ਮੋਗਾ, 19 ਅਪ੍ਰੈਲ (ਸੁਰਿੰਦਰਪਾਲ ਸਿੰਘ)-ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ ਮੋਗਾ ਦੇ ਚੋਖਾ ਅੰਪਾਇਰ ਵਿਖੇ ਸਫ਼ਲਤਾ ਪੂਰਵਕ ਹੋਈ | ਮੀਟਿੰਗ 'ਚ ਪੰਜਾਬ ਤੇ ਹਰਿਆਣਾ ਤੋਂ ਲਗਭਗ 130 ਤੋਂ ਵੱਧ ਡਾਕਟਰਾਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੀ ਸ਼ੁਰੂਆਤ ਡਾ. ਜਗਜੀਤ ਸਿੰਘ ਗਿੱਲ ਵਲੋਂ ਕੀਤੀ ਗਈ | ਉਨ੍ਹਾਂ ਨੇ ਕਾਉਂਟ ਸੀਜਰ ਮੈਟੀ ਦੀ 130ਵੀਂ ਬਰਸੀ ਨੂੰ ਸਮਰਪਿਤ ਲਗਾਏ ਖ਼ੂਨਦਾਨ ਕੈਂਪ ਦੀ ਸਫ਼ਲਤਾ ਬਾਰੇ ਦੱਸਿਆ | ਉਨ੍ਹਾਂ ਜਾਣਕਾਰੀ ਦਿੱਤੀ ਕਿ ਡਾਕਟਰਾਂ ਦੇ ਸਹਿਯੋਗ ਸਦਕਾ ਕੈਂਪ 'ਚ 159 ਯੂਨਿਟ ਖ਼ੂਨ ਇਕੱਤਰ ਕੀਤਾ ਗਿਆ, ਜਿਸ ਲਈ ਉਨ੍ਹਾਂ ਨੇ ਸਮੂਹ ਡਾਕਟਰਾਂ ਦਾ ਧੰਨਵਾਦ ਕੀਤਾ | ਮੀਟਿੰਗ ਦੌਰਾਨ ਵੱਖ-ਵੱਖ ਮਾਹਿਰ ਡਾਕਟਰਾਂ ਨੇ ਇਲੈਕਟ੍ਰੋਹੋਮਿਓਪੈਥੀ ਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਸਬੰਧੀ ਜਾਣਕਾਰੀ ਸਾਂਝੀ ਕੀਤੀ | ਡਾ. ਜਗਤਾਰ ਸਿੰਘ ਸੇਖੋਂ ਨੇ ਦਿਮਾਗ਼ੀ ਬਿਮਾਰੀਆਂ ਦੇ ਪ੍ਰਭਾਵਸ਼ਾਲੀ ਇਲਾਜ ਬਾਰੇ ਚਾਨਣਾ ਪਾਇਆ | ਡਾ. ਪਰਮਿੰਦਰ ਪਾਠਕ ਨੇ ਦਵਾਈਆਂ ਦੀ ਬਾਹਰੀ ਵਰਤੋਂ ਦੇ ਵਿਗਿਆਨਕ ਤਰੀਕਿਆਂ ਬਾਰੇ, ਡਾ. ਕਮਲਜੀਤ ਕੌਰ ਸੇਖੋ ਨੇ ਇਲੈਕਟ੍ਰੋਹੋਮਿਓਪੈਥੀ ਵਿਚ ਵਰਤੇ ਜਾਣ ਵਾਲੇ ਮਹੱਤਵਪੂਰਨ ਬੂਟਿਆਂ ਬਾਰੇ, ਡਾ. ਅਵਤਾਰ ਸਿੰਘ ਨੇ ਸੀ.ਬੀ.ਸੀ. ਟੈਸਟ ਰਿਪੋਰਟ ਦੀਆਂ ਬਰੀਕੀਆਂ ਤੇ ਖ਼ੂਨ ਦੇ ਗਾੜ੍ਹੇਪਣ ਦੇ ਇਲਾਜ ਬਾਰੇ ਜਾਣਕਾਰੀ ਸਾਂਝੀ ਕੀਤੀ | ਮੀਟਿੰਗ ਦੇ ਦੂਜੇ ਪੜ੍ਹਾਅ ਵਿਚ ਡਾਕਟਰਾਂ ਨੇ ਆਪਣੇ ਕਲੀਨੀਕਲ ਤਜਰਬੇ ਸਾਂਝੇ ਕੀਤੇ | ਡਾ. ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਸ਼ੂਗਰ ਤੇ ਟਾਈਫ਼ਾਈਡ, ਡਾ. ਸਰਬਜੀਤ ਸਿੰਘ ਨੇ ਰੀੜ੍ਹ ਦੀ ਹੱਡੀ (ਸਪਾਈਨ) ਦੇ ਰੋਗਾਂ ਅਤੇ ਡਾ. ਜਸਵਿੰਦਰ ਸਿੰਘ ਗਿੱਲ ਨੇ ਲਿਵਰ ਦੀਆਂ ਬਿਮਾਰੀਆਂ ਬਾਰੇ ਦੱਸਿਆ | ਅੰਤ ਪ੍ਰਧਾਨ ਡਾ. ਸੰਤੋਖ ਸਿੰਘ ਜੋਸਨ ਨੇ ਆਏ ਹੋਏ ਡਾਕਟਰਾਂ ਦਾ ਧੰਨਵਾਦ ਕੀਤਾ | ਮੀਟਿੰਗ ਵਿਚ ਡਾ. ਜਸਵਿੰਦਰ ਸਿੰਘ ਸਮਾਧ ਭਾਈ, ਡਾ. ਸ਼ਿੰਦਰ ਸਿੰਘ ਕਲੇਰ, ਡਾ. ਜਗਮੋਹਨ ਸਿੰਘ ਧੂੜਕੋਟ, ਡਾ. ਸ਼ਮਸ਼ੇਰ ਸਿੰਘ ਸਿੱਧੂ, ਡਾ. ਤਰਲੋਕ ਸਿੰਘ, ਡਾ. ਵਰਿੰਦਰ ਸਿੰਘ ਮੋਗਾ, ਡਾ. ਜਸਵੀਰ ਸ਼ਰਮਾ ਭਗਤਾ, ਡਾ. ਅਰਚਨਾ ਸ਼ਰਮਾ, ਡਾ. ਰੌਬਿਨ ਅਰੋੜਾ, ਡਾ. ਐਸ.ਕੇ. ਕਟਾਰੀਆ, ਡਾ. ਮਨਜੀਤ ਸਿੰਘ, ਡਾ. ਸੰਜੀਵ ਜਨੇਜਾ, ਡਾ. ਪੂਨਮ ਜਨੇਜਾ, ਡਾ. ਪ੍ਰਦੀਪ ਸਿੰਘ, ਡਾ. ਹਰਮਨਦੀਪ ਸਿੰਘ, ਡਾ. ਜੀ.ਐਸ. ਖੋਖਰ, ਡਾ. ਕੁਲਦੀਪ ਕੌਰ, ਡਾ. ਰਾਜ ਕੁਮਾਰ, ਡਾ. ਜਸਵੰਤ ਸਿੰਘ, ਡਾ. ਮਨਦੀਪ ਸਿੰਘ, ਡਾ. ਸੁਰੇਸ਼ ਸ਼ਰਮਾ, ਡਾ. ਜੀ.ਐਸ. ਘਾਲੀ, ਡਾ. ਰਾਮਜੀਤ ਸਿੰਘ, ਡਾ. ਯਰੀਨਾ ਖਤੂਨ, ਡਾ. ਗਗਨਦੀਪ