ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ 'ਚ ਧਰਤੀ ਦਿਵਸ ਮਨਾਇਆ <br/>
ਹੋਲੀ ਹਾਰਟ ਸਕੂਲ ਅਜੀਤਵਾਲ ਵਿਖੇ ਧਰਤੀ ਦਿਵਸ ਮਨਾਉਂਦਿਆਂ ਬੱਚਿਆਂ ਨੂੰ ਜਾਣਕਾਰੀ ਦਿੰਦੇ ਹੋਏ ਅਧਿਆਪਕ | ਤਸਵੀਰ: ਹਰਦੇਵ ਸਿੰਘ ਮਾਨ
<br/>
23-04-2026
ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ ਵਿਸ਼ਵ ਧਰਤੀ ਦਿਵਸ ਮਨਾਇਆ
ਮੋਗਾ, (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੇ ਕੋਟਕਪੂਰਾ ਬਾਈਪਾਸ 'ਤੇ ਸਥਿਤ ਪ੍ਰਮੁੱਖ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਨੂੰ ਧਰਤੀ ਨੂੰ ਹਰਿਆ ਭਰਿਆ ਰੱਖਣ ਤੇ ਵੱਧ ਰਹੀ ਆਲਮੀ ਤਪਸ਼ ਪ੍ਰਤੀ ਜਾਗਰੂਕ ਕਰਨ ਦੇ ਤਹਿਤ ਵਿਸ਼ਵ ਧਰਤ ਦਿਵਸ ਮਨਾਇਆ ਗਿਆ ਜਿਸ ਦੇ ਤਹਿਤ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ | ਸਕੂਲ ਦੇ ਕਿੰਡਰ ਗਾਰਡਨ ਦੇ ਕੋਆਰਡੀਨੇਟਰ ਰੋਮਿਲਾ ਸੂਦ ਦੀ ਅਗਵਾਈ ਹੇਠ ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇ ਬੂਟਿਆਂ ਨੂੰ ਪਾਣੀ ਦਿੱਤਾ | ਐਲ.ਕੇ.ਜੀ. ਕਲਾਸ ਦੇ ਵਿਦਿਆਰਥੀਆਂ ਨੇ ਬੀਜ ਲਗਾਓ ਗਤੀਵਿਧੀ ਕੀਤੀ | ਜਿਸ ਦੌਰਾਨ ਵੱਖ-ਵੱਖ ਤਰ੍ਹਾਂ ਦੇ ਬੀਜ ਗਮਲਿਆਂ 'ਚ ਬੀਜੇ | ਯੂ.ਕੇ.ਜੀ. ਦੇ ਵਿਦਿਆਰਥੀਆਂ ਨੇ ਸੁੱਕੇ ਤੇ ਗਿੱਲੇ ਕੂੜੇ ਲਈ ਡਸਟਬਿਨ ਦੀ ਵਰਤੋਂ ਬਾਰੇ ਦੱਸਿਆ | ਪਹਿਲੀ ਤੇ ਦੂਜੀ ਜਮਾਤ ਦੇ ਬੱਚਿਆਂ ਨੇ ਧਰਤੀ ਨੂੰ ਬਚਾਓ ਵਿਸ਼ੇ 'ਤੇ ਨਾਟਕ 'ਚ ਆਪਣੀ ਪੇਸ਼ਕਾਰੀ ਦਿੱਤੀ | ਇਸ ਤੋਂ ਇਲਾਵਾ ਦੂਸਰੀ ਜਮਾਤ ਦੇ ਬੱਚਿਆਂ ਨੇ ਧਰਤੀ ਬਚਾਓ ਦਾ ਸੰਦੇਸ਼ ਦਿੰਦੇ ਹੋਏ ਸਕੂਲ 'ਚ ਰੈਲੀ ਕੱਢੀ | ਤੀਸਰੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ 'ਮੇਰਾ ਫਰੂਟ ਜੰਗਲ' ਗਤੀਵਿਧੀ ਰੱਖੀ ਗਈ ਜਿਸ 'ਚ ਵਿਦਿਆਰਥੀ ਆਪਣੇ ਘਰਾਂ ਤੋਂ ਵੱਖ-ਵੱਖ ਫਲਦਾਰ ਬੂਟੇ ਲੈ ਕੇ ਆਏ ਤੇ ਉਨ੍ਹਾਂ ਨੇ ਮਿਲ-ਜੁਲ ਕੇ ਸਕੂਲ ਕੈਂਪਸ ਵਿਚ ਇਹ ਬੂਟੇ ਲਗਾਏ | ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਮਿਸ਼ਨ ਹਰਿਆਲੀ ਵਿਸ਼ੇ 'ਤੇ ਪੋਸਟਰ ਮੇਕਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ, ਮੈਡਮ ਹਰਪ੍ਰੀਤ ਕੌਰ ਅਤੇ ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਨੇ ਸਾਰੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਤੇ ਵਿਦਿਆਰਥੀਆਂ ਦੇ ਯਤਨਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ | ਪਿ੍ੰਸੀਪਲ ਸਤਵਿੰਦਰ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਧਰਤੀ ਨੂੰ ਹਰਿਆ-ਭਰਿਆ ਰੱਖਣ ਲਈ ਤੇ ਵੱਧ ਰਹੇ ਤਾਪਮਾਨ ਨੂੰ ਘਟਾਉਣ ਲਈ ਪ੍ਰੇਰਿਤ ਕੀਤਾ |
ਨੈਸ਼ਨਲ ਕਾਨਵੈਂਟ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ
ਮੋਗਾ,(ਸੁਰਿੰਦਰਪਾਲ ਸਿੰਘ)-ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਚ ਧਰਤੀ ਦਿਵਸ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ ਧਰਤੀ ਨੂੰ ਬਚਾਉਣ ਸੰਬੰਧੀ ਪੋਸਟਰ ਬਣਾਏ ਤੇ ਬੂਟੇ ਲਗਾਏ | ਇਸ ਮੌਕੇ ਕਰਵਾਏ ਗਏ ਪ੍ਰੋਗਰਾਮ ਦੀ ਸ਼ੁਰੂਆਤ 11ਵੀਂ ਜਮਾਤ ਦੀ ਵਿਦਿਆਰਥੀ ਲਵਲੀਨ, ਮਨਜੋਤ ਕੌਰ ਨੇ ਇਹ ਦੱਸ ਕੇ ਕੀਤੀ ਕਿ ਅਸੀਂ ਧਰਤੀ ਦਿਵਸ ਕਿਉਂ ਮਨਾਉਂਦੇ ਹਾਂ ਤੇ ਇਸ ਨੂੰ ਮਨਾਉਣ ਦਾ ਕੀ ਮਹੱਤਵ ਹੈ | ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਲਈ ਤੇ ਗਲੋਬਲ ਵਾਰਮਿੰਗ ਲਈ ਦਰੱਖਤਾਂ ਦੀ ਕਟਾਈ ਜ਼ਿੰਮੇਵਾਰ ਹੈ | ਚੌਥੀ ਤੋਂ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਇਸ ਸਾਲ ਧਰਤੀ ਦਿਵਸ ਦੇ ਉਦੇਸ਼ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਚੌਥੀ ਜਮਾਤ ਦੇ ਬੱਚਿਆਂ ਨੇ ਨਾਟਕ ਰਾਹੀ ਧਰਤੀ ਨੂੰ ਬਚਾਉਣ ਲਈ ਸੰਦੇਸ਼ ਦਿੱਤਾ | 5ਵੀ ਤੋਂ 12ਵੀ ਜਮਾਤ ਦੇ ਬੱਚਿਆਂ ਨੇ ਮਾਡਲ ਬਣਾਏ | ਇਸ ਤੋਂ ਬਾਅਦ 9ਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੁੱਖਾਂ ਦੇ ਮਹੱਤਵ ਬਾਰੇ ਦੱਸਿਆ | ਇਸ ਮੌਕੇ ਬੱਚਿਆਂ ਨੇ ਧਰਤੀ ਤੇ ਵਾਤਾਵਰਨ ਨੂੰ ਬਚਾਉਣ ਲਈ ਸਕੂਲ ਵਿਚ ਪੰਛੀਆਂ ਲਈ ਆਲ੍ਹਣੇ ਲਗਾਏ | ਲੈਕਚਰਾਰ ਕਮਲਜੀਤ ਕੌਰ ਨੇ ਦੱਸਿਆਂ ਕਿ ਵਾਤਾਵਰਨ ਸੰਭਾਲਣ ਲਈ ਆਪਣੀ ਸੋਚ ਸੁਧਾਰਨ ਦੀ ਲੋੜ ਹੈ | ਪ੍ਰੋਗਰਾਮ ਦੇ ਅੰਤ 'ਚ ਸਭ ਨੇ 'ਧਰਤੀ ਬਚਾਓ ਰੁੱਖ ਲਗਾਓ ਦਾ ਪ੍ਰਣ ਲਿਆ | ਇਸ ਤੋਂ ਬਾਅਦ ਬੱਚਿਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ | ਇਸ ਮੌਕੇ ਡਾਇਰੈਕਟਰ ਪਿ੍ੰਸੀਪਲ ਅੰਬਿਕਾ ਦਾਨੀ, ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀ ਸਾਬਕਾ ਮੈਜਿਸਟਰੇਟ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ, ਵਾਈਸ ਪਿ੍ੰਸੀਪਲ ਹਰਲੀਨ ਕੌਰ ਆਦਿ ਹਾਜ਼ਰ ਸਨ |
ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ 'ਚ ਧਰਤੀ ਦਿਵਸ ਮਨਾਇਆ
ਮੋਗਾ, (ਸੁਰਿੰਦਰਪਾਲ ਸਿੰਘ)-ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਵਿਚ ਧਰਤੀ ਦਿਵਸ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਵਲੋਂ ਸਵੇਰ ਦੀ ਸਭਾ ਨੂੰ ਖ਼ਾਸ ਰੂਪ ਵਿਚ ਪੇਸ਼ ਕੀਤਾ ਗਿਆ | ਵੱਖ-ਵੱਖ ਤਰ੍ਹਾਂ ਦੇ ਗੀਤ, ਕਵਿਤਾਵਾਂ, ਭਾਸ਼ਣ ਤੇ ਨਾਟਕ ਨੇ ਸਭ ਦਾ ਮਨ ਮੋਹ ਲਿਆ | ਇਹ ਸਭਾ ਦਾ ਉਦੇਸ਼ ਬੱਚਿਆਂ ਨੂੰ ਹਵਾ, ਪਾਣੀ ਤੇ ਰੁੱਖਾਂ ਦਾ ਧਰਤੀ ਤੇ ਹੋ ਰਹੇ ਨੁਕਸਾਨ ਬਾਰੇ ਜਾਗਰੂਕ ਕਰਨਾ ਸੀ | ਬੱਚਿਆਂ ਨੇ ਆਪਣੇ ਨਾਟਕ ਰਾਹੀਂ ਦੱਸਿਆ ਕਿ ਜੇ ਰੁੱਖ ਖ਼ਤਮ ਤਾਂ ਹਵਾ, ਪਾਣੀ ਖ਼ਤਮ | ਜੇ ਇਹ ਤਿੰਨੋਂ ਖ਼ਤਮ ਤਾਂ ਆਪਣੀ ਜ਼ਿੰਦਗੀ ਵੀ ਖ਼ਤਮ | ਇਸ ਮੌਕੇ 'ਤੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਵਿਚ ਧਰਤੀ ਤੇ ਵਾਤਾਵਰਨ ਨਾਲ ਸੰਬੰਧਿਤ ਕੁਇਜ਼ ਮੁਕਾਬਲੇ ਕਰਵਾਏ ਗਏ | ਇਸ ਸਮੇਂ ਸਕੂਲ ਦੇ ਪਿ੍ੰਸੀਪਲ ਮੈਡਮ ਮਨੀਸ਼ਾ ਗੋਇਲ ਨੇ ਬੱਚਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ, ਪਾਣੀ ਬਚਾਉਣ ਤੇ ਵਾਤਾਵਰਨ ਦੀ ਸੁਰੱਖਿਆ ਦਾ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ |
ਡੀ.ਐਨ. ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਵਿਸ਼ਵ ਧਰਤੀ ਦਿਵਸ ਮਨਾਇਆ
