02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਵਿਧਾਇਕ ਲਾਡੀ ਢੋਸ ਵਲੋਂ ਅਕਾਲੀ ਅਤੇ ਕਾਂਗਰਸੀ ਲੀਡਰਾਂ ਵਲੋਂ ਧਰਮਕੋਟ ਵਿਚ ਸੁਸਾਇਡ ਨੂੰ ਕਤਲ ਕਰਨ ਦੇ ਦਿੱਤੇ ਬਿਆਨਾ ਦੀ ਨਿੰਦਾ <br/>

Ad Position 21
No active advertisement
ਅਜੀਤ ਡੈਸਕ 19-04-2026
ਧਰਮਕੋਟ, 18 ਅਪ੍ਰੈਲ (ਪਰਮਜੀਤ ਸਿੰਘ)-ਮੈਂ ਧੰਨਵਾਦੀ ਹਾਂ ਸਾਰੇ ਮੀਡੀਆ ਦਾ ਤੁਸੀਂ ਸਾਰੇ ਸਾਡੇ ਛੋਟੇ ਜਿਹੇ ਸੱਦੇ 'ਤੇ ਇੱਥੇ ਆਏ ਹੋ | ਪੈੱ੍ਰਸ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੱਲ੍ਹ ਸਾਡੇ ਧਰਮਕੋਟ ਦੇ ਵਿਚ ਬੜੀ ਮੰਦਭਾਗੀ ਘਟਨਾ ਹੋਈ ਹੈ¢ ਸਾਡਾ ਭਰਾ 29 ਸਾਲ ਦਾ ਨੌਜਵਾਨ ਜਿੰਨੇ ਕਿ ਸੂਸਾਈਡ ਕੀਤਾ | ਨੌਜਵਾਨ ਨੇ ਬੜੇ ਹੇਠਲੇ ਪੱਧਰ ਤੋਂ ਉੱਠ ਕੇ ਤਰੱਕੀ ਕੀਤੀ ਸੀ ਪਰ ਹੈਰਾਨੀ ਹੁੰਦੀ ਆ ਮੈਨੂੰ ਉਨ੍ਹਾਂ ਆਗੂਆਂ ਤੇ ਲੀਡਰਾਂ 'ਤੇ ਜਿਨ੍ਹਾਂ ਕਿਸੇ ਦੇ ਪੁੱਤ ਦੇ ਮਰੇ 'ਤੇ ਜਿਹੜੀ ਰਾਜਨੀਤੀ ਕੀਤੀ ਹੈ | ਦੇਖੋ ਕਿਸੇ ਦਾ ਪੁੱਤ ਗਿਆ, ਕਿਸੇ ਦਾ ਭਰਾ ਗਿਆ, ਕਿਸੇ ਦੇ ਸਿਰ ਦਾ ਸਾਈਾ ਗਿਆ ਤੇ ਕਿਸੇ ਦਾ ਬਾਪ ਗਿਆ | ਮੈਂ ਉਨ੍ਹਾਂ ਲੀਡਰਾਂ ਦੇ ਕਿਰਦਾਰ ਨੰਗੇ ਕਰਨੇ ਚਾਹੁੰਦਾ ਤੁਹਾਡੇ ਸਾਹਮਣੇ ਜਿਨ੍ਹਾਂ ਨੇ ਕਿ ਅੱਧਾ ਘੰਟਾ ਵੀ ਇੰਤਜ਼ਾਰ ਨਹੀਂ ਕੀਤਾ ਕਿ ਪੁਲਿਸ ਉਸ ਦੀ ਵੈਰੀਫਿਕੇਸ਼ਨ ਕਰੇ ਤੇ ਪੁਲਿਸ ਦੱਸੇ ਕਿ ਇਹ ਹੋਇਆ ਕੀ ਆ | ਇਹ ਕਤਲ ਹੋਇਆ ਜਾ ਸੁਸਾਈਡ ਹੋਇਆ ਕਿਵੇਂ ਹੋਇਆ | ਆਹ ਵੱਡੇ ਵੱਡੇ ਲੀਡਰ ਨੇ ਬਿਕਰਮਜੀਤ ਸਿੰਘ ਮਜੀਠੀਆ, ਸੁਖਬੀਰ ਸਿੰਘ ਬਾਦਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਹਮੇਸ਼ਾ ਤਿਆਰ ਰਹਿੰਦੇ ਨੇ ਕੋਈ ਨਾ ਕੋਈ ਮੁੱਦਾ ਲੱਭੇ ਤੇ ਅਸੀਂ ਭਗਵੰਤ ਮਾਨ ਨੂੰ ਅਤੇ ਆਮ ਆਦਮੀ ਪਾਰਟੀ ਨੂੰ ਗਾਲ੍ਹਾਂ ਕੱਢੀਏ | ਸਵੇਰ ਤੋਂ ਸੁਰਖੀਆਂ ਬਟੋਰਨ ਦੇ ਵਿਚ ਲੱਗ ਜਾਂਦੇ ਨੇ | ਮੈਂ ਬੇਨਤੀ ਕਰਨੀ ਚਾਹੁੰਦਾ ਇਨ੍ਹਾਂ ਆਗੂਆਂ ਨੂੰ ਕਿ ਕਿਰਪਾ ਕਰਕੇ ਪੰਜਾਬ ਨੂੰ ਟਿਕ ਲੈਣ ਦਿਓ ਹੋਰ ਅੱਗ ਨਾ ਲਾਓ | ਨੌਜਵਾਨ ਨੇ ਸੂਸਾਈਡ ਕੀਤਾ ਪਰ ਤੁਸੀਂ ਪੰਜਾਬ ਦੇ ਵਿਚ ਕੱਲ੍ਹ ਇਹੋ ਜਿਹੀ ਅੱਗ ਲਾਈ ਕਿ ਤੁਸੀਂ ਉਸ ਨੂੰ ਕਦੇ ਕਤਲ ਦਾ ਰੂਪ ਦਿੱਤਾ ਕਦੇ ਬਾਜ਼ਾਰ ਦੇ ਵਿਚ ਸ਼ਰੇਆਮ ਗੋਲੀਆਂ ਚਲਾਈਆਂ, ਬੇਖੌਫ ਹੋ ਕੇ ਫਰਾਰ ਹੋ ਗਏ | ਅਮਰਿੰਦਰ ਸਿੰਘ ਰਾਜਾ ਵੜਿੰਗ ਲਿਖ ਰਹੇ ਨੇ ਫਰੌਤੀਆਂ ਮੰਗਣ ਵਾਲਿਆਂ ਵਲੋਂ ਫਾਇਰਿੰਗ ਕੀਤੀ ਗਈ | ਬਾਜਵਾ ਸਾਹਿਬ ਲਿਖ ਰਹੇ ਨੇ ਸੁਰੱਖਿਆ ਦੇ ਕੇ ਉਹ ਭਗਵੰਤ ਮਾਨ ਦੇ ਟੱਬਰ ਲਈ ਭੇਜ ਦਿੱਤੀ | ਹੱਥ ਜੋੜ ਕੇ ਬੇਨਤੀ ਹੈ ਮੇਰੀ ਅਕਾਲੀ ਦਲ ਦੇ ਲੀਡਰਾਂ ਨੂੰ ਅਤੇ ਕਾਂਗਰਸ ਲੀਡਰਾਂ ਨੂੰ ਕਿ ਹੁਣ ਕਿਹੜੇ ਮੂੰਹ ਨਾਲ ਤੁਸੀਂ ਆਪਣੀਆਂ ਪੋਸਟਾਂ ਡਿਲੀਟ ਕਰੋਗੇ | ਜੋ ਉਂਗਲ ਤੁਸੀਂ ਸਾਡੀ ਸਰਕਾਰ ਦੇ ਚੁੱਕੀ ਆ | ਜਿਨ੍ਹਾਂ ਦੇ ਵਿਚ ਤੁਸੀਂ ਸਾਡੇ ਮੁੱਖ ਮੰਤਰੀ ਨੂੰ ਮਾੜਾ ਬੋਲਿਆ | ਪਹਿਲਾਂ ਪੂਰੀ ਜਾਣਕਾਰੀ ਲੈ ਲਿਆ ਕਰੋ ਉਸ ਤੋਂ ਬਾਅਦ ਇਹੋ ਜਿਹੀਆਂ ਪੋਸਟਾਂ ਪਾਇਆ ਕਰੋ ਨਹੀਂ ਤਾਂ ਤੁਹਾਨੂੰ ਫਿਰ ਆਪਣੀਆਂ ਪੋਸਟਾਂ ਡਿਲੀਟ ਕਰਨੀਆਂ ਪੈਣਗੀਆਂ | ਫਿਰ ਮੈਂ ਗੱਲ ਕਰਦਾਂ ਤੁਹਾਡੇ ਮੂਹਰੇ ਪਿਛਲੇ ਦਿਨੀਂ ਜਿਹੜਾ ਕਿ ਸਾਡੇ ਹਲਕੇ ਦੇ ਵਿਚ ਇਕ ਕਤਲ ਹੋਇਆ ਸੀ | 3 ਜਨਵਰੀ 2026 ਭਿੰਡਰ ਕਲਾਂ ਦੇ ਵਿਚ ਉਮਰਸੀਰ ਪੰਚਾਇਤ ਮੈਂਬਰ ਸਾਬਕਾ ਦਾ ਜਦੋਂ ਕਤਲ ਹੋਇਆ ਉਦੋਂ ਵੀ ਇਹੀ ਆਗੂ ਸਾਰੇ ਵੱਡੇ ਲੀਡਰ ਜਿਹੜੇ ਲੋਕਲ ਲੀਡਰ ਨੇ ਇਨ੍ਹਾਂ ਨੇ ਧਰਨਾ ਦਿੱਤਾ ਜਦੋਂ ਕਿ ਮੈਂ ਉਸੇ ਦਿਨ ਵੀਡੀਓ ਪਾ ਕੇ ਗੱਲ ਕਹੀ ਸੀ ਕਿ ਭਾਈ ਇਹ ਜ਼ਿੰਮੇਵਾਰੀ ਜਿਹੜਾ ਉੱਥੋਂ ਦਾ ਗੈਂਗਸਟਰ ਮਣੀ ਭਿੰਡਰ ਇਹ ਉਸ ਨੇ ਲੈ ਲਈ ਆ ਉਸ ਦੀ ਨਿੱਜੀ ਰਜਿੰਸ਼ ਸੀ ਜਿਸ ਕਰਕੇ ਇਹ ਜਿਹੜਾ ਕਤਲ ਕੀਤਾ ਗਿਆ | 2012 ਦੇ ਵਿਚ ਇਸੇ ਮਣੀ ਭਿੰਡਰ, ਗਗਨਾ, ਲਾਦੇਨ ਉਨ੍ਹਾਂ ਨੇ ਉਮਰਸੀਰ ਦੀ ਗੱਡੀ ਭੰਨੀ ਸੀ ਕਿਉਂਕਿ ਉਮਰਸੀਰ ਅਕਾਲੀ ਦਲ ਦੇ ਵਿਚ ਸੀ ਤੇ ਇਹ ਕਾਂਗਰਸ ਦੇ ਵਿਚ ਸੀ ਤੇ ਇਨ੍ਹਾਂ ਨੇ ਉਦੋਂ ਕਾਕੇ ਲੋਹਗੜ੍ਹ ਦੇ ਕਹਿਣ 'ਤੇ ਗੱਡੀ ਭੰਨੀ ਉਸ ਤੋਂ ਬਾਅਦ 2020 ਦੇ ਵਿਚ ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਦੇ ਵਿਚ ਇਸੇ ਮਣੀ ਭਿੰਡਰ ਵਲੋਂ ਰੇਤਾ ਦੀ ਨਜਾਇਜ਼ ਮਾਈਨਿੰਗ ਦਾ ਕੰਮ ਚਲਾਇਆ ਗਿਆ | ਪਿਛਲੀ ਸਰਕਾਰ ਦੇ ਵਿਚ ਇਨ੍ਹਾਂ ਨੇ ਇਕ ਖੱਡ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ | ਇਨ੍ਹਾਂ ਦੀ ਸ਼ਹਿ 'ਤੇ ਤਕਰੀਬਨ 100 ਦੇ ਕਰੀਬ ਰੌਂਗ ਫਾਇਰ ਹੋਏ ਉੱਥੇ ਉਸ ਦੀ ਵੀ ਐਫ.ਆਈ.