ਬਲੌਸਮ ਸਕੂਲ ਦੇ ਦਸਵੀਂ ਦੇ ਨਤੀਜਿਆਂ ਨੇ ਇਕ ਵਾਰ ਫਿਰ ਕਰਵਾਈ ਬੱਲੇ ਬੱਲੇ
ਕਿਸ਼ਨਪੁਰਾ ਕਲਾਂ, 16 ਅਪ੍ਰੈਲ (ਅਮੋਲਕ ਸਿੰਘ ਕਲਸੀ)-ਸੀ.ਬੀ.ਐਸ.ਈ. ਵਲੋਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ ਵਿਚ ਹਰ ਸਾਲ ਦੀ ਤਰ੍ਹਾਂ ਬਲੌਸਮ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਇਸ ਸਾਲ ਵੀ ਬਾਜ਼ੀ ਮਾਰਦੇ ਹੋਏ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | 98.2 ਫੀਸਦੀ ਅੰਕ ਲੈ ਕੇ ਹਰਗੁਨ ਅੰਜਨ ਕੌਰ ਨੇ ਪਹਿਲਾ, 97.6 ਫੀਸਦੀ ਅੰਕ ਲੈ ਕੇ ਜੰਨਤ ਚਾਵਲਾ ਨੇ ਦੂਸਰਾ ਤੇ 97.1 ਫੀਸਦੀ ਅੰਕ ਲੈ ਕੇ ਸੰਵੀ ਕੱਕੜ ਨੇ ਜਮਾਤ ਵਿਚੋਂ ਤੀਸਰਾ ਸਥਾਨ ਹਾਸਲ ਕੀਤਾ | ਦਸਵੀਂ ਦੀ ਪ੍ਰੀਖਿਆ ਲਈ ਕੁੱਲ 79 ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿਚੋਂ ਲਗਭਗ 15 ਵਿਦਿਆਰਥੀਆਂ ਨੇ 90 ਫੀਸਦੀ ਤੋਂ ਉੱਪਰ ਤੇ 25 ਵਿਦਿਆਰਥੀਆਂ ਨੇ 80 ਫੀਸਦੀ ਤੋਂ ਉੱਪਰ ਅੰਕ ਹਾਸਲ ਕੀਤੇ | ਇਨ੍ਹਾਂ ਵਿਚੋਂ ਇਕ ਵਿਦਿਆਰਥੀ ਨੇ ਗਣਿਤ ਵਿਸ਼ੇ ਵਿਚ 100 ਵਿਚੋਂ 100 ਨੰਬਰ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਵਿਚ ਵੀ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | 26 ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ 'ਚ, 12 ਨੇ ਹਿੰਦੀ ਵਿਚ, 20 ਨੇ ਅੰਗਰੇਜ਼ੀ ਵਿਚ, 5 ਨੇ ਗਣਿਤ ਵਿਚ, 2 ਨੇ ਸਾਇੰਸ ਵਿਚ, 9 ਨੇ ਸਮਾਜਿਕ ਸਿੱਖਿਆ 'ਚ ਤੇ 11 ਵਿਦਿਆਰਥੀਆਂ ਨੇ ਆਈ.ਟੀ. ਵਿਸ਼ੇ 'ਚ 90 ਤੋਂ ਉਪਰ ਅੰਕ ਪ੍ਰਾਪਤ ਕੀਤੇ ਕੇ 100 ਫੀਸਦੀ ਰਿਹਾ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਡਾ. ਨਵਨੀਤ ਕੌਰ ਨੇ ਮਾਪਿਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਨਤੀਜੇ ਸਾਡੀ ਸਾਰਿਆਂ ਦੀ ਅਣਥੱਕ ਮਿਹਨਤ ਦਾ ਨਤੀਜਾ ਹਨ | ਇਸ ਮੌਕੇ ਸਕੂਲ ਦੀ ਸਮੁੱਚੀ ਮੈਨੇਜਿੰਗ ਕਮੇਟੀ ਚੇਅਰਮੈਨ ਹਰਭਜਨ ਸਿੰਘ ਜੌਹਲ ਅਤੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਅੱਜ ਜਿੱਥੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ ਉੱਥੇ ਆਪਣੇ ਮਾਪਿਆਂ ਦਾ ਵੀ ਸਿਰ ਮਾਣ ਨਾਲ ਉੱਚਾ ਕੀਤਾ ਹੈ |
ਸ੍ਰੀ ਹੇਮਕੁੰਟ ਸਾਹਿਬ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਨਤੀਜਿਆਂ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਫ਼ਤਿਹਗੜ੍ਹ ਪੰਜਤੂਰ, (ਜਸਵਿੰਦਰ ਸਿੰਘ ਪੋਪਲੀ)-ਇਲਾਕੇ ਦੀ ਹਰਮਨ ਪਿਆਰੀ ਵਿੱਦਿਅਕ ਸੰਸਥਾ ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫ਼ਤਿਹਗੜ੍ਹ ਪੰਜਤੂਰ (ਮੋਗਾ), ਜੋ ਕਿ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ. ਰਣਜੀਤ ਕੌਰ ਸੰਧੂ ਤੇ ਪਿ੍ੰਸੀਪਲ ਅਮਰਦੀਪ ਸਿੰਘ ਦੀ ਯੋਗ ਅਗਵਾਈ ਹੇਠ ਵਿੱਦਿਆ ਤੇ ਖੇਡਾਂ ਦੇ ਖੇਤਰ ਵਿਚ ਨਿੱਤ ਨਵੀਆਂ ਉਚਾਈਆਂ ਛੋਹ ਰਿਹਾ ਹੈ, ਦੀ ਕਾਮਯਾਬੀ ਦੀ ਰਾਹ ਵਿਚ ਇਕ ਨਵਾਂ ਮੀਲ ਪੱਥਰ ਉਦੋਂ ਜੁੜ ਗਿਆ, ਜਦੋਂ ਸੀ.ਬੀ.ਐਸ.ਈ. ਦਾ ਦਸਵੀਂ ਜਮਾਤ ਦਾ ਨਤੀਜਾ ਘੋਸ਼ਿਤ ਹੋਇਆ ਤਾਂ ਹਰ ਪਾਸੇ ਇਕ ਖ਼ੁਸ਼ੀ ਦੀ ਲਹਿਰ ਦੌੜ ਗਈ | ਸਕੂਲ ਪਿ੍ੰਸੀਪਲ ਅਮਰਦੀਪ ਸਿੰਘ ਨੇ ਦੱਸਦੇ ਹੋਏ ਕਿਹਾ ਕਿ ਏਕਨੂਰ ਕੌਰ ਨੇ 93 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ, ਨਵਦੀਪ ਕੌਰ ਨੇ 91.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਨਵਨੀਤ ਕੌਰ ਨੇ 88.6 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਸਕੂਲ ਦੇ ਹੋਰ ਵੀ ਬਹੁਤ ਸਾਰੇ ਬੱਚਿਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਜਿਨ੍ਹਾਂ 'ਚੋਂ ਜਸ਼ਨਪ੍ਰੀਤ ਸਿੰਘ ਨੇ 86 ਫ਼ੀਸਦੀ, ਅੰਮਿ੍ਤ ਕੌਰ ਨੇ 85.4 ਫ਼ੀਸਦੀ ਸੁਖਮਨਦੀਪ ਕੌਰ ਸਿੱਧੂ ਨੇ 84.2 ਫ਼ੀਸਦੀ, ਸਿਮਰਨ ਕੌਰ 83.2 ਫ਼ੀਸਦੀ ਅਤੇ ਅਰਸ਼ਦੀਪ ਕੌਰ ਨੇ ਕ੍ਰਮਵਾਰ 82 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਬਹੁਤ ਸਾਰੇ ਬੱਚਿਆਂ ਨੇ ਵੱਖ-ਵੱਖ ਵਿਸ਼ਿਆਂ ਵਿਚ ਵੀ ਸ਼ਾਨਦਾਰ ਅੰਕ ਪ੍ਰਾਪਤ ਕੀਤੇ | ਸੁਖਮਨਪ੍ਰੀਤ ਕੌਰ ਨੇ ਪੰਜਾਬੀ ਵਿਚੋਂ 97 ਫ਼ੀਸਦੀ, ਗੁਰਜੋਤ ਸਿੰਘ ਨੇ ਪੰਜਾਬੀ ਵਿਚੋਂ 93 ਫ਼ੀਸਦੀ, ਅਰਸ਼ਦੀਪ ਸਿੰਘ ਨੇ ਪੰਜਾਬੀ ਵਿਚੋਂ 92 ਫ਼ੀਸਦੀ ਸੁਖਮਨਪ੍ਰੀਤ ਕੌਰ ਨੇ ਪੰਜਾਬੀ ਵਿਚੋਂ 92 ਫ਼ੀਸਦੀ, ਪਵਨਪ੍ਰੀਤ ਕੌਰ ਨੇ ਪੰਜਾਬੀ ਵਿਚੋਂ 91 ਫ਼ੀਸਦੀ, ਦਿਲਜੋਤ ਕੌਰ ਅਤੇ ਸਿਮਰਨ ਜੋਤ ਕੌਰ ਨੇ ਪੰਜਾਬੀ ਵਿਚੋਂ ਕ੍ਰਮਵਾਰ 90 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸ ਤਰ੍ਹਾਂ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ. ਡੀ. ਰਣਜੀਤ ਕੌਰ ਸੰਧੂ ਅਤੇ ਸਕੂਲ ਪਿ੍ੰਸੀਪਲ ਅਮਰਦੀਪ ਸਿੰਘ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਵਧਾਈ ਦਿੱਤੀ | ਸਕੂਲ ਪਿ੍ੰਸੀਪਲ ਅਮਰਦੀਪ ਸਿੰਘ ਨੇ ਕਿਹਾ ਕਿ ਸਕੂਲ ਦਾ ਇਹ ਸ਼ਾਨਦਾਰ ਨਤੀਜਾ ਯਕੀਨੀ ਤੌਰ 'ਤੇ ਦਰਸਾਉਂਦਾ ਹੈ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਵਲੋਂ ਕੀਤੀ ਗਈ ਅਣਥੱਕ ਮਿਹਨਤ ਸਫਲ ਹੋਈ ਹੈ | ਪਾਸ ਹੋਏ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਹੋਏ ਪਿ੍ੰਸੀਪਲ ਅਮਰਦੀਪ ਸਿੰਘ ਨੇ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਸਕੂਲ ਇਹਨਾਂ ਨਤੀਜਿਆਂ ਨੂੰ ਹੋਰ ਵੀ ਬਿਹਤਰ ਕਰਨ ਲਈ ਹਰ ਸੰਭਵ ਯਤਨ ਕਰਦਾ ਰਹੇਗਾ |
ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਦਾ ਸੀ.ਬੀ.ਐਸ.ਈ. 10ਵੀਂ ਦਾ ਨਤੀਜਾ ਸ਼ਾਨਦਾਰ
• ਕਰਨ ਸਿੰਗਲਾ ਨੇ 96.6 ਫ਼ੀਸਦੀ ਨਾਲ ਹਾਸਲ ਕੀਤਾ ਪਹਿਲਾ ਸਥਾਨ
ਬਾਘਾ ਪੁਰਾਣਾ, 16 ਅਪੈ੍ਰਲ (ਟਿੰਕੂ ਕਾਠਪਾਲ)-ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ ਦਾ ਸੀ.ਬੀ.ਐਸ.ਈ. ਬੋਰਡ ਦੀ 10ਵੀਂ ਜਮਾਤ ਦਾ ਨਤੀਜਾ ਇਸ ਵਾਰ ਵੀ ਸ਼ਾਨਦਾਰ ਰਿਹਾ | ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਉੱਤਮ ਪ੍ਰਦਰਸ਼ਨ ਕਰਦੇ ਹੋਏ ਵਧੀਆ ਅੰਕ ਹਾਸਲ ਕੀਤੇ, ਜਿਸ ਨਾਲ ਸਕੂਲ ਪ੍ਰਬੰਧਕਾਂ, ਅਧਿਆਪਕਾਂ ਤੇ ਮਾਪਿਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਇਸ ਨਤੀਜੇ ਵਿਚ ਕਰਨ ਸਿੰਗਲਾ ਨੇ 96.6 ਫ਼ੀਸਦੀ ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ | ਕਰਮਵੀਰ ਕੌਰ ਨੇ 93.6 ਫ਼ੀਸਦੀ, ਖੁਸ਼ਮੀਤ ਸਿੰਘ ਗਿੱਲ ਨੇ 92.4 ਫ਼ੀਸਦੀ ਅਤੇ ਮਹਿਕਪ੍ਰੀਤ ਕੌਰ ਨੇ 92 ਫ਼ੀਸਦੀ ਅੰਕ ਹਾਸਲ ਕਰਕੇ ਉੱਚ ਸਥਾਨਾਂ 'ਤੇ ਰਹੇ | ਇਸ ਤੋਂ ਇਲਾਵਾ ਕੰਚਨ ਅਤੇ ਰੋਹਿਤ ਮਿੱਤਲ ਨੇ 90.6 ਫ਼ੀਸਦੀ, ਖੁਸ਼ਮੀਤ ਕੌਰ ਬਰਾੜ ਨੇ 90 ਫ਼ੀਸਦੀ, ਸੁਖਮਨੀ ਕੌਰ ਨੇ 89.6 ਫ਼ੀਸਦੀ, ਗੁਰਸ਼ਾਨਦੀਪ ਸਿੰਘ ਬਰਾੜ ਨੇ 89.2 ਫ਼ੀਸਦੀ ਅਤੇ ਇਸ਼ਾਨਪ੍ਰੀਤ ਕੌਰ ਨੇ 88.8 ਫ਼ੀਸਦੀ ਅੰਕ ਪ੍ਰਾਪਤ ਕੀਤੇ | ਹੋਰ ਵਿਦਿਆਰਥੀਆਂ 'ਚ ਉਮੰਗ ਚੌਰਸੀਆ ਨੇ 87.6 ਫ਼ੀਸਦੀ, ਸੁਖਮਨਪ੍ਰੀਤ ਬਰਾੜ ਨੇ 87.2 ਫ਼ੀਸਦੀ, ਮੋਹਿਤ ਸ਼ਰਮਾ ਨੇ 85.8 ਫ਼ੀਸਦੀ, ਸੌਰਵ ਗਰੋਵਰ ਨੇ 85.6 ਫ਼ੀਸਦੀ, ਨੈਤਿਕ ਗਰਗ ਨੇ 85.4 ਫ਼ੀਸਦੀ, ਵੰਸਦੀਪ ਸਿੰਘ ਨੇ 84.4 ਫ਼ੀਸਦੀ, ਅਰਮੀਨ ਕੌਰ ਨੇ 83 ਫ਼ੀਸਦੀ, ਨਵਪ੍ਰੀਤ ਸਿੰਘ ਨੇ 81.8 ਫ਼ੀਸਦੀ, ਅਭੇ ਪ੍ਰਤਾਪ ਸਿੰਘ ਨੇ 81.2 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸ ਤੋਂ ਇਲਾਵਾ ਹੋਰ ਵਿਦਿਆਰਥੀਆਂ ਨੇ ਵੀ 80 ਫ਼ੀਸਦੀ ਦੇ ਆਸ-ਪਾਸ ਅੰਕ ਲੈ ਕੇ ਕਾਮਯਾਬੀ ਹਾਸਲ ਕੀਤੀ | ਨਤੀਜੇ ਦੇ ਐਲਾਨ ਤੋਂ ਬਾਅਦ ਸਕੂਲ ਵਿਚ ਖ਼ੁਸ਼ੀ ਦਾ ਮਾਹੌਲ ਬਣ ਗਿਆ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਆਪਣੇ ਬੱਚਿਆਂ ਦੀ ਪ੍ਰਾਪਤੀ 'ਤੇ ਮਾਣ ਮਹਿਸੂਸ ਕੀਤਾ | ਸਕੂਲ ਦੇ ਚੇਅਰਮੈਨ ਨਰ ਸਿੰਘ ਬਰਾੜ ਅਤੇ ਪਿ੍ੰਸੀਪਲ ਬਾਇਜੂ ਵਿਜੇ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਆਕਲੈਂਡ ਸਕੂਲ ਦੇ ਵਿਦਿਆਰਥੀਆਂ ਨੇ ਸੀ. ਬੀ. ਐਸ. ਸੀ. ਦੇ ਨਤੀਜੇ 'ਚ ਮਾਰੀ ਬਾਜ਼ੀ
ਫਤਿਹਗੜ੍ਹ ਪੰਜਤੂਰ, (ਜਸਵਿੰਦਰ ਸਿੰਘ ਪੋਪਲੀ)-ਸੀ. ਬੀ. ਐਸ. ਸੀ. ਦੇ ਨਤੀਜੇ ਵਿਚ ਆਕਲੈਂਡ ਗਰਾਮਰ ਸੀਨੀਅਰ ਸਕੈਂਡਰੀ ਸਕੂਲ ਤੇ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕੀਤੇ ਹਨ | ਸਕੂਲ ਦੇ ਪ੍ਰਬੰਧਕ ਜਤਿੰਦਰਪਾਲ ਰਿੰਪਾ ਪੰਜਤੂਰੀ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਹਰਜੋਤ ਕੌਰ ਪੁੱਤਰੀ ਰਵਿੰਦਰ ਸਿੰਘ ਮੇਲਕ ਅਕਾਲੀਆਂ ਨੇ 93 ਫੀਸਦੀ, ਪ੍ਰਭਦੀਪ ਕੌਰ ਪੁੱਤਰੀ ਭੁਪਿੰਦਰ ਸਿੰਘ ਭੈਣੀ ਨੇ 90.6 ਫੀਸਦੀ, ਮਹਿਕਮੀਤ ਕੌਰ ਪੁੱਤਰੀ ਮਹਿਲ ਸਿੰਘ ਫਤਿਹਗੜ੍ਹ ਪੰਜਤੂਰ ਨੇ 89 ਫੀਸਦੀ, ਗੁਰਲੀਨ ਕੌਰ ਪੁੱਤਰੀ ਜੁਗਰਾਜ ਸਿੰਘ ਲਾਲਿਹਾਂਦੀ ਨੇ 89 ਫੀਸਦੀ, ਸੁਖਰਾਜ ਸਿੰਘ ਪੁੱਤਰ ਪਲਵਿੰਦਰ ਸਿੰਘ ਨੇ 88.4 ਫੀਸਦੀ ਨੰਬਰ ਲੈ ਕੇ ਬਾਜ਼ੀ ਮਾਰੀ ਹੈ | ਇਸ ਤੋਂ ਇਲਾਵਾ ਨਤੀਜਾ ਹਮੇਸ਼ਾ ਦੀ ਤਰ੍ਹਾਂ 100 ਫੀਸਦੀ ਰਿਹਾ | ਉਨ੍ਹਾਂ ਦੱਸਿਆ ਕੁੱਲ 27 ਬੱਚਿਆਂ ਵਿਚੋਂ 17 ਬੱਚੇ 70 ਫੀਸਦੀ ਤੋਂ ਉੱਪਰ, 12 ਬੱਚੇ 80 ਫੀਸਦੀ ਉੱਪਰ ਅਤੇ ਦੋ ਬੱਚਿਆਂ ਨੇ 90 ਫੀਸਦੀ ਤੋਂ ਉੱਪਰ ਨੰਬਰ ਲਏ ਹਨ | ਪਿ੍ੰਸੀਪਲ ਮਨਪ੍ਰੀਤ ਕੌਰ ਅਤੇ ਅਧਿਆਪਕ ਸਮਾਇਲੀ ਅਰੋੜਾ, ਸੁਖਪਾਲ ਸਿੰਘ, ਭਿੰਦਰਜੀਤ ਕੌਰ, ਨੀਲਮ ਰਾਣੀ, ਪਿ੍ਤਪਾਲ ਕੌਰ ਨੂੰ ਚੇਅਰਮੈਨ ਮੈਡਮ ਨਿਰਮਲਾ ਦੇਵੀ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਬੱਚਿਆਂ ਨੂੰ ਅਫਸਰ ਬਣਾਉਣ ਲਈ ਆਈ. ਏ. ਐਸ., ਪੀ.ਸੀ.ਐਸ. ਦੀ ਤਿਆਰੀ ਸ਼ੁਰੂ ਕਰਾਈ ਹੋਈ ਹੈ | ਸਕੂਲ ਦੀ ਇਕ ਵਿਦਿਆਰਥਣ ਪਰਬਲੀਨ ਕੌਰ ਨੇ ਅਕਾਲ ਯੂਨੀਵਰਸਿਟੀ ਦੀ ਸੁਪਰ 30 ਪ੍ਰੀਖਿਆ ਵਿਚ ਸੱਤਵਾਂ ਸਥਾਨ ਹਾਸਲ ਕਰਕੇ ਬੀ.ਏ. ਦੇ ਨਾਲ ਨਾਲ ਯੂ.ਪੀ.ਐਸ.ਸੀ. ਦੀ ਮੁਫਤ ਪੜ੍ਹਾਈ ਕਰ ਰਹੀ ਹੈ | ਉਨ੍ਹਾਂ ਦੱਸਿਆ ਇਸ ਸਾਲ ਗਿਆਰ੍ਹਵੀਂ ਦੀ ਪੜ੍ਹਾਈ ਵੀ ਚਾਲੂ ਕਰ ਦਿੱਤੀ ਗਈ ਹੈ ਜਿਸ ਦੀ ਫੀਸ ਕੇਵਲ 13000 ਰੁਪਏ ਸਾਲਾਨਾ ਰਹੇਗੀ ਤੇ ਪਹਿਲਾਂ ਦੀ ਤਰ੍ਹਾਂ ਸਕੂਲ ਵਿਚ ਹੋਸਟਲ ਵੀ ਚਾਲੂ ਕਰ ਦਿੱਤਾ ਗਿਆ ਹੈ |
ਪੰਜਾਬ ਕਾਨਵੈਂਟ ਸਕੂਲ ਬਾਘਾ ਪੁਰਾਣਾ ਦਾ 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਬਾਘਾ ਪੁਰਾਣਾ, (ਟਿੰਕੂ ਕਾਠਪਾਲ)-ਸੀ.ਬੀ.ਐਸ.