ਮੋਗਾ, (ਸੁਰਿੰਦਰਪਾਲ ਸਿੰਘ)-ਧਰਤੀ ਦਿਵਸ ਦੀ ਮਹੱਤਤਾ ਨੂੰ ਪਛਾਣਦੇ ਹੋਏ, ਡੀ.ਐਨ. ਮਾਡਲ ਸਕੂਲ ਵਿਖੇ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ | ਇਸ ਮੌਕੇ 'ਤੇ ਆਯੋਜਿਤ ਇਕ ਵੈਬੀਨਾਰ 'ਚ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਹਿੱਸਾ ਲਿਆ | ਵੈਬੀਨਾਰ ਦਾ ਉਦੇਸ਼ ਵਧਦੇ ਪ੍ਰਦੂਸ਼ਣ, ਜਲਵਾਯੂ ਪਰਿਵਰਤਨ, ਪਲਾਸਟਿਕ ਦੀ ਵਰਤੋਂ ਤੇ ਜੰਗਲਾਂ ਦੀ ਕਟਾਈ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਕਵਿਤਾਵਾਂ ਰਾਹੀਂ, ਵਿਦਿਆਰਥੀਆਂ ਨੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਘਰਾਂ ਦੇ ਨੇੜੇ ਬੂਟੇ ਲਗਾਉਣ ਤੇ ਪਲਾਸਟਿਕ ਦੀਆਂ ਬੋਤਲਾਂ ਤੇ ਥੈਲਿਆਂ ਦੀ ਵਰਤੋਂ ਬੰਦ ਕਰਨ ਦੀ ਅਪੀਲ ਕੀਤੀ | ਉਨ੍ਹਾਂ ਨੇ ਨਵੇਂ ਬੂਟੇ ਲਗਾਏ | ਉਨ੍ਹਾਂ ਨੇ ''ਧਰਤੀ ਪ੍ਰਤੀ ਸਾਡਾ ਵਾਅਦਾ'' ਸਿਰਲੇਖ ਵਾਲਾ ਪ੍ਰਣ ਲਿਆ, ਜਿਸ 'ਚ ਧਰਤੀ ਨੂੰ ਸਾਫ਼ ਤੇ ਸੁਰੱਖਿਅਤ ਰੱਖਣ ਦਾ ਵਾਅਦਾ ਕੀਤਾ ਗਿਆ | ਮੈਨੇਜਮੈਂਟ ਚੇਅਰਮੈਨ ਤੁਸ਼ਾਰ ਗੋਇਲ ਅਤੇ ਅਸ਼ਵਨੀ ਮੱਟੂ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਸੋਨੀਆ ਕਲਸੀ ਨੇ ਬੱਚਿਆਂ ਨੂੰ ਕਿਹਾ ਕਿ ਧਰਤੀ ਸਾਡਾ ਘਰ ਹੈ ਤੇ ਇਸ ਨੂੰ ਸਾਫ਼ ਅਤੇ ਸੁਰੱਖਿਅਤ ਰੱਖਣਾ ਹਰ ਨਾਗਰਿਕ ਦਾ ਫ਼ਰਜ਼ ਹੈ |
ਹੇਮਕੁੰਟ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ
ਕੋਟ ਈਸੇ ਖਾਂ, (ਗੁਰਮੀਤ ਸਿੰਘ ਖਾਲਸਾ)-ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ¢ ਸਵੇਰ ਦੀ ਵਿਸ਼ੇਸ਼ ਪ੍ਰਾਰਥਨਾ ਸਭਾ 'ਚ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰਨ ਲਈ ਜਾਗਰੂਕ ਕੀਤਾ ਗਿਆ ਤਾਂ ਜੋ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ¢ ਇਸ ਮੌਕੇ 5 ਪੰਜਾਬ ਬਟਾਲੀਅਨ ਦੇ ਕਮਾਂਡਰ ਕਰਨਲ ਸੁਨੀਲ ਕੁਮਾਰ ਦੀ ਯੋਗ ਅਗਵਾਈ ਹੇਠ ਐਨ. ਸੀ. ਸੀ. ਕੈਡਿਟ ਨੇ ਉਤਸ਼ਾਹ ਪੂਰਵਕ ਭਾਗ ਲਿਆ¢ ਵਿਸ਼ਵ ਧਰਤ ਦਿਵਸ ਨਾਲ ਸਬੰਧਿਤ ਐਨ.ਸੀ.ਸੀ. ਕੈਡਟ ਵਲੋਂ ਪੇਂਟਿੰਗ, ਸਲੋਗਨ ਆਦਿ ਬਣਾਏ ਗਏ¢ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਤੇ ਐਮ.ਡੀ. ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਧਰਤੀ ਸਾਨੂੰ ਜੀਵਨ ਲਈ ਅਨਮੋਲ ਦਾਤਾਂ ਦਿੰਦੀ ਹੈ, ਇਸ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਦੀ ਸੰਭਾਲ ਕਰੀਏ ਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖੀਏ¢ ਪਿ੍ੰਸੀਪਲ ਰਮਨਜੀਤ ਕੌਰ ਨੇ ਵਿਦਿਆਰਥੀਆਂ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ |
ਖੋਸਾ ਰਣਧੀਰ ਵਿਖੇ ਧਰਤੀ ਦਿਵਸ ਮਨਾਇਆ
ਕੋਟ ਈਸੇ ਖਾਂ, (ਗੁਰਮੀਤ ਸਿੰਘ ਖਾਲਸਾ)-ਪਿੰਡ ਖੋਸਾ ਰਣਧੀਰ ਵਿਖੇ ਸੀ.ਆਈ.ਪੀ.ਟੀ. ਵਲੋਂ ਧਰਤੀ ਦਿਵਸ ਮਨਾਇਆ ਗਿਆ¢ ਜਿਸ 'ਚ ਡਾ. ਹਰਦੀਪ ਕੁਮਾਰ, ਮੈਡਮ ਰੋਲੀ ਮਿਸ਼ਰਾ ਤੇ ਸੀ.ਆਈ.ਪੀ.ਟੀ ਮਾਹਿਰ ਡਾ. ਕੁਲਦੀਪ ਸਿੰਘ ਮਰਖਾਈ ਤੋਂ ਇਲਾਵਾ ਬੁੱਧ ਸਿੰਘ ਵਾਲੇ ਤੋਂ ਡਾ. ਮਨਪ੍ਰੀਤ ਜਾਇਡਕਾ ਤੇ ਡਾ. ਸੰਦੀਪ ਸਿੰਘ ਆਦਿ ਵਲੋਂ ਹਾਜ਼ਰ ਕਿਸਾਨਾਂ ਤੇ ਹੋਰਨਾਂ ਪਤਵੰਤਿਆਂ ਨਾਲ ਧਰਤੀ ਨਾਲ ਜੁੜੀਆਂ ਹੋਈਆਂ ਚੀਜ਼ਾਂ ਤੇ ਉਪਜਾਊ ਸ਼ਕਤੀ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਵਿਸਥਾਰ ਪੂਰਵਕ ਵਿਚਾਰ ਸਾਂਝੇ ਕੀਤੇ¢ ਸੀ.ਆਈ.ਪੀ.ਟੀ. ਤੋਂ ਡਾ. ਹਰਦੀਪ ਕੁਮਾਰ ਨੇ ਕਿਸਾਨਾਂ ਨੂੰ ਧਰਤੀ ਤੇ ਆਪਣੇ ਆਲੇ ਦੁਆਲੇ ਨੂੰ ਸਾਫ-ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ¢ ਡਾ. ਕੁਲਦੀਪ ਸਿੰਘ ਮਰਖਾਈ ਨੇ ਕਿਸਾਨਾਂ ਨੂੰ ਆਪਣੇ ਖੇਤਾਂ 'ਚ ਘੱਟ ਕੈਮੀਕਲ ਤੇ ਘੱਟ ਜ਼ਹਿਰੀਆਂ ਖਾਦਾਂ ਦੀ ਵਰਤੋਂ ਕਰਨ ਤੇ ਲੋੜ ਅਨੁਸਾਰ ਹੀ ਖਾਦਾਂ ਪਾਉਣ ਦੀ ਸਲਾਹ ਦਿੱਤੀ¢ ਡਾ. ਮਨਪ੍ਰੀਤ ਜਾਇਡਕਾ ਨੇ ਕਿਸਾਨਾਂ ਨੂੰ ਵਰਮੀ ਕੰਪੋਸਟ ਖਾਦ ਬਾਰੇ ਜਾਣਕਾਰੀ ਦਿੱਤੀ¢ ਇਸ ਦੌਰਾਨ ਪੀ.ਸੀ. ਬਲਰਾਜ ਸਿੰਘ ਵਲੋਂ ਸਕੂਲ ਵਿਚ ਹੈੱਡਮਾਸਟਰ ਬਲਦੇਵ ਰਾਏ, ਪਿੰਡ ਦੇ ਕਿਸਾਨਾਂ ਤੇ ਹੋਰ ਸਾਥੀਆਂ ਦੇ ਨਾਲ ਮਿਲ ਕੇ ਬੂਟੇ ਲਗਾਏ ਗਏ¢ ਅੰਤ 'ਚ ਸਰਪੰਚ ਰਮਨਦੀਪ ਸਿੰਘ ਨੇ ਸਾਰੇ ਮਹਿਮਾਨਾਂ ਦਾ ਸਨਮਾਨ ਕੀਤਾ¢
ਯੂ.ਕੇ. ਨੈਸ਼ਨਲ ਸਕੂਲ 'ਚ ਧਰਤੀ ਦਿਵਸ ਮਨਾਇਆ
ਧਰਮਕੋਟ, (ਪਰਮਜੀਤ ਸਿੰਘ)-ਯੂ.