ਮੋਗਾ, 19 ਅਪ੍ਰੈਲ (ਸੁਰਿੰਦਰਪਾਲ ਸਿੰਘ)-ਮੋਗਾ ਵਿਧਾਨ ਸਭਾ ਹਲਕੇ ਦੇ ਸੇਵਾਦਾਰ ਮਨਜੀਤ ਸਿੰਘ ਮਾਨ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਮੋਗਾ ਹਲਕੇ ਦੇ ਪਿੰਡਾਂ 'ਚ ਮੀਟਿੰਗਾਂ ਦੇ ਸਿਲਸਿਲੇ ਨੂੰ ਜਾਰੀ ਰੱਖਦਿਆਂ ਲਾਲ ਸਿੰਘ ਪੰਚ ਦੇ ਗ੍ਰਹਿ ਵਿਖੇ ਪਿੰਡ ਝੰਡੇਆਣਾ ਗਰਬੀ ਵਿਚ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ | ਵਰਨਣਯੋਗ ਹੈ ਕਿ ਮੋਗਾ ਹਲਕੇ ਦੇ ਪਿੰਡਾਂ 'ਚੋਂ ਮਾਨ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ | ਮੋਗਾ ਹਲਕੇ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਨਜੀਤ ਮਾਨ
ਲਈ ਕਾਂਗਰਸ ਪਾਰਟੀ ਤੋਂ ਟਿਕਟ ਦੀ ਮੰਗ ਕਰ ਰਹੇ ਹਨ ਕਿਉਂਕਿ ਲੋਕ ਮਾਨ ਨੂੰ ਵਿਧਾਇਕ ਬਣਿਆ ਵੇਖਣਾ ਚਾਹੁੰਦੇ ਹਨ | ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਮੀਂਹ ਤੇ ਗੜੇਮਾਰੀ ਕਾਰਨ ਝੰਡੇਆਣਾ ਗਰਬੀ, ਚੋਟੀਆਂ ਖ਼ੁਰਦ, ਚੋਟੀਆਂ ਕਲਾਂ, ਦੌਲਤਪੁਰਾ, ਕਾਲੀਏ ਵਾਲਾ, ਸੱਦਾ ਸਿੰਘ ਵਾਲਾ ਤੇ ਨਾਲ ਲੱਗਦੇ ਪਿੰਡਾਂ ਅੰਦਰ ਕਣਕ ਦੀ ਫ਼ਸਲ ਵੱਡੇ ਪੱਧਰ 'ਤੇ ਖ਼ਰਾਬ ਹੋਈ ਹੈ ਪਰ ਝਾੜੂ ਦੀ ਪੰਜਾਬ ਸਰਕਾਰ ਨੇ ਕੋਈ ਮੁਆਵਜ਼ਾ ਨਹੀਂ ਦਿੱਤਾ | 2027 ਦੀਆਂ ਚੋਣਾਂ ਵਿਚ ਪੰਜਾਬ ਦੇ ਲੋਕ ਆਪ ਪਾਰਟੀ ਨੂੰ ਬਿਲਕੁਲ ਨਕਾਰ ਦੇਣਗੇ ਤੇ ਕਾਂਗਰਸ ਪਾਰਟੀ ਦੀ ਪੰਜਾਬ ਅੰਦਰ ਸਰਕਾਰ ਬਣਾਉਣ ਲਈ ਉਤਾਵਲੇ ਹਨ | ਇਸ ਮੌਕੇ ਸੇਵਾ ਸਿੰਘ, ਬਹਾਦਰ ਸਿੰਘ, ਅਸ਼ਵਿੰਦਰ ਸਿੰਘ, ਦਰਸ਼ਨ ਸਿੰਘ, ਸੁਰਜੀਤ ਸਿੰਘ, ਕੋਰ ਸਿੰਘ, ਹਰਜੀਤ ਸਿੰਘ, ਮਨਪ੍ਰੀਤ ਸਿੰਘ, ਮੁਖ਼ਤਿਆਰ ਸਿੰਘ, ਮਹਿੰਦਰ ਸਿੰਘ, ਚਮਕੌਰ ਸਿੰਘ, ਕਾਕਾ ਸਿੰਘ, ਗੁਰਨੈਬ ਸਿੰਘ, ਗੁਰਸੇਵਕ ਸਿੰਘ, ਮਨੂੰ ਮੀਤ ਪ੍ਰਧਾਨ, ਕਾਲਾ ਸਿੰਘ ਹਾਜ਼ਰ ਸਨ |
ਮਨਜੀਤ ਮਾਨ ਵਲੋਂ ਝੰਡੇਆਣਾ ਗਰਬੀ 'ਚ ਕੀਤੀ ਮੀਟਿੰਗ
ਅਜੀਤ ਡੈਸਕ
20-04-2026