10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਧਰਮਕੋਟ ਰੈਲੀ ਦੇ ਇਕੱਠ ਨੇ ਸਾਬਿਤ ਕਰ ਦਿੱਤਾ ਕਿ 2027 ਦੀਆਂ ਚੋਣਾਂ ਦੌਰਾਨ ਲੋਕ ਸ਼੍ਰੋਮਣੀ ਅਕਾਲੀ ਦਲ (ਬ) ਦੇ ਹੱਕ ‘ਚ ਫ਼ਤਵਾ ਦੇਣਗੇ-ਭਿੰਡਰ, ਨਸੀਰੇ ਵਾਲਾ, ਤੂਰ

ਕਿਸ਼ਨਪੁਰਾ ਕਲਾਂ, 10 ਸਤੰਬਰ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਧਰਮਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕੀਤੀ ਗਈ ਪੰਜਾਬ ਬਚਾਓ ਰੈਲੀ ਵਿਚ ਹੋਏ ਵੱਡੇ ਇਕੱਠ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕਾਂ ਦਾ ਵਿਸ਼ਵਾਸ ਅਜੇ ਵੀ ਕਾਇਮ ਹੈ। ਰੈਲੀ ਵਿਚ ਆਪ ਮੁਹਾਰੇ ਹੋਏ ਭਾਰੀ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਕਿ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿਚ ਵੱਡਾ ਫ਼ਤਵਾ ਦੇਣਗੇ।

Ad Position 21
repet_subhas-goyals [Copy P29]
ਚਮਕੌਰ ਸਿੰਘ ਭਿੰਡਰ, ਡਾ. ਰਣਜੀਤ ਸਿੰਘ ਨਸੀਰੇ ਵਾਲਾ, ਗੁਰਦੀਪ ਸਿੰਘ ਤੂਰ 11-09-2026
ਕਿਸ਼ਨਪੁਰਾ ਕਲਾਂ, 10 ਸਤੰਬਰ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਧਰਮਕੋਟ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਕੀਤੀ ਗਈ ਪੰਜਾਬ ਬਚਾਓ ਰੈਲੀ ਵਿਚ ਹੋਏ ਵੱਡੇ ਇਕੱਠ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕਾਂ ਦਾ ਵਿਸ਼ਵਾਸ ਅਜੇ ਵੀ ਕਾਇਮ ਹੈ। ਰੈਲੀ ਵਿਚ ਆਪ ਮੁਹਾਰੇ ਹੋਏ ਭਾਰੀ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਕਿ ਆਉਣ ਵਾਲੀਆਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿਚ ਵੱਡਾ ਫ਼ਤਵਾ ਦੇਣਗੇ। ਇਹ ਪ੍ਰਗਟਾਵਾ ਚਮਕੌਰ ਸਿੰਘ ਭਿੰਡਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨੇ ਡਾ. ਰਣਜੀਤ ਸਿੰਘ ਨਸੀਰੇ ਵਾਲਾ ਸਰਕਲ ਪ੍ਰਧਾਨ ਬੀ.ਸੀ. ਵਿੰਗ ਧਰਮਕੋਟ, ਗੁਰਦੀਪ ਸਿੰਘ ਤੂਰ ਸਰਕਲ ਪ੍ਰਧਾਨ ਅਤੇ ਸਾਂਝੇ ਤੌਰ ‘ਤੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਵਿਰੋਧੀ ਪਾਰਟੀਆਂ ਦੇ ਕੁਝ ਆਗੂਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸਿਆਸਤ ਵਿਚੋਂ ਬਾਹਰ ਹੋ ਚੁੱਕੀ ਪਾਰਟੀ ਦੱਸਿਆ ਜਾ ਰਿਹਾ ਸੀ, ਪਰ ਧਰਮਕੋਟ ਰੈਲੀ ਵਿਚ ਹੋਏ ਇਕੱਠ ਨੇ ਵਿਰੋਧੀਆਂ ਦੀ ਉਡਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਵਰਕਰਾਂ ਅਤੇ ਸਮਰਥਕਾਂ ਵਿਚ ਵੇਖਿਆ ਗਿਆ ਜੋਸ਼ ਇਸ ਗੱਲ ਦਾ ਸੰਕੇਤ ਹੈ ਕਿ ਪਾਰਟੀ ਦਾ ਜਥੇਬੰਦਕ ਢਾਂਚਾ ਮਜ਼ਬੂਤ ਹੋ ਰਿਹਾ ਹੈ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਿਸਤਰਾ ਗੋਲ ਕਰਨ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਧਰਮਕੋਟ ਹਲਕੇ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕਾਂ ਵਿਚ ਭਾਰੀ ਉਤਸ਼ਾਹ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਹਲਕੇ ਦੇ ਵੋਟਰ ਵੱਡੀ ਗਿਣਤੀ ਵਿਚ ਪਾਰਟੀ ਦੇ ਹੱਕ ਵਿਚ ਵੋਟ ਪਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਜਿਤਾਉਣਗੇ ਅਤੇ ਧਰਮਕੋਟ ਸੀਟ ਪੰਥਕ ਪਾਰਟੀ ਦੀ ਝੋਲੀ ਪਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਧਰਮਕੋਟ ਰੈਲੀ ਦਾ ਇਕੱਠ ਪਾਰਟੀ ਵਰਕਰਾਂ ਲਈ ਨਵਾਂ ਉਤਸ਼ਾਹ ਲੈ ਕੇ ਆਇਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਪਾਰਟੀ ਵਲੋਂ ਪਿੰਡ ਪੱਧਰ ‘ਤੇ ਸਰਗਰਮੀਆਂ ਹੋਰ ਤੇਜ਼ ਕੀਤੀਆਂ ਜਾਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਸਰੂਪਇੰਦਰ ਸਿੰਘ ਰਿੰਟੂ ਮੱਲ੍ਹੀ, ਰਣਜੀਤ ਸਿੰਘ ਬਿੱਟੂ ਪੰਚ, ਨੰਬਰਦਾਰ ਬਲਕਾਰ ਸਿੰਘ, ਚੰਦ ਸਿੰਘ ਭਿੰਡਰ ਆੜ੍ਹਤੀਆ, ਪ੍ਰਧਾਨ ਸੁਖਮੰਦਰ ਸਿੰਘ, ਸੰਦੀਪ ਸਿੰਘ ਭਿੰਡਰ, ਜਸ਼ਨ ਭਿੰਡਰ, ਮਹਿੰਦਰ ਸਿੰਘ, ਨਰੈਣ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਲਜ਼ਾਰ ਸਿੰਘ ਦੀ ਮੌਤ ਸੱਤਾ ਦੇ ਪ੍ਰਭਾਵ ਹੇਠ ਹੋਈ ਅਗਲੀ ਖ਼ਬਰ ਚੰਡੀਗੜ੍ਹ ਵਿਖੇ ਐਮ.ਕੇ.ਐਸ ਵਲੋਂ ਲੜੇ ਸੰਘਰਸ਼ ਦੀ ਹੋਈ ਇਤਿਹਾਸਕ ਜਿੱਤ-ਪ੍ਰਧਾਨ ਦੌਲਤਪੁਰਾ, ਰਵਿੰਦਰ ਮਾਣੂੰਕੇ
Ad Position 24