01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਰੈਂਪ ਸਕੀਮ ਅਧੀਨ ਜਾਗਰੂਕਤਾ ਕੈਂਪ ਤੇ ਵਰਕਸ਼ਾਪ <br/>

Ad Position 21
No active advertisement
ਅਜੀਤ ਡੈਸਕ 19-04-2026
ਮੋਗਾ, 18 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਸ.ਐੱਸ.ਐਮ.ਈ.) ਦੇ ਵਿਕਾਸ ਅਤੇ ਮਜ਼ਬੂਤੀ ਨੂੰ ਧਿਆਨ ਵਿਚ ਰੱਖਦਿਆਂ ਭਾਰਤ ਸਰਕਾਰ ਦੀ ਰੇਜ਼ਿੰਗ ਐਂਡ ਐਕਸੇਲਰੇਟਿੰਗ ਐਮ.ਐੱਸ.ਐਮ.ਈ. ਪਰਫਾਰਮੈਂਸ ਸਕੀਮ ਤਹਿਤ ਜ਼ਿਲ੍ਹਾ ਮੋਗਾ ਵਿਚ ਇਕ ਵਿਸ਼ੇਸ਼ ਜਾਗਰੂਕਤਾ ਅਤੇ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਇਸ ਵਰਕਸ਼ਾਪ ਦੀ ਪ੍ਰਧਾਨਗੀ ਕੀਤੀ | ਇਹ ਵਰਕਸ਼ਾਪ ਮਗਸੀਪਾ ਵਲੋਂ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਦੇ ਮੀਟਿੰਗ ਹਾਲ ਵਿਖੇ ਕਰਵਾਈ ਗਈ | ਵਰਕਸ਼ਾਪ ਵਿਚ ਵੱਡੀ ਗਿਣਤੀ ਵਿਚ ਜ਼ਿਲ੍ਹੇ ਦੇ ਉਦਯੋਗਪਤੀ, ਉਦਯੋਗਿਕ ਐੱਸੋਸੀਏਸ਼ਨਾਂ ਦੇ ਪ੍ਰਤੀਨਿਧੀ, ਸੈਲਫ ਹੈਲਪ ਗਰੁੱਪਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ | ਵਰਕਸ਼ਾਪ ਦੌਰਾਨ ਮੋਗਾ ਇੰਡਸਟਰੀਅਲ ਵੈਲਫੇਅਰ ਐੱਸੋਸੀਏਸ਼ਨ ਮੋਗਾ ਦੇ ਪ੍ਰਧਾਨ ਜੇ.ਪੀ.ਐੱਸ. ਖੰਨਾ ਮੌਜੂਦ ਰਹੇ | ਇਸ ਮੌਕੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਸੁਖਮਿੰਦਰ ਸਿੰਘ ਰੇਖੀ ਵਲੋਂ ਹਾਜ਼ਰ ਉਦਯੋਗਪਤੀਆਂ ਨੂੰ ਵਰਕਸ਼ਾਪ ਦੇ ਉਦੇਸ਼ਾਂ ਅਤੇ ਰੈਂਪ ਸਕੀਮ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਮੁੱਖ ਉਦੇਸ਼ ਐੱਸ.ਐੱਸ.ਐਮ.ਈ. ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣਾ, ਉਨ੍ਹਾਂ ਦੀ ਮੁਕਾਬਲੇ ਦੀ ਸਮਰੱਥਾ ਵਧਾਉਣਾ ਅਤੇ ਉਦਯੋਗਿਕ ਵਿਕਾਸ ਨੂੰ ਤੇਜ਼ੀ ਦੇਣਾ ਹੈ | ਮਗਸੀਪਾ ਤੋਂ ਡਾ. ਦੀਪਤੀ ਮਨਚੰਦਾ ਕੰਸਲਟੈਂਟ, ਡਾ. ਰਣਜੀਤ ਸਿੰਘ ਸਾਇੰਟਿਸਟ ਲੁਧਿਆਣਾ, ਸੰਜੀਵ ਜੱਗੀ ਕੌਂਸਲਰ ਅਤੇ ਰਜਨੀਸ਼ ਤੁੱਲੀ ਸਟੇਟ ਲੀਡ ਪ੍ਰੋਜੈਕਟ ਮੈਨੇਜਰ ਪੀ.