ਈ. ਬੋਰਡ ਵਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ 'ਚ ਵਿੱਦਿਅਕ ਸੰਸਥਾ ਪੰਜਾਬ ਕਾਨਵੈਂਟ ਸਕੂਲ ਬਾਘਾ ਪੁਰਾਣਾ ਨੇ ਇਕ ਵਾਰ ਫਿਰ ਆਪਣੀ ਸ਼ਾਨਦਾਰ ਪਰੰਪਰਾ ਕਾਇਮ ਰੱਖੀ ਹੈ | ਸਕੂਲ ਦਾ ਨਤੀਜਾ ਇਸ ਵਾਰ ਵੀ 100 ਫੀਸਦੀ ਰਿਹਾ | ਇਸ ਸਾਲ ਦੇ ਨਤੀਜੇ ਵਿਚ ਹਰਸਿਮਰਨ ਕੌਰ ਨੇ 96.8 ਫੀਸਦੀ ਅੰਕ ਹਾਸਲ ਕਰਕੇ ਪਹਿਲਾ, ਗੁਰਸਮਿਰਨ ਕੌਰ ਨੇ 96.6 ਫੀਸਦੀ ਨਾਲ ਦੂਜਾ ਤੇ ਜਸਮੀਨ ਕੌਰ ਨੇ 95.6 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਜਸਮੀਨ ਕੌਰ ਗਿੱਲ ਨੇ 95.2 ਫੀਸਦੀ, ਜਸਮੀਨ ਕੌਰ ਨੇ 94.6 ਫੀਸਦੀ, ਖੁਸ਼ਨੂਰ ਕੌਰ ਨੇ 93.4 ਫੀਸਦੀ, ਇਕਬਾਲਜੋਤ ਸਿੰਘ ਗਿੱਲ ਨੇ 93.2 ਫੀਸਦੀ ਤੇ ਵੰਸ਼ੀਕਾ ਅਰੋੜਾ ਨੇ 91.4, ਹਸਰਤ ਨੇ 90.8 ਫੀਸਦੀ, ਕੇਸ਼ਵ ਜੈਨ ਤੇ ਜਸ਼ਨਵੀਰ ਕੌਰ ਨੇ 90.6 ਫੀਸਦੀ, ਸ਼ਹਿਨਾਜਦੀਪ ਕੌਰ ਨੇ 90.4 ਫੀਸਦੀ, ਸ਼ੁਭਮ ਕੁਮਾਰ ਨੇ 89.8 ਫੀਸਦੀ, ਸਤਵੀਰ ਕੌਰ ਨੇ 89.6 ਫੀਸਦੀ, ਹਰਜੋਤ ਕੌਰ ਨੇ 89.2 ਫੀਸਦੀ, ਭੁਪਿੰਦਰਵੀਰ ਕੌਰ ਨੇ 88.8 ਫੀਸਦੀ, ਪਰਨਾਜਪ੍ਰੀਤ ਕੌਰ ਨੇ 87.6 ਫੀਸਦੀ, ਸ਼ਗਨਦੀਪ ਕੌਰ ਨੇ 86.6 ਫੀਸਦੀ, ਅਰਸ਼ਨੂਰ ਸਿੰਘ ਨੇ 86 ਫੀਸਦੀ, ਅਨੂਪਬੀਰ ਕੌਰ ਨੇ 85.6 ਫੀਸਦੀ, ਪਰਬਪ੍ਰੀਤ ਕੌਰ ਨੇ 84 ਫੀਸਦੀ, ਅਮਨਜੋਤ ਕੌਰ ਮਾਹਲ ਨੇ 83.8 ਫੀਸਦੀ, ਗੌਰਵਪ੍ਰੀਤ ਸਿੰਘ ਨੇ 83.4 ਫੀਸਦੀ, ਹਰਕੀਰਤ ਸਿੰਘ ਨੇ 81.4 ਫੀਸਦੀ ਤੇ ਮਨਵੀਰ ਕੌਰ ਗਿੱਲ ਨੇ 80 ਫੀਸਦੀ ਅੰਕ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਮੈਡਮ ਨੀਲਿਮਾ ਅਰੋੜਾ ਤੇ ਡਾਇਰੈਕਟਰ ਮੈਡਮ ਰਜਨੀਸ਼ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਚੇਅਰਮੈਨ ਆਰ.ਕੇ. ਗੁਪਤਾ, ਡਾਇਰੈਕਟਰ ਅਜੇਪਾਲ ਸਿੰਘ, ਵਾਈਸ ਚੇਅਰਮੈਨ ਰਮਨ ਮਿੱਤਲ, ਬਲਵਿੰਦਰ ਸਿੰਘ, ਪਰਮਜੀਤ ਸਿੰਘ ਅਤੇ ਮੈਡਮ ਰਚਨਾ ਮਿੱਤਲ ਨੇ ਵੀ ਵਿਦਿਆਰਥੀਆਂ ਤੇ ਸਟਾਫ ਦੀ ਹੌਂਸਲਾ ਅਫਜ਼ਾਈ ਕਰਦਿਆਂ ਖੁਸ਼ੀ ਜਤਾਈ |
ਯੂਨੀਕ ਸਕੂਲ ਸਮਾਲਸਰ ਦੀ ਤਮੰਨਾ ਅਰੋੜਾ ਦਸਵੀਂ ਜਮਾਤ 'ਚੋਂ 98.6 ਫ਼ੀਸਦੀ ਅੰਕ ਨਾਲ ਰਹੀ ਮੋਹਰੀ
ਸਮਾਲਸਰ, (ਗੁਰਜੰਟ ਕਲਸੀ ਲੰਡੇ)-ਇਲਾਕੇ ਦੀ ਨਾਮਵਰ ਸੰਸਥਾ ਯੂਨੀਕ ਸਕੂਲ ਆਫ਼ ਸਟੱਡੀਜ਼ ਦਾ ਸੀ .ਬੀ.ਐਸ.ਈ. ਬੋਰਡ ਵਲੋਂ ਐਲਾਨਿਆ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਪਿ੍ੰਸੀਪਲ ਯੋਗੇਸ਼ ਸ਼ਰਮਾ ਨੇ ਖ਼ੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਜਿਸ ਵਿਚ ਤਮੰਨਾ ਅਰੋੜਾ ਨੇ ਪੰਜਾਬੀ ਵਿਚ 100, ਗਣਿਤ ਵਿਚੋਂ 100, ਸਾਇੰਸ ਵਿਚੋਂ 99, ਆਈ.ਟੀ. ਵਿਚੋਂ 99 ਨੰਬਰ ਹਾਸਲ ਕਰਕੇ 98.6 ਫ਼ੀਸਦੀ ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਏਕਮਨੂਰ ਸਿੰਘ ਬਰਾੜ ਨੇ 94.4 ਫ਼ੀਸਦੀ, ਮੋਹਿਤ ਨੇ 92 ਫ਼ੀਸਦੀ, ਅਨਮੋਲ ਨੇ 91 ਫ਼ੀਸਦੀ ਨੰਬਰ ਹਾਸਲ ਕਰਕੇ ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਅਤੇ 8 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਉੱਪਰ ਨੰਬਰ ਪ੍ਰਾਪਤ ਕੀਤੇ | ਪਿ੍ੰਸੀਪਲ ਯੋਗੇਸ਼ ਸ਼ਰਮਾ ਨੇ ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਡੇ ਬੱਚਿਆਂ 'ਤੇ ਮਾਣ ਹੈ, ਜਿੰਨਾਂ ਨੇ ਦਿਨ ਰਾਤ ਮਿਹਨਤ ਕਰਕੇ ਚੰਗੇ ਨੰਬਰ ਹਾਸਲ ਕੀਤੇ | ਉਨ੍ਹਾਂ ਨੇ ਸਕੂਲ ਦੇ ਕੋਆਰਡੀਨੇਟਰ ਦੇਸਰਾਜ, ਪੂਨਮ ਪਠੇਜਾ, ਮਿਸ ਗੁਰਵਿੰਦਰ ਕੌਰ ਅਤੇ ਵਿਸ਼ਾ ਅਧਿਆਪਕਾਂ-ਗਗਨਦੀਪ ਕੌਰ ਰੰਧਾਵਾ, ਗਗਨ ਸ਼ਰਮਾ, ਮਿਸਟਰ ਦੇਸਰਾਜ, ਮਿਸ ਗੁਰਵਿੰਦਰ ਕੌਰ, ਮਿਸਟਰ ਕੁਲਜੀਤ ਸਿੰਘ, ਜਤਿੰਦਰ ਸਿੰਘ, ਪ੍ਰਮੋਦ ਕੁਮਾਰ, ਰੀਮਾ ਦੇਵੀ, ਨਵਨੀਤ ਕੌਰ ਅਤੇ ਸਮੂਹ ਸਟਾਫ਼ ਮੈਂਬਰਾਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਵਧਾਈਆਂ ਦਿੱਤੀਆਂ |
ਏਾਜਲ ਹਾਰਟ ਕਾਨਵੈਂਟ ਸਕੂਲ ਧਰਮਕੋਟ ਦੇ ਦਸਵੀਂ ਦੇ ਨਤੀਜੇ 100 ਫ਼ੀਸਦੀ ਰਹੇ
ਧਰਮਕੋਟ, (ਪਰਮਜੀਤ ਸਿੰਘ)-ਏਾਜਲ ਹਾਰਟ ਕਾਨਵੈਂਟ ਸਕੂਲ ਧਰਮਕੋਟ ਨੇ ਇਸ ਸਾਲ ਦਸਵੀਂ ਜਮਾਤ ਦੇ ਬੋਰਡ ਨਤੀਜਿਆਂ 'ਚ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਲਾਕੇ 'ਚ ਆਪਣੀ ਵਿਲੱਖਣ ਪਹਿਚਾਣ ਕਾਇਮ ਰੱਖੀ ਹੈ | ਸਕੂਲ ਦੇ ਵਿਦਿਆਰਥੀਆਂ ਨੇ ਉੱਚ ਅੰਕ ਪ੍ਰਾਪਤ ਕਰਕੇ ਸੰਸਥਾ ਆਪਣੇ ਮਾਤਾ ਪਿਤਾ, ਸਕੂਲ ਦੇ ਮੈਨੇਜਮੈਂਟ ਮੈਂਬਰਾਂ, ਪਿ੍ੰਸੀਪਲ ਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ ਹੈ | ਵਿਦਿਆਰਥਣ ਮਹਿਕਪ੍ਰੀਤ ਕੌਰ ਨੇ 95 ਫ਼ੀਸਦੀ ਅੰਕ ਹਾਸਲ ਕੀਤੇ | ਇਸ ਤੋਂ ਇਲਾਵਾ ਸ਼ਗਨਪ੍ਰੀਤ ਕੌਰ ਨੇ 93.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸੇ ਤਰ੍ਹਾਂ ਪ੍ਰਭਨੂਰ ਕੌਰ, ਗੁਰਲੀਨ ਕੌਰ ਅਤੇ ਅਭਿਅੰਸ਼ ਕੁਮਾਰ ਨੇ 93 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦੀ ਸ਼ਾਨ ਵਿਚ ਹੋਰ ਵਾਧਾ ਕੀਤਾ | ਹਰਸ਼ਦੀਪ ਕੌਰ ਨੇ 89.4 ਫ਼ੀਸਦੀ ਅੰਕ, ਕੋਮਲਪ੍ਰੀਤ ਕੌਰ ਨੇ 89 ਫ਼ੀਸਦੀ, ਖੁਸ਼ਬੀਰ ਕੌਰ ਨੇ 88.8 ਫ਼ੀਸਦੀ, ਪਲਕ ਬਜਾਜ ਨੇ 88.4 ਫ਼ੀਸਦੀ, ਜੈਸਿਕਾ ਨੇ 84.4 ਫ਼ੀਸਦੀ ਅਤੇ ਗੁਰਿੰਦਰਜੀਤ ਸਿੰਘ ਨੇ 84.2 ਫ਼ੀਸਦੀ ਅੰਕ ਲੈ ਕੇ ਦਸਵੀਂ ਜਮਾਤ ਨੂੰ ਪਾਸ ਕੀਤਾ | ਸਕੂਲ ਦੇ ਹੋਰ ਸਾਰੇ ਵਿਦਿਆਰਥੀਆਂ ਨੇ ਵੀ ਉਤਕਿ੍ਸ਼ਟ ਅੰਕ ਪ੍ਰਾਪਤ ਕਰਦੇ ਹੋਏ ਆਪਣੀ ਲਗਨ, ਮਿਹਨਤ ਤੇ ਅਧਿਆਪਕਾਂ ਦੇ ਮਾਰਗ ਦਰਸ਼ਨ ਦਾ ਸ਼ਾਨਦਾਰ ਨਤੀਜਾ ਪੇਸ਼ ਕੀਤਾ | ਇਸ ਮੌਕੇ ਸਕੂਲ ਦੀ ਮੈਨੇਜਮੈਂਟ, ਪਿ੍ੰਸੀਪਲ ਮਿਸ ਅੰਮਿ੍ਤਾ ਸਿੰਘ ਅਤੇ ਸਮੂਹ ਸਟਾਫ਼ ਵਲੋਂ ਸਾਰੇ ਸਫਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ | ਉਨ੍ਹਾਂ ਨੇ ਵਿਦਿਆਰਥੀਆਂ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਨਤੀਜੇ ਸਕੂਲ ਦੀ ਉੱਚ ਮਿਆਰੀ ਸਿੱਖਿਆ ਅਤੇ ਵਿਦਿਆਰਥੀਆਂ ਦੀ ਨਿਰੰਤਰ ਮਿਹਨਤ ਦਾ ਪ੍ਰਤੀਕ ਹਨ |
