17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਭਲੂਰ ਵਿਖੇ ਦੋ ਸਾਲ ਬੀਤ ਜਾਣ ਦੇ ਬਾਵਜੂਦ ਮੁਕੰਮਲ ਨਹੀਂ ਹੋਈ ਪੰਚਾਇਤ ਘਰ ਦੀ ਇਮਾਰਤ <br/>

Ad Position 21
No active advertisement
ਅਜੀਤ ਡੈਸਕ 22-04-2026
ਨੱਥੂਵਾਲਾ ਗਰਬੀ, 21 ਅਪ੍ਰੈਲ (ਨਵਦੀਪ ਸਿੰਘ)-ਪੰਜਾਬ ਸਰਕਾਰ ਭਿ੍ਸ਼ਟਾਚਾਰ ਨੂੰ ਖ਼ਤਮ ਕਰਨ ਦੇ ਲੱਖਾਂ ਦਾਅਵੇ ਕੀਤੇ ਜਾ ਰਹੇ ਹਨ ਪਰ ਅਸਲੀਅਤ ਇਸ ਦੇ ਬਿਲਕੁਲ ਉਲਟ ਹੈ | ਜਿੱਥੇ ਸਰਕਾਰੀ ਕੰਮਕਾਰ ਕਰਨ ਵਾਲੇ ਬਾਬੂਆਂ ਦੀ ਕਲਮ ਰਿਸ਼ਵਤ ਤੋ ਬਿਨਾ ਨਹੀ ਚੱਲਦੀ ਉੱਥੇ ਹੀ ਸਰਕਾਰੀ ਇਮਾਰਤਾਂ ਦੀ ਉਸਾਰੀ ਕਰਨ ਵਾਲੇ ਠੇਕੇਦਾਰਾਂ ਅਤੇ ਅਫ਼ਸਰਾਂ ਦੀ ਮਿਲੀ ਭੁਗਤ ਨਾਲ ਇਮਾਰਤਾਂ ਬਣਾਉਣ ਵਿਚ ਘਪਲੇ ਹੁੰਦੇ ਹਨ ਅਤੇ ਦੋ ਸਾਲ ਬੀਤ ਜਾਣ ਦੇ ਬਾਵਜੂਦ ਇਮਾਰਤ ਨੂੰ ਮੁਕੰਮਲ ਕਰਨਾ ਸੰਬੰਧਿਤ ਅਫ਼ਸਰਸ਼ਾਹੀ ਭੁੱਲ ਹੀ ਜਾਂਦੀ ਹੈ | ਇਸ ਦੀ ਇਕ ਉਦਾਹਰਨ ਸਾਹਮਣੇ ਆਈ ਹੈ, ਪਿੰਡ ਭਲੂਰ ਦਾ ਪੰਚਾਇਤ ਘਰ ਜੋ ਕਿ ਪੰਚਾਇਤੀ ਰਾਜ ਅਧੀਨ ਮਨਜ਼ੂਰ ਹੁੰਦਾ ਹੈ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਲ 2024 ਵਿਚ ਇਸ ਦੀ 19 ਲੱਖ ਰੁਪਏ ਦੀ ਗਰਾਂਟ ਮਿਲੀ ਸੀ | ਚਾਲੂ ਸਾਲ ਵਿਚ ਹੀ ਇਸ ਇਮਾਰਤ ਨੂੰ ਪੂਰਾ ਕਰਨ ਦਾ ਇਕਰਾਰ ਵੀ ਹੁੰਦਾ ਹੈ, ਪਰ ਇਹ ਇਮਾਰਤ ਮੁਕੰਮਲ ਹੁੰਦੀ ਹੈ ਸਿਰਫ਼ ਕਾਗ਼ਜ਼ਾਂ ਵਿਚ, ਉਸ ਤੋਂ ਬਾਅਦ ਨਵੀ ਪੰਚਾਇਤ ਬਣ ਜਾਂਦੀ ਹੈ ਅਤੇ ਇਹ ਅਧੂਰੀ ਇਮਾਰਤ ਵੱਲ ਕੋਈ ਵੀ ਧਿਆਨ ਹੀ ਨਹੀ ਦਿੰਦਾ | ਅਜੇ ਤੱਕ ਨਾ ਤਾਂ ਇਸ ਇਮਾਰਤ ਦੀ ਫ਼ਰਸ਼ ਲਗਾਈ ਦੀਆਂ ਨਾ ਤਾਂ ਜੋੜੀਆਂ/ਦਰਵਾਜੇ ਲਗਾਏ ਗਏ ਹਨ ਨਾ ਬਿਜਲੀ ਫਿੱਟ ਕੀਤੀ ਗਈ ਹੈ | ਇੱਥੋਂ ਤੱਕ ਕਿ ਛੱਤ 'ਤੇ ਵੀ ਕੋਈ ਫ਼ਰਸ਼ ਨਹੀ ਲਗਾਈ ਗਈ, ਛੱਤ ਦੇ ਪਾਣੀ ਦੇ ਨਿਕਾਸ ਵਾਸਤੇ ਪਰਨਾਲਾ ਤੱਕ ਨਹੀ ਛੱਡਿਆ ਗਿਆ ਜਦ ਬਹੁਤ ਜ਼ਿਆਦਾ ਬਾਰਸ਼ ਹੋਈ ਤਾਂ ਪਾਣੀ ਛੱਤ 'ਤੇ ਭਰ ਗਿਆ ਤਾਂ ਪਿੰਡ ਦੇ ਕੁਝ ਉੱਦਮੀ ਨੌਜਵਾਨ ਇੱਟਾਂ ਪੁੱਟ ਕੇ ਆਰਜੀ ਪਰਨਾਲਾ ਬਣਾ ਕੇ ਛੱਤ ਤੋਂ ਪਾਣੀ ਕੱਢਦੇ ਰਹੇ | ਪਿੰਡ ਦੇ ਲੋਕਾਂ ਨੇ ਕਿਹਾ ਕਿ ਅਫ਼ਸਰਸ਼ਾਹੀ ਲੋਕਾਂ ਦੇ ਟੈਕਸ ਦਾ ਪੈਸਾ ਠੇਕੇਦਾਰਾਂ ਨਾਲ ਮਿਲ ਕੇ ਬਰਬਾਦ ਕਰ ਰਹੀ ਹੈ | ਪਿੰਡ ਵਾਸੀਆਂ ਨੂੰ ਲੱਗਦਾ ਹੈ ਕਿ ਇਸ ਵਿਚ ਵੱਡੀ ਪੱਧਰ ਤੇ ਘਪਲੇਬਾਜ਼ੀ ਹੋਈ ਹੈ | ਇਸ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਇਮਾਰਤ ਨੂੰ ਮੁਕੰਮਲ ਕਰਵਾ ਕੇ ਗ੍ਰਾਮ ਪੰਚਾਇਤ ਦੇ ਸਪੁਰਦ ਕਰਨਾ ਚਾਹੀਦਾ ਹੈ ਤਾਂ ਜੋ ਇਸ ਦੀ ਸਹੀ ਤਰੀਕੇ ਨਾਲ ਵਰਤੋਂ ਹੋ ਸਕੇ |
ਕੀ ਕਹਿਣਾ ਹੈ ਪੰਚਾਇਤੀ ਰਾਜ ਦੇ ਐਸ.ਡੀ.ਓ. ਦਾ
ਜਦੋਂ ਇਸ ਮਸਲੇ ਬਾਰੇ ਪੰਚਾਇਤੀ ਰਾਜ ਦੇ ਐਸ.ਡੀ. ਓ. ਬਾਘਾ ਪੁਰਾਣਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਉਨ੍ਹਾਂ ਦੇ ਧਿਆਨ ਵਿਚ ਨਹੀ ਹੈ | ਜੇਕਰ ਅਜਿਹੀ ਕੋਈ ਗੱਲ ਹੈ ਤਾਂ ਉਸ ਖ਼ੁਦ ਜਾ ਕੇ ਦੇਖ ਕੇ ਆਉਣਗੇ ਅਤੇ ਅਜਿਹੀ ਗ਼ਲਤੀ ਹੋਈ ਹੈ ਤਾਂ ਉਹ ਦੋਸ਼ੀਆਂ ਤੇ ਕਾਰਵਾਈ ਕਰਵਾਉਣਗੇ |

Ad Position 22
No active advertisement
ਪਿਛਲੀ ਖ਼ਬਰ ਗਾਜੀਆਣਾ ਵਿਖੇ 118 ਪ੍ਰਾਣੀਆਂ ਨੇ ਕੀਤਾ ਅੰਮਿ੍ਤਪਾਨ <br/> ਅਗਲੀ ਖ਼ਬਰ ਗਿਆਨ ਭਾਰਤਮ ਮਿਸ਼ਨ ਪੁਰਾਣੀਆਂ ਹੱਥ ਲਿਖਤਾਂ ਨੂੰ ਸਾਂਭਣ ਦੀ ਮੁਹਿੰਮ
Ad Position 24