28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਵੀਰ ਸਿੰਘ ਸਕੂਲ ਦਾ 8ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ

Ad Position 21
No active advertisement
ਅਜੀਤ ਡੈਸਕ 17-04-2026
ਨੱਥੂਵਾਲਾ ਗਰਬੀ, 16 ਅਪ੍ਰੈਲ (ਨਵਦੀਪ ਸਿੰਘ)-ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਦਾ ਹਰ ਸਾਲ ਦੀ ਤਰ੍ਹਾਂ ਬੋਰਡ ਦੀਆਂ ਜਮਾਤਾਂ ਦਾ ਨਤੀਜਾ ਬਹੁਤ ਵਧੀਆ ਰਿਹਾ | ਇਸ ਵਾਰ ਅੱਠਵੀਂ ਦਾ ਨਤੀਜਾ 100 ਫੀਸਦੀ ਰਿਹਾ ਜਿਸ 'ਚ ਸਕੂਲ ਦੀ ਵਿਦਿਆਰਥਣ ਸਿਮਰਨ ਕੌਰ 90.5 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਮਨਜੋਧ ਸਿੰਘ 90.5 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ, ਨਵਜੋਤ ਸ਼ਰਮਾ ਨੇ 90.3 ਫੀਸਦੀ ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ, ਹਰਮਨਦੀਪ ਸਿੰਘ ਕਲਸੀ ਵੱਡਾ ਘਰ ਨੇ 86 ਫੀਸਦੀ ਅੰਕ ਪ੍ਰਾਪਤ ਕਰਕੇ ਸੰਸਥਾ ਤੇ ਮਾਤਾ ਪਿਤਾ ਦਾ ਨਾਂਅ ਉੱਚਾ ਕੀਤਾ | ਸੰਸਥਾ ਦੇ ਬਾਕੀ ਵਿਦਿਆਰਥੀਆਂ ਨੇ 70 ਫੀਸਦੀ ਤੋਂ 80 ਫੀਸਦੀ ਤੱਕ ਅੰਕ ਪ੍ਰਾਪਤ ਕੀਤੇ ਸੰਸਥਾ ਵਲੋਂ ਬੱਚਿਆਂ ਨੂੰ ਸਿਰੋਪਾਓ ਤੇ ਮੋਮੈਂਟੋ ਦੇਖ ਕੇ ਸਨਮਾਨਿਤ ਕੀਤਾ ਗਿਆ | ਇਸ ਸਮੇਂ ਸਕੂਲ ਪ੍ਰਬੰਧਕ ਚੇਅਰਮੈਨ ਹਰਮਿੰਦਰਪਾਲ ਸਿੰਘ ਗਿੱਲ, ਮੈਨੇਜਿੰਗ ਡਾਇਰੈਕਟਰ ਸੁਖਮਿੰਦਰਪਾਲ ਸਿੰਘ ਗਿੱਲ, ਪਿ੍ੰਸੀਪਲ ਤੇਜਿੰਦਰ ਕੌਰ ਗਿੱਲ, ਪਿ੍ੰਸੀਪਲ ਭੁਪਿੰਦਰ ਕੌਰ, ਲੈਕਚਰਾਰ ਵੀਰਪਾਲ ਕੌਰ, ਜਸਵੀਰ ਕੌਰ, ਅਮਨਦੀਪ ਕੌਰ, ਚਰਨਜੀਤ ਕੌਰ, ਲੈਕਚਰਾਰ ਰਵੀ ਕਾਂਤ, ਗੁਰਜੀਤ ਸਿੰਘ, ਕੁਲਦੀਪ ਸਿੰਘ, ਮਨਦੀਪ ਕੌਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਰੋਇੰਗ 'ਚ ਮੱਦੋਕੇ ਸਕੂਲ ਦੀ ਪ੍ਰਭਜੋਤ ਕੌਰ ਨੇ ਕਾਂਸੀ ਦਾ ਤਗਮਾ ਜਿੱਤਿਆ <br/> ਅਗਲੀ ਖ਼ਬਰ ਵਰਿੰਦਾਵਨ ਕਿਸ਼ਤੀ ਹਾਦਸੇ 'ਤੇ ਅਕਾਲੀ ਆਗੂ ਨੇ ਕੀਤਾ ਦੁੱਖ ਪ੍ਰਗਟ
Ad Position 24