ਮੋਗਾ, 16 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮਾਸਟਰ ਐਥਲੈਟਿਕਸ ਐਸੋਸੀਏਸ਼ਨ ਮੋਗਾ ਦੇ ਅਥਲੀਟ ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਹੋਸ਼, ਜੋਸ਼ ਤੇ ਕਲਾ ਦਾ ਇਜ਼ਹਾਰ ਕਰਦੇ ਹੋਏ 23ਵੀਂ ਏਸ਼ੀਆ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਗੁਰਜਿੰਦਰ ਸਿੰਘ, ਹਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ, ਦਵਿੰਦਰ ਕੌਰ, ਜਸਕਰਨ ਸਿੰਘ, ਰੇਸ਼ਮ ਸਿੰਘ ਔਲਖ ਤੇ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ਅਜਮੇਰ (ਰਾਜਸਥਾਨ) ਵਿਖੇ ਡਾ. ਬਲਵਿੰਦਰ ਕੌਰ, ਗੁਰਜੰਟ ਸਿੰਘ, ਗੁਰਜਿੰਦਰ ਸਿੰਘ, ਬੇਅੰਤ ਸਿੰਘ ਅਤੇ ਤਲਵੰਡੀ ਸਾਬੋ (ਬਠਿੰਡਾ) ਨੈਸ਼ਨਲ ਡਾ. ਬਲਵਿੰਦਰ ਕੌਰ, ਸ਼ਿੰਦਰਜੀਤ ਕੌਰ, ਸੁਰਿੰਦਰ ਕੌਰ, ਰੇਸ਼ਮ ਸਿੰਘ ਔਲਖ ਨੇ ਪਾਰਟੀਸ਼ਪੇਸ਼ਨ ਸਰਟੀਫਿਕੇਟ ਪ੍ਰਾਪਤ ਕੀਤੇ | ਮਾਸਟਰ ਐਥਲੈਟਿਕਸ ਐਸੋਸੀਏਸ਼ਨ ਮੋਗਾ ਵਲੋਂ ਅਥਲੀਟਾਂ ਦੀਆਂ ਮਾਣ-ਮੱਤੀਆਂ ਪ੍ਰਾਪਤੀਆਂ ਦੇ ਸਨਮੁੱਖ ਬਾਡੀ ਫਲੈਕਸ ਜਿੰਮ ਜ਼ੀਰਾ ਰੋਡ ਮੋਗਾ ਵਿਖੇ ਰੱਖੇ ਗਏ ਸਨਮਾਨ ਸਮਾਰੋਹ ਵਿਚ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜਸਕਰਨ ਸਿੰਘ ਜਨਰਲ ਸਕੱਤਰ ਐਸੋਸੀਏਸ਼ਨ ਨੇ ਸੰਬੋਧਨ ਕਰਦਿਆਂ ਸਮੂਹ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਐਸੋਸੀਏਸ਼ਨ ਦਾ ਉਦੇਸ਼ ਹੀ ਮਾਸਟਰ ਅਥਲੀਟਾਂ ਵਿਚ ਉਚੇਰਾ ਸਿਹਤ ਪੱਧਰ ਅਤੇ ਅਨੁਸ਼ਾਸਨ ਪੈਦਾ ਕਰਕੇ ਨਵੀਂ ਪੀੜ੍ਹੀ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨਾ ਅਤੇ ਗਰਾਊਾਡਾਂ ਨਾਲ ਜੋੜਨਾ ਹੈ | ਇਸ ਸਮੇਂ ਗੋਬਿੰਦ ਸਿੰਘ ਪ੍ਰਧਾਨ, ਰੇਸ਼ਮ ਸਿੰਘ ਔਲਖ ਸੀਨੀਅਰ ਮੀਤ ਪ੍ਰਧਾਨ, ਜਸਕਰਨ ਸਿੰਘ ਜਨਰਲ ਸਕੱਤਰ, ਰਿਟਾਇਰਡ ਡੀ.ਐਸ.ਪੀ. ਰਸ਼ਪਾਲ ਸਿੰਘ,ਪਿ੍ੰਸੀ. ਸੁਖਚੈਨ ਸਿੰਘ ਹੀਰਾ ਪੈੱ੍ਰਸ ਸਕੱਤਰ, ਬਹਾਦਰ ਸਿੰਘ, ਹਰਜੀਤ ਸਿੰਘ, ਬਰਿੰਦਰਜੀਤ ਸਿੰਘ ਬਿੱਟੂ, ਡਾ. ਦੀਪਕ ਸ਼ਰਮਾ, ਦਵਿੰਦਰ ਸਿੰਘ ਸੰਘਾ, ਬੀਰ ਪ੍ਰਤਾਪ ਸਿੰਘ, ਕੋਚ ਜਗਵਿੰਦਰ ਸਿੰਘ, ਕੋਚ ਸੁਰਿੰਦਰ ਸਿੰਘ, ਪਰਮਿੰਦਰ ਸਿੰਘ ਨੈਸਲੇ, ਸੂਬੇਦਾਰ ਵੀਰ ਸਿੰਘ, ਚਰਨਜੀਤ ਸਿੰਘ ਘੱਲ ਕਲਾਂ, ਬਾਬਾ ਬਲਵਿੰਦਰ ਸਿੰਘ, ਹਰੀ ਸਿੰਘ ਨੈਸਲੇ, ਸੂਬੇਦਾਰ ਮੰਗਲ ਸਿੰਘ, ਰਘਬੀਰ ਸਿੰਘ ਤੂਰ, ਗੁਰਜੰਟ ਸਿੰਘ, ਸੂਬੇਦਾਰ ਅੰਮਿ੍ਤਪਾਲ ਸਿੰਘ, ਹਰਬੰਸ ਸਿੰਘ, ਡਾ. ਬਲਵਿੰਦਰ ਕੌਰ, ਪਿ੍ੰਸੀਪਲ ਕੰਵਲਜੀਤ ਕੌਰ, ਸੁਰਿੰਦਰ ਕੌਰ, ਸ਼ਿੰਦਰਜੀਤ ਕੌਰ, ਦਵਿੰਦਰ ਕੌਰ, ਮੀਨਾ ਸ਼ਰਮਾ ਹਾਜ਼ਰ ਸਨ | ਸਨਮਾਨ ਸਮਾਰੋਹ ਵਿਚ ਮੋਗਾ ਵਿਖੇ ਕਰਵਾਈ ਗਈ ਜ਼ਿਲ੍ਹਾ ਪੱਧਰੀ ਮੀਟ ਦੀ ਸਮੀਖਿਆ ਵੀ ਕੀਤੀ ਗਈ | ਸਮੂਹ ਹਾਜ਼ਰ ਮੈਂਬਰਾਂ ਵਲੋਂ ਇਸ ਮੀਟ ਦੀ ਸਫਲਤਾ ਲਈ ਐਸੋਸੀਏਸ਼ਨ ਦੇ ਅਹੁਦੇਦਾਰਾਂ, ਮੈਂਬਰਾਂ ਤੇ ਅਥਲੀਟਾਂ, ਸਤਨਾਮ ਸਿੰਘ ਸਬ-ਇੰਸਪੈਕਟਰ ਵਲੋਂ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ ਗਈ |