ਬਾਘਾ ਪੁਰਾਣਾ, 18 ਅਪ੍ਰੈਲ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਚੰਨੂਵਾਲਾ ਨਿਵਾਸੀ ਗੁਰਵੀਰ ਸਿੰਘ ਬਰਾੜ (ਗੁਰੀ) 'ਆਪ' ਯੂਥ ਆਗੂ ਦੀ ਦਾਦੀ ਸਰਦਾਰਨੀ ਅਮਰਜੀਤ ਕੌਰ ਬਰਾੜ ਜੋ ਕਿ ਬੀਤੇ ਦਿਨੀਂ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਨਮਿੱਤ ਸਮੂਹ ਬਰਾੜ ਪਰਿਵਾਰ ਵਲੋਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖਵਾਏ ਗਏ ਸ੍ਰੀ ਸਹਿਜ ਪਾਠ ਦਾ ਭੋਗ ਪਿੰਡ ਚੰਨੂਵਾਲਾ ਦੇ ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਵਿਖੇ ਪਾਇਆ ਗਿਆ¢ ਇਸ ਮੌਕੇ ਭਾਈ ਗੁਰਪ੍ਰੇਮ ਸਿੰਘ ਲੱਖਾ ਰੋਡਿਆਂ ਵਾਲੇ ਦੇ ਜਥੇ ਵਲੋਂ ਜੁੜ ਬੈਠੀਆਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਗਈ ਉਪਰੰਤ ਸੁਆਮੀ ਰਾਮ ਤੀਰਥ ਜਲਾਲ ਵਾਲਿਆਂ ਨੇ ਸੰਗਤਾਂ ਨੂੰ ਕਥਾ, ਕੀਰਤਨ ਕਰਕੇ ਮਨੁੱਖ ਦੀ ਜ਼ਿੰਦਗੀ ਬਾਰੇ ਵਿਆਖਿਆ ਕੀਤੀ¢ ਇਸ ਮੌਕੇ ਜਤਿੰਦਰ ਸਿੰਘ ਬਿੱਟੂ ਚੰਨੂਵਾਲਾ ਸਾਬਕਾ ਉਪ ਚੇਅਰਮੈਨ ਮਾਰਕੀਟ ਕਮੇਟੀ ਬਾਘਾ ਪੁਰਾਣਾ ਨੇ ਸਟੇਜ ਦੀ ਸੇਵਾ ਸੰਭਾਲਦਿਆਂ ਸਰਦਾਰਨੀ ਅਮਰਜੀਤ ਕੌਰ ਦੇ ਆਦਰਸ਼ਮਈ ਜੀਵਨ ਉੱਪਰ ਵਿਸਥਾਰ ਸਾਹਿਤ ਚਾਨਣਾ ਪਾਇਆ ਉਪਰੰਤ ਸ਼ਰਧਾਂਜਲੀਆਂ ਦੇ ਦੌਰ ਵਿਚ ਅੰਮਿ੍ਤਪਾਲ ਸਿੰਘ ਸੁਖਾਨੰਦ ਵਿਧਾਇਕ ਹਲਕਾ ਬਾਘਾ ਪੁਰਾਣਾ, ਭਾਜਪਾ ਆਗੂ ਡਾ: ਹਰਜੋਤ ਕਮਲ ਜ਼ਿਲ੍ਹਾ ਪ੍ਰਧਾਨ ਮੋਗਾ, ਸੁਖਵਿੰਦਰ ਸਿੰਘ ਬਰਾੜ ਕੋਟਲਾ ਸੀਨੀ: 'ਆਪ' ਆਗੂ, ਧਰਮਪਾਲ ਸਿੰਘ (ਡੀ.ਪੀ) ਨਿਹਾਲ ਸਿੰਘ ਵਾਲਾ, ਸੁਖਮੰਦਰ ਸਿੰਘ ਉੱਗੋਕੇ ਕਿਸਾਨ ਆਗੂ ਨੇ ਅਮਰਜੀਤ ਕੌਰ ਬਰਾੜ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਬਰਾੜ ਪਰਿਵਾਰ ਦੀਆਂ ਤਰੱਕੀਆਂ ਵਿਚ ਮਾਤਾ ਜੀ ਦਾ ਬਹੁਤ ਹੀ ਵੱਡਾ ਯੋਗਦਾਨ ਹੈ ਕਿਉਂਕਿ ਮਾਤਾ ਜੀ ਬਹੁਤ ਹੀ ਨਿਮਰਤਾ ਅਤੇ ਮਿਲਾਪੜੇ ਸੁਭਾਅ ਮਾਲਕ ਸੀ¢ ਇਸ ਮੌਕੇ ਸੀਨੀ: ਅਕਾਲੀ ਆਗੂ ਜਥੇਦਾਰ ਤੀਰਥ ਸਿੰਘ ਮਾਹਲਾ, ਚੀਫ ਇੰਜ: ਹਰਪ੍ਰੀਤ ਸਿੰਘ ਬਰਾੜ ਚੰਨੂਵਾਲਾ ਪੰਜਾਬ ਮੰਡੀ ਬੋਰਡ, ਜਥੇਦਾਰ ਸੁਖਹਰਪ੍ਰੀਤ ਸਿੰਘ ਰੋਡੇ, ਸੀਨੀ: ਕਾਂਗਰਸੀ ਆਗੂ ਜਗਸੀਰ ਸਿੰਘ ਗਿੱਲ ਕਾਲੇਕੇ, ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਸੀਨੀ: ਕਾਂਗਰਸੀ ਆਗੂ ਭੋਲਾ ਸਿੰਘ ਬਰਾੜ ਸਮਾਧ ਭਾਈ, ਹਰਮਨ ਸਿੰਘ ਬਰਾੜ ਦੀਦਾਰੇਵਾਲਾ, ਹਰਜਿੰਦਰ ਸਿੰਘ ਰੋਡੇ ਚੇਅਰਮੈਨ ਮੋਗਾ, ਤਰਸੇਮ ਸਿੰਘ ਸੰਗਮ ਸਮਾਧ ਭਾਈ, ਕੁਲਜੀਤ ਸਿੰਘ ਲੱਖਾ ਸਰਪੰਚ, ਗੁਰਪ੍ਰੀਤ ਸਿੰਘ ਗੋਂਦਾਰਾ 'ਆਪ' ਆਗੂ, ਅੰਤਰਜੀਤ ਸਿੰਘ ਟਿੱਕੂ ਮੱਲਕੇ ਪ੍ਰਧਾਨ ਟਰੱਕ ਯੂਨੀਅਨ, ਹਰਪ੍ਰੀਤ ਸਿੰਘ ਗਿੱਲ ਕਾਲੇਕੇ ਪ੍ਰਧਾਨ ਅਕਾਲੀ ਦਲ, ਗੁਰਮੇਲ ਸਿੰਘ ਮੇਲਾ ਮੱਲਕੇ, ਪ੍ਰਕਾਸ਼ ਕਿਰਤੀ, ਹਰਪ੍ਰੀਤ ਸਿੰਘ ਸਰਪੰਚ ਕੋਟਲਾ ਰਾਏਕਾ, ਗੁਰਦਰਸ਼ਨ ਸਿੰਘ ਕਾਲੇਕੇ, ਲਖਵੀਰ ਸਿੰਘ ਕੋਮਲ ਆਲਮਵਾਲਾ, ਨਿਰਮਲ ਸਿੰਘ ਮਾਣੂੰਕੇ ਕਿਸਾਨ ਆਗੂ, ਗੁਰਬਚਨ ਸਿੰਘ ਚੰਨੂਵਾਲਾ, ਤਾਰਾ ਸਿੰਘ ਰੋਡੇ, ਸੁਖਨਾਮ ਸਿੰਘ ਸਰਪੰਚ ਬੁੱਧ ਸਿੰਘ ਵਾਲਾ, ਗੁਰਜੀਤ ਸਿੰਘ ਕੋਟਲਾ ਸਰਕਲ ਪ੍ਰਧਾਨ, ਦਰਸ਼ਨ ਸਿੰਘ ਥਰਾਜ ਸਾਬਕਾ ਸਰਪੰਚ, ਕਾਲਾ ਬਾਗੜੀ ਸਰਪੰਚ, ਸਹਿਜ ਨੱਥੂਵਾਲਾ 'ਆਪ' ਆਗੂ, ਚੰਨੀ ਰਹਿਲ, ਰੁਪਿੰਦਰ ਦੀਦਾਰੇਵਾਲਾ, ਮਨਦੀਪ ਸਿੰਘ ਮਾਨ ਕੋਟਲਾ ਚੇਅਰਮੈਨ, ਗੁਰਭੇਜ ਸਿੰਘ ਸਰਪੰਚ ਮਾੜੀ ਮੁਸਤਫਾ, ਗੁਰਪ੍ਰੀਤ ਸਿੰਘ ਮਾਹਲਾ 'ਆਪ' ਯੂਥ ਆਗੂ, ਨਿਰਵੈਰ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਥਰਾਜ, ਜਸਵੰਤ ਸਿੰਘ ਕਾਲੇਕੇ ਆੜ੍ਹਤੀਆ, ਤਰਲੋਚਨ ਸਿੰਘ ਕਾਲੇਕੇ, ਪਵਨ ਗੋਇਲ, ਸੀਰੂ ਸਿੱਧੂ, ਬਚਿੱਤਰ ਸਿੰਘ ਕਾਲੇਕੇ, ਕੁਲਦੀਪ ਸਿੰਘ ਕਾਲੇਕੇ ਆਦਿ ਨੇ ਸ਼ਮੂਲੀਅਤ ਕੀਤੀ¢