24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਮੋਗਾ ਨਗਰ ਨਿਗਮ ਚੋਣਾਂ, ਜਿੱਤ ਦੇ ਸੰਕਲਪ ਨਾਲ ਮੈਦਾਨ 'ਚ ਉੱਤਰੇਗੀ ਭਾਜਪਾ-ਡਾ. ਹਰਜੋਤ ਕਮਲ

Ad Position 21
No active advertisement
ਅਜੀਤ ਡੈਸਕ 21-04-2026
ਮੋਗਾ, 20 ਅਪ੍ਰੈਲ (ਸੁਰਿੰਦਰਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ | ਪਾਰਟੀ ਨੇ ਸਪੱਸ਼ਟ ਕੀਤਾ ਕਿ ਉਹ ਇਹ ਚੋਣ ਜਿੱਤ ਦੇ ਸੰਕਲਪ ਨਾਲ ਲੜੇਗੀ | ਇਸੇ ਦਿਸ਼ਾ ਵਿਚ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਚੋਣਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਇਕ ਵਿਸ਼ੇਸ਼ ਕੈਂਪੇਨ ਕਮੇਟੀ ਦਾ ਗਠਨ ਕੀਤਾ ਗਿਆ ਹੈ | ਕਮੇਟੀ ਵਿਚ ਮੋਹਨ ਲਾਲ ਸੇਠੀ, ਹੀਰਾ ਲਾਲ ਸ਼ਰਮਾ, ਤਰਲੋਚਨ ਸਿੰਘ ਗਿੱਲ, ਡਾ. ਸੀਮਾਂਤ ਗਰਗ, ਵਿਜੈ ਸ਼ਰਮਾ, ਵਿਨੇ ਸ਼ਰਮਾ, ਸਾਬਕਾ ਮੇਅਰ ਅਕਸ਼ਿਤ ਜੈਨ, ਸੀਨੀਅਰ ਡਿਪਟੀ ਮੇਅਰ ਅਨਿਲ ਬਾਂਸਲ ਅਤੇ ਸਾਬਕਾ ਡੀ.ਜੀ.ਪੀ. ਪਰਮਦੀਪ ਸਿੰਘ ਗਿੱਲ ਨੂੰ ਸ਼ਾਮਿਲ ਕੀਤਾ ਗਿਆ ਹੈ | ਕੋਆਰਡੀਨੇਟਰ ਰਾਕੇਸ਼ ਸ਼ਰਮਾ ਨੇ ਕਿਹਾ ਕਿ ਉਹ ਸਾਰੇ ਕਾਰਕੁਨਾਂ ਨੂੰ ਨਾਲ ਲੈ ਕੇ ਜ਼ਿੰਮੇਵਾਰੀਆਂ ਦੀ ਸਪੱਸ਼ਟ ਵੰਡ ਕਰਨਗੇ ਅਤੇ ਪਾਰਟੀ ਦੇ ਟੀਚੇ ਨੂੰ ਹਾਸਲ ਕਰਨ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ | ਪਾਰਟੀ ਪਹਿਲਾਂ ਹੀ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਕੁਸ਼ਲ ਰਣਨੀਤੀਕਾਰ ਰਾਕੇਸ਼ ਸ਼ਰਮਾ ਨੂੰ ਮੋਗਾ ਨਗਰ ਨਿਗਮ ਚੋਣਾਂ ਦਾ ਕੋਆਰਡੀਨੇਟਰ ਨਿਯੁਕਤ ਕਰ ਚੁੱਕੀ ਹੈ | ਭਾਜਪਾ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਨੇ ਦੱਸਿਆ ਕਿ ਕੋਰ ਕਮੇਟੀ ਅਤੇ ਅਹੁਦੇਦਾਰਾਂ ਨਾਲ ਹੋਈ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ ਕਿ ਮੋਗਾ ਨਗਰ ਨਿਗਮ ਖੇਤਰ ਨੂੰ ਚਾਰ ਜ਼ੋਨਾਂ ਵਿਚ ਵੰਡ ਕੇ ਹਰ ਜ਼ੋਨ ਵਿਚ ਪ੍ਰਭਾਰੀ ਨਿਯੁਕਤ ਕੀਤੇ ਜਾਣ | ਇਸ ਅਨੁਸਾਰ ਪਹਿਲੇ ਜ਼ੋਨ ਦੀ ਜ਼ਿੰਮੇਵਾਰੀ ਜ਼ਿਲ੍ਹਾ ਉਪ ਪ੍ਰਧਾਨ ਦੇਵ ਪਿ੍ਆ ਤਿਆਗੀ, ਦੂਜੇ ਜ਼ੋਨ ਵਿਚ ਐਡਵੋਕੇਟ ਨਿਸ਼ਾਂਤ ਕੌਸ਼ਿਕ, ਤੀਜੇ ਜ਼ੋਨ ਵਿਚ ਰਾਜਪਾਲ ਠਾਕੁਰ ਅਤੇ ਚੌਥੇ ਜ਼ੋਨ ਵਿਚ ਮੁਖ਼ਤਿਆਰ ਸਿੰਘ ਨੂੰ ਸੌਂਪੀ ਗਈ ਹੈ | ਇਸ ਤੋਂ ਇਲਾਵਾ ਨਗਰ ਪੰਚਾਇਤ ਕੋਟ ਈਸੇ ਖਾਂ ਦੀ ਚੋਣ ਦੀ ਜ਼ਿੰਮੇਵਾਰੀ ਜ਼ਿਲ੍ਹਾ ਮਹਾਂਮੰਤਰੀ ਸ਼ਮਸ਼ੇਰ ਸਿੰਘ ਕੇਲਾ ਨੂੰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਨਿਹਾਲ ਸਿੰਘ ਵਾਲਾ 'ਚ ਵਿਕਾਸ ਕਾਰਜਾਂ ਦੀ ਪ੍ਰਗਤੀ ਸੰਬੰਧੀ ਸਮੀਖਿਆ ਮੀਟਿੰਗ <br/> ਅਗਲੀ ਖ਼ਬਰ ਕਿਹਾ, ਨਗਰ ਨਿਗਮ ਮੋਗਾ ਨੂੰ ਚਾਰ ਜ਼ੋਨਾਂ 'ਚ ਵੰਡ ਕੇ ਪ੍ਰਭਾਰੀ ਨਿਯੁਕਤ ਕੀਤੇ ਮੋਗਾ ਨਗਰ ਨਿਗਮ ਚੋਣਾਂ, ਜਿੱਤ ਦੇ ਸ...
Ad Position 24