ਮੋਗਾ, 14 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਤੇ ਇਸ ਤਹਿਤ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਲਈ 15 ਅਪ੍ਰੈਲ ਤੋਂ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਨ੍ਹਾਂ ਕੈਂਪਾਂ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਜਸਪਿੰਦਰ ਸਿੰਘ ਨੇ ਦੱਸਿਆ ਕਿ ਮੋਗਾ ਦੇ ਵਾਰਡ ਨੰ. 25, ਦੱਦਾਹੂਰ, ਪੱਤੀ ਸੰਧੂਆਂ, ਦੌਲਤਪੁਰਾ ਨੀਵਾਂ, ਵਾਰਡ ਨੰ. 50, ਬਾਘਾ ਪੁਰਾਣਾ ਦੇ ਵੱਡਾ ਘਰ, ਚੰਨੂਵਾਲਾ, ਸਮਾਲਸਰ ਖ਼ੁਰਦ, ਵੈਰੋਕੇ, ਵਾਰਡ ਨੰ. 14, ਨਿਹਾਲ ਸਿੰਘ ਵਾਲਾ ਦੇ ਪਿੰਡ ਘੋਲੀਆ ਖ਼ੁਰਦ, ਪੱਤੋ ਹੀਰਾ ਸਿੰਘ, ਲੋਪੋ, ਬਿਲਾਸਪੁਰ, ਸੈਦੋਕੇ, ਰਾਉਕੇ ਕਲਾਂ, ਰਣੀਆਂ, ਕੋਕਰੀ ਕਲਾਂ, ਨਿਹਾਲ ਸਿੰਘ ਵਾਲਾ ਵਿਖੇ, ਇਸੇ ਤਰ੍ਹਾਂ ਧਰਮਕੋਟ ਦੇ ਪਿੰਡ ਕੋਟ ਈਸੇ ਖਾਂ ਵਾਰਡ ਨੰ. 2, 13, ਤਲਵੰਡੀ ਮੱਲੀਆਂ, ਭੋਗੀਪੁਰਾ, ਤਲਵੰਡੀ ਭੰਗੇਰੀਆ, ਫ਼ਤਿਹਗੜ੍ਹ ਕੋਰੋਟਾਣਾ, ਕੋਕਰੀ ਬੁੱਟਰਾਂ, ਦੁਸਾਂਝ ਤੇ ਮਹਿਣਾ ਵਿਖੇ ਇਨ੍ਹਾਂ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਕੈਂਪ 15 ਅਪ੍ਰੈਲ ਤੋਂ ਰੋਜ਼ਾਨਾ ਉਕਤ ਪਿੰਡਾਂ ਵਿਚ ਲਗਾਏ ਜਾਣਗੇ | ਉਨ੍ਹਾਂ ਉਕਤ ਪਿੰਡਾਂ ਤੇ (ਬਾਕੀ ਸਫ਼ਾ 8 'ਤੇ)