ਕੇ. ਇੰਟਰਨੈਸ਼ਨਲ ਸਕੂਲ 'ਚ ਧਰਤੀ ਦਿਵਸ ਮਨਾਇਆ ਗਿਆ¢ ਜਿਸ ਵਿਚ ਅਧਿਆਪਕਾਂ ਵਲੋਂ ਧਰਤੀ ਦਿਵਸ ਦੇ ਮੌਕੇ 'ਤੇ ਵਿਦਿਆਰਥੀਆਂ ਤੋਂ ਬੂਟੇ ਲਗਵਾਏ ਗਏ¢ ਅਧਿਆਪਕਾਂ ਨੇ ਬੱਚਿਆਂ ਨੂੰ ਧਰਤੀ ਦੀ ਸਾਂਭ ਸੰਭਾਲ ਤੇ ਧਰਤੀ 'ਤੇ ਫੈਲੇ ਪ੍ਰਦੂਸ਼ਣ ਸੰਬੰਧੀ ਵੱਖ-ਵੱਖ ਗਤੀਵਿਧੀਆਂ ਰਾਹੀਂ ਜਾਣਕਾਰੀ ਦਿੱਤੀ¢ ਵਿਦਿਆਰਥੀਆਂ ਨੂੰ ਧਰਤੀ ਦਿਵਸ ਦੇ ਮੌਕੇ ਖਾਣਾ ਖਾਣ ਸੰਬੰਧੀ ਚੰਗੀਆਂ ਆਦਤਾਂ ਬਾਰੇ ਦੱਸਿਆ ਗਿਆ¢ ਇਸ ਮੌਕੇ ਪਿ੍ੰਸੀਪਲ ਪਵਨਦੀਪ ਕੌਰ ਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਗੁਰਭੇਜ ਸਿੰਘ ਬਾਸੀ, ਨੀਰਜ ਖੋਸਲਾ ਨੇ ਸਾਰੇ ਹੀ ਵਿਦਿਆਰਥੀਆਂ ਨੂੰ ਧਰਤੀ ਦਿਵਸ ਮਨਾਉਣ ਸਬੰਧੀ ਜਾਣਕਾਰੀ ਦਿੱਤੀ¢ ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਮੂਹ ਸਟਾਫ ਹਾਜ਼ਰ ਸੀ |
ਐਸ. ਐਫ. ਸੀ. ਪਬਲਿਕ ਸਕੂਲ 'ਚ ਧਰਤੀ ਦਿਵਸ ਮਨਾਇਆ
ਧਰਮਕੋਟ, (ਪਰਮਜੀਤ ਸਿੰਘ)-ਐਸ. ਐਫ. ਸੀ. ਪਬਲਿਕ ਸਕੂਲ 'ਚ ਧਰਤੀ ਦਿਵਸ ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ¢ ਇਸ ਦੌਰਾਨ ਬੱਚਿਆਂ ਵਲੋਂ ਭਾਸ਼ਣ ਮੁਕਾਬਲੇ, ਪੋਸਟਰ ਮੇਕਿੰਗ ਤੇ ਹੋਰ ਜਾਗਰੂਕਤਾ ਸੰਬੰਧੀ ਗਤੀਵਿਧੀਆਂ 'ਚ ਭਾਗ ਲਿਆ ਗਿਆ¢ ਬੱਚਿਆਂ ਨੇ ਵਾਤਾਵਰਨ ਸੰਭਾਲ ਨਾਲ ਜੁੜੇ ਵਿਸ਼ਿਆਂ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਸਕੂਲ ਦੇ ਮੁਖੀ ਅਧਿਆਪਕ ਨੇ ਬੱਚਿਆਂ ਨੂੰ ਵਾਤਾਵਰਨ ਸੁਰੱਖਿਅਤ ਰੱਖਣ ਤੇ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ¢ ਸੀ.ਐਮ.ਡੀ. ਅਭਿਸ਼ੇਕ ਨੇ ਕਿਹਾ ਕਿ ਜਿਸ ਤਰ੍ਹਾਂ ਕੁਦਰਤ ਦਾ ਸ਼ੋਸ਼ਣ ਹੋ ਰਿਹਾ ਹੈ, ਉਸ ਨਾਲ ਭਵਿੱਖ ਲਈ ਚਿੰਤਾ ਵਧ ਰਹੀ ਹੈ¢ ਪਿ੍ੰਸੀਪਲ ਸ਼ੀਨਮ ਜਿੰਦਲ ਨੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ¢
ਡਾ. ਮਾਣਕ ਮੈਮੋਰੀਅਲ ਕਾਲਜ 'ਚ ਧਰਤੀ ਦਿਵਸ ਮਨਾਇਆ
ਧਰਮਕੋਟ, (ਪਰਮਜੀਤ ਸਿੰਘ)-ਡਾ. ਮਾਣਕ ਮੈਮੋਰੀਅਲ ਕਾਲਜ ਧਰਮਕੋਟ ਵਿਖੇ ਪਿ੍ੰਸੀਪਲ ਡਾ. ਮਾਨਵੀ ਅਗਰਵਾਲ, ਡਾਇਰੈਕਟਰ ਲਵ ਗੋਇਲ ਤੇ ਜਰਨਲ ਸਕੱਤਰ ਸੁਰੇਸ਼ ਬਾਂਸਲ ਦੀ ਅਗਵਾਈ ਹੇਠ ਧਰਤੀ ਦਿਵਸ ਮਨਾਇਆ ਗਿਆ¢ ਸਮਾਗਮ ਦੀ ਸ਼ੁਰੂਆਤ ਕਾਲਜ ਦੇ ਡੀਨ ਦੇ ਸੰਬੋਧਨ ਨਾਲ ਹੋਈ | ਜਿਸ 'ਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਧਰਤੀ ਦੀ ਸੁਰੱਖਿਆ ਤੇ ਪ੍ਰਾਕਿ੍ਤਕ ਸਰੋਤਾਂ ਦੀ ਸੁਰੱਖਿਆ ਲਈ ਜਾਗਰੂਕ ਕੀਤਾ¢ ਇਸ ਦੌਰਾਨ ਵਿਦਿਆਰਥੀਆਂ ਵਲੋਂ ਪੋਸਟਰ ਮੇਕਿੰਗ ਤੇ ਭਾਸ਼ਣ ਪ੍ਰਤੀਯੋਗਤਾ ਵੀ ਕਰਵਾਈ ਗਈ | ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਘੱਟ ਵਰਤੋਂ ਤੇ ਵਧ ਤੋਂ ਵਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ¢ ਅੰਤ 'ਚ ਮੈਡਮ ਆਸ਼ਾ ਗਰੋਵਰ ਵਲੋਂ ਵੀ ਸੰਦੇਸ਼ ਦਿੱਤਾ ਗਿਆ | ਇਸ ਮੌਕੇ ਕਾਲਜ ਦੇ ਅਸਿਸਟੈਂਟ ਪ੍ਰੋ. ਅਰਵਿੰਦਰ ਸਿੰਘ, ਤਨਵੀਰ ਕੌਰ, ਅਨੁਰਾਗ ਕੌਰ, ਮਨਪ੍ਰੀਤ ਕੌਰ ਤੇ ਕਾਜਲ ਵੀ ਹਾਜ਼ਰ ਸਨ |
ਸੰਤ ਵਿਸਾਖਾ ਸਿੰਘ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ
ਕਿਸ਼ਨਪੁਰਾ ਕਲਾਂ, (ਅਮੋਲਕ ਸਿੰਘ ਕਲਸੀ)-ਸਵ. ਜਥੇਦਾਰ ਠਾਕਰ ਸਿੰਘ ਮਾਨ ਦੁਆਰਾ ਸਥਾਪਤ ਤੇ ਚੇਅਰਮੈਨ ਗੁਰਮੀਤ ਸਿੰਘ ਮਾਨ ਕੈਨੇਡਾ ਦੀ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਵਿਸਾਖਾ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਪੁਰਾ ਕਲਾਂ ਵਿਖੇ ਵਿਸ਼ਵ ਧਰਤੀ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ¢ ਇਸ ਮੌਕੇ ਵਿਦਿਆਰਥੀਆਂ ਨੂੰ ਧਰਤੀ ਦੀ ਸੰਭਾਲ, ਵਾਤਾਵਰਨ ਦੀ ਸੁਰੱਖਿਆ ਤੇ ਬੂਟੇ ਲਗਾਉਣ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ | ਵਿਸ਼ਵ ਧਰਤੀ ਦਿਵਸ ਸਬੰਧੀ ਸਕੂਲ 'ਚ ਚਾਰਟ ਮੇਕਿੰਗ ਮੁਕਾਬਲੇ ਤੇ ਹੋਰ ਰਚਨਾਤਮਿਕ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਕਮਲਜੀਤ ਕੌਰ ਸੈਣੀ ਦੇ ਪਤੀ ਮੈਨੇਜਰ ਜਰਨੈਲ ਸਿੰਘ ਸੈਣੀ ਤੇ ਵਾਈਸ ਪਿ੍ੰਸੀਪਲ ਬਰਜੀਤ ਕÏਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧਰਤੀ ਸਾਡਾ ਸਾਂਝਾ ਘਰ ਹੈ ਤੇ ਇਸ ਦੀ ਰੱਖਿਆ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ¢ ਅੰਤ 'ਚ ਮੈਨੇਜਰ ਜਰਨੈਲ ਸਿੰਘ ਸੈਣੀ ਨੇ ਵੀ ਵਿਦਿਆਰਥੀਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਰਹਿਣ ਤੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਨ ਲਈ ਪ੍ਰੇਰਿਆ¢ ਇਸ ਮੌਕੇ ਸਮੂਹ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ¢
ਜੀਂਦੜਾ ਸਕੂਲ 'ਚ ਧਰਤੀ ਦਿਵਸ ਮਨਾਇਆ
