10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਕਸ਼ਿਸ਼ ਗੋਇਲ ਨਮਿਤ ਸ਼ਰਧਾਂਜਲੀ ਸਮਾਰੋਹ 'ਚ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਅਜੀਤ ਡੈਸਕ 12-04-2026
ਬਾਘਾ ਪੁਰਾਣਾ, 11 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਨਿਵਾਸੀ ਸਮਾਜ ਸੇਵੀ ਭੂਸ਼ਨ ਗੋਇਲ ਰਿਟਾ: ਕਾਨੂੰਗੋ ਅਤੇ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਬਾਘਾ ਪੁਰਾਣਾ ਦੀ ਬੇਟੀ ਅਤੇ ਮੋਹਿਤ ਗੋਇਲ ਦੀ ਭੈਣ ਕਸ਼ਿਸ਼ ਗੋਇਲ (30 ਸਾਲ) ਜੋ ਬੀਤੇ ਦਿਨੀਂ ਡਾਕਟਰੀ ਇਲਾਜ ਦੌਰਾਨ ਆਪਣੀ ਦੁਨਿਆਵੀ ਯਾਤਰਾ ਪੂਰੀ ਕਰਦੀ ਹੋਈ ਉਸ ਪਰਮ ਪਿਤਾ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੀ ਸੀ | ਗੋਇਲ ਪਰਿਵਾਰ ਵਲੋਂ ਕਸ਼ਿਸ਼ ਗੋਇਲ ਦੀ ਆਤਮਿਕ ਸ਼ਾਂਤੀ ਲਈ ਸ਼ਾਂਤੀ ਪਾਠ ਦਾ ਭੋਗ ਕੋਟਕਪੂਰਾ ਸੜਕ ਉੱਪਰਲੇ ਇਕ ਨਿੱਜੀ ਪੈਲੇਸ ਵਿਖੇ ਪਾਇਆ ਗਿਆ | ਇਸ ਮੌਕੇ ਪੰਡਤ ਦਰਸ਼ਨ ਕੁਮਾਰ ਸ਼ਰਮਾ ਵਲੋਂ ਸ਼ਾਂਤੀ ਪਾਠ ਕੀਤਾ ਗਿਆ ਅਤੇ ਦੂਰੋਂ-ਨੇੜਿਓਾ ਪਹੁੰਚੀਆਂ ਹੋਈਆਂ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਮਨੁੱਖ ਨੂੰ ਜ਼ਿੰਦਗੀ ਜਿਉਣ ਦੇ ਅਸਲ ਕਿਹੜੇ ਰਾਹ ਹਨ ਬਾਰੇ ਦੱਸਿਆ ਗਿਆ | ਪਾਠ ਪਾਉਣ ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ, ਜਿਸ ਵਿਚ ਸਟੇਜ ਦਾ ਸੰਚਾਲਨ ਰੌਸ਼ਨ ਲਾਲ ਰੋਸ਼ੀ ਠੇਕੇਦਾਰ ਨੇ ਕਰਦਿਆਂ ਕਸ਼ਿਸ਼ ਗੋਇਲ ਦੀ ਜ਼ਿੰਦਗੀ ਉੱਪਰ ਵਿਸਥਾਰ ਪੂਰਵਕ ਚਾਨਣਾ ਪਾਇਆ | ਉਪਰੰਤ ਅਮਰਜੀਤ ਸਿੰਘ ਬਰਾੜ ਰਾਜੇਆਣਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਅਤੇ ਜਗਸੀਰ ਸਿੰਘ ਕਾਲੇਕੇ ਸਾਬਕਾ ਚੇਅਰਮੈਨ ਨੇ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਗੋਇਲ ਪਰਿਵਾਰ ਉੱਪਰ ਡਿੱਗਿਆ ਇਹ ਦੁੱਖਾਂ ਦਾ ਪਹਾੜ ਅਸਹਿ ਤੇ ਅਕਹਿ ਹੈ, ਬਜ਼ੁਰਗ ਮਾਂ-ਪਿਉ ਨੂੰ ਨੌਜਵਾਨ ਬੱਚਿਆਂ ਦਾ ਵਿਛੋੜਾ ਘੁਣ ਵਾਂਗ ਲੱਗ ਜਾਂਦਾ ਹੈ | ਇਸ ਮੌਕੇ ਪਰਿਵਾਰ ਵਲੋਂ ਵੱਖ-ਵੱਖ ਧਾਰਮਿਕ ਅਸਥਾਨਾਂ ਨੂੰ ਸਹਾਇਤਾ ਰਾਸ਼ੀ ਦਾਨ ਵਜੋਂ ਦਿੱਤੀ ਗਈ | ਇਸ ਮੌਕੇ ਡਾ. ਕੇ.