ਦਸਵੀਂ ਜਮਾਤ ਦੇ ਨਤੀਜਿਆਂ 'ਚ ਹੇਮਕੁੰਟ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਕੋਟ ਈਸੇ ਖਾਂ, (ਗੁਰਮੀਤ ਸਿੰਘ ਖ਼ਾਲਸਾ)-ਸੀ.ਬੀ.ਐਸ.ਈ. ਬੋਰਡ ਵਲੋਂ ਮਾਰਚ 2026 ਦਸਵੀਂ ਕਲਾਸ ਦੇ ਇਮਤਿਹਾਨ ਵਿਚ ਸ੍ਰੀ ਹੇਮਕੁੰਟ ਸੀਨੀ. ਸੈਕੰਡਰੀ ਸਕੂਲ ਕੋਟ ਈਸੇ ਖਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਨਤੀਜਾ 100 ਫ਼ੀਸਦੀ ਰਿਹਾ, ਜਿਸ ਵਿਚ ਮਹਿਕਪ੍ਰੀਤ ਕੌਰ ਜੀਂਦੜਾ ਅਤੇ ਮੰਨਤ ਨਾਰੰਗ ਕੋਟ ਈਸੇ ਖਾਂ ਨੇ 92.4 ਫ਼ੀਸਦੀ, ਹਰਮੀਤ ਕੌਰ ਕੋਟ ਈਸੇ ਖਾਂ 92 ਫ਼ੀਸਦੀ, ਸਤਨਾਮ ਕੌਰ ਸਿੰਘਪੁਰਾ ਮੁੰਨਣ 91.4 ਫ਼ੀਸਦੀ, ਰੀਆ ਸ਼ਰਮਾ ਕੋਟ ਈਸੇ ਖਾਂ 91.4 ਫ਼ੀਸਦੀ, ਪ੍ਰਭਜੋਤ ਕੌਰ ਕੋਟ ਈਸੇ ਖਾਂ 90.8 ਫ਼ੀਸਦੀ, ਰਵਨੀਤ ਕੌਰ ਦੌਲੇਵਾਲਾ 90.8 ਫ਼ੀਸਦੀ, ਹਰਮਨਪ੍ਰੀਤ ਕੌਰ ਖੋਸਾ ਕੋਟਲਾ 89.4 ਫ਼ੀਸਦੀ, ਰਾਜਦੀਪ ਸਿੰਘ ਫ਼ਤਿਹਗੜ੍ਹ ਕੋਰੋਟਾਣਾ 88.2 ਫ਼ੀਸਦੀ, ਸੁਖਮਨਪ੍ਰੀਤ ਕੌਰ ਖੋਸਾ ਕੋਟਲਾ 88 ਫ਼ੀਸਦੀ, ਏਕਮਪ੍ਰੀਤ ਕੌਰ ਸੰਧੂ ਬਾਜੇ ਕੇ 88 ਫ਼ੀਸਦੀ, ਮਹਿਕ ਨਾਰੰਗ ਕੋਟ-ਈਸੇ-ਖਾਂ 87.6 ਫ਼ੀਸਦੀ, ਖ਼ੁਸ਼ੀ ਕੋਟ ਈਸੇ ਖਾਂ 87.4 ਫ਼ੀਸਦੀ ,ਖੁਸ਼ਪ੍ਰੀਤ ਕੌਰ ਖੋਸਾ ਜਲਾਲ 86.4 ਫ਼ੀਸਦੀ, ਰੋਬਿਨਪ੍ਰੀਤ ਕੌਰ ਬਾਜੇ ਕੇ 86.4 ਫ਼ੀਸਦੀ, ਅੰਸ਼ਵੀਰ ਕੌਰ ਬਰਾੜ ਜ਼ੀਰਾ 86.2 ਫ਼ੀਸਦੀ, ਸੁਖਮਨਪ੍ਰੀਤ ਕੌਰ ਦੌਲੇਵਾਲਾ 85.5 ਫ਼ੀਸਦੀ, ਨਵਜੋਤ ਕੌਰ ਰੰਡਿਆਲਾ 85.8 ਫ਼ੀਸਦੀ, ਸਰਬਜੀਤ ਸਿੰਘ ਗਿੱਲ ਨੂਰਪੁਰ ਹਕੀਮਾ 85.2 ਫ਼ੀਸਦੀ ਅਤੇ ਬਾਕੀ ਵਿਦਿਆਰਥੀਆਂ ਨੇ 80 ਫ਼ੀਸਦੀ ਤੋ ਵੱਧ ਅੰਕ ਪ੍ਰਾਪਤ ਕੀਤੇ | ਵਿਦਿਆਰਥੀਆਂ ਦੇ ਚੰਗੇ ਨਤੀਜੇ ਆਉਣ 'ਤੇ ਸੰਸਥਾ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ |
ਨੂਰਦੀਪ ਕੌਰ ਮਾਨ ਨੇ 10ਵੀਂ ਕਲਾਸ 'ਚੋਂ 95 ਫ਼ੀਸਦੀ ਅੰਕ ਪ੍ਰਾਪਤ ਕਰਕੇ ਕੀਤਾ ਸਕੂਲ ਅਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ
ਠੱਠੀ ਭਾਈ, 16 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਇਲਾਕੇ ਲਈ ਮਾਣ ਵਾਲੀ ਗੱਲ ਹੈ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਰਵੀ ਮੌੜ ਦੀ ਵੱਡੀ ਬੇਟੀ ਨੂਰਦੀਪ ਕੌਰ ਨੇ 10ਵੀਂ ਕਲਾਸ ਦੇ ਸੀ.ਬੀ.ਐਸ.ਈ. ਬੋਰਡ ਦੇ ਨਤੀਜਿਆਂ ਵਿਚ 95 ਫ਼ੀਸਦੀ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਨੂਰਦੀਪ ਕੌਰ ਮੌੜ ਜੋ ਕਿ ਸੀ.ਐਮ.ਐਸ ਗੁਰੂ ਕਾਂਸੀ ਪਬਲਿਕ ਸਕੂਲ ਭਗਤਾ ਭਾਈਕਾ ਦੀ ਹੋਣਹਾਰ ਵਿਦਿਆਰਥਣ ਹੈ, ਨੇ ਆਪਣੀ ਮਿਹਨਤ ਤੇ ਲਗਨ ਨਾਲ ਇਹ ਉਪਲਬਧੀ ਹਾਸਲ ਕੀਤੀ | ਸਕੂਲ ਦੇ ਪਿ੍ੰਸੀਪਲ ਰਮਨ ਕੁਮਾਰ ਨੇ ਨੂਰਦੀਪ ਕੌਰ ਨੂੰ ਇਸ ਕਾਮਯਾਬੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਹ ਸਕੂਲ ਦੀ ਮਿਹਨਤੀ ਅਤੇ ਅਨੁਸ਼ਾਸਿਤ ਵਿਦਿਆਰਥਣ ਹੈ ਅਤੇ ਉਸ ਦੀ ਇਹ ਸਫਲਤਾ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਦਾ ਸਰੋਤ ਬਣੇਗੀ | ਇਸ ਮੌਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਮਾਤਾ-ਪਿਤਾ ਨੇ ਨੂਰਦੀਪ ਕੌਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਸ ਦੀ ਹੋਂਸਲਾ ਅਫਜਾਈ ਕੀਤੀ | ਉਨ੍ਹਾਂ ਨੇ ਕਿਹਾ ਕਿ ਬੱਚੀ ਦੀ ਇਸ ਸਫਲਤਾ ਨਾਲ ਸਾਰਾ ਪਰਿਵਾਰ ਮਾਣ ਮਹਿਸੂਸ ਕਰ ਰਿਹਾ ਹੈ | ਇਲਾਕੇ ਦੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਸ਼ਖ਼ਸੀਅਤਾਂ ਵਲੋਂ ਵੀ ਨੂਰਦੀਪ ਕੌਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਸ ਦੇ ਉਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਹਨ |
ਡੀ.ਏ.ਵੀ. ਸਕੂਲ 'ਚ ਦਸਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ
ਕੋਟ ਈਸੇ ਖਾਂ, (ਗੁਰਮੀਤ ਸਿੰਘ ਖ਼ਾਲਸਾ)-ਡੀ.ਏ.ਵੀ., ਕੇ.ਆਰ.ਬੀ. ਪਬਲਿਕ ਸਕੂਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਹਾਸਲ ਕੀਤਾ ਹੈ | ਸੰਸਥਾ ਦੇ ਵਿਦਿਆਰਥੀਆਂ ਨੇ ਉੱਤਮ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਇਸ ਸਾਲ ਦੇ ਨਤੀਜਿਆਂ ਵਿਚ ਨਵਨੀਤ ਕੌਰ ਅਤੇ ਗੁਰਲੀਨ ਕੌਰ ਨੇ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਕੀਤਾ | ਹਰਸਿਮਰਦੀਪ ਸਿੰਘ ਨੇ ਦੂਜਾ ਸਥਾਨ, ਪ੍ਰਭਜੋਤ ਕੌਰ ਨੇ ਤੀਜਾ ਸਥਾਨ ਹਾਸਲ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਮੌਕੇ ਸਕੂਲ ਪਿ੍ੰਸੀਪਲ ਸ੍ਰੀਮਤੀ ਰੀਤੂ ਅਹੂਜਾ ਨੇ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਸਕੂਲ ਚੇਅਰਮੈਨ ਵਿਜੇ ਧੀਰ ਦੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਦੇ ਸ਼ਾਨਦਾਰ ਨਤੀਜਿਆਂ ਦੀ ਉਮੀਦ ਜਿਤਾਈ |
ਸੀ.ਬੀ.ਐਸ.ਈ. ਵਲੋਂ ਐਲਾਨੇ ਦਸਵੀਂ ਦੇ ਨਤੀਜਿਆਂ 'ਚ ਗਲੋਬਲ ਵਿਜ਼ਡਮ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਧਰਮਕੋਟ, (ਪਰਮਜੀਤ ਸਿੰਘ)-ਮੋਗਾ ਜ਼ਿਲੇ੍ਹ ਦੀ ਨਾਮਵਰ ਵਿੱਦਿਅਕ ਸੰਸਥਾ ਗਲੋਬਲ ਵਿਜਡਮ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਦੁਆਰਾ ਐਲਾਨੇ ਗਏ ਨਤੀਜਿਆਂ ਵਿਚ ਨਾਮ ਖੱਟਿਆ ਹੈ | ਜਮਾਤ ਦਸਵੀਂ ਵਿਚੋਂ ਮਨਮੀਤ ਬਹਿਲ ਨੇ 92 ਫ਼ੀਸਦੀ ਦੇ ਪਹਿਲਾਂ ਸਥਾਨ, 91 ਫ਼ੀਸਦੀ ਦੇ ਨਾਲ ਲਵਪ੍ਰੀਤ ਸਿੰਘ ਨੇ ਦੂਸਰਾ ਸਥਾਨ, 91 ਫ਼ੀਸਦੀ ਦੇ ਨਾਲ ਨਵਨੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਵਨਰੀਤ ਕੌਰ ਨੇ 85 ਫ਼ੀਸਦੀ ਹਾਸਲ ਕੀਤੇ, ਪਰੀ ਨੇ 83 ਫ਼ੀਸਦੀ ਅੰਕ ਲੈ ਕੇ ਸਕੂਲ ਅਤੇ ਇਲਾਕੇ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ ਚੇਅਰਮੈਨ ਡਾ. ਗੁਰਨਾਮ ਸਿੰਘ ਭੁੱਲਰ ਮੈਨੇਜਿੰਗ ਡਾਇਰੈਕਟਰ ਬਲਜੀਤ ਕੌਰ ਭੁੱਲਰ, ਪਿ੍ੰਸੀਪਲ ਸਮਿਤਾ ਸਿੰਘ ਨੇ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦਿਆਂ ਉਨ੍ਹਾਂ ਨੇ ਮਾਪਿਆਂ ਅਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਸਕੂਲ ਦੇ ਕਾਬਲ ਅਧਿਆਪਕਾ ਦੀ ਪ੍ਰਸੰਸਾ ਕੀਤੀ |
