11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਅਨਮੋਲ ਵੈੱਲਫੇਅਰ ਕਲੱਬ ਵਲੋਂ ਧਾਰਮਿਕ, ਸਮਾਜਿਕ ਤੇ ਭਾਈਚਾਰਕ ਸੇਵਾ ਦੇ ਉਪਰਾਲੇ ਸ਼ਲਾਘਾਯੋਗ ਕਦਮ ਹਨ-ਇੰਦੂ ਪੁਰੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਮੋਗਾ, 10 ਅਪ੍ਰੈਲ (ਸੁਰਿੰਦਰਪਾਲ ਸਿੰਘ)-ਅਨਮੋਲ ਵੈਲਫੇਅਰ ਕਲੱਬ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ ਕਦਮ ਦਰਸਾਉਂਦੀ ਹੈ | ਸੰਸਥਾ ਜੋ ਹਮੇਸ਼ਾ ਮੋਗਾ ਸ਼ਹਿਰ ਦੇ ਅੰਦਰ ਧਾਰਮਿਕ, ਸਮਾਜਿਕ ਅਤੇ ਭਾਈਚਾਰਕ ਸੇਵਾ ਦੇ ਉਪਰਾਲਿਆਂ ਵਿਚ ਸਰਗਰਮੀ ਤੇ ਉਤਸ਼ਾਹ ਨਾਲ ਹਿੱਸਾ ਲੈਂਦੀ ਹੈ | ਇਸ ਤੋਂ ਦੂਜਿਆਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ | ਇਹ ਪ੍ਰਗਟਾਵਾ ਦੇਵੀ ਦਾਸ ਕੇਵਲ ਕਿ੍ਸ਼ਨ ਚੈਰੀਟੇਬਲ ਟਰੱਸਟ ਦੀ ਮੁਖੀ ਮੈਡਮ ਇੰਦੂ ਪੁਰੀ ਨੇ ਕਲੱਬ ਵਲੋਂ ਕਰਵਾਏ ਇਕ ਸਨਮਾਨ ਸਮਾਗਮ ਦੌਰਾਨ ਪ੍ਰਗਟ ਕੀਤਾ | ਇਸ ਮੌਕੇ ਫ਼ੈਕਟਰੀ ਮੈਨੇਜਰ ਰਾਜਨ ਗਰਗ, ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਸਰਪ੍ਰਸਤ ਹਰੀ ਸਿੰਗਲਾ, ਸਕੱਤਰ ਵਿਵੇਕ ਮਜੀਠੀਆ ਤੇ ਪ੍ਰੋਜੈਕਟ ਚੇਅਰਮੈਨ ਗੌਰਵ ਜਿੰਦਲ ਮੌਜੂਦ ਸਨ | ਇਸ ਮੌਕੇ ਬੋਲਦਿਆਂ ਮੈਡਮ ਇੰਦੂ ਪੁਰੀ ਨੇ ਕਿਹਾ ਕਿ ਅਨਮੋਲ ਵੈਲਫੇਅਰ ਕਲੱਬ ਵਲੋਂ ਸਮਾਜ ਦੀ ਬਿਹਤਰੀ ਲਈ ਕੀਤੇ ਜਾ ਰਹੇ ਭਲਾਈ ਦੇ ਕੰਮ ਬਿਨਾਂ ਸ਼ੱਕ ਵਿਸ਼ਵ-ਵਿਆਪੀ ਪ੍ਰਸ਼ੰਸਾ ਦੇ ਯੋਗ ਹਨ | ਉਨ੍ਹਾਂ ਕਿਹਾ ਕਿ ਅੱਜ ਸਮਾਜ ਵਿਚ ਬਹੁਤ ਘੱਟ ਸੰਸਥਾਵਾਂ ਬਚੀਆਂ ਹਨ ਜੋ ਅਜਿਹੀ ਨਿਰਸਵਾਰਥ ਭਾਵਨਾ ਨਾਲ ਸੇਵਾ ਪਹਿਲਕਦਮੀਆਂ ਕਰਦੀਆਂ ਹਨ | ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ ਨੇ ਮੈਡਮ ਇੰਦੂ ਪੁਰੀ ਦਾ ਕਲੱਬ ਨੂੰ ਦਿੱਤੇ ਗਏ ਬੇਮਿਸਾਲ ਸਮਰਥਨ ਲਈ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬਿਲਾਸਪੁਰ ਵਲੋਂ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਦਸਮੇਸ਼ ਪਾਰਕ ਮੋਗਾ ਵਿਖੇ ਵਿਸਾਖੀ ਦਾ ਦਿਹਾੜਾ ਮਨਾਉਣ ਦਾ ਫ਼ੈਸਲਾ <br/>
Ad Position 24