ਐਲ. ਗਰਗ, ਜਥੇਦਾਰ ਤੀਰਥ ਸਿੰਘ ਮਾਹਲਾ ਸੀਨੀ: ਅਕਾਲੀ ਆਗੂ, ਭੋਲਾ ਸਿੰਘ ਬਰਾੜ ਸਮਾਧ ਭਾਈ ਸੀਨੀਅਰ ਕਾਂਗਰਸੀ ਆਗੂ, ਚੇਅਰਮੈਨ ਸ਼ਸ਼ੀ ਗਰਗ ਸਾਬਕਾ ਕੌਂਸਲਰ, ਦਵਿੰਦਰ ਬਾਂਸਲ ਸੈਕਟਰੀ ਲਧਾਈ ਕੇ ਵਾਲੇ, ਅਜੇ ਗੰੁਬਰ, ਦੀਪਕ ਤਲਵਾੜ ਭਾਜਪਾ ਆਗੂ, ਵਿਜੇ ਅੰਮਿ੍ਤਪਾਲ ਬੰਟੀ ਜਿੰਦਲ, ਹਰਪ੍ਰੀਤ ਸਿੰਘ ਘੋਟੂ, ਰਮਨ ਅਗਰਵਾਲ, ਪ੍ਰਧਾਨ ਰਾਜੀਵ ਬਾਂਸਲ ਮੋਗਾ, ਅਰੁਣ ਬਾਂਸਲ ਡੀ.ਐਮ. ਵਾਲੇ ਪ੍ਰਧਾਨ, ਰਘਵੀਰ ਕੁਮਾਰ ਗਰਗ ਮੋਗਾ, ਮਹੇਸ਼ ਗੁਪਤਾ, ਸੁਧੀਰ ਕੋਹਲੀ, ਮਨੋਜ ਮੋਂਗਾ, ਸੁਮਨ ਕਾਂਤ ਵਿਜ, ਹਰਮਨਦੀਪ ਸਿੰਘ ਸਰਾਂ ਪਟਵਾਰੀ, ਗੁਰਦੇਵ ਸਿੰਘ ਪਟਵਾਰੀ, ਗੁਰਚਰਨ ਸਿੰਘ ਪਟਵਾਰੀ, ਸਤਨਾਮ ਸਿੰਘ ਪਟਵਾਰੀ, ਸ਼ਮਿੰਦਰ ਸਿੰਘ ਪਟਵਾਰੀ, ਚਮਕੌਰ ਸਿੰਘ ਪਟਵਾਰੀ, ਦਰਸ਼ਨ ਸਿੰਘ ਸੇਖਾ ਕਲ੍ਹਾ ਪਟਵਾਰੀ, ਜਸਵੀਰ ਸਿੰਘ ਪਟਵਾਰੀ, ਐਡਵੋਕੇਟ ਅਮਿਤ ਗੋਇਲ ਪ੍ਰਧਾਨ, ਕਰਨੈਲ ਸਿੰਘ ਟੈਲੀ ਵਾਲੇ, ਪਵਨ ਗੁਪਤਾ ਪ੍ਰਧਾਨ 'ਆਪ', ਪ੍ਰਧਾਨ ਬਲਵਿੰਦਰ ਗਰਗ, ਸ਼ਵਿੰਦਰਪਾਲ ਸਿੰਗਲਾ ਪੱਤੋਂ ਵਾਲੇ, ਅਸ਼ਵਨੀ ਸ਼ਰਮਾ, ਅਰੁਣ ਬਾਂਸਲ, ਹਰਿੰਦਰਪਾਲ ਸਿੰਘ ਕਾਕਾ ਬਰਾੜ, ਸੰਜੂ ਮਿੱਤਲ ਆੜ੍ਹਤੀਆ, ਤੀਰਥ ਬਾਂਸਲ ਕੋਟਲੇ ਵਾਲੇ, ਵਿਕਰਮ ਸਿੰਗਲਾ, ਜਰਨੈਲ ਸਿੰਘ ਖੇਤੀਬਾੜੀ ਅਧਿਕਾਰੀ, ਬਿੱਟੂ ਕਟਾਰੀਆ ਰਾਈਸ ਮਿੱਲਰ, ਸੁਰਿੰਦਰ ਬਾਂਸਲ ਡੀ. ਐਮ. ਵਾਲੇ, ਸੰਦੀਪ ਕੁਮਾਰ ਠੰਡੂ ਗੋਇਲ, ਗੁਰਪ੍ਰੀਤ ਸਦਿਓੜਾ, ਐਡਵੋਕੇਟ ਰਾਮ ਬਾਂਸਲ ਪ੍ਰਧਾਨ, ਮੁੱਖ ਸੇਵਾਦਾਰ ਸੁਨੀਲ ਸਿੰਗਲਾ, ਕੇਵਲ ਕਿ੍ਸ਼ਨ ਬਾਂਸਲ, ਭਿੰਦਾ ਬਰਾੜ 'ਆਪ' ਆਗੂ, ਲਖਮੀ ਚੰਦ ਗੋਇਲ, ਸਾਬਕਾ ਚੇਅਰਮੈਨ ਦੀਪਕ ਅਰੋੜਾ ਸਮਾਲਸਰ, ਗੁਰਪ੍ਰੀਤ ਮਨਚੰਦਾ ਕੌਂਸਲਰ, ਪ੍ਰਧਾਨ ਰਾਜਿੰਦਰ ਕੁਮਾਰ ਬੰਸੀ, ਪਵਨ ਗੋਇਲ, ਚੈਰੀ ਭਾਟੀਆ, ਮਨਜੀਤ ਸਿੰਘ ਰਾਜੇਆਣਾ ਸਰਪੰਚ, ਬਿੱਟੂ ਮਿੱਤਲ ਸਾਬਕਾ ਪ੍ਰਧਾਨ, ਤਰੁਨ ਮਿੱਤਲ ਕੌਂਸਲਰ ਆਦਿ ਨੇ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਸਕੂਲ 'ਚ ਨੌਵੇਂ ਤੇ ਪੰਜਵੇਂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮਨਾਏ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਆਗੂ ਸੁਰਜੀਤ ਸਿੰਘ ਲੋਹਾਰਾ ਵਲੋਂ ਸਾਰੇ ਅਹੁਦਿਆਂ ਤੋਂ ਅਸਤੀਫ਼ਾ <br/>
Ad Position 24