ਗਰੀਨ ਵੈਲੀ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਦੇ ਦਸਵੀਂ ਜਮਾਤ 'ਚ ਵਿਦਿਆਰਥੀ ਨਿਖਿਲ ਰਿਹਾ ਜ਼ਿਲ੍ਹਾ ਟਾਪਰ
ਨਿਹਾਲ ਸਿੰਘ ਵਾਲਾ, (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਸੀ.ਬੀ.ਐਸ.ਸੀ. ਬੋਰਡ ਦੁਆਰਾ ਸੈਸ਼ਨ 2025-26 ਦੇ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜੇ 'ਚ ਗਰੀਨ ਵੈਲੀ ਕਾਨਵੈਂਟ ਸਕੂਲ ਨਿਹਾਲ ਸਿੰਘ ਵਾਲਾ ਦਾ ਦਸਵੀਂ ਜਮਾਤ ਦਾ ਵਿਦਿਆਰਥੀ ਜ਼ਿਲ੍ਹੇ ਭਰ 'ਚੋਂ ਟਾਪਰ ਰਹਿਣ 'ਤੇ ਸਕੂਲ ਅੰਦਰ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ | ਸਕੂਲ ਦੇ ਚੇਅਰਮੈਨ ਡਾ. ਜਤਿੰਦਰ ਗਰਗ ਨੇ ਇਸ ਸ਼ਾਨਦਾਰ ਨਤੀਜੇ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਜ਼ਿਲ੍ਹੇ ਭਰ 'ਚ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਵਾਰ ਦਸਵੀਂ ਜਮਾਤ ਦੇ ਨਤੀਜੇ 'ਚ ਨਿਖਿਲ ਕੁਮਾਰ ਨੇ 99.2 ਫ਼ੀਸਦੀ ਅੰਕ ਹਾਸਿਲ ਕਰਕੇ ਜ਼ਿਲੇ੍ਹ ਭਰ 'ਚੋਂ ਪਹਿਲਾ ਸਥਾਨ ਅਤੇ 24 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕਰਦਿਆਂ ਜਿੱਥੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਉੱਥੇ ਉਨ੍ਹਾਂ ਆਪਣੇ ਮਾਪਿਆਂ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਚਾਰ ਚੰਨ ਲਾਏ ਹਨ | ਉਨ੍ਹਾਂ ਦੱਸਿਆ ਕਿ ਇਸ ਸ਼ਾਨਦਾਰ ਦਸਵੀਂ ਜਮਾਤ ਦੇ ਨਤੀਜੇ 'ਚ ਸਹਿਜ ਮਿੱਤਲ ਨੇ 98.4 ਫ਼ੀਸਦੀ ਅੰਕ, ਤੁਮਜੋਤ ਕੌਰ ਨੇ 98.2 ਫ਼ੀਸਦੀ ਅੰਕ ,ਪ੍ਰਭਜੋਤ ਕੌਰ ਨੇ 97.6 ਫ਼ੀਸਦੀ ਅੰਕ, ਨਵਜੋਤ ਕੌਰ ਨੇ 97.4 ਫ਼ੀਸਦੀ ਅੰਕ, ਬਲਦੀਪ ਸਿੰਘ ਨੇ 97.4 ਫ਼ੀਸਦੀ ਅੰਕ, ਜਸਨੀਲ ਕੌਰ 96.6 ਫ਼ੀਸਦੀ ਅੰਕ, ਪਰਵਰਿਸ਼ ਨੇ 96.6 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਇਸ ਮੌਕੇ ਸਕੂਲ ਦੇ ਚੇਅਰਮੈਨ ਜਤਿੰਦਰ ਗਰਗ, ਮੈਨੇਜਰ ਅਨੀਤਾ ਗਰਗ, ਪ੍ਰਬੰਧਕ ਕਿ੍ਸ਼ਨ ਗਰਗ, ਪਿ੍ੰਸੀਪਲ ਨੀਤੂ ਕਪੂਰ, ਕੋਆਰਡੀਨੇਟਰ ਰਾਜਦੀਪ ਸਿੰਘ, ਪੂਨਮ ਗੋਇਲ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ |
ਹੋਲੀ ਹਾਰਟ ਸਕੂਲ ਦਾ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ
ਅਜੀਤਵਾਲ, (ਹਰਦੇਵ ਸਿੰਘ ਮਾਨ)-ਹੋਲੀ ਹਾਰਟ ਸਕੂਲ ਅਜੀਤਵਾਲ ਦੇ ਵਿਦਿਆਰਥੀਆਂ ਨੇ ਉੱਚ ਸਿੱਖਿਆ ਦੇ ਮਿਆਰ ਨੂੰ ਜਾਰੀ ਰੱਖਦਿਆਂ ਦਸਵੀਂ ਦੇ ਸੌ ਪ੍ਰਤੀਸ਼ਤ ਨਤੀਜੇ ਨਾਲ ਸੰਸਥਾ ਦਾ ਮਾਣ ਵਧਾਇਆ ਹੈ | ਇਨ੍ਹਾਂ ਨਤੀਜਿਆਂ ਵਿਚ ਜਸਕੀਰਤ ਕੌਰ ਅਤੇ ਅਵਨੀਤ ਕੌਰ ਨੇ 91 ਫ਼ੀਸਦੀ ਅੰਕਾਂ ਨਾਲ ਪਹਿਲਾ, ਪਰਮਪ੍ਰੀਤ ਨੇ 86 ਫ਼ੀਸਦੀ ਕਰਕੇ ਦੂਸਰਾ ਅਤੇ ਹਿਮਾਂਸ਼ੂ ਚੌਧਰੀ ਨੇ 85 ਫ਼ੀਸਦੀ ਨੰਬਰ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਕਈ ਵਿਦਿਆਰਥੀਆਂ ਨੇ ਕੁਝ ਵਿਸਿਆਂ ਚੋਂ 95 ਫ਼ੀਸਦੀ ਤੋਂ ਵੱਧ ਅੰਕ ਹਾਸਲ ਕੀਤੇ, ਜਦ ਕਿ ਕੁਝ ਨੇ 90 ਫ਼ੀਸਦੀ ਤੋਂ ਵੀ ਉੱਪਰ ਅੰਕ ਪ੍ਰਾਪਤ ਕੀਤੇ | ਖ਼ਾਸ ਤੌਰ 'ਤੇ ਪੰਜਾਬੀ ਵਿਸ਼ੇ ਕੁਝ ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਵਿਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਮਾਂ ਬੋਲੀ ਦਾ ਮਾਣ ਵਧਾਇਆ | ਸਕੂਲ ਪਿ੍ੰਸੀਪਲ ਸਾਕਸ਼ੀ ਗੁਲੇਰੀਆ ਨੇ ਖ਼ੁਸ਼ੀ ਜਤਾਉਂਦੇ ਕਿਹਾ ਕਿ ਵਿਦਿਆਰਥੀਆਂ ਦੀ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਵੱਡੇ ਸਹਿਯੋਗ ਸਦਕਾ ਇਹ ਨਤੀਜੇ ਸਾਹਮਣੇ ਹਨ | ਅਧਿਆਪਕਾਂ ਨੇ ਸਾਲ ਭਰ ਵਿਦਿਆਰਥੀਆਂ ਨੂੰ ਪੂਰੀ ਸਮਰਪਣ ਭਾਵਨਾ ਨਾਲ ਟੈੱਸਟ, ਡਾਊਟ ਕਲੀਅਰਿੰਗ ਸੈਸ਼ਨ ਅਤੇ ਵਿਸ਼ੇਸ਼ ਕਲਾਸਾਂ ਦਾ ਆਯੋਜਨ ਕਰਕੇ ਬੱਚਿਆਂ ਨੂੰ ਮਜ਼ਬੂਤ ਤਿਆਰੀ ਕਰਵਾਈ ਇਹ ਨਤੀਜੇ ਸਾਰੇ ਸਟਾਫ਼ ਅਤੇ ਵਿਦਿਆਰਥੀਆਂ ਦੀ ਸਾਂਝੀ ਮਿਹਨਤ ਦਾ ਨਤੀਜਾ ਹਨ | ਉਨ੍ਹਾਂ ਕਿਹਾ ਕਿ ਸਕੂਲ ਦਾ ਮੁੱਖ ਮਕਸਦ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ | ਸਿੱਖਿਆ ਦੇ ਨਾਲ ਅਨੁਸ਼ਾਸਨ, ਖੇਡਾਂ, ਸਭਿਆਚਾਰਕ ਗਤੀਵਿਧੀਆਂ ਅਤੇ ਨੈਤਿਕ ਮੁੱਲਾਂ 'ਤੇ ਵੀ ਖ਼ਾਸ ਧਿਆਨ ਦਿੱਤਾ ਜਾਂਦਾ ਹੈ | ਮਾਪਿਆਂ ਅਤੇ ਵਿਦਿਆਰਥੀਆਂ ਨੇ ਮਠਿਆਈਆਂ ਵੰਡ ਕੇ ਸਕੂਲ ਪ੍ਰਬੰਧਨ ਅਤੇ ਅਧਿਆਪਕਾਂ ਨਾਲ ਖ਼ੁਸ਼ੀ ਪ੍ਰਗਟਾਈ | ਸਕੂਲ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਅਮਿਤ ਪਲਤਾ, ਸ਼ੇ੍ਰਆ ਪਲਤਾ ਨੇ ਆਗਾਮੀ ਸਮੇਂ ਦੌਰਾਨ ਉੱਚ ਮਿਆਰੀ ਸਿੱਖਿਆ ਦੇਣ ਦਾ ਵਿਸ਼ਵਾਸ ਦਿਵਾਉਂਦਿਆਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਹੋਰ ਉਚਾਈਆਂ ਛੂਹਣ ਲਈ ਪ੍ਰੇਰਿਤ ਕਰਦਿਆਂ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਮੌਜੂਦ ਰਿਹਾ |
ਬਲੂਮਿੰਗ ਬਡਜ਼ ਸਕੂਲ ਦਾ ਦਸਵੀਂ ਬੋਰਡ ਪ੍ਰੀਖਿਆ ਦਾ ਨਤੀਜਾ ਰਿਹਾ ਸ਼ਾਨਦਾਰ
