ਮੋਗਾ, 22 ਅਪ੍ਰੈਲ (ਸੁਰਿੰਦਰਪਾਲ ਸਿੰਘ)-ਆਪਣਾ ਪੰਜਾਬ ਫਾਊਾਡੇਸ਼ਨ ਵਲੋਂ ਸਿਹਤ, ਸਿੱਖਿਆ ਤੇ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ | ਫੈਡਰੇਸ਼ਨ ਦੇ ਡਾਇਰੈਕਟਰਾਂ ਵਲੋਂ ਹਰ ਸਾਲ ਪੰਜਾਬ ਵਿਚ ਵੱਖ-ਵੱਖ ਸੰਸਥਾਵਾਂ ਨਾਲ ਮਿਲ ਕੇ ਸਿਹਤ ਸਬੰਧੀ ਕੈਂਪ ਲਗਾਏ ਜਾਂਦੇ ਹਨ | ਇਸੇ ਲਗਾਤਾਰਤਾ ਵਿਚ ਹੁਣ ਅਪ੍ਰੈਲ ਅਤੇ ਮਈ ਮਹੀਨੇ ਵਿਚ ਵਰਲਡ ਕੈਂਸਰ ਕੇਅਰ ਸੁਸਾਇਟੀ ਵਲੋਂ ਐਸ.ਬੀ.ਆਈ. ਕਾਰਡ ਨਾਲ ਮਿਲ ਕੇ ਆਪਣਾ ਪੰਜਾਬ ਫਾਊਾਡੇਸ਼ਨ ਦੀ ਮਦਦ ਨਾਲ ਇਹ ਕੈਂਪਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ | ਇਸ ਲੜੀ ਦੇ ਪਹਿਲੇ ਕੈਂਪ ਵਜੋਂ ਅੱਜ ਅਪ੍ਰੈਲ ਨੂੰ ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ ਕਲਾਂ ਵਿਚ ਸ਼ੁਰੂਆਤ ਕੀਤੀ ਗਈ | ਇਸ ਕੈਂਪ ਵਿਚ ਇਲਾਕੇ ਦੇ ਲੋਕਾਂ ਨੇ ਆਪਣੀ ਜਾਂਚ ਕਰਵਾਈ | ਆਪਣਾ ਪੰਜਾਬ ਫਾਊਾਡੇਸ਼ਨ ਦੇ ਫਾਊਾਡਰ ਅਤੇ ਵਰਲਡ ਕੈਂਸਰ ਕੇਅਰ ਸੁਸਾਇਟੀ ਦੇ ਪੰਜਾਬ ਚੈਪਟਰ ਦੇ ਡਾਇਰੈਕਟਰ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ 23 ਅਪ੍ਰੈਲ ਨੂੰ ਇਹ ਕੈਂਪ ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਲਾਡੀਆਂ ਖ਼ੁਰਦ ਮਿਤੀ 1 ਮਈ ਨੂੰ ਗਰੀਨਵੇਜ਼ ਸਕੂਲ ਰੁੜਕੀ ਹੀਰਾਂ, 5 ਮਈ ਨੂੰ ਪੰਜਾਬ ਗਰੁੱਪ ਆਫ਼ ਕਾਲਜਜ਼ ਚੁੰਨੀ ਕਲਾਂ, 13 ਮਈ ਨੂੰ ਪੰਜਾਬ ਨੈਸ਼ਨਲ ਸਕੂਲ ਬਹਿਰਾਮਪੁਰ ਵਿਖੇ ਲੱਗਣ ਜਾ ਰਹੇ ਹਨ | ਵਰਲਡ ਕੈਂਸਰ ਸੁਸਾਇਟੀ ਦੇ ਮਾਲਵਾ ਚੈਪਟਰ ਦੇ ਡਾਇਰੈਕਟਰ ਦਵਿੰਦਰਪਾਲ ਸਿੰਘ ਰਿੰਪੀ ਨੇ ਦੱਸਿਆ ਕਿ ਇਹ ਕੈਂਪ ਤੰਦਰੁਸਤ ਵਿਅਕਤੀਆਂ ਲਈ ਹਨ ਤਾਂ ਜੋ ਉਹ ਸਮੇਂ-ਸਮੇਂ ਆਪਣੀ ਜਾਂਚ ਕਰਵਾ ਸਕਣ | ਡਾ. ਸੰਜੀਵ ਕੁਮਾਰ ਸੈਣੀ ਵਾਈਸ ਪ੍ਰੈਜ਼ੀਡੈਂਟ ਨੇ ਕਿਹਾ ਕਿ ਆਪਣਾ ਪੰਜਾਬ ਫਾਊਾਡੇਸ਼ਨ ਸਮਾਜ ਸੇਵਾ ਨੂੰ ਸਮਰਪਿਤ ਸੰਸਥਾ ਹੈ | ਉਨ੍ਹਾਂ ਕਿਹਾ ਕਿ ਉਪਰੋਕਤ ਸਾਰੇ ਕੈਂਪ ਵਰਲਡ ਕੈਂਸਰ ਕੇਅਰ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਦੇ ਦਿਸ਼ਾ-ਨਿਰਦੇਸ਼ ਤਹਿਤ ਲਗਾਏ ਜਾ ਰਹੇ ਹਨ |