ਮੋਗਾ, 22 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸੂਬੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਵਿਦਵਾਨ ਗੁਰਪ੍ਰੀਤ ਸਿੰਘ ਨੇ ਡਿਜ਼ਾਈਨ, ਸਿੰਥੇਸਿਸ ਤੇ ਬਾਇਓਲੋਜੀਕਲ ਮੁਲਾਂਕਣ ਆਫ਼ ਥਿਆਜ਼ੋਲਿਡੀਨੇਡੀਓਨ-2, 4-ਡਾਇਓਨ-ਅਧਾਰਤ ਲਿਗੈਂਡਸ ਐਜ਼ ਪ੍ਰੋਮਿਸਿੰਗ ਐਂਟੀ-ਡਾਇਬੀਟਿਕ ਏਜੰਟਸ ਸਿਰਲੇਖ ਵਾਲਾ ਆਪਣਾ ਖੋਜ ਕਾਰਜ ਪੂਰਾ ਕੀਤਾ | ਇਹ ਖੋਜ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਪ੍ਰੋਫੈਸਰ ਡਾ. ਸਿਧਾਰਥ ਮੇਹਨ ਅਤੇ ਸਹਿ-ਗਾਈਡ ਡਾ. ਵਿਕਰਮਦੀਪ ਮੋਂਗਾ ਦੀ ਨਿਗਰਾਨੀ ਹੇਠ ਕੀਤੀ ਗਈ ਸੀ | ਆਪਣੀ ਖੋਜ ਦੌਰਾਨ, ਗੁਰਪ੍ਰੀਤ ਸਿੰਘ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਰਸਾਲਿਆਂ ਵਿਚ ਪੰਜ ਖੋਜ ਪੱਤਰ ਪ੍ਰਕਾਸ਼ਿਤ ਕੀਤੇ ਤੇ ਵੱਖ-ਵੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨਫ਼ਰੰਸਾਂ 'ਚ 10 ਤੋਂ ਵੱਧ ਪੇਸ਼ਕਾਰੀਆਂ ਦਿੱਤੀਆਂ | ਗੁਰਪ੍ਰੀਤ ਸਿੰਘ ਦੁਆਰਾ ਕੀਤੇ ਗਏ ਖੋਜ ਕਾਰਜ ਦੇ ਵਿਗਿਆਨੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਲਾਭਦਾਇਕ ਸਾਬਤ ਹੋਣ ਦੀ ਉਮੀਦ ਹੈ | ਮਿਸ਼ਰਨਾਂ ਦੀ ਐਂਟੀ-ਡਾਇਬੀਟਿਕ ਗਤੀਵਿਧੀ ਦਾ ਚੂਹਿਆਂ 'ਤੇ ਟੈੱਸਟ ਕੀਤਾ ਗਿਆ, ਜਿਸ ਦੇ ਬਹੁਤ ਮਹੱਤਵਪੂਰਨ ਨਤੀਜੇ ਸਾਹਮਣੇ ਆਏ | ਇਸ ਪ੍ਰਾਪਤੀ 'ਤੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਅਤੇ ਆਈ.ਐਸ.ਐਫ.ਸੀ.ਪੀ.ਆਰ. ਪਿ੍ੰਸੀਪਲ ਡਾ. ਆਰ. ਕੇ. ਨਾਰੰਗ ਨੇ ਗੁਰਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਗਾਈਡ, ਡਾ. ਸਿਧਾਰਥ ਮੇਹਨ ਨੂੰ ਵਧਾਈ ਦਿੱਤੀ |