ਹੈ | ਖਾਣਾ ਚੰਗੀ ਤਰ੍ਹਾਂ ਚਬਾ ਕੇ ਖਾਣਾ ਚਾਹੀਦਾ ਹੈ | ਆਪਣੇ ਸਰੀਰ ਦੀ ਜਾਂਚ ਵੀ ਕੁਝ ਸਮੇਂ ਬਾਅਦ ਕਰਵਾਉਣੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਹਲਕਾ ਧਰਮਕੋਟ 'ਚ ਗੜੇਮਾਰੀ ਨਾਲ ਪ੍ਰਭਾਵਿਤ ਫ਼ਸਲਾਂ ਦਾ ਮਿਲੇਗਾ ਸਮੇਂ ਸਿਰ ਮੁਆਵਜ਼ਾ-ਵਿਧਾਇਕ ਲਾਡੀ ਢੋਸ ਅਗਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ <br/>
Ad Position 24