16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਅਕਾਲੀ ਦਲ ਬਾਦਲ 'ਚ ਸ਼ਾਮਲ ਹੋਣ 'ਤੇ ਬਰਜਿੰਦਰ ਬਰਾੜ ਦਾ ਸਰਕਲ ਫਤਹਿਗੜ ਪੰਜਤੂਰ ਵਲੋਂ ਸਵਾਗਤ

Ad Position 21
repet_subhas-goyals [Copy P29]
ਸ਼੍ਰੋਮਣੀ ਅਕਾਲੀ ਦਲ ਸਰਕਲ ਫ਼ਤਿਹਗੜ੍ਹ ਪੰਜਤੂਰ ਦੇ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਦਾ ਸਨਮਾਨ ਕਰਨ ਸਮੇਂ | ਤਸਵੀਰ : ਪੋਪਲੀ <br/> 15-04-2026
ਫ਼ਤਿਹਗੜ੍ਹ ਪੰਜਤੂਰ, 14 ਅਪ੍ਰੈਲ (ਜਸਵਿੰਦਰ ਸਿੰਘ ਪੋਪਲੀ)-ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋਏ ਹਨ, ਉਦੋਂ ਤੋਂ ਹੀ ਉਨ੍ਹਾਂ ਦਾ ਹਰੇਕ ਚਾਹੁਣ ਵਾਲਿਆਂ ਵਲੋਂ ਸਨਮਾਨ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੇ ਸ਼ਾਮਲ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਖੇਮੇ 'ਚ ਭਾਰੀ ਖ਼ੁਸ਼ੀ ਪਾਈ ਜਾ ਰਹੀ ਹੈ | ਇਸ ਹੀ ਕੜੀ ਤਹਿਤ ਸਰਕਲ ਫ਼ਤਿਹਗੜ੍ਹ ਪੰਜਤੂਰ ਦੇ ਪ੍ਰਧਾਨ ਬਲਜੀਤ ਸਿੰਘ ਕੰਗ, ਸਾਬਕਾ ਚੇਅਰਮੈਨ ਜੋਗਿੰਦਰ ਸਿੰਘ ਸੰਧੂ, ਸੀਨੀਅਰ ਆਗੂ ਪਰਮਜੀਤ ਸਿੰਘ ਧਰਮ ਸਿੰਘ ਵਾਲਾ ਦੀ ਅਗਵਾਈ ਹੇਠ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਸਨਮਾਨ ਸਬੰਧੀ ਗੁਰਦੁਆਰਾ ਤੇਗਸਰ ਸਾਹਿਬ ਡਰੋਲੀ ਖੇੜਾ ਵਿਖੇ ਪ੍ਰੋਗਰਾਮ ਰੱਖਿਆ ਗਿਆ ਜਿਸ 'ਚ ਅਕਾਲੀ ਦਲ ਦੇ ਵਰਕਰਾਂ ਨੇ ਵੱਧ ਚੜ ਕੇ ਸ਼ਮੂਲੀਅਤ ਕਰਦਿਆਂ ਸਵਾਗਤ ਕੀਤਾ | ਸਨਮਾਨ ਕਰਨ ਦੌਰਾਨ ਆਗੂਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਵਾਪਸੀ ਉਪਰੰਤ ਬਰਜਿੰਦਰ ਸਿੰਘ ਮੱਖਣ ਬਰਾੜ ਨੂੰ ਆਪਣੀ ਮਾਂ ਪਾਰਟੀ ਵਿਚ ਵਾਪਸੀ 'ਤੇ ਜੀ ਆਇਆ ਕਿਹਾ ਅਤੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਮੀਟਿੰਗ ਦੌਰਾਨ ਪ੍ਰਧਾਨ ਬਲਜੀਤ ਕੰਗ, ਜੋਗਿੰਦਰ ਸੰਧੂ ਪਰਮਜੀਤ ਧਰਮ ਸਿੰਘ ਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮੂਹ ਵਰਕਰ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋ ਕੇ ਕੰਮ ਕਰਨ | ਮੀਟਿੰਗ ਵਿਚ ਆਉਣ ਵਾਲੀਆ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੀ ਚਰਚਾ ਕੀਤੀ ਗਈ |
ਇਸ ਦੌਰਾਨ ਬਰਜਿੰਦਰ ਮੱਖਣ ਬਰਾੜ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਉਹ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਰਹੇ ਹਨ ਅਤੇ ਉਹ ਪਹਿਲਾਂ ਦੀ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਤੇ ਡਟ ਕੇ ਪਹਿਰਾਂ ਦੇਣ ਦੇ ਨਾਲ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕਰ ਦੇਣਗੇ | ਇਸ ਮੌਕੇ ਗੁਰਨਾਮ ਸਿੰਘ ਢਿੱਲੋਂ, ਤਰਸੇਮ ਸਿੰਘ ਜੰਗ ਸ਼ਾਹ ਵਾਲਾ, ਮੇਜਰ ਸਿੰਘ ਰਾਉ ਵਾਲਾ, ਮੰਗਲ ਸਿੰਘ ਵਸਤੀ, ਗੁਰਭੇਜ ਸਿੰਘ ਕਾਦਰ ਵਾਲਾ, ਦਲੇਰ ਸਿੰਘ ਖੰਬੇ, ਬਚਿੱਤਰ ਸਿੰਘ ਮੰਦਰ ਕਲਾਂ, ਜਸਪ੍ਰਤਾਪ ਸਿੰਘ ਰਾਜਾਂਵਾਲਾ, ਬਲਕਾਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਡਾ. ਜੋਧ ਸਿੰਘ ਦੀ ਪੁਸਤਕ ਨਿੱਕੀਆਂ ਗੱਲਾਂ ਲੋਕ ਅਰਪਣ <br/> ਅਗਲੀ ਖ਼ਬਰ ਸੇਂਟ ਜੌਰਡਨ ਕਾਨਵੈਂਟ ਸਕੂਲ ਬਾਘਾ ਪੁਰਾਣਾ 'ਚ ਵਿਸਾਖੀ ਮੌਕੇ ਰੰਗਾਰੰਗ ਸਮਾਗਮ <br/>
Ad Position 24