24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਨਿਹਾਲ ਸਿੰਘ ਵਾਲਾ 'ਚ ਵਿਕਾਸ ਕਾਰਜਾਂ ਦੀ ਪ੍ਰਗਤੀ ਸੰਬੰਧੀ ਸਮੀਖਿਆ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 21-04-2026
ਨਿਹਾਲ ਸਿੰਘ ਵਾਲਾ, 20 ਅਪ੍ਰੈਲ (ਸੁਖਦੇਵ ਸਿੰਘ ਖ਼ਾਲਸਾ)-ਨਿਹਾਲ ਸਿੰਘ ਵਾਲਾ ਖੇਤਰ 'ਚ ਚੱਲ ਰਹੇ ਵਿਕਾਸੀ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮਹੱਤਵਪੂਰਨ ਮੀਟਿੰਗ ਐਸ.ਡੀ.ਐਮ. ਗਗਨਦੀਪ ਦੀ ਅਗਵਾਈ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਉਨ੍ਹਾਂ ਦੇ ਵਿਭਾਗਾਂ ਦੇ ਕੰਮਾਂ ਦੀ ਸਥਿਤੀ ਦੀ ਸਮੀਖਿਆ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ ਗਈ | ਮੀਟਿੰਗ ਦੌਰਾਨ ਨਗਰ ਕੌਂਸਲ ਨਿਹਾਲ ਸਿੰਘ ਵਾਲਾ ਦੇ ਕਾਰਜਸਾਧਕ ਅਫ਼ਸਰ ਦਵਿੰਦਰ ਸਿੰਘ ਤੂਰ ਤੇ ਬੱਧਨੀ ਕਲਾਂ ਦੇ ਅਧਿਕਾਰੀ ਅਮਰਿੰਦਰ ਸਿੰਘ ਵਲੋਂ ਸ਼ਹਿਰੀ ਖੇਤਰ 'ਚ ਸਫ਼ਾਈ ਪ੍ਰਬੰਧ, ਸਟਰੀਟ ਲਾਈਟਾਂ ਤੇ ਹੋਰ ਬੁਨਿਆਦੀ ਸਹੂਲਤਾਂ ਦੇ ਸੁਧਾਰ ਬਾਰੇ ਜਾਣਕਾਰੀ ਦਿੱਤੀ ਗਈ | ਪੰਚਾਇਤੀ ਰਾਜ ਵਿਭਾਗ ਵਲੋਂ ਪਿੰਡਾਂ 'ਚ ਚੱਲ ਰਹੇ ਵਿਕਾਸੀ ਪ੍ਰੋਜੈਕਟਾਂ, ਗਲੀਆਂ-ਨਾਲੀਆਂ ਦੀ ਮੁਰੰਮਤ ਤੇ ਹੋਰ ਬੁਨਿਆਦੀ ਢਾਂਚੇ ਦੇ ਕੰਮਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ | ਪਾਣੀ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਜੇ.ਈ. ਰਜਿੰਦਰ ਸਿੰਘ ਵਲੋਂ ਪੀਣ ਯੋਗ ਪਾਣੀ ਦੀ ਉਪਲਬਧਤਾ, ਨਵੇਂ ਟਿਊਬਵੈੱਲਾਂ ਤੇ ਸੈਨੀਟੇਸ਼ਨ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ | ਐਸ.ਡੀ.ਓ. ਕ੍ਰਿਪਾਲ ਸਿੰਘ ਪੰਜਾਬ ਰਾਜ ਪਾਵਰਕਾਮ ਲਿਮ. (ਪੀ.