ਬਾਘਾ ਪੁਰਾਣਾ, 10 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਸਾਹਿਤ ਸਭਾ ਬਾਘਾ ਪੁਰਾਣਾ ਵਲੋਂ ਸਭਾ ਦੇ 50 ਵਰੇ ਪੂਰੇ ਹੋ ਜਾਣ 'ਤੇ ਮਨਾਈ ਗਈ ਗੋਲਡਨ ਜੁਬਲੀ ਸਮੇਂ ਪੱਤਰਕਾਰੀ ਵਿਸ਼ੇ 'ਤੇ ਵਿਚਾਰ ਚਰਚਾ ਤੇ ਕਵੀ ਦਰਬਾਰ ਸਭਾ ਦੇ ਪ੍ਰਧਾਨ ਡਾ. ਸਾਧੂ ਰਾਮ ਲੰਗੇਆਣਾ ਦੀ ਯੋਗ ਅਗਵਾਈ ਹੇਠ ਸਕੂਲ ਆਫ਼ ਐਮੀਨੈਂਸ ਬਾਘਾ ਪੁਰਾਣਾ ਵਿਖੇ ਕਰਵਾਇਆ ਗਿਆ | ਮੰਚ ਸੰਚਾਲਕ ਹਰਵਿੰਦਰ ਸਿੰਘ ਰੋਡੇ, ਵਿੱਤ ਸਕੱਤਰ ਜਸਵੰਤ ਸਿੰਘ ਜੱਸੀ ਵਲੋਂ ਪਹੁੰਚੀਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ ਗਿਆ | ਮੇਜਰ ਸਿੰਘ ਹਰੀਏ ਵਾਲਾ ਵਲੋਂ ਸਵਾਗਤੀ ਗੀਤ ਪੇਸ਼ ਕੀਤਾ ਗਿਆ | ਉਪਰੰਤ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਪੈੱ੍ਰਸ ਕਲੱਬ ਬਾਘਾ ਪੁਰਾਣਾ ਦੇ ਪ੍ਰਧਾਨ ਪੰਕਜ ਗੁਪਤਾ, ਬਰਾੜ ਪੈੱ੍ਰਸ ਕਲੱਬ ਬਾਘਾ ਪੁਰਾਣਾ ਦੇ ਪ੍ਰਧਾਨ ਪਵਨ ਗਰਗ, ਯਸ਼ ਚਟਾਨੀ, ਗੁਰਬਾਜ਼ ਗਿੱਲ, ਡਾ. ਸੁਰਜੀਤ ਸਿੰਘ ਬਰਾੜ, ਕੁਲਦੀਪ ਕੌਰ ਮਾਹਲਾ, ਸਾਧੂ ਰਾਮ ਲੰਗੇਆਣਾ, ਪੰਕਜ ਗੁਪਤਾ, ਪਵਨ ਗਰਗ, ਜਗਜੀਤ ਸਿੰਘ ਖਾਈ, ਜਸਵੰਤ ਜੱਸੀ, ਮੁਕੰਦ ਕਮਲ, ਨਿਰਮਲ ਕਲਿਆਣ ਸਰਪੰਚ, ਜਗਤਾਰ ਵੈਰੋਕੇ ਵਲੋਂ ਪੱਤਰਕਾਰਾਂ ਨਾਲ ਸਬੰਧਿਤ ਦਰਪੇਸ਼ ਮਸਲਿਆਂ ਬਾਰੇ ਵਿਚਾਰ ਚਰਚਾ ਵਿਚ ਹਿੱਸਾ ਲਿਆ | ਇਲਾਕੇ ਦੇ ਪ੍ਰਸਿੱਧ ਸਾਹਿਤਕਾਰ ਤੇ ਉੱਘੇ ਚਿੰਤਕ ਆਲੋਚਕ ਡਾ. ਸੁਰਜੀਤ ਬਰਾੜ ਘੋਲੀਆ ਨੇ ਆਪਣੇ ਵਿਚਾਰ ਸਾਂਝੇ ਕੀਤੇ | ਇਸ ਤੋਂ ਇਲਾਵਾ ਪੰਜਾਬੀ ਗਾਇਕ ਤਰਸੇਮ ਘਾਰੂ ਗੱਜਣ ਵਾਲਾ, ਜੱਸੀ ਬੱਡੂਵਾਲ ਅਤੇ ਕਵੀ ਦਰਬਾਰ ਵਿਚ ਆਏ ਸਾਹਿਤਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਕਵੀ ਦਰਬਾਰ ਵਿਚ ਸੇਮ ਘਾਰੂ ਗੱਜਣ ਵਾਲਾ, ਈਸ਼ਰ ਸਿੰਘ ਲੰਭਵਾਲੀ, ਜਗਦੀਸ਼ ਪ੍ਰੀਤਮ, ਲਖਵੀਰ ਸਿੰਘ ਕੋਮਲ, ਜੱਸੀ ਬੱਡੂਵਾਲ, ਮੁਕੰਦ ਕਮਲ, ਦਲਜੀਤ ਕੁਸ਼ਲ, ਸੁਰਜੀਤ ਸਿੰਘ ਕਾਲੇਕੇ, ਜਸਵੀਰ ਸ਼ਰਮਾ ਦੱਦਾਹੂਰ, ਬਲਵਿੰਦਰ ਸਿੰਘ, ਕੰਵਲਜੀਤ ਭੋਲਾ ਲੰਡੇ, ਸਤੀਸ਼ ਧਵਨ, ਕੁਲਵਿੰਦਰ ਦਿਲਗੀਰ , ਹਰਵਿੰਦਰ ਰੋਡੇ, ਪਰਮਜੀਤ ਸਿੰਘ ਬਾਘਾ ਪੁਰਾਣਾ, ਹਰਚਰਨ ਸਿੰਘ ਰਾਜੇਆਣਾ, ਐਸ ਇੰਦਰ ਰਾਜੇਆਣਾ, ਸੁਖਚੈਨ ਸਿੰਘ ਠੱਠੀ ਭਾਈ, ਰਾਜਿੰਦਰ ਕੰਬੋਜ, ਕੁਲਦੀਪ ਕੌਰ ਮਾਹਲਾ, ਹਰਵਿੰਦਰ ਸਿੰਘ ਰੋਡੇ, ਸਾਧੂ ਰਾਮ, ਜਸਵੰਤ ਜੱਸੀ, ਬਲਵਿੰਦਰ ਸਿੰਘ ਕੈਂਥ, ਅਮਰ ਸਿੰਘ ਘੋਲੀਆ, ਸੁਰਜੀਤ ਬਰਾੜ, ਇਕਬਾਲ ਵਲੋਂ ਰਚਨਾਵਾਂ ਪੇਸ਼ ਕੀਤਿਆਂ ਗਈਆਂ |