ਮੋਗਾ, (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਦਾ ਦਸਵੀਂ ਸਾਲਾਨਾ ਬੋਰਡ ਦੀ ਪ੍ਰੀਖਿਆ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਸਕੂਲ ਦੀ ਵਿਦਿਆਰਥਣ ਅਨੁਰੀਤ ਕੌਰ ਨੇ 95.4 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ 'ਚੋਂ ਟਾਪ ਕੀਤਾ | ਇਸ ਦੇ ਨਾਲ ਹੀ ਸੰਯੋਗਿਤਾ ਜੇਠੀ ਨੇ 94.4 ਫ਼ੀਸਦੀ ਅੰਕ ਹਾਸਲ ਕਰ ਕੇ ਦੂਸਰਾ ਅਤੇ ਨਵਨੀਰ ਸਿੰਘ ਨੇ 92.8 ਫ਼ੀਸਦੀ ਅੰਕ ਹਾਸਲ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ | ਸਕੂਲ ਲਈ ਇਹ ਬੜੇ ਹੀ ਮਾਣ ਵਾਲੀ ਗੱਲ ਹੈ ਕਿ 17 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕਰ ਕੇ ਆਪਣਾ ਪਰਚਮ ਲਹਿਰਾਇਆ | ਇਨ੍ਹਾਂ ਵਿਚ ਸ਼ਹਿਰੀਨ ਸੀਬੀਆ 92.8 ਫ਼ੀਸਦੀ, ਸੋਹਿਤ ਬਾਂਸਲ 92.6 ਫ਼ੀਸਦੀ, ਈਸ਼ਾ ਅਰੋੜਾ 92 ਫ਼ੀਸਦੀ, ਪਾਵਨੀ 91.8 ਫ਼ੀਸਦੀ, ਸ਼ੁਭਪਿ੍ਤਪਾਲ ਸਿੰਘ 91.8 ਫ਼ੀਸਦੀ, ਅਭਿਨੰਦਨ 91.4 ਫ਼ੀਸਦੀ, ਬਲਵੰਤ ਸਿੰਘ 91.2 ਫ਼ੀਸਦੀ, ਹਰਗੁਨਦੀਪ ਕੌਰ 91 ਫ਼ੀਸਦੀ, ਸੁਖਮਨਜੋਤ ਕੌਰ ਚੀਮਾ 90.8 ਫ਼ੀਸਦੀ, ਮੋਹਿਤਇੰਦਰ ਸਿੰਘ ਗਿੱਲ 90.8 ਫ਼ੀਸਦੀ, ਰਵਨੀਤ ਕੌਰ 90.6 ਫ਼ੀਸਦੀ, ਕਵਿਜੋਤ ਕੌਰ ਗਰੇਵਾਲ 90.2 ਫ਼ੀਸਦੀ, ਜਸਕਰਨ ਸਿੰਘ ਤੂਰ 90.2 ਫ਼ੀਸਦੀ, ਰਿਪੁਦਮਨ ਸਿੰਘ ਗਿੱਲ 90.2 ਫ਼ੀਸਦੀ ਅੰਕ ਹਾਸਲ ਕੀਤੇ | ਇਸੇ ਤਰ੍ਹਾਂ 35 ਵਿਦਿਆਰਥੀਆਂ ਨੇ 80 ਤੋਂ 90 ਫ਼ੀਸਦੀ ਅੰਕ ਹਾਸਲ ਕੀਤੇ | ਇਸ ਤੋਂ ਇਲਾਵਾ 48 ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ 80 ਫ਼ੀਸਦੀ ਅੰਕ ਪ੍ਰਾਪਤ ਕੀਤੇ ਅਤੇ 40 ਵਿਦਿਆਰਥੀਆਂ ਨੇ 60 ਫ਼ੀਸਦੀ ਤੋਂ 70 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸ ਤਰ੍ਹਾਂ ਬਲੂਮਿੰਗ ਬਡਜ਼ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਮੈਡਮ ਕਮਲ ਸੈਣੀ ਅਤੇ ਸਕੂਲ ਪਿ੍ੰਸੀਪਲ ਡਾ. ਹਮੀਲੀਆ ਰਾਣੀ ਨੇ ਬੱਚਿਆਂ ਅਤੇ ਅਧਿਆਪਕਾਂ ਦੀ ਸ਼ਲਾਘਾ ਕਰਦਿਆਂ ਵਧਾਈ ਦਿੱਤੀ | ਇਸ ਮੌਕੇ ਚੇਅਰਪਰਸਨ ਮੈਡਮ ਕਮਲ ਸੈਣੀ ਤੇ ਸਕੂਲ ਪਿ੍ੰਸੀਪਲ ਡਾ. ਹਮੀਲੀਆ ਰਾਣੀ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ |
ਆਕਸਫੋਰਡ ਸਕੂਲ ਭਗਤਾ ਭਾਈ ਦੇ ਵਿਦਿਆਰਥੀਆਂ ਦਾ ਦਸਵੀਂ ਜਮਾਤ ਦਾ ਰਿਕਾਰਡ ਤੋੜ ਨਤੀਜਾ ਰਿਹਾ
ਮੋਗਾ, (ਸੁਰਿੰਦਰਪਾਲ ਸਿੰਘ)-ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈ ਦੇ ਦਸਵੀਂ ਜਮਾਤ ਦੇ ਨਤੀਜੇ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਦੇ ਹੋਏ ਪਿਛਲੇ ਸਾਲਾਂ ਦੇ ਰਿਕਾਰਡ ਨੂੰ ਮਾਤ ਪਾ ਦਿੱਤੀ ਹੈ | ਸਕੂਲ ਅਨੁਸਾਰ ਇਸ ਸਾਲ ਦਸਵੀਂ ਜਮਾਤ ਦੇ 154 ਵਿਦਿਆਰਥੀਆਂ ਨੇ ਸੌ ਫ਼ੀਸਦੀ ਨਤੀਜਾ ਦਿੱਤਾ ਹੈ | ਇਸ ਪ੍ਰੀਖਿਆ ਵਿਚੋਂ ਹੋਣਹਾਰ ਵਿਦਿਆਰਥਣ ਜਸਮੀਨ ਕੌਰ ਨੇ 98.40 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ, ਹਰਿਤੀ ਸਿੰਗਲਾ ਤੇ ਮਨਵੀਰ ਸਿੰਘ ਨੇ 98 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਦੂਜਾ, ਅਭਿਨੂਰ ਕੌਰ ਨੇ 97.60 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਤੀਜਾ ਸਥਾਨ ਲੈ ਕੇ ਸੰਸਥਾ ਦਾ ਨਾਂਅ ਚਮਕਾਇਆ ਹੈ | ਜ਼ਿਕਰਯੋਗ ਹੈ ਕਿ 9 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਦੱਸਿਆ ਕਿ ਦਸਵੀਂ ਜਮਾਤ ਦੇ 154 ਵਿਦਿਆਰਥੀਆਂ ਵਿਚੋਂ 87 ਵਿਦਿਆਰਥੀਆਂ ਨੇ ਪੰਜਾਬੀ, 28 ਵਿਦਿਆਰਥੀਆਂ ਨੇ ਸੋਸ਼ਲ ਸਾਇੰਸ, 21 ਵਿਦਿਆਰਥੀਆਂ ਨੇ ਅੰਗਰੇਜ਼ੀ, 18 ਵਿਦਿਆਰਥੀਆਂ ਨੇ ਸਾਇੰਸ, 11 ਵਿਦਿਆਰਥੀਆਂ ਨੇ ਗਣਿਤ, 32 ਵਿਦਿਆਰਥੀਆਂ ਨੇ ਆਈ.ਟੀ. ਅਤੇ 10 ਵਿਦਿਆਰਥੀਆਂ ਨੇ ਹਿੰਦੀ ਨੇ ਵਿਸ਼ੇ ਵਿਚੋਂ 90 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕਰ ਕੇ ਆਪਣੇ ਅਧਿਆਪਕਾਂ, ਮਾਪਿਆਂ ਅਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਸਕੂਲ ਦੇ ਪਿ੍ੰਸੀਪਲ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਦੀ ਰਿਕਾਰਡ ਤੋੜ ਸਫਲਤਾ ਪ੍ਰਾਪਤ ਕਰਨ 'ਤੇ ਸ਼ਲਾਘਾ ਕੀਤੀ | ਇਸ ਸ਼ਾਨਦਾਰ ਨਤੀਜੇ ਦੀ ਵਧਾਈ ਦਿੱਤੀ ਅਤੇ ਇਸ ਖ਼ੁਸ਼ੀ ਵਿਚ ਸਨਿੱਚਰਵਾਰ ਦੀ ਛੁੱਟੀ ਦਾ ਐਲਾਨ ਕੀਤਾ | ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ਸ਼ੈਰੀ ਢਿੱਲੋਂ ਵਾਈਸ ਚੇਅਰਮੈਨ, ਰਾਜਵਿੰਦਰ ਸਿੰਘ ਸੋਢੀ ਜਨਰਲ ਸਕੱਤਰ, ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ ਸਕੱਤਰ ਨੇ ਪਿ੍ੰਸੀਪਲ, ਕੋਆਰਡੀਨੇਟਰਾਂ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ |
ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਨੇ ਫਿਰ ਲਹਿਰਾਏ ਸਫਲਤਾ ਦੇ ਝੰਡੇ
ਮੋਗਾ, (ਸੁਰਿੰਦਰਪਾਲ ਸਿੰਘ)-ਸੀ.ਬੀ.ਐਸ.ਈ. ਬੋਰਡ ਨਵੀਂ ਦਿੱਲੀ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿਚ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ | ਮਾਧਵ ਗੋਇਲ ਨੇ 99.2 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰ ਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਗੁਣਰੀਤ ਕੌਰ ਨੇ 99 ਫ਼ੀਸਦੀ ਅੰਕ ਲੈ ਕੇ ਦੂਸਰਾ, ਹਿਮਾਂਸ਼ੀ ਗੋਇਲ ਨੇ 98.6 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਤੀਸਰਾ, ਨੂਰ ਗਿਰਧਰ ਅਤੇ ਯੁਵਰਾਜ ਸਿੰਘ ਸੰਧੂ ਨੇ 98.4 ਫ਼ੀਸਦੀ ਹਾਸਲ ਕਰ ਕੇ ਚੌਥਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਗੁਰਵੀਰ ਕੌਰ 97.6 ਫ਼ੀਸਦੀ, ਖੁਸ਼ਪ੍ਰੀਤ ਕੌਰ 96.8 ਫ਼ੀਸਦੀ, ਸੁਖਮਨਦੀਪ ਸਿੰਘ 96.6, ਹਰਸਿਮਰਨ ਕੌਰ 96 ਫ਼ੀਸਦੀ, ਅਰਮਾਨ ਸਿੰਘ ਸੰਧੂ 95.4 ਫ਼ੀਸਦੀ, ਅਰਸ਼ਦੀਪ ਸਿੰਘ 95 ਫ਼ੀਸਦੀ ਅਤੇ ਪਰੰਜੇ ਤਾਇਲ 95, ਸਿਮਰਨ ਕੌਰ 94.8 ਫ਼ੀਸਦੀ, ਸਮਨਦੀਪ ਕੌਰ 94.4 ਫ਼ੀਸਦੀ, ਖ਼ੁਸ਼ੀ ਸ਼ਾਹੀ 94.2 ਫ਼ੀਸਦੀ, ਕੋਮਲਪ੍ਰੀਤ ਕੌਰ ਗਿੱਲ 93.2 ਫ਼ੀਸਦੀ, ਹਰਨੂਰ ਕੌਰ 92.4 ਫ਼ੀਸਦੀ, ਜਸਮਨਪ੍ਰੀਤ ਕੌਰ 91.8 ਫ਼ੀਸਦੀ, ਲਾਡਵਿੰਦਰ ਸਿੰਘ 91.4 ਫ਼ੀਸਦੀ, ਤਨਵੀਰ ਕੌਰ ਧਾਲੀਵਾਲ 90.2 ਫ਼ੀਸਦੀ, ਏਾਜਲ ਤਨੇਜਾ 89.8 ਫ਼ੀਸਦੀ, ਮਨਜੋਤ ਸਿੰਘ 89.8 ਫ਼ੀਸਦੀ, ਜੋਬਨਪ੍ਰੀਤ ਕੌਰ 89.3 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਮੱਲਾਂ ਮਾਰੀਆਂ | ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਵਿਚ 10 ਵਿਦਿਆਰਥੀਆਂ ਨੇ ਸੌ ਫ਼ੀਸਦੀ ਅੰਕ ਹਾਸਲ ਕੀਤੇ | ਵਿਦਿਆਰਥੀਆਂ ਨੇ ਇਕ ਦੂਜੇ ਨੂੰ ਮਿਠਾਈ ਖਵਾ ਕੇ ਵਧਾਈ ਦਿੱਤੀ | ਸਕੂਲ ਦੇ ਪਿ੍ੰਸੀਪਲ ਮੈਡਮ ਸਤਵਿੰਦਰ ਕੌਰ ਨੇ ਕਿਹਾ ਇਹ ਸਫਲਤਾ ਵਿਦਿਆਰਥੀਆਂ ਦੀ ਲਗਨ, ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹੈ | ਇਸ ਮੌਕੇ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਵਾਈਸ ਪ੍ਰੈਜ਼ੀਡੈਂਟ ਡਾ. ਇਕਬਾਲ ਸਿੰਘ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ, ਮੁੱਖ ਸਲਾਹਕਾਰ ਮੈਡਮ ਹਰਪ੍ਰੀਤ ਕੌਰ ਨੇ ਸਕੂਲ ਦੇ ਪਿ੍ੰਸੀਪਲ ਮੈਡਮ ਸਤਵਿੰਦਰ ਕੌਰ, ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਅਤੇ ਸਮੁੱਚੇ ਸਟਾਫ਼ ਨੂੰ ਉਨ੍ਹਾਂ ਦੀ ਮਿਹਨਤ ਅਤੇ ਯੋਗ ਅਗਵਾਈ ਲਈ ਵਧਾਈ ਦਿੱਤੀ |
ਨੈਸ਼ਨਲ ਕਾਨਵੈਂਟ ਸਕੂਲ ਮੋਗਾ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
ਮੋਗਾ, (ਸੁਰਿੰਦਰਪਾਲ ਸਿੰਘ)-ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਮੋਗਾ ਦਾ ਸੀ.ਬੀ.ਐਸ.ਈ. ਦਾ 10ਵੀਂ ਜਮਾਤ ਦਾ ਨਤੀਜਾ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੀ ਵਧੀਆ ਰਿਹਾ | ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ | ਦਰਬਾਗ ਸਿੰਘ ਇੰਗਲਿਸ਼ 95, ਪੰਜਾਬੀ 94, ਮੈਥ 91, ਸਾਇੰਸ 78, ਸੋਸ਼ਲ ਸਾਇੰਸ 86, ਫਿਜ਼ੀਕਲ ਐਜੂਕੇਸ਼ਨ 100, ਹਿੰਦੀ 86 ਅੰਕ ਤੇ ਕੁੱਲ 94 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ ਵਿਚ ਪਹਿਲਾ ਸਥਾਨ ਹਾਸਲ ਕੀਤਾ | ਜਗਜੀਤ ਸਿੰਘ ਪੰਜਾਬੀ 93, ਮੈਥ 89, ਸਾਇੰਸ 76, ਸੋਸ਼ਲ ਸਾਇੰਸ 90, ਇਗਲਿੰਸ਼ 76, ਫਿਜ਼ੀਕਲ 91 ਅੰਕ ਤੇ ਕੁੱਲ 88 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ ਵਿਚ ਦੂਸਰਾ ਸਥਾਨ, ਅਦਿਤੀ ਇੰਗਲਿਸ਼ 93, ਪੰਜਾਬੀ 91, ਮੈਥ 70, ਸਾਇੰਸ 82, ਸੋਸ਼ਲ ਸਾਇੰਸ 82, ਕੰਪਿਊਟਰ 85, ਹਿੰਦੀ 97, ਅੰਕ ਤੇ ਕੁੱਲ 87 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ ਵਿਚ ਤੀਸਰਾ ਸਥਾਨ, ਗੁਣਪ੍ਰੀਤ ਕੌਰ ਇੰਗਲਿਸ਼ 89, ਪੰਜਾਬੀ 88, ਮੈਥ 78, ਸਾਇੰਸ 83, ਸੋਸ਼ਲ ਸਾਇੰਸ 79, ਹਿੰਦੀ 93 ਅੰਕ ਕੁੱਲ 87 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ ਵਿਚ ਤੀਸਰਾ ਸਥਾਨ, ਅਯੂਸ਼ ਕੁਮਾਰ ਇੰਗਲਿਸ਼ 79, ਪੰਜਾਬੀ 91, ਮੈਥ 87, ਸਾਇੰਸ 72 , ਸੋਸ਼ਲ ਸਾਇੰਸ 91, ਹਿੰਦੀ 92 ਅੰਕ ਤੇ ਕੁੱਲ 87 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ ਵਿਚ ਤੀਸਰਾ ਸਥਾਨ, ਰਾਜਵੀਰ ਕੌਰ ਗਿੱਲ ਇਗਲਿੰਸ਼ 92, ਪੰਜਾਬੀ 86, ਮੈਥ 68, ਸਾਇੰਸ 74, ਸੋਸ਼ਲ ਸਾਇੰਸ 87, ਕੰਪਿਊਟਰ 97 ਅੰਕ ਕੁੱਲ 87 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ ਵਿਚ ਤੀਸਰਾ ਸਥਾਨ, ਅਦਿਤਿਆ ਕੁਮਾਰ ਬਿਸ਼ਟ ਇੰਗਲਿਸ਼ 86, ਪੰਜਾਬੀ 91, ਮੈਥ 78, ਸਾਇੰਸ 73, ਸੋਸ਼ਲ ਸਾਇੰਸ 82, ਫਿਜ਼ੀਕਲ 82, ਹਿੰਦੀ 90 ਅੰਕ ਹਾਸਲ ਕਰ ਕੇ 85 ਫ਼ੀਸਦੀ ਅੰਕ ਹਾਸਲ ਕੀਤੇ | ਇਸ ਮੌਕੇ ਸਕੂਲ ਦੇ ਚੀਫ਼ ਐਜੂਕੇਸ਼ਨ ਐਡਵਾਈਜ਼ਰ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਕਮ ਐਗਜ਼ੈਕਟਿਵ ਮੈਜਿਸਟ੍ਰੇਟ ਜਸਵੰਤ ਸਿੰਘ ਦਾਨੀ, ਪਿ੍ੰਸੀਪਲ ਅੰਬਿਕਾ ਦਾਨੀ, ਵਾਈਸ ਪਿ੍ੰਸੀਪਲ ਹਰਲੀਨ ਕੌਰ, ਕੋਆਰਡੀਨੇਟਰ ਪਰਮਵੀਰ ਸਿੰਘ, ਲਿਆਜਨ ਆਫ਼ੀਸਰ ਇੰਦਰਪ੍ਰਤਾਪ ਸਿੰਘ, ਡਾ. ਦੀਪਿਕਾ ਦਾਨੀ ਨੇ ਬੱਚਿਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਕੂਲ ਦੇ ਸਮਰਪਿਤ, ਅਣਥੱਕ ਅਤੇ ਮਿਹਨਤੀ ਸਟਾਫ਼ ਮੈਂਬਰਾਂ ਨੂੰ ਇਸ ਸ਼ਾਨਦਾਰ ਸਫਲਤਾ 'ਤੇ ਵਧਾਈ ਦਿੱਤੀ |
ਡੀ.ਐਨ. ਮਾਡਲ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਸ਼ਾਨਦਾਰ ਪ੍ਰੀਖਿਆ ਨਤੀਜੇ
ਮੋਗਾ, (ਸੁਰਿੰਦਰਪਾਲ ਸਿੰਘ)-ਸੀ.ਬੀ.ਐਸ.ਈ. ਬੋਰਡ ਨੇ ਦਸਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੇ ਨਤੀਜੇ ਐਲਾਨੇ | ਹਰ ਸਾਲ ਵਾਂਗ ਡੀ.ਐਨ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਾਲ ਕੁੱਲ 181 ਵਿਦਿਆਰਥੀਆਂ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਅਤੇ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ | ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕਰਦੇ ਹੋਏ ਮਹਿਕ ਤੇ ਕਸ਼ਿਸ਼ ਨੇ 98.4 ਫ਼ੀਸਦੀ ਅੰਕਾਂ ਨਾਲ ਸਾਂਝੇ ਤੌਰ 'ਤੇ ਪਹਿਲਾ ਸਥਾਨ, ਮੁਦਿਤ ਸੂਦ ਨੇ 98 ਫ਼ੀਸਦੀ ਅੰਕਾਂ ਨਾਲ ਦੂਜਾ ਸਥਾਨ ਜਦੋਂ ਕਿ ਸਿਫ਼ਤ ਕੌਰ ਬਰਾੜ ਨੇ 97.4 ਫ਼ੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਸਕੂਲ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ 57 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਨ੍ਹਾਂ ਵਿਚੋਂ 17 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਵੱਧ ਅਤੇ 40 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਵਿਸ਼ਾ-ਵਾਰ ਨਤੀਜੇ ਵੀ ਬਹੁਤ ਸ਼ਲਾਘਾਯੋਗ ਰਹੇ | ਪੰਜ ਵਿਦਿਆਰਥੀਆਂ ਨੇ ਪੰਜਾਬੀ ਵਿਚ 100 ਵਿਚੋਂ 100 ਅੰਕ ਪ੍ਰਾਪਤ ਕੀਤੇ, ਜਦੋਂ ਕਿ 87 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਸੇ ਤਰਤੀਬ ਵਿਚ ਅੰਗਰੇਜ਼ੀ ਵਿਚ 2, ਆਈ.