ਐਮ.ਐਫ.ਐਮ.ਈ. ਵਲੋਂ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਲੀਡਰਸ਼ਿਪ ਸਕਿੱਲਜ਼, ਮਾਰਕੀਟਿੰਗ ਅਤੇ ਉਦਯੋਗ ਪ੍ਰਬੰਧਨ, ਫੂਡ ਪ੍ਰੋਸੈਸਿੰਗ ਸਬੰਧੀ ਉਦਯੋਗ ਸਥਾਪਿਤ ਕਰਨ, ਪੀ.ਐਮ.ਐਫ.ਐਮ.ਈ. ਸਕੀਮ ਸਬੰਧੀ ਲੈਕਚਰ ਦਿੱਤੇ | ਰਣਜੀਤ ਸਿੰਘ ਨੇ ਦੱਸਿਆ ਕਿ ਇਹ ਅਦਾਰਾ ਉੱਦਮੀਆਂ ਨੂੰ ਨਵੀਂ ਤਕਨੀਕ ਦੀ ਵਰਤੋਂ ਕਰਦੇ ਹੋਏ ਆਪਣਾ ਬਿਜ਼ਨਸ ਨਿਖਾਰਨ ਵਿਚ ਮਦਦ ਕਰਦਾ ਹੈ ਅਤੇ ਬੁਨਿਆਦੀ ਢਾਂਚਾ ਅਪਗ੍ਰੇਡ ਕਰਨ ਲਈ ਉਤਸ਼ਾਹਿਤ ਕਰਦਾ ਹੈ | ਜ਼ਿਲ੍ਹਾ ਮੋਗਾ ਵਿਚ ਪੰਜਾਬ ਸਖੀ ਸ਼ਕਤੀ ਮੇਲਾ ਜਿਹੜਾ ਕਿ 19 ਮਾਰਚ ਤੋਂ 21 ਮਾਰਚ 2026 ਤੱਕ ਸਰਕਾਰੀ ਆਈ.ਟੀ.ਆਈ. ਮੋਗਾ ਵਿਖੇ ਲਗਾਇਆ ਗਿਆ ਸੀ, ਜਿਸ ਵਿਚ ਮਹਿਲਾ ਉੱਦਮੀਆਂ ਅਤੇ ਸੈਲਫ ਹੈਲਪ ਗਰੁੱਪਾਂ ਦੁਆਰਾ ਭਾਗ ਲੈਂਦੇ ਹੋਏ 70 ਦੇ ਕਰੀਬ ਸਟਾਲਾਂ ਲਗਾਈਆਂ ਗਈਆਂ ਸਨ | ਇਨ੍ਹਾਂ ਵਿਚੋਂ ਚੰਗੀ ਕਾਰਗੁਜ਼ਾਰੀ ਵਾਲੀਆਂ 4 ਮਹਿਲਾ ਉੱਦਮੀਆਂ ਨੂੰ ਡਿਪਟੀ ਕਮਿਸ਼ਨਰ ਮੋਗਾ ਦੁਆਰਾ ਸਨਮਾਨਿਤ ਕੀਤਾ ਗਿਆ | ਪਹਿਲਾ ਇਨਾਮ ਰਾਸ਼ੀ 35 ਹਜ਼ਾਰ ਰੁਪਏ ਵਾਹਿਗੁਰੂ ਆਜੀਵਕਾ ਸੈਲਫ ਹੈਲਪ ਗਰੁੱਪ, ਦੂਜਾ ਇਨਾਮ ਰਾਸ਼ੀ 25 ਹਜ਼ਾਰ ਰੁਪਏ ਉਮੀਦ ਆਜੀਵਕਾ ਸੈਲਫ ਹੈਲਪ ਗਰੁੱਪ, ਤੀਜਾ ਇਨਾਮ 10 ਹਜ਼ਾਰ ਰੁਪਏ ਮਹਿਕ ਸੈਲਫ ਹੈਲਪ ਗਰੁੱਪ ਅਤੇ ਆਸ਼ਾ ਸੈਲਫ ਹੈਲਪ ਗਰੁੱਪ ਨੂੰ ਦਿੱਤੀ ਗਈ | ਵਰਕਸ਼ਾਪ ਦੌਰਾਨ ਉਦਯੋਗਪਤੀਆਂ ਨਾਲ ਖੁੱਲ੍ਹੀ ਚਰਚਾ ਵੀ ਕੀਤੀ ਗਈ |

Ad Position 22
No active advertisement
ਪਿਛਲੀ ਖ਼ਬਰ ਮੋਗਾ ਦੇ ਬੁੱਘੀਪੁਰਾ ਜਲੰਧਰ ਹਾਈਵੇ ਰੋਡ 'ਤੇ ਸਥਿਤ ਡੈਂਟਿੰਗ ਪੇਂਟਿੰਗ ਵਰਕਸ਼ਾਪ ਵਿਚ ਲੱਗੀ ਭਿਆਨਕ ਅੱਗ ਅਗਲੀ ਖ਼ਬਰ ਕਣਕ ਦੀ ਖ਼ਰੀਦ ਤੇਜ਼ੀ ਨਾਲ ਜਾਰੀ, ਬੀਤੇ ਦਿਨੀਂ 63398 ਮੀਟਿ੍ਕ ਟਨ ਦੀ ਖ਼ਰੀਦ <br/>
Ad Position 24
No active advertisement