ਆਰ. ਦਰਜ ਹੈ, ਉਹ ਵੀ ਮਨੀ ਭਿੰਡਰ 'ਤੇ ਹੈ | ਇਸ ਤੋਂ ਇਲਾਵਾ 5.6.2021 ਨੂੰ ਇਕ ਮੋਗਾ ਵਿਖੇ ਸੰਤ ਨਗਰ ਦੇ ਵਿਚ ਇਕ ਕੋਠੀ 'ਤੇ ਕਬਜ਼ਾ ਹੋਇਆ ਸੀ ਤੇ ਉੱਥੇ ਲੜਾਈ ਹੋਈ ਸੀ, ਗੋਲੀ ਚੱਲੀ ਸੀ, ਉਹ ਜਿਹੜੇ ਗੈਂਗਸਟਰ ਆ ਰਹੇ ਨੇ ਇਹਦੇ ਵਿਚ ਮਣੀ ਭਿੰਡਰ ਮਨੂੰ ਗਿਆ ਜਦੋਂ ਕਿ ਕਿਰਾਏਦਾਰ ਤੋਂ ਘਰ ਖਾਲੀ ਕਰਾਉਣ ਲਈ ਬੈਠੇ ਨੇ ਕਾਕੇ ਨੂੰ ਕਬਜ਼ਾ ਕੀਤਾ ਤੇ ਕਬਜ਼ਾ ਕਰਵਾਇਆ ਸੀ | ਮਣੀ ਭਿੰਡਰ ਮੰਨੂ, ਜੱਟ ਗਗਨਦੀਪ ਨਦੀਨ ਜਿਨ੍ਹਾਂ ਦੀ ਕਿ ਐਫ.ਆਈ.ਆਰ. ਵਿਚ ਸ਼ਰ੍ਹੇਆਮ ਨਾ ਲੈ ਗਿਆ ਕਾਕੇ ਲੋਹਗੜ੍ਹ ਨੇ ਕਬਜ਼ਾ ਕਰਾਇਆ ਤੇ ਜਿਹੜਾ ਤਿੰਨ ਜਨਵਰੀ ਨੂੰ ਕਤਲ ਹੋਇਆ ਸੀ ਓਮਰਸੀਰ ਦਾ ਟਰੇਸ ਹੋ ਗਿਆ | ਜਿੰਨੇ ਕਾਤਲ ਸਨ ਸਾਡੀ ਮੋਗਾ ਪੁਲਿਸ ਵਲੋਂ ਉਹ ਸਾਰੇ ਕਾਤਲ ਫੜੇ ਗਏ | ਮਣੀ ਭਿੰਡਰ ਉਸ ਕੇਸ ਕੋਠੀ ਵਾਲੇ ਕੇਸ ਦੇ ਵਿਚ ਸਜ਼ਾ ਵੀ ਕੱਟ ਕੇ ਆਇਆ | ਫਿਰ ਮਣੀ ਭਿੰਡਰ ਬਾਹਰ ਚਲਾ ਗਿਆ | ਬਾਹਰਲੀ ਕੰਟਰੀ ਦੇ ਵਿਚ ਪਰ ਉਸ ਨੇ ਵੈਰ ਨਹੀਂ ਛੱਡਿਆ | ਉਸ ਨੇ ਫਿਰ ਜਿਹੜੇ ਦੋ ਮੁੰਡੇ ਹੋਰ ਸੀ ਜਿਨ੍ਹਾਂ ਦਾ ਮੈਂ ਨਾਂਅ ਲੈ ਰਿਹਾ ਮਨੂ ਜੱਟ ਤੇ ਗਗਨਦੀਪ ਨਦੀਨ ਸਾਡੇ ਐਕਸ ਐਮ.ਐਲ.ਏ. ਸਾਹਿਬ ਨੂੰ ਗੁਲਦਸਤਾ ਵੀ ਦੇ ਰਹੇ ਨੇ | ਲੋਹਗੜ੍ਹ ਸਾਹਿਬ ਦੇ ਆਹ ਜਿਹੜਾ ਮੁੰਡਾ ਇਹਦਾ ਨਾਂਅ ਹੈਗਾ ਜੀ ਮੰਨੂ ਜੱਟ ਜਿਹੜਾ ਮੇਨ ਕਾਤਲ ਆ ਉਮਰਸੀਰ ਦਾ ਜਿਹੜਾ ਕਤਲ ਮੰਨ ਚੁੱਕਿਆ ਕਿ ਮੈਂ ਕਤਲ ਕੀਤਾ | ਜਿਸ ਨੂੰ ਪੁਲਿਸ ਫੜ ਕੇ ਲੈ ਕੇ ਆਈ ਆ | 15 ਦਿਨ ਪਹਿਲਾਂ ਉਸ ਦੇ ਨਾਲ ਖੜ੍ਹਾ ਮੁੰਡਾ ਨਦੀਨ ਇਹ ਵੀ ਇਸ ਕਤਲ ਦੇ ਵਿਚ ਹੈ | ਇਹ ਉਹ ਮੁੰਡਾ ਜਿਸ ਨੇ ਲੋਹਗੜ੍ਹ ਦੇ ਵਿਚ ਇਕ ਚੱਕੀ ਵਾਲੇ ਦੀਆਂ ਲੱਤਾਂ ਭੰਨੀਆਂ ਤੇ ਬਾਹਾਂ ਭੰਨੀਆਂ | ਆਹ ਉਹੀ ਨਦੀਨ ਆ ਤੇ ਉਹੀ ਮਨੂੰ ਜੱਟ ਜਿਹੜੇ ਉਨ੍ਹਾਂ ਦੇ ਫੰਕਸ਼ਨ ਦੇ ਵਿਚ ਸਟੇਜਾਂ 'ਤੇ ਖੜ ਕੇ ਭੰਗੜੇ ਪਾ ਰਹੇ ਤੇ ਪੈਸੇ ਉੜਾ ਰਹੇ ਸੀ | ਇਹ ਲੋਹਗੜ੍ਹ ਸਾਹਿਬ ਦਾ ਫੰਕਸ਼ਨ ਆ ਇਨ੍ਹਾਂ ਦੇ ਘਰ ਦੇ ਵਿਚ ਕੋਈ ਬੱਚੇ ਦਾ ਲੋਹੜੀ ਸੀ | ਤੁਸੀਂ ਨਜਾਇਜ਼ ਪਰਚਾ ਮੇਰੇ ਮੌਜੂਦਾ ਸਰਪੰਚ 'ਤੇ ਦੇ ਦਿੱਤਾ | ਭਿੰਡਰ ਖੁਰਦ ਵਾਲੇ 'ਤੇ ਜਿਸ ਦਿਨ ਤਿੰਨ ਜਨਵਰੀ ਨੂੰ ਇਹ ਕਤਲ ਹੋਇਆ ਇਨ੍ਹਾਂ ਨੇ ਧਰਨਾ ਦੇ ਕੇ ਬਲੈਕਮੇਲ ਕਰਕੇ ਪੁਲਿਸ ਨੂੰ ਮੇਰੇ ਸਰਪੰਚ ਦਾ ਇੰਦਰਪਾਲ ਸਿੰਘ ਦਾ ਨਾਂਅ ਉਸ ਐਫ.ਆਈ. 'ਚ ਦਰਜ ਕਰੇ, ਉਹ ਦਾ ਨਾਂਅ ਦਰਜ ਕਰੋਗੇ ਤਾਂ ਅਸੀਂ ਧਰਨਾ ਚੁੱਕਾਂਗੇ | ਜੇ ਨਹੀਂ ਦਰਜ ਕਰਦੇ ਧਰਨਾ ਨਹੀਂ ਚੁੱਕਾਂਗੇ | ਜਿਹੜਾ ਗੈਂਗਸਟਰ ਮਣੀ ਭਿੰਡਰ ਉਹ ਸਾਡੇ ਜਿਹੜੇ ਹਲਕੇ ਦੇ ਜਿਹੜੇ ਸਾਬਕਾ ਐਮ.ਐਲ.ਏ. ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦਾ ਖਾਸ ਕਰਿੰਦਾ ਹੈ | ਮੈਂ ਗੰਦੀ ਸਿਆਸਤ ਨਹੀਂ ਕਰਨਾ ਚਾਹੁੰਦਾ, ਨਹੀਂ ਮੇਰੇ ਕੋਲ ਬਹੁਤ ਸਾਰੀਆਂ ਰਿਕਾਰਡਿੰਗ ਅਤੇ ਵੀਡੀਓ ਵੀ ਮੌਜੂਦ ਹਨ ਜੋ ਮੈਂ ਸ਼ੋਅ ਨਹੀਂ ਕਰਨਾ ਚਾਹੁੰਦਾ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਦੀ ਅਗਵਾਈ ਹੇਠ ਨਵ-ਨਿਯੁਕਤ ਚੇਅਰਪਰਸਨ ਹਰਪ੍ਰੀਤ ਕੌਰ ਚੁਪਕੀਤੀ ਅਤੇ ਵਾਈਸ ਚੇਅਰਪਰਸਨ ਨ... ਅਗਲੀ ਖ਼ਬਰ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਵਾਰਡਾਂ ਦੀ ਹੱਦਬੰਦੀ ਅਤੇ ਰਿਜ਼ਰਵੇਸ਼ਨ ਨੂੰ ਲੈ ਕੇ ਸਿਆਸੀ ਮਾਹÏਲ ਗਰਮਾਇਆ <br/>
Ad Position 24
No active advertisement