23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸੁਰਜੀਤ ਕੌਰ ਨੂੰ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਅਜੀਤ ਡੈਸਕ 20-04-2026

  ਮੋਗਾ, 19 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ, ਮੈਂਬਰ ਸ਼੍ਰੋਮਣੀ ਕਮੇਟੀ ਤੇ ਸੈਰ ਸਪਾਟਾ ਵਿਭਾਗ ਪੰਜਾਬ ਦੇ ਚੇਅਰਮੈਨ ਤਰਸੇਮ ਸਿੰਘ ਰੱਤੀਆਂ ਦੀ ਧਰਮ-ਪਤਨੀ ਸਰਦਾਰਨੀ ਸੁਰਜੀਤ ਕੌਰ ਜੋ ਕਿ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਉਨ੍ਹਾਂ ਨਮਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਗੁਰਦੁਆਰਾ ਛੇਵੀਂ ਪਾਤਸ਼ਾਹੀ ਘੱਲ ਕਲਾਂ ਵਿਖੇ ਉਨ੍ਹਾਂ ਨਮਿਤ ਹੋਈ ਅੰਤਿਮ ਅਰਦਾਸ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਸ੍ਰੀ ਦਰਬਾਰ ਸਾਹਿਬ ਤੋਂ ਪੁੱਜੇ ਕੀਰਤਨੀ ਜਥੇ ਨੇ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਤੇ ਮਾਤਾ ਸੁਰਜੀਤ ਕੌਰ ਦੀ ਅੰਤਿਮ ਅਰਦਾਸ ਸ੍ਰੀ ਦਰਬਾਰ ਸਾਹਿਬ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਗਿਆਨੀ ਪ੍ਰੇਮ ਸਿੰਘ ਵਲੋਂ ਕੀਤੀ ਗਈ | ਸ਼ਰਧਾਂਜਲੀ ਸਮਾਗਮ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ (ਪ੍ਰਧਾਨ) ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮਾਤਾ ਸੁਰਜੀਤ ਕੌਰ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ, ਗੁਰਮਤਿ ਦੇ ਧਾਰਨੀ ਤੇ ਲੋੜਵੰਦਾਂ ਦੇ ਮਸੀਹਾ ਸਨ | ਸ਼ਰਧਾਂਜਲੀ ਸਮਾਗਮ ਨੂੰ ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨ ਪੰਜਾਬ, ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਸੰਜੀਤ ਸਿੰਘ ਸਨੀ ਗਿੱਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਕਮਲਦੀਪ ਸਿੰਘ ਬਰਾੜ ਬਾਘਾ ਪੁਰਾਣਾ, ਰਾਜਵੰਤ ਸਿੰਘ ਮਾਹਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਾਂ ਦਾ ਦੇਣ ਅਸੀਂ ਸਾਰੀ ਉਮਰ ਨਹੀਂ ਦੇ ਸਕਦੇ ਹਨ | ਇਸ ਮੌਕੇ ਉਨ੍ਹਾਂ ਦੀ ਸਪੁੱਤਰੀ ਕੁਲਵੰਤ ਸਿੰਘ, ਪੋਤਰੀ ਜਸਰੀਨ ਕੌਰ ਤੇ ਪੋਤਰੇ ਅਜੇਪਾਲ ਸਿੰਘ ਸੰਧੂ ਨੇ ਵੀ ਆਪਣੀ ਮਾਤਾ ਤੇ ਦਾਦੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਸਟੇਜ ਦਾ ਸੰਚਾਲਨ ਰਾਜਵੰਤ ਸਿੰਘ ਮਾਹਲਾ ਨੇ ਬਾਖ਼ੂਬੀ ਨਿਭਾਇਆ | ਇਸ ਮੌਕੇ ਸੰਤ ਡਾ. ਗੁਰਨਾਮ ਸਿੰਘ ਡਰੋਲੀ ਭਾਈ, (ਬਾਕੀ ਸਫ਼ਾ 7 'ਤੇ)
ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲਾ, ਬਾਬਾ ਰੇਸ਼ਮ ਸਿੰਘ ਖੁਖਰਾਣਾ, ਪਰਮ ਹੰਸ ਸੰਤ ਬਾਬਾ ਗੁਰਜੰਟ ਸਿੰਘ ਸਲੀਣਾ, ਬਾਬਾ ਮਹਿੰਦਰ ਸਿੰਘ ਜਨੇਰ ਟਕਸਾਲ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ, ਲਾਭ ਸਿੰਘ ਆਹਲੂਵਾਲੀਆ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ, ਡਾ. ਪਵਨ ਥਾਪਰ, ਪਰਮਵੀਰ ਸਿੰਘ ਡਾਲਾ ਖੇਡ ਪ੍ਰਮੋਟਰ, ਬਲਵੀਰ ਸਿੰਘ ਤੂਰ, ਤੀਰਥ ਸਿੰਘ ਮਾਹਲਾ ਕੋਰ ਕਮੇਟੀ ਮੈਂਬਰ, ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ, ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਕੌਮੀ ਮੀਤ ਪ੍ਰਧਾਨ ਅਕਾਲੀ ਦਲ, ਐਡਵੋਕੇਟ ਰਣਵਿੰਦਰ ਸਿੰਘ ਰਾਣੂੰ ਗਿੱਲ ਸਮਾਜ ਸੇਵੀ, ਰਜਿੰਦਰ ਸਿੰਘ ਡੱਲਾ ਚੇਅਰਮੈਨ ਮੈਕਰੋ ਗਲੋਬਲ, ਜਗਦੀਸ਼ ਛਾਬੜਾ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਆਪ ਪਾਰਟੀ, ਬਰਜਿੰਦਰ ਸਿੰਘ ਮੱਖਣ ਬਰਾੜ, ਰਾਜਵੀਰ ਸਿੰਘ ਅਰੋੜਾ, ਰਣਜੀਤ ਸਿੰਘ ਭਾਊ, ਦਿਲਬਾਗ ਸਿੰਘ ਰੰਧਾਵਾ, ਡਾ. ਕੁਲਦੀਪ ਸਿੰਘ ਗਿੱਲ, ਪ੍ਰਵੀਨ ਕੁਮਾਰ ਸ਼ਰਮਾ ਮੇਅਰ ਨਗਰ ਨਿਗਮ, ਐਡਵੋਕੇਟ ਅਮਨਿੰਦਰ ਸਿੰਘ ਵਿੱਕੀ ਧਾਲੀਵਾਲ, ਮਹਿਤਾਬ ਸਿੰਘ ਗਿੱਲ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ, ਜੋਰਾ ਸਿੰਘ ਰੱਤੀਆਂ, ਜਬਰਜੰਗ ਸਿੰਘ ਬਰਾੜ, ਹਰਮੇਲ ਸਿੰਘ ਮੋੜ, ਧਰਮਪਾਲ ਸਿੰਘ ਡੀ.