10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਸਿੱਖੀ ਤੇ ਧਰਮ ਦਾ ਪ੍ਰਚਾਰ ਕਰਨ ਲਈ ਭਾਈ ਗੁਰਪ੍ਰੀਤ ਸਿੰਘ ਬੱਧਨੀ ਜਥੇ ਸਮੇਤ ਕੈਨੇਡਾ ਲਈ ਰਵਾਨਾ <br/>

Ad Position 21
No active advertisement
ਅਜੀਤ ਡੈਸਕ 14-04-2026
ਬੱਧਨੀ ਕਲਾਂ, 13 ਅਪ੍ਰੈਲ (ਸੰਜੀਵ ਕੋਛੜ)-ਢਾਡੀ ਤੇ ਕਵੀਸ਼ਰੀ ਜਥੇ ਵਜੋਂ ਜਾਣੇ ਜਾਂਦੇ ਭਾਈ ਗੁਰਪ੍ਰੀਤ ਸਿੰਘ, ਢਾਡੀ ਭਾਈ ਹਰਦੇਵ ਸਿੰਘ ਦੀਵਾਨਾ, ਭਾਈ ਓਅੰਕਾਰ ਸਿੰਘ ਕੰਗ ਤੇ ਸਾਰੰਗੀ ਮਾਸਟਰ ਭਾਈ ਮਨਜੀਤ ਸਿੰਘ ਦੱਦਾਹੂਰ ਆਦਿ ਜਿੱਥੇ ਦੇਸ਼ ਦੇ ਕੋਨੇ-ਕੋਨੇ 'ਚ ਜਾ ਕੇ ਗੁਰਸਿੱਖੀ ਦੇ ਪ੍ਰਚਾਰ 'ਚ ਅਹਿਮ ਰੋਲ ਅਦਾ ਕਰ ਰਹੇ ਹਨ, ਉੱਥੇ ਹੀ ਹੁਣ ਸਿੱਖੀ ਤੇ ਧਰਮ ਦਾ ਪ੍ਰਚਾਰ ਕਰਨ ਲਈ ਵਿਦੇਸ਼ ਦੀ ਧਰਤੀ ਕੈਨੇਡਾ ਕੈਲਗਰੀ 'ਚ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ, ਬਿ੍ਟਿਸ਼ ਕੋਲੰਬੀਆ ਦੇ ਸ਼ਹਿਰ ਸਰੀ 'ਚ ਗੁਰਦੁਆਰਾ ਸਾਹਿਬ ਸੁੱਖ ਸਾਗਰ ਨਿਊ ਵੈਸਟ ਮਨਿਸਟਰ, ਗੁਰਦੁਆਰਾ ਅੰਮਿ੍ਤ ਪ੍ਰਕਾਸ਼ ਸਰੀ ਆਦਿ ਤੋਂ ਇਲਾਵਾ ਕੈਨੇਡਾ ਦੇ ਹੋਰਨਾਂ ਸ਼ਹਿਰਾਂ, ਧਾਰਮਿਕ ਸਥਾਨਾਂ ਤੇ ਕਰਵਾਏ ਜਾਂਦੇ ਪ੍ਰੋਗਰਾਮਾਂ 'ਚ ਜਾ ਕੇ ਸੰਗਤਾਂ ਨੂੰ ਢਾਡੀ ਵਾਰਾਂ ਤੇ ਸ਼ਬਦ ਕੀਰਤਨ ਰਾਹੀਂ ਗੁਰਬਾਣੀ ਨਾਲ ਜੋੜਨਗੇ | ਕੈਨੇਡਾ ਰਵਾਨਾ ਹੋਣ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਬੱਧਨੀ ਕਲਾਂ ਵਿਖੇ ਨਤਮਸਤਕ ਹੋਣ ਸਮੇਂ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਗੁਰਦੁਆਰਾ ਸਾਹਿਬ 'ਚ ਜਾ ਕੇ ਤਕਰੀਬਨ 6 ਮਹੀਨੇ ਤੱਕ ਸਿੱਖੀ ਦਾ ਪ੍ਰਚਾਰ ਕਰਨਗੇ | ਇਸ ਸਮੇਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਬੰਧਕੀ ਸੁਸਾਇਟੀ ਬੱਧਨੀ ਕਲਾਂ ਦੇ ਪ੍ਰਧਾਨ ਜਗਜੀਤ ਸਿੰਘ ਦੀਸ਼ਾ, ਨੰਬਰਦਾਰ ਅਮਨਦੀਪ ਸਿੰਘ ਸਿੱਧੂ, ਸੁਰਜੀਤ ਸਿੰਘ ਸਾਬਕਾ ਪ੍ਰਧਾਨ, ਮਲਕੀਤ ਸਿੰਘ ਮੂਕਰ ਸਕੱਤਰ, ਨਿਰਮਲ ਸਿੰਘ ਹੈੱਡ ਗ੍ਰੰਥੀ, ਜਸਕਰਨ ਸਿੰਘ ਦੁਆਬੀਆ, ਸੁਖਦੇਵ ਸਿੰਘ ਧੰਮੂ ਠੇਕੇਦਾਰ, ਜਸਵੀਰ ਸਿੰਘ ਸੀਰਾ ਨੰਬਰਦਾਰ, ਦਰਸ਼ਨ ਸਿੰਘ ਗੋਲੂ ਨੰਬਰਦਾਰ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਕੈਲੀਫੋਰਨੀਆ ਸਕੂਲ ਖੁਖਰਾਣਾ 'ਚ ਵਿਸਾਖੀ ਦਾ ਦਿਹਾੜਾ ਸ਼ਰਧਾ ਨਾਲ ਮਨਾਇਆ <br/> ਅਗਲੀ ਖ਼ਬਰ ਕੈਨੇਡਾ ਦੀ ਧਰਤੀ 'ਤੇ ਮੋਗਾ ਸ਼ਹਿਰ ਦਾ ਜੰਮਪਲ ਬਿਕਰਮਜੀਤ ਸਿੰਘ ਲੋਧਰਾ ਗੱਡ ਰਿਹਾ ਰੰਗ-ਮੰਚ 'ਚ ਝੰਡੇ <br/>
Ad Position 24