ਧਰਮਕੋਟ, 16 ਅਪ੍ਰੈਲ (ਪਰਮਜੀਤ ਸਿੰਘ)-ਸ਼ਹਿਰ ਦੀ ਪ੍ਰਸਿੱਧ ਸਿੱਖਿਆ ਸੰਸਥਾ ਐਸ. ਐਫ. ਸੀ. ਪਬਲਿਕ ਸਕੂਲ ਦਾ 10ਵੀਂ ਕਲਾਸ ਦਾ ਬੋਰਡ ਪ੍ਰੀਖਿਆ ਨਤੀਜਾ 100 ਪ੍ਰਤੀਸ਼ਤ ਰਿਹਾ ਹੈ | ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਨਤੀਜਿਆਂ ਅਨੁਸਾਰ ਪਵਨਪ੍ਰੀਤ ਕੌਰ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ, ਜੋਬਨਪ੍ਰੀਤ ਸਿੰਘ ਨੇ 93 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਤੇ ਜੈਯਨੂਰ ਕੌਰ ਨੇ 91 ਪ੍ਰਤੀਸ਼ਤ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਹੋਰ ਵਿਦਿਆਰਥੀਆਂ ਵਿਚ ਯਾਸਮੀਨ, ਸ਼ਿਵਾਂਗੀ, ਸੁਖਮਨਪ੍ਰੀਤ ਅਤੇ ਮੁਸਕਾਨਦੀਪ ਨੇ ਵੀ ਕ੍ਰਮਵਾਰ 87 ਪ੍ਰਤੀਸ਼ਤ, 85 ਪ੍ਰਤੀਸ਼ਤ, 84 ਪ੍ਰਤੀਸ਼ਤ ਤੇ 80 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਵਧੀਆ ਨਤੀਜੇ ਦਿੱਤੇ | ਸਕੂਲ ਦੇ ਸੀ. ਈ. ਓ. ਅਭਿਸ਼ੇਕ ਜਿੰਦਲ, ਪਿ੍ੰਸੀਪਲ ਸ਼ੀਨਮ ਜਿੰਦਲ ਅਤੇ ਐਚ.ਐਮ. ਸਰਿਤਾ ਅਰੋੜਾ ਨੇ ਵਿਦਿਆਰਥੀਆਂ ਦੀ ਇਸ ਕਾਮਯਾਬੀ 'ਤੇ ਵਧਾਈ ਦਿੱਤੀ |