17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਪਿੰਡ ਖਾਨੇ ਕੀ ਢਾਬ ਵਿਖੇ ਅੱਗ ਲੱਗਣ ਕਾਰਨ 50 ਏਕੜ ਤੋਂ ਵੱਧ ਕਣਕ ਸੜੀ

Ad Position 21
No active advertisement
ਅਜੀਤ ਡੈਸਕ 22-04-2026
ਮਲੋਟ, 21 ਅਪ੍ਰੈਲ (ਅਜਮੇਰ ਸਿੰਘ ਬਰਾੜ)-ਬੀਤੇ ਦਿਨ ਪਿੰਡ ਖਾਨੇ ਕੀ ਢਾਬ ਵਿਖੇ ਸਾਬਕਾ ਸਰਪੰਚ ਰਘਬੀਰ ਸਿੰਘ ਦੀ 50 ਏਕੜ ਤੋਂ ਵੱਧ ਕਣਕ ਸੜ ਗਈ ਹੈ, ਜਿਸ ਬਾਰੇ ਉਨ੍ਹਾਂ ਦਾ ਦੋਸ਼ ਹੈ ਕਿ ਇਹ ਅੱਗ ਉਸ ਦੇ ਖੇਤ ਨੂੰ ਜਾਣਬੁੱਝ ਕੇ ਲਾਈ ਗਈ ਹੈ, ਜਿਸ ਦੀ ਉਨ੍ਹਾਂ ਜਾਂਚ ਦੀ ਵੀ ਮੰਗ ਕੀਤੀ ਹੈ | ਸਾਬਕਾ ਸਰਪੰਚ ਰਘਬੀਰ ਸਿੰਘ ਖਾਨੇ ਕੀ ਢਾਬ ਵਲੋਂ ਵੱਡੇ ਪੱਧਰ 'ਤੇ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕੀਤੀ ਜਾਂਦੀ ਹੈ | ਜਦੋਂ ਉਸ ਦੇ ਖੇਤ ਨੂੰ ਅੱਗ ਲੱਗ ਗਈ, ਤਾਂ ਇਸ ਸੰਬੰਧੀ ਗੁਰਦੁਆਰਾ ਸਾਹਿਬ ਵਿਚ ਅਨਾਊਾਸਮੈਂਟ ਕਰਵਾਈ ਗਈ, ਜਿਸ ਤੇ ਪਿੰਡ ਦੇ ਲੋਕ ਟਰੈਕਟਰਾਂ ਸਮੇਤ ਪੁੱਜੇ | ਪਿੰਡ ਵਾਲਿਆਂ ਤੋਂ ਇਲਾਵਾ ਫਾਇਰ ਬਿ੍ਗੇਡ ਨੇ ਅੱਗ 'ਤੇ ਕਾਬੂ ਪਾ ਲਿਆ | ਇਸ ਦੇ ਨਾਲ ਹੀ ਹੈਰਾਨੀ ਦੀ ਗੱਲ ਇਹ ਵੀ ਸੀ ਕਿ ਇਸੇ ਸਮੇਂ ਹੀ ਇਸੇ ਕਿਸਾਨ ਰਘਬੀਰ ਸਿੰਘ ਦੇ ਇਕ ਹੋਰ ਖੇਤ ਵਿਚ ਵੀ ਅੱਗ ਲੱਗੀ, ਜਿਥੇ ਸਿਰਫ਼ ਅੱਧਾ ਕੁ ਕਿੱਲਾ ਹੀ ਕਣਕ ਸੜੀ ਅਤੇ ਬਚਾਅ ਹੋ ਗਿਆ | ਪਿੰਡ ਖਾਨੇ ਕੀ ਢਾਬ ਵਿਖੇ ਸਾਬਕਾ ਸਰਪੰਚ ਰਘਬੀਰ ਸਿੰਘ ਨੇ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪਾਵਰ ਵਰਕਸ ਅਫ਼ਸਰ ਇੰਜੀਨੀਅਰ ਮਨਦੀਪ ਸਿੰਘ ਸਨਮਾਨਿਤ <br/> ਅਗਲੀ ਖ਼ਬਰ ਕੋਟਕਪੂਰਾ ਪੁਲਿਸ ਨੇ ਘਰ ਦੀ ਨਾਜਾਇਜ਼ ਉਸਾਰੀ 'ਤੇ ਚਲਾਇਆ ਪੀਲਾ ਪੰਜਾ
Ad Position 24