ਮੋਗਾ, 19 ਅਪ੍ਰੈਲ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਪਬਲਿਕ ਸਕੂਲ ਦੁਸਾਂਝ (ਮੋਗਾ) ਵਿਖੇ ਵਿਸਾਖੀ ਅਤੇ ਨਵੇਂ ਸੈਸ਼ਨ ਨੂੰ ਮੁੱਖ ਰੱਖਦੇ ਹੋਏ ਸਕੂਲ ਵਿੱਚ ਧਾਰਮਿਕ ਸਮਾਗਮ ਕਰਵਾਇਆ | ਜਿਸ ਵਿੱਚ ਵਿਦਿਆਰਥੀਆਂ ਨੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਰਸਭਿੰਨਾ ਕੀਰਤਨ ਰਾਗਾਂ ਵਿਚ ਕੀਤਾ | ਵਿਦਿਆਰਥੀ ਜਤਿੰਦਰ ਸਿੰਘ, ਗੁਰਮਨਦੀਪ ਸਿੰਘ, ਵਿਕਰਮ ਸਿੰਘ, ਹਰਸੀਰਤ ਕੌਰ, ਸੁਖਮਨਪ੍ਰੀਤ ਕੌਰ, ਗੁਰਜਸ਼ਨ ਸਿੰਘ, ਹਰਮਨਪ੍ਰੀਤ ਸਿੰਘ, ਪ੍ਰਭਕਰਨ ਸਿੰਘ, ਅਵਨੀਤ ਕੌਰ, ਨਵਨੀਤ ਕੌਰ, ਜਸ਼ਨਪ੍ਰੀਤ ਕੌਰ, ਜਸ਼ਨਪ੍ਰੀਤ ਕੌਰ ਸੰਧੂ, ਗੁਰਜਾਪ ਸਿੰਘ ਨੇ ਸ਼ਬਦ ਗਾਇਨ ਕੀਤੇ | ਵਿਦਿਆਰਥੀ ਗੁਰਮਨਦੀਪ ਸਿੰਘ, ਜਸਪ੍ਰੀਤ ਸਿੰਘ, ਤੀਰਥ ਸਿੰਘ ਤੇ ਏਕਮਜੀਤ ਸਿੰਘ ਨੇ ਕਵੀਸ਼ਰੀ ਗਾਇਨ ਕੀਤੀ | ਕੈਨੇਡਾ ਤੋਂ ਆਏ ਹੋਏ ਮਹਿਮਾਨ ਬੱਚੇ ਸੀਰਤ ਕੌਰ ਤੇ ਮਨੀ ਸਿੰਘ ਨੇ ਵੀ ਸ਼ਬਦ ਗਾਇਨ ਕੀਤਾ | ਵਿਦਿਆਰਥੀ ਗੁਰਦਾਸ ਸਿੰਘ ਨੇ ਅਰਦਾਸ ਕੀਤੀ ਤੇ ਗੁਰਮਨਦੀਪ ਸਿੰਘ ਨੇ ਹੁਕਮਨਾਮੇ ਦੀ ਸੇਵਾ ਕੀਤੀ | ਵਿਦਿਆਰਥਣ ਸੁਖਮਨਪ੍ਰੀਤ ਕੌਰ ਅਤੇ ਦ੍ਰਸ਼ੀਲ ਕੌਰ ਤੇ ਅਧਿਆਪਕ ਅਮਰਜੀਤ ਕੌਰ ਨੇ ਸਟੇਜ ਸੰਚਾਲਨ ਕੀਤਾ | ਪਿਛਲੇ ਸੈਸ਼ਨ ਦੀਆਂ ਵੱਖ-ਵੱਖ ਜਮਾਤਾਂ ਵਿਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ | ਸਤਨਾਮ ਸਰਬ ਕਲਿਆਣ ਟਰੱਸਟ ਵਲੋਂ ਲਈ ਗਈ ਧਾਰਮਿਕ ਪ੍ਰੀਖਿਆ ਵਿਚ ਵੱਖ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹਰਦੀਪ ਸਿੰਘ ਨੇ ਸਨਮਾਨਿਤ ਕੀਤਾ | ਸਿੱਖ ਮਿਸ਼ਨਰੀ ਸੰਸਥਾ ਵਲੋਂ ਲਈ ਗਈ ਪ੍ਰੀਖਿਆ ਦੇ ਸਥਾਨ ਪ੍ਰਾਪਤ ਕਰਤਾ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਸਕੂਲ ਦੇ ਧਾਰਮਿਕ ਅਧਿਆਪਕ ਬਲਜਿੰਦਰ ਕੌਰ ਨੂੰ ਵਿਦਾਇਗੀ ਤੇ ਸਨਮਾਨਿਤ ਕੀਤਾ | ਬਲਜਿੰਦਰ ਕੌਰ ਨੇ ਸਕੂਲ ਤੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਨੂੰ ਸਾਝਾ ਕੀਤਾ | ਰਾਜਵਿੰਦਰ ਸਿੰਘ ਕੈਨੇਡਾ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਪਿ੍ੰਸੀਪਲ ਸਤਵੀਰ ਸਿੰਘ ਨੇ ਆਏ ਹੋਏ ਸਾਰੇ ਮਾਤਾ ਪਿਤਾ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ | ਸਕੂਲ ਪ੍ਰਧਾਨ ਡਾਕਟਰ ਕੁਲਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਅਤੇ ਮਾਤਾ ਪਿਤਾ ਨੂੰ ਵਧਾਈ ਦਿੱਤੀ | ਇਸ ਮੌਕੇ ਸਕੂਲ ਮੈਨੇਜਮੈਂਟ ਦੇ ਚਮਕੌਰ ਸਿੰਘ ਝੰਡੇਆਣਾ, ਡਾ. ਜਗਦੀਸ਼ ਸਿੰਘ ਗਿੱਲ, ਅਜੈ ਸੂਦ ਗੋਰਾ, ਡਾਕਟਰ ਗਗਨਦੀਪ ਸਿੰਘ ਅਤੇ ਗੁਰਸੇਵਕ ਸਿੰਘ ਗਰੀਨ