14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਮੰਡੀਆਂ 'ਚ ਕਣਕ ਦੀ ਖ਼ਰੀਦ ਨਾ ਹੋਣ ਕਰਕੇ ਕਿਸਾਨ ਮੰਡੀਆਂ 'ਚ ਰਾਤਾਂ ਕੱਟਣ ਲਈ ਮਜਬੂਰ

Ad Position 21
repet_subhas-goyals [Copy P29]
ਅਜੀਤ ਡੈਸਕ 15-04-2026
ਕਿਸ਼ਨਪੁਰਾ ਕਲਾਂ, 14 ਅਪ੍ਰੈਲ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਵੱਖ-ਵੱਖ ਮੰਡੀਆਂ 'ਚ ਦੌਰਾ ਕੀਤਾ ਗਿਆ | ਮੰਡੀਆਂ ਵਿਚ ਕਣਕ ਦੀ ਖ਼ਰੀਦ ਨਾ ਹੋਣ ਕਰਕੇ ਮੰਡੀਆਂ ਭਰ ਗਈਆਂ ਹਨ | ਕਿਸਾਨ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਮੰਡੀਆਂ 'ਚ ਬੈਠੇ ਹਨ, ਖ਼ਰੀਦ ਏਜੰਸੀ ਕਣਕ ਖ਼ਰੀਦ ਨਹੀਂ ਰਹੀ ਕਿਉਂਕਿ ਮੌਸਮ ਖ਼ਰਾਬ ਹੋਣ ਕਰਕੇ ਕੁਝ ਦਾਣਾ ਕਮਜ਼ੋਰ ਰਹਿ ਗਿਆ | ਜਿਸ ਕਰਕੇ ਖ਼ਰੀਦ ਏਜੰਸੀ ਅਧਿਕਾਰੀ ਦੀਆਂ ਹਦਾਇਤਾਂ ਦੀ ਉਡੀਕ ਕਰ ਰਹੀਆਂ ਹਨ | ਸੂਬਾਈ ਆਗੂ ਲਖਵੀਰ ਸਿੰਘ ਗਿੱਲ ਦੌਧਰ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਸਮੁੱਚੇ ਪੰਜਾਬ 'ਚ ਕਣਕ ਦੀ ਖ਼ਰੀਦ ਤੁਰੰਤ ਸ਼ੁਰੂ ਕਰੇ | ਪੰਜਾਬ ਸਰਕਾਰ ਇਕ ਅਪ੍ਰੈਲ ਤੋਂ ਸਰਕਾਰੀ ਖ਼ਰੀਦ ਸ਼ੁਰੂ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਹਕੀਕਤ ਇਹ ਹੈ ਕਿ 13 ਅਪ੍ਰੈਲ ਤੱਕ ਵੀ ਬਹੁਤੀਆਂ ਮੰਡੀਆਂ ਵਿੱਚ ਖ਼ਰੀਦ ਪ੍ਰਬੰਧ ਮੁਕੰਮਲ ਨਹੀਂ ਹਨ | ਪਿਛਲੇ ਅੱਠ ਦਿਨਾਂ ਤੋਂ ਕਿਸਾਨ ਮੰਡੀਆਂ ਵਿਚ ਕਿਸਾਨ ਰੁਲ ਰਹੇ ਹਨ | ਤੇ ਰਾਤਾਂ ਮੰਡੀਆਂ ਵਿਚ ਕੱਟਣ ਲਈ ਮਜਬੂਰ ਹਨ, ਇਕ ਵੀ ਢੇਰੀ ਦੀ ਸਰਕਾਰੀ ਖ਼ਰੀਦ ਨਹੀਂ ਹੋ ਰਹੀ | ਮੰਡੀਆਂ ਵਿਚ ਨਾ ਸਰਕਾਰੀ ਖ਼ਰੀਦ ਹੈ ਤੇ ਨਾ ਹੀ ਮੰਡੀਆਂ ਵਿਚ ਸਾਫ਼ ਸਫ਼ਾਈ ਦੇ ਪ੍ਰਬੰਧ ਮੁਕੰਮਲ ਹੋਏ ਹਨ, ਇਸ ਦੇ ਬਾਵਜੂਦ ਮੰਡੀਆਂ 'ਚ ਕਣਕ ਦੇ ਵੱਡੇ ਵੱਡੇ ਢੇਰ ਲੱਗ ਗਏ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਸਰਕਾਰ ਨੇ ਆੜ੍ਹਤੀਆਂ ਨਾਲ ਰਾਬਤਾ ਨਹੀਂ ਰੱਖਿਆ ਜਿਸ ਕਰਕੇ ਹੜਤਾਲ ਰਹੀ | ਹੁਣ ਖ਼ਰੀਦ ਇੰਸਪੈਕਟਰਾਂ ਦੀ ਹੜਤਾਲ ਜਾਰੀ ਹੈ | ਲੇਬਰ ਤੇ ਟਰੱਕ ਵਾਲੇ ਵੀ ਹੜਤਾਲ ਦੇ ਜਾ ਸਕਦੇ ਹਨ | ਇਹ ਸਾਰੀਆਂ ਘਾਟਾਂ ਪੰਜਾਬ ਸਰਕਾਰ ਦੀ ਲਾਪਰਵਾਹੀ ਕਾਰਨ ਹੀ ਹਨ, ਇਕ ਸਰਕਾਰੀ ਲਾਪਰਵਾਹੀਆਂ ਦੂਜੇ ਪਾਸੇ ਮੌਸਮ ਦੀ ਮਾਰ ਝੱਲ ਰਹੀ ਕਿਸਾਨਾਂ ਨੂੰ ਬਚਾਉਣ ਲਈ ਸਰਕਾਰ ਵਲੋਂ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ | ਜਿਸ ਕਾਰਨ ਕਿਸਾਨ ਦੂਰੀ ਮਾਰ ਝੱਲ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਸਰਕਾਰ ਖ਼ਰੀਦ 'ਤੇ ਲਾਈਆਂ ਸ਼ਰਤਾਂ ਤੁਰੰਤ ਵਾਪਸ ਲਵੇ | ਜੇਕਰ ਸਰਕਾਰ ਵਲੋਂ ਤੁਰੰਤ ਖ਼ਰੀਦ ਨਹੀਂ ਸ਼ੁਰੂ ਕੀਤੀ ਜਾਂਦੀ ਤਾਂ ਕਿਸਾਨਾਂ ਵਲੋਂ ਤੇਜ ਸੰਘਰਸ਼ ਵੱਢਿਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਆਗੂ ਜਗਰਾਜ ਸਿੰਘ ਦੱਦਾਹੂਰ, ਬਲਜਿੰਦਰ ਸਿੰਘ ਸੰਧੂ ਕਿਸ਼ਨਪੁਰਾ ਕਲਾਂ, ਸਤਨਾਮ ਸਿੰਘ ਰਾਮਾ, ਕਰਮਜੀਤ ਸਿੰਘ, ਰਣਜੀਤ ਸਿੰਘ, ਗੁਰਦੀਪ ਦੀਪਾ, ਦੌਧਰ ਪ੍ਰਧਾਨ ਅਜਮੇਰ ਸਿੰਘ ਮਾਨ, ਬਲਵੀਰ ਸਿੰਘ, ਨਿਰਮਲ ਸਿੰਘ ਸੰਘਾ ਕਿਸ਼ਨਪੁਰਾ ਕਲਾਂ, ਗੁਰਦੀਪ ਮੀਨੀਆ ਰਾਜੂ ਪੱਤੋ ਮਨਜੀਤ ਸਿੰਘ ਗੋਗਾ ਬੱਧਨੀ ਗੁਰਪ੍ਰੀਤ ਸਿੰਘ ਦੁਸਾਂਝ, ਗਿਆਨ ਸਿੰਘ ਬੁੱਟਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੀ.ਆਰ.ਐਮ. ਪਬਲਿਕ ਸਕੂਲ ਦਾ 8ਵੀਂ ਤੇ 5ਵੀਂ ਦਾ ਨਤੀਜਾ ਸੌ ਫੀਸਦੀ ਰਿਹਾ ਅਗਲੀ ਖ਼ਬਰ ਮਰਦਮਸ਼ੁਮਾਰੀ 'ਚ ਸਾਰੇ ਵਿਭਾਗਾਂ ਦੇ ਕਰਮਚਾਰੀ ਲਗਾਏ ਜਾਣ ਨਾ ਕਿ ਇਕੱਲੇ ਅਧਿਆਪਕ-ਡੀ.ਟੀ.ਐੱਫ.
Ad Position 24