ਮੋਗਾ, 19 ਅਪ੍ਰੈਲ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਨਾਮਵਰ ਅਤੇ ਉੱਚ ਪੱਧਰ ਦੀ ਗੁਣਾਤਮਿਕ ਸਿੱਖਿਆ ਲਈ ਜਾਣੀ ਜਾਂਦੀ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਵਿਸਾਖੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਵਲੋਂ ਭਾਸ਼ਣ, ਕਵਿਤਾਵਾਂ ਬੋਲੀਆਂ ਗਈਆ ਅਤੇ ਗਿੱਧਾ ਭੰਗੜਾ ਪਾਏ ਗਏ | ਸਭ ਤੋਂ ਪਹਿਲਾ 9ਵੀਂ ਜਮਾਤ ਦੇ ਵਿਦਿਆਰਥੀ ਅਰਸ਼ਨੂਰ ਸਿੰਘ ਵਲੋਂ ਆਪਣੇ ਭਾਸ਼ਣ ਵਿਚ ਜਲਿ੍ਹਆਂ ਵਾਲੇ ਬਾਗ ਦੇ ਇਤਿਹਾਸ ਬਾਰੇ ਜਾਣੰੂ ਕਰਵਾਇਆ ਗਿਆ | 11ਵੀਂ ਜਮਾਤ ਦੇ ਵਿਦਿਆਰਥਣ ਲਵਲੀਨ ਕੌਰ ਵਲੋਂ ਪੰਜ ਪਿਆਰਿਆਂ ਅਤੇ ਖ਼ਾਲਸਾ ਪੰਥ ਦੀ ਸਿਰਜਣਾ ਬਾਰੇ ਦੱਸਿਆ | 9ਵੀਂ ਕਲਾਸ ਦੇ ਵਿਦਿਆਰਥੀ ਜਤਿਨ ਨੇ ਵਿਸਾਖੀ ਦੀ ਮਹੱਤਤਾ ਬਾਰੇ ਦੱਸਿਆ | 10ਵੀਂ ਕਲਾਸ ਦੀ ਪਿ੍ਆ ਨੇ ਸੰਵਿਧਾਨ ਨਿਰਮਾਤਾ ਡਾ. ਬੀ. ਆਰ ਅੰਬੇਦਕਰ ਜੀ ਬਾਰੇ, 11ਵੀਂ ਕਲਾਸ ਦੀ ਲਵਲੀਨ ਕੌਰ ਨੇ ''ਖ਼ਾਲਸਾ ਪੰਥ'' ਤੇ ਕਵਿਤਾ ਪੇਸ਼ ਕੀਤੀ | ਪੰਜਵੀ ਤੋਂ ਦਸਵੀਂ ਦੇ ਬੱਚਿਆ ਨੇ ਡਾ. ਬੀ. ਆਰ ਅੰਬੇਦਕਰ 'ਤੇ ਸਕਿੱਟ ਪੇਸ਼ ਕੀਤੀ | ਇਸ ਮੌਕੇ ਡਾਇਰੈਕਟਰ ਪਿ੍ੰਸੀਪਲ ਮੈਡਮ ਅੰਬਿਕਾ ਦਾਨੀ ਵਲੋਂ ਬੱਚਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਵਲੋਂ ਦਰਸਾਏ ਗਏ ਮਾਰਗ 'ਤੇ ਚਲਣ ਬਾਰੇ ਦੱਸਿਆ ਅਤੇ ਡਾ. ਬੀ.ਆਰ. ਅੰਬੇਦਕਰ ਜੀ ਦੇ ਜੀਵਨ 'ਤੇ ਚਾਨਣਾ ਪਾਇਆ | ਮੈਨੇਜਿੰਗ ਡਾਇਰੈਕਟਰ ਸਾਬਕਾ ਮੈਜਿਸਟਰੇਟ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੰਤ ਸਿੰਘ ਦਾਨੀ ਨੇ ਦੱਸਿਆ ਕਿ ਵਿਸਾਖੀ ਵਾਲੇ ਦਿਨ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆ ਨੂੰ ਅੰਮਿ੍ਤ ਛਕਾਇਆ ਅਤੇ ਫਿਰ ਉਨ੍ਹਾਂ ਤੋਂ ਅੰਮਿ੍ਤ ਛਕਿਆ | ਉਨ੍ਹਾਂ ਨੇ ਸਾਰਿਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ ਅਤੇ ਸਖ਼ਤ ਮਿਹਨਤ ਅਤੇ ਨਿਸ਼ਚੇ ਨਾਲ ਜਿੱਤ ਪ੍ਰਾਪਤ ਕਰਨ ਲਈ ਪ੍ਰੇਰਿਆ | ਇਸ ਮੌਕੇ ਪਿ੍ੰਸੀਪਲ ਅੰਬਿਕਾ ਦਾਨੀ, ਵਾਈਸ ਪਿ੍ੰਸੀਪਲ ਹਰਲੀਨ ਕੌਰ, ਕੋਆਰਡੀਨੇਟਰ ਪਰਮਵੀਰ ਸਿੰਘ, ਲਿਆਜਨ ਆਫ਼ੀਸਰ ਇੰਦਰਪ੍ਰਤਾਪ ਸਿੰਘ, ਡਾ. ਦੀਪਿਕਾ ਦਾਨੀ, ਸਮੂਹ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ |