23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਚੋਰਾਂ ਦੇ ਹੌਂਸਲੇ ਬੁਲੰਦ ਦਿਨ-ਦਿਹਾੜੇ ਪੈਣ ਲੱਗੇ ਡਾਕੇ

Ad Position 21
No active advertisement
ਮੋਗਾ ਵਿਖੇ ਸੀ.ਪੀ.ਆਈ. ਐਮ.ਐਲ. ਲਿਬਰੇਸ਼ਨ ਦੇ ਆਗੂ ਤੇ ਪ੍ਰਗਤੀਸ਼ੀਲ ਮੰਚ ਪੰਜਾਬ ਦੇ ਪ੍ਰਧਾਨ ਬਲਕਰਨ ਮੋਗਾ ਮੋਟਰਸਾਈਕਲ ਚੋਰੀ ਹੋਣ ਸਬੰਧੀ ਜਾਣਕਾਰੀ ਦਿੰਦੇ ਹੋਏ | ਤਸਵੀਰ : ਹਰਜੀਤ ਸਿੰਘ <br/> 20-04-2026
ਸਰਕਾਰੀ ਤੰਤਰ ਬੁਰੀ ਤਰ੍ਹਾਂ ਫ਼ੇਲ੍ਹ
ਮੋਗਾ, 19 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸੀ.ਪੀ.ਆਈ.ਐਮ.ਐਲ. ਲਿਬਰੇਸ਼ਨ ਦੇ ਆਗੂ ਤੇ ਪ੍ਰਗਤੀਸ਼ੀਲ ਮੰਚ ਪੰਜਾਬ ਦੇ ਪ੍ਰਧਾਨ ਬਲਕਰਨ ਮੋਗਾ ਨੇ ਕਿਹਾ ਕਿ ਪੰਜਾਬ ਭਰ 'ਚ ਜਿਸ ਤਰ੍ਹਾਂ ਆਏ ਦਿਨ ਕਤਲ ਚੋਰੀ ਤੇ ਡਕੈਤੀ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ, ਉਸ ਹਿਸਾਬ ਨਾਲ ਤਾਂ ਲੱਗ ਰਿਹਾ ਹੈ ਜਿਵੇਂ ਪੰਜਾਬ ਵਿਚ ਚੋਰਾਂ ਡਕੈਤਾਂ ਦਾ ਹੀ ਰਾਜ ਹੋਵੇ | ਤੁਸੀਂ ਆਪਣੇ ਘਰ ਵਿਚ ਵੀ ਸੁਰੱਖਿਅਤ ਨਹੀਂ, ਇਹ ਕਿਹੋ ਜਿਹਾ ਬਦਲਾਅ ਹੈ | ਬੇਖ਼ੌਫ਼ ਹੋ ਰਹੀਆਂ ਚੋਰੀਆਂ, ਲੁੱਟਾਂ ਖੋਹਾਂ ਕਰਨ ਵਾਲਿਆਂ ਨੂੰ ਆਖ਼ਰ ਕਿਸ ਦੀ ਸ਼ਹਿ ਹੈ | ਮੋਗਾ ਸ਼ਹਿਰ ਅੰਦਰ ਵਾਪਰ ਰਹੀਆਂ ਅਣਗਿਣਤ ਘਟਨਾਵਾਂ ਵਿਚ ਅੱਜ ਇਕ ਹੋਰ ਚੋਰੀ ਦੀ ਘਟਨਾ ਜੁੜ ਗਈ ਹੈ | ਜ਼ਿਕਰਯੋਗ ਹੈ ਕਿ ਬੀਤੀ ਦੁਪਹਿਰ ਦੇ ਕਰੀਬ 2:25 ਵਜੇ ਮੋਗਾ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਤੋਂ ਲਗਭਪਗ 800 ਮੀਟਰ ਦੀ ਦੂਰੀ 'ਤੇ ਸ਼ਹਿਰ ਦੇ ਸੁਰੱਖਿਅਤ ਗਿਣੇ ਜਾਂਦੇ ਇਲਾਕੇ ਪੱਕਾ ਦੁਸਾਂਝ ਰੋਡ ਮੋਗਾ ਵਿਖੇ ਬਲਕਰਨ ਮੋਗਾ ਦੇ ਘਰ ਦੇ ਗੇਟ ਅੱਗਿਓਾ ਉਨ੍ਹਾਂ ਦਾ ਮੋਟਰਸਾਈਕਲ ਚੋਰੀ ਹੋ ਗਿਆ | ਚੋਰ ਬਿਨ੍ਹਾਂ ਕਿਸੇ ਡਰ ਦੇ ਸ਼ਰੇਆਮ ਮੋਟਰਸਾਈਕਲ ਚੋਰੀ ਕਰਕੇ ਲੈ ਕੇ ਜਾਂਦਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋਇਆ ਹੈ | ਅੱਜ ਇਸ ਸਬੰਧੀ ਲਿਖਤੀ ਸ਼ਿਕਾਇਤ ਐਸ.ਐਚ.ਓ. ਥਾਣਾ ਸਿਟੀ ਫੋਕਲ ਪੁਆਇੰਟ ਮੋਗਾ ਵਿਖੇ ਕੀਤੀ ਗਈ | ਬਲਕਰਨ ਮੋਗਾ ਨੇ ਕਿਹਾ ਕਿ ਫ਼ਿਲਹਾਲ ਪੁਲਿਸ ਵਲੋਂ ਕੀਤੀ ਜਾਣੀ ਅਗਲੇਰੀ ਕਾਰਵਾਈ ਦੀ ਉਡੀਕ ਕਰਾਂਗੇ | ਇਸ ਵਕਤ ਬਲਵੰਤ ਸਿੰਘ, ਪਰਮਜੀਤ ਸਿੰਘ, ਅਜੇ ਕੁਮਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਪੰਚਾਇਤ ਵਲੋਂ ਵਿੱਦਿਆ ਤੇ ਖੇਡਾਂ 'ਚ ਮੋਹਰੀ ਰਹੇ ਵਿਦਿਆਰਥੀਆਂ ਦਾ ਸਨਮਾਨ <br/> ਅਗਲੀ ਖ਼ਬਰ ਸੰਸਾਰ ਜੰਗਾਂ ਤੇ ਖੇਤਰੀ ਜੰਗਾਂ ਸਰਮਾਏਦਾਰੀ ਪ੍ਰਬੰਧ ਦੀ ਹੀ ਦੇਣ-ਕਾਮਰੇਡ ਜਗਰੂਪ <br/>
Ad Position 24