ਬਾਘਾ ਪੁਰਾਣਾ, 19 ਅਪ੍ਰੈਲ (ਟਿੰਕੂ ਕਾਠਪਾਲ)-ਯੂਥ ਅਗਰਵਾਲ ਸਭਾ ਬਾਘਾ ਪੁਰਾਣਾ ਵਲੋਂ ਹੋਣਹਾਰ ਵਿਦਿਆਰਥਣ ਰਿਧੀਮਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ¢ ਰਿਧੀਮਾਂ ਨੇ ਡਾਕਟਰ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚੋਂ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ ਪਹਿਲਾ ਸਥਾਨ ਹਾਸਲ ਕਰਕੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ¢ ਇਸ ਖੁਸ਼ੀ ਦੇ ਮÏਕੇ ਯੂਥ ਅਗਰਵਾਲ ਸਭਾ ਦੇ ਪ੍ਰਧਾਨ ਅਮਿਤ ਗੋਇਲ ਅਤੇ ਉਨ੍ਹਾਂ ਦੀ ਟੀਮ ਵਲੋਂ ਰਿਧੀਮਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਉਸ ਦਾ ਸਨਮਾਨ ਕੀਤਾ ਗਿਆ¢ ਸਭਾ ਦੇ ਮੈਂਬਰਾਂ ਨੇ ਪ੍ਰਦੀਪ ਨੌਹਰੀਆ ਅਤੇ ਸਮੂਹ ਨੌਹਰੀਆ ਪਰਿਵਾਰ ਨੂੰ ਦਿਲੋਂ ਵਧਾਈਆਂ ਦਿੰਦਿਆਂ ਕਿਹਾ ਕਿ ਇਹ ਸਫਲਤਾ ਪਰਿਵਾਰ ਦੀ ਨਹੀਂ ਸਗੋਂ ਅਗਰਵਾਲ ਭਾਈਚਾਰੇ ਲਈ ਮਾਣ ਦੀ ਗੱਲ ਹੈ¢ ਰਿਧੀਮਾਂ ਨੇ ਆਪਣੇ ਸਨਮਾਨ ਲਈ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤਾ | ਇਸ ਮੌਕੇ ਐਡਵੋਕੇਟ ਰਾਮ ਬਾਂਸਲ, ਪਵਨ ਬਾਂਸਲ, ਸੁਰਿੰਦਰ ਬਾਂਸਲ, ਸਾਹਿਲ ਬਾਂਸਲ, ਅਨਿਲ ਨੌਹਰੀਆ ਹਾਜ਼ਰ ਸਨ |