17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਸਮੇਂ ਸਿਰ ਕਿਸਾਨਾਂ ਨੂੰ ਜੰਤਰ ਦਾ ਬੀਜ ਉਪਲਬਧ ਕਰਾਵੇ ਖੇਤੀਬਾੜੀ ਵਿਭਾਗ-ਮੁਖ਼ਤਿਆਰ ਸਿੰਘ ਦੀਨਾ ਸਾਹਿਬ <br/>

Ad Position 21
No active advertisement
ਅਜੀਤ ਡੈਸਕ 22-04-2026
ਮੋਗਾ, 21 ਅਪ੍ਰੈਲ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਮੀਤ ਪ੍ਰਧਾਨ ਮੁਖ਼ਤਿਆਰ ਸਿੰਘ ਦੀਨਾ ਸਾਹਿਬ ਨੇ ਕਿਹਾ ਕਿ ਕਣਕਾਂ ਦੀ ਕਟਾਈ ਲਗ-ਪਗ ਮੁਕੰਮਲ ਹੋ ਗਈ ਹੈ | ਅਗਲੇ ਮਹੀਨੇ ਦੇ ਸ਼ੁਰੂਆਤੀ ਹਫ਼ਤੇ ਵਿਚ ਹੀ ਕਿਸਾਨਾਂ ਨੇ ਝੋਨੇ ਦੀ ਪਨੀਰੀ ਬੀਜਣ ਦੀ ਤਿਆਰੀ ਕਰ ਲਈ ਹੈ ਪਰ ਪੰਜਾਬ ਸਰਕਾਰ ਵਲੋਂ ਅਜੇ ਤੱਕ ਕੋਈ ਝੋਨੇ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਨਹੀਂ ਹੋਏ ਕਿ ਕਿਸਾਨ ਝੋਨੇ ਦੀ ਕਿਹੜੀ ਮਾਨਤਾ ਪ੍ਰਾਪਤ ਕਿਸਮ ਦੀ ਬਿਜਾਈ ਕਰਨ ਤਾਂ ਕਿ ਕਿਸਾਨੀ ਦੀ ਮੰਡੀਆਂ ਵਿਚ ਹੁੰਦੀ ਲੁੱਟ ਨੂੰ ਰੋਕਿਆ ਜਾ ਸਕੇ ਕਿਉਂਕਿ ਵੱਧ ਝਾੜ ਦੇ ਲਾਲਚ ਵਿਚ ਕਿਸਾਨ ਹਾਈਬਿ੍ਡ ਕਿਸਮਾਂ ਬੀਜ ਲੈਂਦੇ ਹਨ ਜੋ ਪੱਕਣ ਸਮੇਂ ਵੀ ਵੱਧ ਸਮਾਂ ਲੈਂਦੀਆਂ ਹਨ ਅਤੇ ਮੰਡੀ ਵਿਚ ਖ਼ਰੀਦ ਏਜੰਸੀਆਂ ਵੀ ਖ਼ਰੀਦ ਤੋਂ ਆਨਾਕਾਨੀ ਕਰਦੀਆਂ ਹਨ | ਪੰਜਾਬ ਸਰਕਾਰ ਵਲੋਂ ਮਨਜ਼ੂਰ ਸ਼ੁਦਾ ਕਿਸਮਾਂ ਦਾ ਜਲਦੀ ਤੋਂ ਜਲਦੀ ਐਲਾਨ ਕਰਨਾ ਚਾਹੀਦਾ ਹੈ ਤਾਂ ਕਿ ਵੇਚਣ ਸਮੇਂ ਮੰਡੀ ਵਿਚ ਕਿਸਾਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਸੂਬਾ ਮੀਤ ਪ੍ਰਧਾਨ ਨੇ ਕਿਹਾ ਕਿ ਦੂਸਰੀ ਵੱਡੀ ਸਮੱਸਿਆ ਕਿਸਾਨਾਂ ਨੂੰ ਜੰਤਰ ਦੇ ਬੀਜ ਦੀ ਹਰ ਸਾਲ ਆਉਂਦੀ ਹੈ | ਕਣਕ ਦੀ ਕਟਾਈ ਤੋਂ ਬਾਅਦ ਹਰੀ ਖਾਦ ਦੇ ਤੌਰ 'ਤੇ ਕਿਸਾਨ ਆਪਣੇ ਖੇਤ ਵਿਚ ਜੰਤਰ ਦਾ ਛਿੱਟਾ ਦੇ ਕੇ ਬੀਜ ਦਿੰਦੇ ਹਨ ਜਿਸ ਨੂੰ ਤਿੰਨ ਚਾਰ ਫੁੱਟ ਹੋਣ 'ਤੇ ਖੇਤ ਵਿਚ ਹੀ ਵਾਹ ਕੇ ਰਲਾ ਦਿੱਤਾ ਜਾਂਦਾ ਹੈ | ਇਸ ਨਾਲ ਨਾਈਟਰੋਜਨ ਖਾਦ ਅਤੇ ਸੁਪਰ ਖਾਦ ਦੀ ਕਾਫ਼ੀ ਬੱਚਤ ਹੋਣ ਦੇ ਨਾਲ ਜ਼ਮੀਨ ਵਿਚ ਨਦੀਣ ਨਾਸ਼ਕਾਂ ਦੀ ਵੱਡੇ ਪੱਧਰ 'ਤੇ ਸਮੱਸਿਆ ਹੱਲ ਹੋਣ ਦੇ ਨਾਲ ਜ਼ਮੀਨ ਵੀ ਠੰਢੀ ਰਹਿੰਦੀ ਹੈ ਅਤੇ ਪ੍ਰਦੂਸ਼ਣ 'ਤੇ ਕਾਫ਼ੀ ਹੱਦ ਤੱਕ ਕੰਟਰੋਲ ਹੁੰਦਾ ਹੈ | ਅਸੀਂ ਪੰਜਾਬ ਦੇ ਸਾਰੇ ਹੀ ਜ਼ਿਲਿ੍ਹਆਂ ਦੇ ਮੁਖੀਆਂ ਨੂੰ ਅਪੀਲ ਕਰਦੇ ਹਾਂ ਕਿ ਜਿੰਨੀ ਛੇਤੀ ਹੋ ਸਕੇ ਪੰਜਾਬ ਦੇ ਸਾਰੇ ਖੇਤੀਬਾੜੀ ਬਲਾਕਾਂ ਵਿਚ ਜੰਤਰ ਦੇ ਬੀਜ ਛੇਤੀ ਤੋਂ ਛੇਤੀ ਉਪਲਬਧ ਕਰਵਾਉਣ ਕਿਉਂਕਿ ਪ੍ਰਾਈਵੇਟ ਵਿਕਰੇਤਾ ਮਹਿੰਗੇ ਮੁੱਲ ਵੇਚ ਕੇ ਕਿਸਾਨ ਦੀ ਆਰਥਿਕ

Ad Position 22
No active advertisement
ਪਿਛਲੀ ਖ਼ਬਰ ਦੇਸ਼ ਭਗਤ ਕਾਲਜ ਮੋਗਾ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਪੱਧਰ 'ਤੇ ਕੀਤਾ ਪਹਿਲਾ ਸਥਾਨ ਹਾਸਿਲ <br/> ਅਗਲੀ ਖ਼ਬਰ ਬਾਪੂ ਰੁਲਦਾ ਸਿੰਘ ਜਨੇਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ <br/>
Ad Position 24