ਸਮਾਲਸਰ, 20 ਅਪ੍ਰੈਲ (ਗੁਰਜੰਟ ਕਲਸੀ ਲੰਡੇ)-ਸਰਕਾਰੀ ਕੰਨਿ੍ਹਆਂ ਸੀਨੀਅਰ ਸੈਕੰਡਰੀ ਸਕੂਲ ਰੋਡੇ ਵਿਖੇ ਫਿਜ਼ਿਕਸ ਤੇ ਬਾਇਓਲੌਜੀ ਲੈਬਾਂ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ | ਇਸ ਮਹੱਤਵਪੂਰਨ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਅੰਮਿ੍ਤਪਾਲ ਸਿੰਘ ਸੁਖਾਨੰਦ ਵਿਧਾਇਕ ਬਾਘਾ ਪੁਰਾਣਾ ਨੇ ਸ਼ਿਰਕਤ ਕੀਤੀ ਤੇ ਰਿਬਨ ਕੱਟ ਕੇ ਲੈਬਾਂ ਦਾ ਉਦਘਾਟਨ ਕੀਤਾ | ਇਸ ਮੌਕੇ ਪਿ੍ੰਸੀਪਲ ਮੈਡਮ ਮਨਜੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਮ ਨਗਰ ਮੋਗਾ, ਨਿਰਭੈ ਸਿੰਘ ਯੂ.ਐਸ.ਏ., ਐਸ.ਐਮ.ਸੀ. ਕਮੇਟੀ ਚੇਅਰਮੈਨ ਹਰਫੂਲ ਸਿੰਘ ਤੇ ਸਮੂਹ ਕਮੇਟੀ ਮੈਂਬਰਜ਼, ਕੈਸ਼ੀਅਰ ਗੁਰਦਰਸ਼ਨ ਸਿੰਘ, ਲਖਵੀਰ ਸਿੰਘ ਸਰਪੰਚ, ਬਲਜਿੰਦਰ ਸਿੰਘ (ਗਗਨਾ) ਸਰਪੰਚ ਤੇ ਸਮੂਹ ਪੰਚਾਇਤ ਮੈਂਬਰ ਤੇ ਹੋਰ ਪਤਵੰਤੇ ਸੱਜਣ ਸ਼ਾਮਲ ਹੋਏ | ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਅਜੋਕੀ ਸਿੱਖਿਆ ਵਿਚ ਸਿਰਫ਼ ਕਿਤਾਬੀ ਗਿਆਨ ਹੀ ਨਹੀਂ, ਸਗੋਂ ਪ੍ਰਯੋਗਾਤਮਿਕ ਸਿੱਖਿਆ ਦੀ ਵੀ ਬਹੁਤ ਮਹੱਤਤਾ ਹੈ | ਫਿਜ਼ਿਕਸ ਲੈਕਚਰਾਰ ਦੀਪਕ ਮਨਚੰਦਾ ਨੇ ਲੈਬਾਂ ਬਾਬਤ ਦੱਸਿਆ ਕਿ ਇਸ ਬਲਾਕ ਦਾ ਨਾਮ ਡਾਕਟਰ ਨਰਿੰਦਰ ਸਿੰਘ ਕਪਾਨੀ ਦੇ ਨਾਂਅ 'ਤੇ ਰੱਖਿਆ ਗਿਆ ਹੈ ਜਿਨ੍ਹਾਂ ਦਾ ਜਨਮ ਮੋਗੇ ਜ਼ਿਲੇ੍ਹ ਵਿਚ ਹੋਇਆ | ਇਨ੍ਹਾਂ ਨੂੰ ਫਾਈਬਰ ਆਪਟਿਕਸ ਦਾ ਪਿਤਾ ਵੀ ਕਿਹਾ ਜਾਂਦਾ ਹੈ | ਸਕੂਲ ਪਿ੍ੰਸੀਪਲ ਪ੍ਰਭਦੀਪ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਇਹ ਲੈਬਾਂ ਆਧੁਨਿਕ ਉਪਕਰਨਾਂ ਨਾਲ ਸਜੀਆਂ ਹੋਈਆਂ ਹਨ ਤੇ ਇਨ੍ਹਾਂ ਰਾਹੀਂ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਨਾਲ ਜਾਣੂੰ ਕਰਵਾਇਆ ਜਾਵੇਗਾ | ਅੰਤ ਵਿਚ ਸਕੂਲ ਪ੍ਰਬੰਧਨ ਵਲੋਂ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ | ਇਹ ਉਦਘਾਟਨ ਸਕੂਲ ਦੇ ਸਿੱਖਿਆ ਵਿਕਾਸ ਵੱਲ ਇਕ ਮੀਲ ਪੱਥਰ ਸਾਬਤ ਹੋਵੇਗਾ ਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਨੀਂਹ ਹੋਰ ਮਜ਼ਬੂਤ ਕਰੇਗਾ | ਸਟੇਜ ਸੰਚਾਲਨ ਸ੍ਰੀਮਾਨ ਦੀਪਕ ਮਨਚੰਦਾ ਨੇ ਬਾਖ਼ੂਬੀ ਕੀਤਾ | ਇਸ ਮੌਕੇ ਸਮੂਹ ਸਕੂਲ ਸਟਾਫ ਮੈਂਬਰ ਮੌਜੂਦ ਸਨ |
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੋਡੇ ਵਿਖੇ ਫਿਜ਼ਿਕਸ ਤੇ ਬਾਇਓਲੋਜੀ ਲੈਬਾਂ ਦਾ ਉਦਘਾਟਨ <br/>
ਅਜੀਤ ਡੈਸਕ
21-04-2026