24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਹੇਮਕੁੰਟ ਸਕੂਲ ਦੀ ਅੰਮਿ੍ਤਵੀਰ ਕੌਰ ਧਾਰਮਿਕ ਪ੍ਰੀਖਿਆਵਾਂ 'ਚੋਂ ਮੈਰਿਟ 'ਚ ਆਈ <br/>

Ad Position 21
No active advertisement
ਅਜੀਤ ਡੈਸਕ 21-04-2026
ਕੋਟ ਈਸੇ ਖਾਂ, 20 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਚਰਨਜੀਤ ਸਿੰਘ, ਗੁਰਜੀਤ ਸਿੰਘ ਦੇ ਸਹਿਯੋਗ ਨਾਲ ''ਸਰਕਲ ਮੋਗਾ'' ਵਲੋਂ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਅਕਤੂਬਰ 2025 ਵਿਚ ਧਾਰਮਿਕ ਪ੍ਰੀਖਿਆਵਾਂ ਕਰਵਾਈਆਂ ਗਈਆਂ | ਜਿਸ ਵਿਚ ਤੀਸਰੀ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੇ ਮੈਡਮ ਸੁਰਿੰਦਰ ਕੌਰ ਦੀ ਨਿਗਰਾਨੀ ਹੇਠ ਭਾਗ ਲਿਆ ਸੀ | ਪਹਿਲਾ ਗਰੁੱਪ ਤੀਸਰੀ ਤੋਂ ਪੰਜਵੀ ਕਲਾਸ ਦੇ 52 ਵਿਦਿਆਰਥੀਆਂ, ਦੂਸਰਾ ਭਾਗ ਛੇਵੀਂ ਤੋਂ ਅੱਠਵੀਂ ਕਲਾਸ ਵਿਚ 22 ਅਤੇ ਤੀਸਰੇ ਗਰੁੱਪ ਵਿਚ 6 ਵਿਦਿਆਰਥੀਆਂ ਨੇ ਇਮਤਿਹਾਨ ਵਿਚ ਭਾਗ ਲਿਆ ਸੀ | ਇਨ੍ਹਾਂ ਪ੍ਰੀਖਿਆਵਾਂ ਦਾ ਨਤੀਜਾ ਹੁਣ ਐਲਾਨਿਆ ਗਿਆ | ਪਹਿਲੇ ਗਰੁੱਪ ਵਿਚੋਂ ਅੰਮਿ੍ਤਵੀਰ ਕੌਰ ਕਲਾਸ ਪੰਜਵੀਂ ਨੇ ਮੈਰਿਟ ਪ੍ਰਾਪਤ ਕਰਕੇ ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਦੂਸਰੇ ਭਾਗ ਵਿਚੋਂ ਜਸਪ੍ਰੀਤ ਕੌਰ ਤੇ ਨਿਮਰਤ ਕੌਰ ਕਲਾਸ ਨੌਵੀਂ ਨੇ ਪਹਿਲਾ ਸਥਾਨ ਅਤੇ ਤੀਸਰੇ ਭਾਗ ਵਿਚੋਂ ਵਰਨੀਤ ਕੌਰ ਕਲਾਸ ਦਸਵੀਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਸਟਾਫ਼ ਦੀ ਵਧੀਆ ਕਾਰਗੁਜ਼ਾਰੀ ਸਦਕਾ ਸਕੂਲ ਦੇ ਵਿਦਿਆਰਥੀ ਹਰ ਚੰਗੇ ਖੇਤਰ ਵਿਚ ਲਗਾਤਾਰ ਮੱਲਾਂ ਮਾਰ ਰਹੇ ਹਨ, ਜਿਸ ਨਾਲ ਸਕੂਲ ਸਟਾਫ਼ ਪ੍ਰਬੰਧਕਾਂ ਤੋਂ ਇਲਾਵਾ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਤੇ ਫ਼ਖਰ ਮਹਿਸੂਸ ਹੁੰਦਾ ਹੈ | ਵਿਦਿਆਰਥੀਆਂ ਨੂੰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਆਏ ਹੋਏ ਚਰਨਜੀਤ ਸਿੰਘ ਤੇ ਗੁਰਜੀਤ ਸਿੰਘ, ਸਕੂਲ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ. ਡੀ. ਰਣਜੀਤ ਕੌਰ ਸੰਧੂ ਤੇ ਪਿ੍ੰਸੀਪਲ ਰਮਨਜੀਤ ਕੌਰ ਵਲੋਂ ਸ਼ੀਲਡਾਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂ ਬਲਜਿੰਦਰ ਸਿੰਘ ਕੁੱਕੂ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਪ੍ਰਗਟ ਅਗਲੀ ਖ਼ਬਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੋਡੇ ਵਿਖੇ ਫਿਜ਼ਿਕਸ ਤੇ ਬਾਇਓਲੋਜੀ ਲੈਬਾਂ ਦਾ ਉਦਘਾਟਨ <br/>
Ad Position 24