13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪਾਥਵੇਅਜ਼ ਗਲੋਬਲ ਸਕੂਲ ਨੇ ਦਸਤਾਰ ਮੁਕਾਬਲਿਆਂ 'ਚ ਮਾਰੀਆਂ ਮੱਲਾਂ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਕੋਟ ਈਸੇ ਖਾਂ, 10 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਆਈ.ਸੀ.ਐਸ.ਈ. ਦਿੱਲੀ ਬੋਰਡ ਤੋ ਮਾਨਤਾ ਪ੍ਰਾਪਤ ਪਾਥਵੇਅਜ਼ ਗਲੋਬਲ ਸਕੂਲ ਕੋਟ ਈਸੇ ਖਾਂ ਦੇ ਵਿਦਿਆਰਥੀਆਂ ਵਲੋਂ ਪਿੰਡ ਲੁਹਾਰਾ ਦੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਸੇਵਾ ਸੁਸਾਇਟੀ ਵਲੋਂ ਕਰਵਾਏ ਜਾ ਰਹੇ ਸਮਾਗਮਾਂ ਵਿਚ ਹੋਏ ਦਸਤਾਰ ਮੁਕਾਬਲਿਆਂ 'ਚ ਹਿੱਸਾ ਲਿਆ ਗਿਆ | ਜਿਸ 'ਚ ਸਕੂਲ ਦੇ 18 ਵਿਦਿਆਰਥੀਆਂ ਨੇ ਦਸਤਾਰ ਸਜਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਦੋ ਬੱਚਿਆਂ ਨੇ ਜਿਨ੍ਹਾਂ 'ਚ ਬਲਰਾਜ ਸਿੰਘ ਸੱਤਵੀਂ ਕਲਾਸ ਨੇ ਤੀਜਾ ਸਥਾਨ ਤੇ ਜਸ਼ਨਪ੍ਰੀਤ ਸਿੰਘ ਦਸਵੀਂ ਕਲਾਸ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ | ਪੁਜ਼ੀਸ਼ਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਮਾਗਮਾਂ ਦੇ ਪ੍ਰਬੰਧਕਾਂ ਵਲੋਂ ਸਨਮਾਨ ਚਿੰਨ੍ਹ, ਨਗਦ ਇਨਾਮ ਤੇ ਸਰਟੀਫਿਕੇਟ ਦੇ ਕੇ ਬੱਚਿਆਂ ਦੀ ਹੌਂਸਲਾ ਅਫਜਾਈ ਕੀਤੀ ਗਈ | ਸਕੂਲ ਪੁੱਜਣ 'ਤੇ ਕਮੇਟੀ ਚੇਅਰਮੈਨ ਸੁਰਜੀਤ ਸਿੰਘ ਸਿੱਧੂ, ਪ੍ਰਧਾਨ ਡਾ. ਅਨਿਲਜੀਤ ਕੰਬੋਜ, ਵਾਈਸ ਚੇਅਰਮੈਨ ਅਵਤਾਰ ਸਿੰਘ ਸੌਂਦ, ਚਾਹਤ ਕੰਬੋਜ, ਸਤਨਾਮ ਸਿੰਘ ਸੌਂਦ, ਗੁਰਪ੍ਰੀਤ ਸਿੰਘ ਸਿੱਧੂ ਕੌਂਸਲਰ, ਜੋਗਿੰਦਰ ਸਿੰਘ ਸਾਬਕਾ ਸਰਪੰਚ, ਜਸਵਿੰਦਰ ਸਿੰਘ ਸਿੱਧੂ, ਪਿ੍ੰਸੀਪਲ ਅਰਵਿੰਦ ਕੁਮਾਰ ਸ਼ਰਮਾ, ਮਿਊਜ਼ਿਕ ਟੀਚਰ ਗੁਰਕਮਲ ਸਿੰਘ ਨੇ ਵਧਾਈਆਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਸਾਹਿਤ ਸਭਾ ਬਾਘਾ ਪੁਰਾਣਾ ਨੇ ਵਿਚਾਰ ਚਰਚਾ ਤੇ ਕਵੀ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਨੈਸ਼ਨਲ ਕਮਿਸ਼ਨ ਫ਼ਾਰ ਸਫ਼ਾਈ ਕਰਮਚਾਰੀ ਸਫ਼ਾਈ ਕਰਮੀਆਂ ਦੀ ਭਲਾਈ ਲਈ ਵਚਨਬੱਧ-ਉਪ ਚੇਅਰਮੈਨ ਗਿੱਲ <br/>
Ad Position 24