ਐਸ.ਪੀ.ਸੀ.ਐਲ.) ਪੱਤੋ ਹੀਰਾ ਸਿੰਘ ਵਲੋਂ ਬਿਜਲੀ ਸਪਲਾਈ ਦੀ ਸਥਿਤੀ, ਨਵੇਂ ਕੁਨੈਕਸ਼ਨ, ਲੋਡ ਮੈਨੇਜਮੈਂਟ ਅਤੇ ਖ਼ਰਾਬ ਟਰਾਂਸਫ਼ਾਰਮਰਾਂ ਦੀ ਸਮੇਂ-ਸਿਰ ਮੁਰੰਮਤ ਬਾਰੇ ਵਿਸਥਾਰ ਚਾਨਣਾ ਪਾਇਆ ਗਿਆ | ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ (ਬੀ. ਪੀ. ਈ. ਓ.) ਹਰਦੇਵ ਸਿੰਘ ਨਿਹਾਲ ਸਿੰਘ ਵਾਲਾ ਨੇ ਧਿਆਨ 'ਚ ਲਿਆਂਦਾ ਕਿ ਪਿੰਡ ਬਿਲਾਸਪੁਰ ਅਤੇ ਪਿੰਡ ਰਣੀਆਂ ਲਈ ਸਕੂਲਾਂ 'ਚ ਉਸਾਰੀ ਤੇ ਮੁਰੰਮਤ ਲਈ ਆਈ ਗਰਾਂਟ ਨਾਲ ਮੁਕੰਮਲ ਹੋ ਚੁੱਕਾ ਹੈ | ਮੀਟਿੰਗ ਦੌਰਾਨ ਐਸ.ਡੀ.ਐਮ. ਗਗਨਦੀਪ ਵਲੋਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਸਾਰੇ ਵਿਕਾਸੀ ਕਾਰਜਾਂ ਨੂੰ ਸਮੇਂ-ਬੱਧ ਢੰਗ ਨਾਲ ਪੂਰਾ ਕੀਤਾ ਜਾਵੇ ਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ | ਇਸ ਤੋਂ ਇਲਾਵਾ, ਵਿਭਾਗਾਂ ਵਿਚਕਾਰ ਵਧੀਆ ਤਾਲਮੇਲ ਬਣਾਈ ਰੱਖਣ 'ਤੇ ਵੀ ਜ਼ੋਰ ਦਿੱਤਾ ਗਿਆ ਤਾਂ ਜੋ ਵਿਕਾਸੀ ਕਾਰਜ ਤੇਜ਼ੀ ਨਾਲ ਅੱਗੇ ਵਧ ਸਕਣ | ਇਸ ਮੌਕੇ ਤਹਿਸੀਲਦਾਰ ਮਨਦੀਪ ਸਿੰਘ, ਐਸ.ਡੀ.ਐਮ. ਰੀਡਰ ਅਮਰਜੀਤ ਸਿੰਘ, ਜਸਵੀਰ ਸਿੰਘ ਐਸ.ਡੀ.ਓ. ਮੰਡੀ ਬੋਰਡ, ਐਸ.ਡੀ.ਓ. ਜਗਰੂਪ ਸਿੰਘ ਬੱਧਨੀ ਕਲਾਂ (ਪੀ.ਐਸ.ਪੀ.ਸੀ.ਐਲ.), ਐਸ.ਡੀ.ਓ. ਰਮੇਸ਼ ਕੁਮਾਰ ਬਿਲਾਸਪੁਰ (ਪੀ.ਐਸ.ਪੀ.ਸੀ.ਐਲ.) ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ 22 ਲੱਖ ਦੀ ਲਾਗਤ ਨਾਲ ਘੰਟਾ ਘਰ ਚੌਕ ਅਤੇ 40 ਲੱਖ ਦੀ ਲਾਗਤ ਨਾਲ ਡਾ. ਭੀਮ ਰਾਓ ਅ... ਅਗਲੀ ਖ਼ਬਰ ਮੋਗਾ ਨਗਰ ਨਿਗਮ ਚੋਣਾਂ, ਜਿੱਤ ਦੇ ਸੰਕਲਪ ਨਾਲ ਮੈਦਾਨ 'ਚ ਉੱਤਰੇਗੀ ਭਾਜਪਾ-ਡਾ. ਹਰਜੋਤ ਕਮਲ
Ad Position 24