ਟੀ. ਵਿਚ 9, ਬਿਊਟੀ ਐਂਡ ਵੈਲਨੈਸ ਵਿਚ 3 ਅਤੇ ਸੋਸ਼ਲ ਸਾਇੰਸ ਵਿਚ 1 ਵਿਦਿਆਰਥੀ ਨੇ 100 ਫ਼ੀਸਦੀ ਅੰਕ ਪ੍ਰਾਪਤ ਕੀਤੇ | ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਤੁਸ਼ਾਰ ਗੋਇਲ ਅਤੇ ਮੈਨੇਜਮੈਂਟ ਮੈਂਬਰ ਅਸ਼ਵਨੀ ਸ਼ਰਮਾ ਮੱਟੂ ਨੇ ਸਾਰੇ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੱਤੀ | ਸਕੂਲ ਦੀ ਪਿ੍ੰਸੀਪਲ ਸੋਨੀਆ ਕਲਸੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਉਨ੍ਹਾਂ ਦੇ ਸਮਰਪਣ, ਅਨੁਸ਼ਾਸਨ ਅਤੇ ਅਣਥੱਕ ਮਿਹਨਤ ਲਈ ਦਿਲੋਂ ਧੰਨਵਾਦ ਕੀਤਾ |
ਟੀ.ਐਲ.ਐਫ. ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ
ਮੋਗਾ, (ਸੁਰਿੰਦਰਪਾਲ ਸਿੰਘ)-ਸੀ.ਬੀ.ਐਸ.ਈ. ਦੁਆਰਾ ਐਲਾਨੇ ਗਏ ਦਸਵੀਂ ਜਮਾਤ ਦੇ ਪ੍ਰੀਖਿਆ ਨਤੀਜਿਆਂ ਵਿਚ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ.ਐਲ.ਐਫ.) ਦੇ ਵਿਦਿਆਰਥੀਆਂ ਨੇ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ, ਜਿਸ ਨਾਲ ਉਨ੍ਹਾਂ ਦੇ ਸਕੂਲ ਅਤੇ ਉਨ੍ਹਾਂ ਦੇ ਮਾਪਿਆਂ ਦੋਵਾਂ ਦਾ ਨਾਂਅ ਰੌਸ਼ਨ ਹੋਇਆ ਹੈ | ਸਕੂਲ ਦੇ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਦੱਸਿਆ ਕਿ ਅੰਮਿ੍ਤਪਾਲ ਕੌਰ ਨੇ ਇਸ ਪ੍ਰੀਖਿਆ ਵਿਚ 98 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਧਰੁਵ ਮੋਂਗਾ 97.2 ਫ਼ੀਸਦੀ, ਏਾਜਲ 97 ਫ਼ੀਸਦੀ, ਤਾਨਿਆ 96.8 ਫ਼ੀਸਦੀ ਅਤੇ ਮਨੀਤ 96.4 ਫ਼ੀਸਦੀ ਨਾਲ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉੱਚ ਦਰਜੇ ਦੀਆਂ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ | ਉਨ੍ਹਾਂ ਦੱਸਿਆ ਕਿ ਹੋਰ ਹੋਣਹਾਰ ਵਿਦਿਆਰਥੀਆਂ ਵਿਚ ਅਨੰਤਦੀਪ 95.8 ਫ਼ੀਸਦੀ, ਸੌਰਿਆ 95.8 ਫ਼ੀਸਦੀ, ਸ਼ਾਈਨ ਚਾਵਲਾ 94.8 ਫ਼ੀਸਦੀ, ਨਵਨੀਤ (93.2 ਫ਼ੀਸਦੀ, ਚੇਸਟਾ 93.4 ਫ਼ੀਸਦੀ, ਏਕਮਜੀਤ 93.6 ਫ਼ੀਸਦੀ, ਰੋਹਿਤ ਸ਼ਰਮਾ 92.6 ਫ਼ੀਸਦੀ, ਸਮਾਇਰਾ 91.8 ਫ਼ੀਸਦੀ, ਅਰਾਵਰਾ 91.8 ਫ਼ੀਸਦੀ, ਅਰਾਵਰਾ 90.8 ਫ਼ੀਸਦੀ, ਅਭਿਲਾਰਾ 90.8 ਫ਼ੀਸਦੀ, ਕੁਸ਼ਦੀਪ 89.8 ਫ਼ੀਸਦੀ, ਹਰਸਿਮਰਨ ਕੌਰ 88.4 ਫ਼ੀਸਦੀ, ਸੇਜਲ ਪਾਸੀ 87 ਫ਼ੀਸਦੀ, ਨਮਨ 86.8 ਫ਼ੀਸਦੀ, ਮਾਨਿਆ 86.8 ਫ਼ੀਸਦੀ, ਗੁਰਜੋਤ ਕੌਰ 86 ਫ਼ੀਸਦੀ, ਕਰੁਨੇਸ਼ ਪ੍ਰਭਾਕਰ 85.6 ਫ਼ੀਸਦੀ, ਗੁਰਸ਼ਨ ਸਿੰਘ ਬਰਾੜ (85.2 ਫ਼ੀਸਦੀ, ਸੁਖਨੀਤ 85 ਫ਼ੀਸਦੀ, ਰਵਿੰਦਰ 85 ਫ਼ੀਸਦੀ, ਮਾਨਵਦੀਪ ਸਿੰਘ (84.8 ਫ਼ੀਸਦੀ, ਹਿਮਾਂਸ਼ੀ ਬਾਂਸਲ (84.2 ਫ਼ੀਸਦੀ, ਅਰਸ਼ਮੀਤ ਕੌਰ ਖੋਸਾ 83.2 ਫ਼ੀਸਦੀ, ਹਰਵਿੰਦਰ ਸਿੰਘ ਗਿੱਲ (83.2 ਫ਼ੀਸਦੀ, ਜਗਤਸ਼ਵਰ ਸਿੰਘ (82.8 ਫ਼ੀਸਦੀ, ਅਭੈਜੀਤ ਸਿੰਘ ਚੰਦੀ (82.4 ਫ਼ੀਸਦੀ, ਅਤੇ ਅਭੈਜੀਤ ਸਿੰਘ (82.4 ਫ਼ੀਸਦੀ ਸ਼ਾਮਿਲ ਹਨ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਪ੍ਰਵੀਨ ਗਰਗ ਅਤੇ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਅਤੇ ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਦੇ ਮਿਹਨਤੀ ਅਧਿਆਪਕਾਂ ਨੂੰ ਸਕੂਲ ਦੇ ਸ਼ਾਨਦਾਰ ਪ੍ਰੀਖਿਆ ਨਤੀਜਿਆਂ 'ਤੇ ਵਧਾਈ ਦਿੱਤੀ |
ਅਕਾਲ ਅਕੈਡਮੀ ਬਾਕਰਵਾਲ ਦਾ 10ਵੀਂ ਦਾ ਨਤੀਜਾ ਰਿਹਾ ਸੌ ਪ੍ਰਤੀਸ਼ਤ
ਮੋਗਾ, 16 ਅਪ੍ਰੈਲ (ਸੁਰਿੰਦਰਪਾਲ ਸਿੰਘ)-ਕਲਗੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਅਕਾਲ ਅਕੈਡਮੀ ਬਾਕਰਵਾਲ ਦੇ ਵਿਦਿਆਰਥੀਆਂ ਦਾ ਸੀ.ਬੀ.ਐਸ.ਸੀ. ਵਲੋਂ ਕਲਾਸ ਦਸਵੀਂ ਦਾ ਨਤੀਜਾ ਐਲਾਨਿਆ, ਜਿਸ ਵਿਚ ਚੰਗੇ ਨੰਬਰ ਹਾਸਲ ਕਰ ਕੇ ਅਕਾਲ ਅਕੈਡਮੀ ਬਾਕਰਵਾਲ ਅਤੇ ਆਪਣੇ ਮਾਪਿਆਂ ਦਾ ਨਾਂਅ ਚਮਕਾਇਆ | ਕੋਲਮਪ੍ਰੀਤ ਕੌਰ ਨੇ 95.6 ਫ਼ੀਸਦੀ ਨੰਬਰ ਹਾਸਲ ਕਰ ਕੇ ਸਕੂਲ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਅਭੀਜੋਤ ਸਿੰਘ 92.8 ਫ਼ੀਸਦੀ, ਏਕਮਜੋਤ ਕੌਰ ਗਿੱਲ 91.2 ਫ਼ੀਸਦੀ, ਹਰਵੀਰ ਸਿੰਘ ਸੋਂਦ 91 ਫ਼ੀਸਦੀ, ਹਰਪ੍ਰੀਤ ਕੌਰ 90.4 ਫ਼ੀਸਦੀ, ਸਿਮਰਨਪ੍ਰੀਤ ਕੌਰ 89.4 ਫ਼ੀਸਦੀ, ਸਿਮਰਨਜੋਤ ਸਿੰਘ ਢੇਸੀ 89.4 ਫ਼ੀਸਦੀ, ਮਨਵੀਰ ਕੌਰ 89.4 ਫ਼ੀਸਦੀ ਨੰਬਰ ਪ੍ਰਾਪਤ ਕੀਤੇ | ਪਿ੍ੰਸੀਪਲ ਕਿਰਨਜੋਤ ਕੌਰ ਨੇ ਬੱਚਿਆਂ ਦੇ ਮਾਤਾ-ਪਿਤਾ ਨੂੰ ਚੰਗਾ ਨਤੀਜਾ ਆਉਣ 'ਤੇ ਵਧਾਈ ਦਿੱਤੀ ਅਤੇ ਸਾਰੇ ਸਟਾਫ਼ ਦਾ ਧੰਨਵਾਦ ਕੀਤਾ | ਪਿੰ੍ਰਸੀਪਲ ਵਲੋਂ ਵਿਦਿਆਰਥੀਆਂ ਦੇ ਮਾਪਿਆਂ ਦਾ ਵੀ ਧੰਨਵਾਦ ਕੀਤਾ |
ਡਾ. ਸੈਫੂਦੀਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੀ.ਬੀ.ਐਸ.ਈ. ਦਸਵੀਂ ਜਮਾਤ ਦੇ ਨਤੀਜਿਆਂ ਵਿਚ ਛਾਪ ਛੱਡੀ
ਮੋਗਾ, (ਸੁਰਿੰਦਰਪਾਲ ਸਿੰਘ)-ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੋ ਕਿ ਮੋਗਾ ਸ਼ਹਿਰ ਦੀ ਇਕ ਵੱਕਾਰੀ ਅਤੇ ਮੋਹਰੀ ਵਿੱਦਿਅਕ ਸੰਸਥਾ ਹੈ, ਨੇ ਸੀ.ਬੀ.ਐਸ.ਈ. ਦਸਵੀਂ ਜਮਾਤ ਦੇ ਪ੍ਰੀਖਿਆ ਨਤੀਜਿਆਂ ਵਿਚ ਇਕ ਇਤਿਹਾਸਕ ਸਫਲਤਾ ਦਰਜ ਕਰ ਕੇ ਇਕ ਵਾਰ ਫਿਰ
ਵੱਖ-ਵੱਖ ਸਕੂਲਾਂ ਦਾ ਸੀ.ਬੀ.ਐਸ.ਈ. ਵਲੋਂ ਐਲਾਨਿਆ ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/>
ਅਜੀਤ ਡੈਸਕ
17-04-2026