17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਗਾਜੀਆਣਾ ਵਿਖੇ 118 ਪ੍ਰਾਣੀਆਂ ਨੇ ਕੀਤਾ ਅੰਮਿ੍ਤਪਾਨ <br/>

Ad Position 21
No active advertisement
ਅਜੀਤ ਡੈਸਕ 22-04-2026
ਕਕਾਰਾਂ ਦੀ ਭੇਟਾ ਰਹਿਤ ਸੇਵਾ ਕੀਤੀ ਗਈ
ਨਿਹਾਲ ਸਿੰਘ ਵਾਲਾ, 21 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਭਾਈ ਬਲਵਿੰਦਰ ਸਿੰਘ ਕਾਹਲਵਾਂ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯੋਗ ਅਗਵਾਈ 'ਚ ਸਹਿਜ ਪਾਠ ਸੇਵਾ ਸੰਸਥਾ ਦੇ ਸਹਿਯੋਗ ਨਾਲ ਪਿੰਡ ਗਾਜੀਆਣਾ ਵਿਖੇ ਗੁਰਦੁਆਰਾ ਗੁਰਚਰਨ ਕਮਲ ਸਾਹਿਬ ਵਿਖੇ ਮਹਾਨ ਅੰਮਿ੍ਤ ਸੰਚਾਰ ਹੋਇਆ ਜਿਸ 'ਚ 118 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕੀਤੀ | ਇਨ੍ਹਾਂ ਅੰਮਿ੍ਤ ਛਕਣ ਵਾਲਿਆਂ ਨੂੰ ਕਕਾਰ ਭੇਟਾ ਰਹਿਤ ਦਿੱਤੇ ਗਏ | ਇਸ ਮੌਕੇ ਜਥੇਦਾਰ ਗੁਰਮੇਲ ਸਿੰਘ ਸੰਗਤਪੁਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਹਾਜ਼ਰੀ ਲਗਵਾਈ | ਇਸ ਸਮੇਂ ਲਖਵੀਰ ਸਿੰਘ ਮੋਗਾ ਕਮ ਨਿਗਰਾਨ ਪ੍ਰਚਾਰਕ, ਭਾਈ ਗੁਲਾਬਜਿੰਦਰ ਸਿੰਘ ਫੇਰੋਕੇ, ਭਾਈ ਬਲਵਿੰਦਰ ਸਿੰਘ ਭਾਗੀਕੇ, ਭਾਈ ਜਗਸੀਰ ਸਿੰਘ ਰੌਂਤਾ, ਭਾਈ ਲਵਪ੍ਰੀਤ ਸਿੰਘ ਦਾਤੇਵਾਲ ਪ੍ਰਚਾਰਕ ਤੇ ਭਾਈ ਗੁਰਦੀਪ ਸਿੰਘ ਚੱਕ ਭਾਈ ਢਾਡੀ ਜਥਾ ਵੀ ਹਾਜ਼ਰ ਸਨ | ਸਹਿਜ ਪਾਠ ਸੇਵਾ ਸੰਸਥਾ ਵਲੋਂ ਭਾਈ ਇੰਦਰਜੀਤ ਸਿੰਘ ਰਾਮਾਂ ਨੇ ਸੇਵਾਵਾਂ ਨਿਭਾਈਆਂ | ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭੋਲਾ ਸਿੰਘ ਹੀਰੇ ਵਾਲਾ ਇੰਚਾਰਜ ਸਬ ਆਫਿਸ ਧਰਮ ਪ੍ਰਚਾਰ ਕਮੇਟੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਸਹਿਜ ਪਾਠ ਸੇਵਾ ਸੰਸਥਾ ਦਾ ਉਚੇਚਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕਿ੍ਕਟ ਟੂਰਨਾਮੈਂਟ ਵਿਚ ਪਹੁੰਚੇ ਡਾ. ਹਰਜੋਤ ਕਮਲ ਨੇ ਨੌਜਵਾਨਾਂ ਨਾਲ ਮਜ਼ਬੂਤ ਕੀਤਾ ਜਨ ਸੰਪਰਕ <br/> ਅਗਲੀ ਖ਼ਬਰ ਭਲੂਰ ਵਿਖੇ ਦੋ ਸਾਲ ਬੀਤ ਜਾਣ ਦੇ ਬਾਵਜੂਦ ਮੁਕੰਮਲ ਨਹੀਂ ਹੋਈ ਪੰਚਾਇਤ ਘਰ ਦੀ ਇਮਾਰਤ <br/>
Ad Position 24