ਕਿਸ਼ਨਪੁਰਾ ਕਲਾਂ, 21 ਅਪ੍ਰੈਲ (ਅਮੋਲਕ ਸਿੰਘ ਕਲਸੀ)-ਬੀ.ਬੀ.ਐਸ.ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਰਸਰੀ ਕਲਾਸ ਦੇ ਨੰਨ੍ਹੇ-ਮੰੁਨੇ ਬੱਚਿਆਂ ਦੇ ਸਵਾਗਤ ਲਈ ''ਵੈੱਲਕਮ ਪਾਰਟੀ'' ਦਾ ਆਯੋਜਨ ਕੀਤਾ ਗਿਆ | ਵੈੱਲਕਮ ਪਾਰਟੀ ਲਈ ਨਰਸਰੀ ਕਲਾਸ ਦੇ ਨੰਨ੍ਹੇ ਮੰੁਨੇ ਬੱਚੇ ਬਹੁਤ ਹੀ ਸੁੰਦਰ ਲਾਲ ਰੰਗ ਦੀਆਂ ਪੁਸ਼ਾਕਾਂ ਪਹਿਨ ਕੇ ਆਏ ਹੋਏ ਸਨ | ਨੰਨ੍ਹੇ-ਮੁੰਨ੍ਹੇ ਬੱਚਿਆਂ ਦੀ ਵੈੱਲਕਮ ਪਾਰਟੀ ਉਨ੍ਹਾਂ ਦੇ ਅਧਿਆਪਕਾਂ ਦੁਆਰਾ ਬਹੁਤ ਹੀ ਸੁੰਦਰ ਢੰਗ ਨਾਲ ਤਿਆਰੀ ਕੀਤੀ ਗਈ ਸੀ | ਇਸ ਮੌਕੇ ਸਮੂਹ ਮੈਨੇਜਮੈਂਟ ਜਿਸ ਵਿਚ ਚੇਅਰਮੈਨ ਸਨੀ ਅਰੋੜਾ, ਵਾਈਸ ਚੇਅਰਮੈਨ ਰਜਿੰਦਰ ਕੁਮਾਰ ਬਾਵਾ, ਪੈ੍ਰਜ਼ੀਡੈਂਟ ਹਰੀਕਿ੍ਸ਼ਨ ਭਗਵਾਨ ਦਾਸ, ਮੈਨੇਜਿੰਗ ਡਾਇਰੈਕਟਰ ਸ਼ਾਮ ਸੁੰਦਰ ਭਾਰਦਵਾਜ, ਜਨਰਲ ਸੈਕਰੇਟਰੀ ਅੰਜੂ ਬਾਲਾ ਅਤੇ ਗਗਨਦੀਪ ਬਾਵਾ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਸਭ ਤੋਂ ਪਹਿਲਾਂ ਪਿ੍ੰਸੀਪਲ ਮੈਡਮ ਮੋਨਾ ਠਾਕੁਰ ਦੁਆਰਾ ਰਿਬਨ ਕਟਿੰਗ ਕੀਤੀ ਗਈ ਅਤੇ ਨੰਨ੍ਹੇ-ਮੰੁਨੇ ਬੱਚਿਆਂ ਨੂੰ ਟਾਫ਼ੀਆਂ ਅਤੇ ਚਾਕਲੇਟ ਦਿੱਤੇ ਗਏ | ਇਸ ਉਪਰੰਤ ਪਿ੍ੰਸੀਪਲ ਮੈਡਮ ਅਤੇ ਨਰਸਰੀ ਕਲਾਸ ਦੇ ਅਧਿਆਪਕਾਂ ਮੈਡਮ ਨਵਪ੍ਰੀਤ ਕੌਰ, ਮੈਡਮ ਮਨਪ੍ਰੀਤ ਕੌਰ ਦੁਆਰਾ ਬੱਚਿਆਂ ਨਾਲ ਮਿਲ ਕੇ ਕੇਕ ਕੱਟਿਆ ਗਿਆ | ਇਸ ਮੌਕੇ ਪਿ੍ੰਸੀਪਲ ਮੈਡਮ ਮੋਨਾ ਠਾਕੁਰ ਦੁਆਰਾ ਨੰਨ੍ਹੇ-ਮੰੁਨੇ ਬੱਚਿਆਂ ਦੀਆਂ ਸੁੰਦਰ ਪੁਸ਼ਾਕਾਂ ਦੀ ਤਾਰੀਫ਼ ਕਰਦਿਆਂ ਬੱਚਿਆਂ ਦੁਆਰਾ ਉਨ੍ਹਾਂ ਦੇ ਵਿੱਦਿਅਕ ਖੇਤਰ ਵਿਚ ਰੱਖੇ ਪਹਿਲੇ ਕਦਮ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਨਾਲ ਹੀ ਉਨ੍ਹਾਂ ਦੁਆਰਾ ਬੱਚਿਆਂ ਦੇ ਬਿਹਤਰ ਭਵਿਖ ਦੀ ਕਾਮਨਾ ਕੀਤੀ ਗਈ | ਇਸ ਉਪਰੰਤ ਨੰਨ੍ਹੇ ਮੰੁਨੇ ਬੱਚਿਆਂ ਦੁਆਰਾ ਆਪਣੇ ਅਧਿਆਪਕਾਂ ਨਾਲ ਮਿਲ ਕੇ ਸੰਗੀਤਕ ਧੁਨਾਂ 'ਤੇ ਡਾਂਸ ਕੀਤਾ ਗਿਆ ਅਤੇ ਖੂਬ ਮਸਤੀ ਕੀਤੀ ਗਈ |