ਪੀ., ਸਿਮਰਨਜੀਤ ਸਿੰਘ ਰਿੱਕੀ, ਐਡਵੋਕੇਟ ਖੁਸ਼ਵਿੰਦਰਪਾਲ ਸਿੰਘ, ਕਰਨਲ ਦਰਸ਼ਨ ਸਿੰਘ ਸਮਾਧ ਭਾਈ, ਜਗਰੂਪ ਸਿੰਘ ਘੱਲ ਕਲਾਂ, ਵਿਪਨਪਾਲ ਸਿੰਘ ਖੋਸਾ, ਮਾਸਟਰ ਗੁਰਦੀਪ ਸਿੰਘ ਮਹੇਸ਼ਰੀ, ਐਡਵੋਕੇਟ ਰਬਿੰਦਰ ਸਿੰਘ ਖੋਸਾ, ਰਣਵੀਰ ਸਿੰਘ ਲਾਲੀ, ਟਿੰਕੂ ਚੌਧਰੀ ਆੜ੍ਹਤੀ, ਦੀਪਕ ਤਾਇਲ ਆੜ੍ਹਤੀ, ਪਰਮਪਾਲ ਸਿੰਘ ਤਖ਼ਤੂਪੁਰਾ, ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਮੇਹਰਬਾਨ ਸਿੰਘ ਬਿੱਟੂ, ਉਪਿੰਦਰ ਸਿੰਘ ਗਿੱਲ, ਜਸਵਿੰਦਰ ਸਿੰਘ ਜੱਸੀ, ਕਰਨੈਲ ਸਿੰਘ ਰੱਤੀਆਂ, ਚਰਨਜੀਤ ਸਿੰਘ ਝੰਡੇਆਣਾ, ਗਵਰਧਨ ਪੋਪਲੀ, ਗੁਰਜੰਟ ਸਿੰਘ ਰਾਮੂੰਵਾਲਾ, ਬਲਰਾਜ ਸਿੰਘ ਬੁੱਟਰ ਧਰਮਕੋਟ, ਜਰਨੈਲ ਸਿੰਘ ਦੁੱਨੇਕੇ, ਬੂਟਾ ਸਿੰਘ ਦੌਲਤਪੁਰਾ, ਰਵਦੀਪ ਸਿੰਘ ਸੰਘਾ ਦਾਰਾਪੁਰ, ਜਸਪਾਲ ਸਿੰਘ ਬੱਬੀ, ਅਸ਼ੋਕ ਬਾਂਸਲ, ਹਰਜੀਤ ਸਿੰਘ, ਮਹਿੰਦਰ ਸਿੰਘ ਰੱਤੀਆਂ, ਕਰਨੈਲ ਸਿੰਘ ਰੱਤੀਆਂ, ਤਰਲੋਕੀ ਨਾਥ ਗਰੋਵਰ, ਮੁਖ਼ਤਿਆਰ ਸਿੰਘ ਸੰਧੂ., ਦੀਪਕ ਸੰਧੂ , ਲਾਲ ਸਿੰਘ, ਜਗਰਾਜ ਸਿੰਘ ਜੱਗਾ, ਇੰਦਰਜੀਤ ਸਿੰਘ ਕਾਹਨ ਸਿੰਘ ਵਾਲਾ, ਦਰਸ਼ਨ ਸਿੰਘ ਢਿੱਲੋਂ ਕਾਹਨ ਸਿੰਘ ਵਾਲਾ ਸੰਮਤੀ ਮੈਂਬਰ, ਨਰਿੰਦਰ ਸਿੰਘ ਬੁੱਕਣ ਵਾਲਾ, ਮੁਕੰਦ ਸਿੰਘ, ਨਵਤੇਜ ਸਿੰਘ ਬੁੱਕਣ ਵਾਲਾ, ਹਰਜਿੰਦਰ ਸਿੰਘ ਅੰਟੂ, ਗੁਰਚਰਨ ਸਿੰਘ ਕਾਲੀਏ ਵਾਲਾ, ਗੁਰਦੇਵ ਸਿੰਘ ਸੰਘਾ, ਗਿਆਨ ਸਿੰਘ ਸਾਬਕਾ ਡੀ.ਪੀ.ਆਰ.ਓ., ਗੁਰਮੀਤ ਸਿੰਘ ਸਾਫੂਵਾਲਾ, ਗੁਰਪ੍ਰੀਤ ਸਿੰਘ ਧੱਲੇਕੇ, ਹਰਮੇਲ ਸਿੰਘ ਖੁਖਰਾਣਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਮਲਕੀਤ ਸਿੰਘ ਰਣੀਆਂ ਦੀ ਬਰਸੀ ਮਨਾਈ <br/> ਅਗਲੀ ਖ਼ਬਰ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨੇ ਔਰਤਾਂ ਦੇ ਫਾਰਮ ਭਰ ਕੇ ਰਜਿਟ੍ਰੇਸ਼ਨ ਕੀਤੀ <br/>
Ad Position 24