17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਵਿਧਾਇਕ ਲਾਡੀ ਢੋਸ ਦੀ ਹਾਜ਼ਰੀ 'ਚ ਗਗਨ ਬਰਾੜ ਨੇ ਸਾਥੀਆਂ ਸਮੇਤ ਫੜਿਆ 'ਆਪ' ਦਾ ਪੱਲਾ <br/>

Ad Position 21
No active advertisement
ਅਜੀਤ ਡੈਸਕ 22-04-2026
ਕੋਟ ਈਸੇ ਖਾਂ, 21 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਸਤੇਵਾਲਾ ਦੇ ਸਰਪੰਚ ਮਲੂਕ ਸਿੰਘ ਜੋਧੂ ਦੀ ਪ੍ਰੇਰਨਾ ਨਾਲ ਸਥਾਨਕ ਵਾਰਡ ਨੰਬਰ 11 ਦੇ ਨੌਜਵਾਨ ਆਗੂ ਗਗਨ ਬਰਾੜ ਨੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਹਾਜ਼ਰੀ 'ਚ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰ ਲਈ | ਇਸ ਮੌਕੇ ਗਗਨ ਬਰਾੜ ਅਤੇ ਪੁੱਜੀ ਸਾਰੀ ਟੀਮ ਨੂੰ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਸਨਮਾਨਿਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿਚ ਪੂਰੇ ਮਾਨ ਸਨਮਾਨ ਦਾ ਭਰੋਸਾ ਦਿਵਾਇਆ | ਗੱਲਬਾਤ ਕਰਦਿਆਂ ਗਗਨ ਬਰਾੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਹ ਹੋਰਨਾਂ ਕਈ ਸਿਆਸੀ ਸਾਥੀ ਆਗੂਆਂ ਨੂੰ ਸਮਰਥਨ ਦਿੰਦੇ ਰਹੇ ਹਨ ਪਰ ਵਿਧਾਇਕ ਲਾਡੀ ਢੋਸ ਦੀ ਚੰਗੀ ਕਾਰਜਸ਼ੈਲੀ ਨੂੰ ਦੇਖਦੇ ਹੋਏ ਹੁਣ ਉਨ੍ਹਾਂ ਵਲੋਂ ਪੱਕੇ ਤੌਰ 'ਤੇ ਆਮ ਆਦਮੀ ਪਾਰਟੀ ਨਾਲ ਚੱਲਣ ਦਾ ਫ਼ੈਸਲਾ ਲਿਆ ਗਿਆ ਹੈ | ਇਸ ਮੌਕੇ ਮਲੂਕ ਸਿੰਘ ਜੋਧੂ ਸਰਪੰਚ ਮਸਤੇਵਾਲਾ, ਡਾ. ਰਿੰਕੂ ਗੁਲਾਟੀ, ਗੋਪਾਲ ਸ਼ਰਮਾ, ਅਰਸ਼ ਸ਼ਰਮਾ, ਵਿਜੇ ਸ਼ਰਮਾ, ਮੰਥਨ ਅਗਰਵਾਲ, ਸ਼ਮਸ਼ੇਰ ਸਿੰਘ, ਗੁਰਬੀਰ ਸਿੰਘ, ਸੰਦੀਪ ਸੋਨੂੰ ਬੋਰਨਕਿੰਗ ਵਾਲੇ, ਸਤਨਾਮ ਸਿੰਘ ਜਾਨੀਆ, ਪਰਮਜੀਤ ਸਿੰਘ ਮਸੀਤਾਂ, ਗੋਬਿੰਦਪ੍ਰੀਤ ਸਿੰਘ, ਕਿੰਦਾ ਭੁੱਲਰ, ਭਿੰਦਾ ਮਸੀਤਾਂ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬੀ.ਬੀ.ਐਸ.ਬੀ. ਸਕੂਲ 'ਚ ਨੰਨ੍ਹੇ-ਮੰੁਨੇ ਬੱਚਿਆਂ ਦੇ ਸਵਾਗਤ ਲਈ ਵੈੱਲਕਮ ਪਾਰਟੀ <br/> ਅਗਲੀ ਖ਼ਬਰ ਬਾਬੇ ਕੇ ਆਯੁਰਵੈਦਿਕ ਮੈਡੀਕਲ ਕਾਲਜ ਤੇ ਹਸਪਤਾਲ ਦੌਧਰ ਬੀ.ਏ.ਐਮ.ਐਸ. ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24