ਮੋਗਾ, 19 ਅਪ੍ਰੈਲ (ਸੁਰਿੰਦਰਪਾਲ ਸਿੰਘ)-ਉੱਚ ਦਰਜੇ ਦੀ ਕੋਚਿੰਗ ਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਲਈ ਜਾਣੀ ਜਾਂਦੀ ਸੰਸਥਾ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਆਈਲਟਸ ਪ੍ਰੀਖਿਆ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ | ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਦੇ ਆਧੁਨਿਕ ਸਿਖਲਾਈ ਤਰੀਕਿਆਂ ਸਦਕਾ ਵਿਦਿਆਰਥੀ ਲਗਾਤਾਰ ਵਧੀਆ ਨਤੀਜੇ ਦੇ ਰਹੇ ਹਨ | ਸੰਸਥਾ ਦੇ ਮੁਖੀ ਨੇ ਦੱਸਿਆ ਕਿ ਪਿੰਡ ਵੱਡਾਘਰ ਮੋਗਾ ਦੀ ਨਿਵਾਸੀ ਕਰਮਜੀਤ ਕੌਰ ਨੇ ਲਿਸਨਿੰਗ ਤੇ ਰੀਡਿੰਗ ਵਿਚੋਂ 6, ਰਾਈਟਿੰਗ ਵਿਚੋਂ 6, ਸਪੀਕਿੰਗ ਵਿਚੋਂ 6.5 ਤੇ ਓਵਰਆਲ 6 ਬੈਂਡ ਹਾਸਲ ਕਰ ਕੇ ਆਪਣੇ ਪਰਿਵਾਰ ਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਮੈਕਰੋ ਗਲੋਬਲ ਵਿਚ ਤਿਆਰੀ ਮਾਹਿਰ ਅਧਿਆਪਕਾਂ ਦੁਆਰਾ ਕਰਵਾਈ ਜਾਂਦੀ ਹੈ |