ਨਿਹਾਲ ਸਿੰਘ ਵਾਲਾ, 19 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਜ਼ਿਲ੍ਹਾ ਮੋਗਾ ਦੇ ਇਤਿਹਾਸਿਕ ਪਿੰਡ ਹਿੰਮਤਪੁਰਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ 'ਚ ਨੌਜਵਾਨ ਆਗੂ ਕਮਲਜੀਤ ਸਿੰਘ ਬਰਾੜ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਸਮਾਗਮ ਵਿਚ ਪਿੰਡ ਹਿੰਮਤਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਸੈਕੰਡਰੀ ਸਕੂਲ ਦੇ ਪਹਿਲੀ ਜਮਾਤ ਤੋਂ 11ਵੀ ਜਮਾਤ ਤੱਕ ਦੇ ਕੁੱਲ 54 ਵਿਦਿਆਰਥੀ ਜੋ ਪਹਿਲੇ, ਦੂਸਰੇ ਤੇ ਤੀਸਰੇ ਸਥਾਨ 'ਤੇ ਆਏ ਉਨ੍ਹਾਂ ਦਾ ਸਾਬਕਾ ਸਰਪੰਚ ਪੱਪੂ ਜੋਸ਼ੀ ਅਤੇ ਪ੍ਰਵਾਸੀ ਭਾਰਤੀ ਗੁਰਦੀਪ ਸਿੱਧੂ ਕੈਨੇਡਾ ਵਲੋਂ ਨਗਦ ਰਾਸ਼ੀ, ਸਨਮਾਨ ਚਿੰਨ੍ਹ ਅਤੇ ਮੈਡਲਾਂ ਨਾਲ ਸਨਮਾਨ ਕੀਤਾ ਗਿਆ | ਇਸ ਦੇ ਨਾਲ ਹੀ ਪਿੰਡ ਹਿੰਮਤਪੁਰਾ ਸਕੂਲ ਦੇ 12 ਖਿਡਾਰੀਆਂ ਜਿਨ੍ਹਾਂ ਨੇ ਬਲਾਕ, ਜ਼ਿਲ੍ਹਾ ਤੇ ਪੰਜਾਬ ਪੱਧਰ 'ਤੇ ਵੱਖ-ਵੱਖ ਖੇਡਾਂ 'ਚ ਮੱਲਾਂ ਮਾਰੀਆ ਉਨ੍ਹਾਂ ਦਾ ਵੀ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਕਮਲਜੀਤ ਸਿੰਘ ਬਰਾੜ ਨੇ ਕਿਹਾ ਕਿ ਸਾਬਕਾ ਪੰਚਾਇਤ ਤੇ ਪ੍ਰਵਾਸੀ ਭਾਰਤੀ ਗੁਰਦੀਪ ਸਿੱਧੂ ਦਾ ਇਹ ਬਹੁਤ ਸ਼ਲਾਘਾਯੋਗ ਕਦਮ ਹੈ ਜੋ ਪਿੰਡ ਦੇ ਹੋਣਹਾਰ ਬੱਚਿਆ ਦਾ ਸਾਥ ਦੇ ਰਹੇ ਹਨ ਅੰਤ ਵਿੱਚ ਸਾਬਕਾ ਸਰਪੰਚ ਜੋਸ਼ੀ ਵਲੋਂ ਬੋਲਦਿਆਂ ਕਿਹਾ ਕਿ ਮੈਨੂੰ ਮਾਣ ਹੈ, ਮੇਰੇ ਪਿੰਡ ਦੇ ਬੱਚਿਆਂ 'ਤੇ ਜਿਨ੍ਹਾਂ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਸਾਡੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ | ਅੰਤ ਵਿਚ ਸਰਪੰਚ ਜੋਸ਼ੀ ਨੇ ਪ੍ਰਵਾਸੀ ਭਾਰਤੀ ਗੁਰਦੀਪ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਤੇ ਮੇਰੀ ਸਾਰੀ ਟੀਮ ਮੇਰੇ ਪਿੰਡ ਤੇ ਮੇਰੇ ਲੋਕਾਂ ਲਈ ਹਮੇਸ਼ਾ ਹਾਜ਼ਰ ਰਹੇਗੀ | ਸਮਾਗਮ ਦੇ ਅੰਤ ਵਿਚ ਸਕੂਲ ਇੰਚਾਰਜ ਅਮਨਦੀਪ ਸਿੰਘ ਮਾਛੀਕੇ ਨੇ ਸਮਾਗਮ 'ਚ ਪਹੁੰਚੇ ਸਾਰੇ ਮੁਹਤਬਰ ਪੁਰਸ਼ਾਂ, ਧਾਰਮਿਕ ਸ਼ਖ਼ਸੀਅਤਾਂ ਤੇ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਮਾ. ਹਰਦੀਪ ਸਿੰਘ, ਮਾ. ਜਗਮੀਤ ਸਿੰਘ, ਮਾ. ਨਵਦੀਪ ਸਿੰਘ ਨੇ ਵੀ ਸੰਬੋਧਨ ਕੀਤਾ | ਸਟੇਜ ਦੀ ਕਾਰਵਾਈ ਮਾ. ਚਰਨਜੀਤ ਸਿੰਘ ਚੰਨੀ ਵਲੋਂ ਬਾਖ਼ੂਬੀ ਨਿਭਾਈ ਗਈ | ਇਸ ਮੌਕੇ ਬਾਬਾ ਜੀਤ ਸਿੰਘ (ਮੁੱਖ ਸੇਵਾਦਾਰ ਗੁ ਮਲੋ ਸ਼ਹੀਦ), ਬਾਬਾ ਜਸਵੰਤ ਸਿੰਘ (ਮੁੱਖ ਸੇਵਾਦਾਰ ਨਾਮਧਾਰੀ ਡੇਰਾ), ਬਾਬਾ ਪਰਮਜੀਤ ਸਿੰਘ ਭੋਲਾ, ਮੌਲਵੀ ਇਰਫਾਨ ਮੁਹੰਮਦ, ਸੁਖਮੰਦਰ ਸਿੱਧੂ ਈਨਾ, ਸਾਬਾ ਪੰਚ ਬਲਜੀਤ ਸਿੰਘ, ਸਵਰਨ ਸਿੰਘ, ਨੈਬ ਸਿੰਘ, ਮੰਗਾ ਸਿੰਘ, ਪ੍ਰਧਾਨ ਹਰਪਾਲ ਸਿੰਘ, ਨੰਬਰਦਾਰ ਸਤਨਾਮ ਮੰਤਰੀ, ਪ੍ਰਧਾਨ ਅਸ਼ੋਕ ਜੋਸ਼ੀ, ਬਲਵਿੰਦਰ ਸਿੱਧੂ, ਮਲਕੀਤ ਭੰਗੂ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੀਪ ਜੰਬੋ, ਪ੍ਰਧਾਨ ਸੋਨੀ