ਮੋਗਾ, 18 ਅਪ੍ਰੈਲ (ਜਸਪਾਲ ਸਿੰਘ ਬੱਬੀ)-ਉਪ ਮੰਡਲ ਭੂਮੀ ਰੱਖਿਆ ਦਫ਼ਤਰ ਮੋਗਾ ਵਿਖੇ ਵਿਭਾਗ ਦੇ ਸੇਵਾਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਨਮਾਨ ਵਿਚ ਮੀਟਿੰਗ ਦੀ ਪ੍ਰਧਾਨਗੀ ਉਪ ਮੰਡਲ ਭੂਮੀ ਰੱਖਿਆ ਅਫ਼ਸਰ ਸੁਖਦਰਸ਼ਨ ਸਿੰਘ ਨੇ ਕੀਤੀ | ਇਸ ਮੌਕੇ ਗੁਰਪ੍ਰੀਤ ਸਿੰਘ ਭੂਮੀ ਰੱਖਿਆ ਅਫ਼ਸਰ ਮੋਗਾ ਤੇ ਹਰਮਨਪ੍ਰੀਤ ਕੌਰ ਭੂਮੀ ਰੱਖਿਆ ਅਫ਼ਸਰ ਕੋਟ ਈਸੇ ਖਾਂ ਹਾਜ਼ਰ ਸਨ | ਉਪ ਮੰਡਲ ਅਫ਼ਸਰ ਤੇ ਸਟਾਫ਼ ਵਲੋਂ ਵਿਭਾਗ ਦੇ ਪੁਰਾਣੇ ਸਾਥੀਆਂ ਦਾ ਫੁੱਲਾਂ ਨਾਲ ਸਵਾਗਤ ਕੀਤਾ | ਸੇਵਾਮੁਕਤ ਮੁਲਾਜ਼ਮਾਂ ਨੇ ਇਕ-ਦੂਜੇ ਨਾਲ ਰਸਮੀ ਜਾਣ-ਪਛਾਣ ਕੀਤੀ | ਸੁਖਦਰਸ਼ਨ ਸਿੰਘ ਨੇ ਕਿਹਾ ਕਿ ਮੀਟਿੰਗ ਦਾ ਮੁੱਖ ਉਦੇਸ਼ ਪੁਰਾਣੇ ਤਜਰਬੇਕਾਰ ਅਧਿਕਾਰੀਆਂ ਦੇ ਗਿਆਨ ਦਾ ਲਾਭ ਉਠਾਉਣਾ ਸੀ | ਸੇਵਾਮੁਕਤ ਅਧਿਕਾਰੀਆਂ ਨੇ ਆਪਣੇ ਕਾਰਜਕਾਲ ਦੌਰਾਨ ਆਈਆਂ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਬਹੁਮੁੱਲੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਰਵੀ ਕੁਮਾਰ ਰੇਖੀ, ਵਿਨੋਦ ਕੁਮਾਰ, ਤੇਜਿੰਦਰ ਸਿੰਘ, ਨਰਿੰਦਰ ਕੁਮਾਰ, ਬਾਜ ਸਿੰਘ, ਗੁਰਨਾਮ ਸਿੰਘ, ਮਨਜੀਤ ਸਿੰਘ ਰੱਖੜਾ, ਮਲਕੀਤ ਸਿੰਘ ਆਦਿ ਸ਼ਾਮਿਲ ਸਨ |