ਮੋਗਾ, 21 ਅਪ੍ਰੈਲ (ਅਸ਼ੋਕ ਬਾਂਸਲ)-ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਦਾ 21ਵਾਂ ਜਨਮ ਦਿਹਾੜਾ ਸੰਤ ਗੁਲਾਬ ਸਿੰਘ ਨਗਰ ਮੋਗਾ ਵਿਖੇ ਧੂਮਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਪੰਡਤ ਹਰੀ ਓਮ ਸ਼ਰਮਾ ਵਲੋਂ ਕੀਤੇ ਗਏ ਗਣੇਸ਼ ਪੂਜਾ ਤੇ ਹਵਨ ਨਾਲ ਹੋਈ | ਸੰਸਥਾਪਕ ਬਾਬਾ ਰਮੇਸ਼ ਕੁਮਾਰ, ਰਾਜ ਕੁਮਾਰ ਅਰੋੜਾ, ਸਾਜਨ ਅਰੋੜਾ ਅਤੇ ਸੰਨੀ ਅਰੋੜਾ ਨੇ ਪੂਜਾ ਵਿਚ ਹਿੱਸਾ ਲਿਆ | ਮੁੱਖ ਮਹਿਮਾਨ ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਭਾਜਪਾ ਜ਼ਿਲ੍ਹਾ ਪ੍ਰਧਾਨ ਨੇ ਜੋਤੀ ਜਗਾ ਕੇ ਦਰਬਾਰ ਦਾ ਉਦਘਾਟਨ ਕੀਤਾ | ਇਸ ਉਪਰੰਤ ਜੀ.ਐਸ. ਮੀਤ, ਇੰਦਰਜੀਤ ਰਾਹੀ, ਹਰਜੀਤ ਕੰਚਨ ਅਤੇ ਮਿੰਟੂ ਸਮਰਾਟ ਦੁਆਰਾ ਗਣੇਸ਼ ਵੰਦਨਾ ਅਤੇ ਮੰਗਲਾ ਚਰਨ ਪੇਸ਼ ਕੀਤੇ ਗਏ | ਪ੍ਰਸਿੱਧ ਗਾਇਕ ਭਜਨ ਸਿਤਾਰਾ, ਅਜੈ ਸ਼ਰਮਾ, ਗੌਤਮ ਅਗਰਵਾਲ, ਮੁਕੇਸ਼ ਆਲਮ, ਆਸ਼ਾ ਸਫ਼ਾਰੀ ਅਤੇ ਸੁਰਿੰਦਰ ਛਿੰਦਾ ਨੇ ਬਾਬਾ ਬਾਲਕ ਨਾਥ ਜੀ ਦੀਆਂ ਦਾਤਾਂ ਕਰਦੇ ਭਜਨ ਗਾਏ | ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਜੈ ਸ਼ਰਮਾ ਨੇ ਆਏ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ | ਇਸ ਮੌਕੇ ਪਵਨ ਚਾਵਲਾ, ਮਨੋਜ ਮਿੱਡਾ, ਪ੍ਰਵੀਨ ਕਾਲੀਆ, ਦਰਸ਼ਨ ਸਿੰਘ ਅਤੇ ਵਿਜੇ ਧਵਨ ਮੌਜੂਦ ਸਨ |