02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਕੇਂਦਰ ਸਰਕਾਰ ਨੇ ਦਿੱਤੀ ਕਣਕ ਦੀ ਫ਼ਸਲ 'ਤੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ-ਮੁਖ਼ਤਿਆਰ ਸਿੰਘ ਸੰਧੂ <br/>

Ad Position 21
No active advertisement
ਅਜੀਤ ਡੈਸਕ 19-04-2026
ਮੋਗਾ, 18 ਅਪ੍ਰੈਲ (ਸੁਰਿੰਦਰਪਾਲ ਸਿੰਘ)-ਬੀਤੇ ਦਿਨਾਂ ਵਿਚ ਪੰਜਾਬ ਵਿਚ ਹੋਈ ਬੇਮੌਸਮੀ ਬਾਰਸ਼ ਨਾਲ ਜਿੱਥੇ ਕਿਸਾਨਾਂ ਦੀ ਫ਼ਸਲ ਗੜੇਮਾਰੀ ਨਾਲ ਤਬਾਹ ਹੋ ਗਈ ਪਰ ਜੋ ਕਣਕ ਖੇਤਾਂ ਵਿਚ ਖੜ੍ਹੀ ਸੀ ਉਸ ਵਿਚ ਨਮੀ ਦੀ ਮਾਤਰਾ ਵਧਣ ਦੇ ਨਾਲ ਕਣਕ ਦਾ ਰੰਗ ਵੀ ਬਦਰੰਗ ਪੈ ਗਿਆ ਸੀ ਅਤੇ ਕਣਕ ਦਾ ਦਾਣਾ ਵੀ ਕਾਫ਼ੀ ਹੱਦ ਤੱਕ ਸੁੰਗੜ ਗਿਆ ਪਰ ਕੇਂਦਰ ਸਰਕਾਰ ਦੇ ਖੇਤੀਬਾੜੀ ਮੰਤਰੀ ਪ੍ਰਲਾਹਦ ਜੋਸੀ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕਣਕ ਦੀ ਖ਼ਰੀਦ ਵਿਚ ਵੱਡੀ ਛੋਟ ਦਿੰਦਿਆਂ ਇਹ ਫ਼ੈਸਲਾ ਲਿਆ ਗਿਆ ਕਿ ਕੇਂਦਰ ਸਰਕਾਰ 70 ਫ਼ੀਸਦੀ ਤੱਕ ਬਦਰੰਗ ਕਣਕ ਵਿਚ ਛੋਟ ਦੇਣ ਦੇ ਨਾਲ 15 ਫ਼ੀਸਦੀ ਤੱਕ ਸੁੰਗੜੇ ਅਤੇ ਟੁੱਟੇ ਦਾਣੇ ਦੀ ਖ਼ਰੀਦ ਐਮ.ਐੱਸ.ਪੀ. 'ਤੇ ਹੋਵੇਗੀ | ਅਜਿਹਾ ਕਰਨ ਨਾਲ ਪੰਜਾਬ ਦੇ ਕਿਸਾਨ ਨੂੰ ਵੱਡੀ ਰਾਹਤ ਮਿਲੀ ਹੈ | ਇਹ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਆਗੂ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਸਾਬਕਾ ਐੱਸ.ਪੀ. ਮੁਖ਼ਤਿਆਰ ਸਿੰਘ ਸੰਧੂ ਨੇ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗ਼ਲਤੀ ਦਾ ਖ਼ਮਿਆਜ਼ਾ ਹੁਣ ਕਿਸਾਨ ਭੁਗਤ ਰਹੇ ਹਨ ਕਿਉਂਕਿ ਸੂਬਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਕੇਂਦਰੀ ਖ਼ਰੀਦ ਏਜੰਸੀਆਂ ਲਈ ਆਈ ਫ਼ਸਲ ਨੂੰ ਲੈ ਕੇ ਪ੍ਰਵਾਨਗੀ ਪੱਤਰ ਦੇਣਾ ਹੁੰਦਾ ਹੈ ਪਰ ਉਹ ਪ੍ਰਵਾਨਗੀ ਪੱਤਰ ਲੇਟ ਦਿੱਤਾ ਗਿਆ ਜਿਸ ਨਾਲ ਕਣਕ ਦੀ ਖ਼ਰੀਦ ਵਿਚ ਦੇਰੀ ਹੋ ਗਈ ਪਰ ਕੇਂਦਰ ਸਰਕਾਰ ਸੂਬੇ ਦੇ ਕਿਸਾਨਾਂ ਦੇ ਨਾਲ ਹੈ ਅਤੇ ਕਿਸਾਨਾਂ ਦਾ ਇਕ ਇਕ ਦਾਣਾ ਕੇਂਦਰ ਸਰਕਾਰ ਖ਼ਰੀਦੇਗੀ ਅਤੇ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ

Ad Position 22
No active advertisement
ਪਿਛਲੀ ਖ਼ਬਰ ਬਾਬਾ ਭਾਈ ਰੂਪ ਚੰਦ ਜਨਮ ਦਿਹਾੜਾ ਸਮਾਗਮ ਭਲਕੇ ਅਗਲੀ ਖ਼ਬਰ ਵਿਸਾਖੀ ਮੌਕੇ ਲਾਈਫ਼ ਕੇਅਰ ਫਾਊਾਡੇਸ਼ਨ ਵਲੋਂ ਖ਼ੂਨ ਕੁਲੈਕਸ਼ਨ ਸੈਂਟਰ ਸ਼ੁਰੂ <br/>
Ad Position 24
No active advertisement