16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਨਾਰੀ ਸ਼ਕਤੀ ਵੰਦਨਾ ਸੰਮੇਲਨ ਨਾਲ ਪ੍ਰਧਾਨ ਮੰਤਰੀ ਨੇ ਵਧਾਇਆ ਔਰਤ ਜਗਤ ਦਾ ਮਾਣ-ਸੰਧੂ <br/>

Ad Position 21
repet_subhas-goyals [Copy P29]
ਅਜੀਤ ਡੈਸਕ 15-04-2026
ਮੋਗਾ, 14 ਅਪ੍ਰੈਲ (ਸੁਰਿੰਦਰਪਾਲ ਸਿੰਘ)-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਜੱਗ ਜਨਨੀ ਔਰਤ ਵਰਗ ਨੂੰ ਉਹ ਮਾਣ ਸਤਿਕਾਰ ਮਿਲਿਆ ਜਿਸ ਦੀ ਉਹ ਸਹੀ ਹੱਕਦਾਰ ਸੀ ਤੇ ਹੁਣ ਪ੍ਰਧਾਨ ਮੰਤਰੀ ਵਲੋਂ ਨਾਰੀ ਸ਼ਕਤੀ ਵੰਦਨਾ ਸੰਮੇਲਨ ਕਰਵਾ ਕੇ ਇਕ ਵਾਰ ਫਿਰ ਔਰਤ ਜਗਤ ਦਾ ਕੱਦ ਤੇ ਮਾਣ ਉੱਚਾ ਕੀਤਾ ਹੈ | ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਸਾਬਕਾ ਐਸ.ਪੀ. ਮੁਖ਼ਤਿਆਰ ਸਿੰਘ ਸੰਧੂ ਨੇ ਕੀਤਾ | ਉਨ੍ਹਾਂ ਕਿਹਾ ਕਿ ਅੱਜ ਔਰਤ ਨੇ ਹਰੇਕ ਖੇਤਰ 'ਚ ਤਰੱਕੀ ਕਰਨ ਦੇ ਨਾਲ ਬੁਲੰਦੀਆਂ ਛੂਹੀਆਂ ਹਨ ਤੇ ਛੂਹ ਰਹੀਆਂ ਹਨ ਤੇ ਔਰਤਾਂ ਇਕ ਪੰਚਾਇਤ ਤੋਂ ਲੈ ਕੇ ਮੈਂਬਰ ਪਾਰਲੀਮੈਂਟ ਤੱਕ ਫ਼ੈਸਲੇ ਲੈ ਕੇ ਭਾਰਤ ਨੂੰ ਨਵਾਂ ਆਕਾਰ ਦੇ ਰਹੀਆਂ ਹਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮਹਿਲਾ ਸਸ਼ਕਤੀਕਰਨ ਅਧੀਨ ਔਰਤਾਂ ਦੇ ਰੁਤਬੇ ਨੂੰ ਉੱਚਾ ਤੇ ਸੁੱਚਾ ਕੀਤਾ ਹੈ | ਸੰਧੂ ਨੇ ਕਿਹਾ ਕਿ ਅੱਜ ਭਾਜਪਾ ਸਰਕਾਰ ਤੇ ਹੋਰ ਖੇਤਰਾਂ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨੇ ਔਰਤ ਵਰਗ ਨੂੰ ਪੂਰੀ ਤਰ੍ਹਾਂ ਪ੍ਰਮੁੱਖਤਾ ਨਾਲ ਅਹੁਦੇ ਨਿਵਾਜੇ ਹਨ |

Ad Position 22
No active advertisement
ਪਿਛਲੀ ਖ਼ਬਰ ਡੇਰਾ ਸਮਾਧਾਂ ਅਜੀਤਵਾਲ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਬਹਾਲੀ ਲਈ ਸਿੱਖ ਕੌਮ ਇਕਜੁੱਟ ਹੋਵੇ-ਪੀਰ ਮੁਹੰਮਦ <br/>
Ad Position 24