ਕਿਸ਼ਨਪੁਰਾ ਕਲਾਂ, (ਅਮੋਲਕ ਸਿੰਘ ਕਲਸੀ)-ਸੱਚਖੰਡ ਵਾਸੀ ਸੰਤ ਬਾਬਾ ਕਾਰਜ ਸਿੰਘ ਦੁਆਰਾ ਚਲਾਈ ਗਈ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੀਂਦੜਾ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ¢ ਧਰਤੀ ਦਿਵਸ ਮÏਕੇ ਸਕੂਲ ਦੇ ਚੇਅਰਮੈਨ ਜਸਵੰਤ ਸਿੰਘ ਭੁੱਲਰ, ਜਨਰਲ ਸਕੱਤਰ ਪ੍ਰਭਜੋਤ ਸਿੰਘ ਭੁੱਲਰ ਤੇ ਪਿ੍ੰਸੀਪਲ ਮਨਦੀਪ ਕੌਰ ਨੇ ਸਕੂਲ 'ਚ ਬੂਟਾ ਲਗਾਇਆ ਗਿਆ¢ ਸਵੇਰ ਦੀ ਸਭਾ 'ਚ ਚਾਰ ਹਾਊਸ ਦੇ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਕਰਵਾਏ ਗਏ¢ ਜਿਸ 'ਚ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਨੇ ਪਹਿਲਾ ਸਥਾਨ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ ਨੇ ਦੂਜਾ ਸਥਾਨ ਪ੍ਰਾਪਤ ਕੀਤਾ¢ ਛੋਟੇ ਬੱਚਿਆਂ ਵਲੋਂ ਵੱਖ-ਵੱਖ ਆਈਟਮਾਂ ਪੇਸ਼ ਕੀਤੀਆਂ ਗਈਆਂ¢ ਇਸ ਸਮੇਂ ਸਮੂਹ ਸਟਾਫ਼ ਤੇ ਬੱਚੇ ਹਾਜ਼ਰ ਸਨ¢
ਧਰਤੀ ਦਿਵਸ ਮਨਾਇਆ
ਬੱਧਨੀ ਕਲਾਂ, (ਸੰਜੀਵ ਕੋਛੜ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਮਹੇਸ਼ ਮੁਨੀ ਜੀ ਬੋਰੇ ਵਾਲੇ ਮੈਮੋਰੀਅਲ ਸਕੂਲ ਬੱਧਨੀ ਕਲਾਂ 'ਚ ਅੰਤਰਰਾਸ਼ਟਰੀ ਧਰਤੀ ਦਿਵਸ ਮਨਾਇਆ ਗਿਆ | ਇਸ ਮੌਕੇ 'ਤੇ ਸਕੂਲ 'ਚ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ 'ਤੇ ਸਕੂਲ ਦੇ ਪਿ੍ੰਸੀਪਲ ਮਨਪ੍ਰੀਤ ਕੌਰ ਧਾਲੀਵਾਲ ਅਤੇ ਜਗਦੀਸ਼ ਰਾਜ ਸ਼ਰਮਾ ਦੁਆਰਾ ਸਵੇਰ ਦੀ ਸਭਾ ਵਿਚ ਅੰਤਰਰਾਸ਼ਟਰੀ ਧਰਤੀ ਦਿਵਸ ਸੰਬੰਧੀ ਸੰਬੋਧਨ ਕਰਦਿਆਂ, ਸਾਡੇ ਦੁਆਰਾ ਧਰਤੀ ਨੂੰ ਪਹੁੰਚਾਈਆਂ ਜਾਂਦੀਆਂ ਹਾਨੀਆਂ ਤੇ ਧਰਤੀ ਨੂੰ ਸੁਰੱਖਿਅਤ ਕਰਨ ਦੀਆਂ ਗਤੀਵਿਧੀਆਂ ਸੰਬੰਧੀ ਚਾਨਣਾ ਪਾਇਆ | ਇਸ ਸੰਬੰਧੀ ਵਿਦਿਆਰਥੀਆਂ ਨੇ ਭਾਸ਼ਣ ਮੁਕਾਬਲੇ, ਕੁਇਜ਼ ਮੁਕਾਬਲੇ, ਬੇਲੋੜੀਆਂ ਵਸਤੂਆਂ ਦਾ ਨਿਪਟਾਰਾ, ਚਿੱਤਰਕਲਾ ਮੁਕਾਬਲੇ ਵੱਖਵੱਖ ਵਿਸ਼ਿਆਂ 'ਤੇ ਕਰਵਾਏ ਗਏ ਤੇ ਉਨ੍ਹਾਂ ਨੂੰ ਧਰਤੀ ਨੂੰ ਸੁਰੱਖਿਅਤ ਰੱਖਣ ਲਈ ਸਹੁੰ ਚੁਕਾਈ ਗਈ ਤਾਂ ਜੋ ਧਰਤੀ ਨੂੰ ਬਚਾਇਆ ਜਾ ਸਕੇ |
ਦਿੱਲੀ ਕਾਨਵੈਂਟ ਸਕੂਲ 'ਚ ਧਰਤੀ ਦਿਵਸ ਮਨਾਇਆ
ਫਤਹਿਗੜ ਪੰਜਤੂਰ,(ਜਸਵਿੰਦਰ ਸਿੰਘ ਪੋਪਲੀ)-ਦਿੱਲੀ ਕਾਨਵੈਂਟ ਸਕੂਲ ਮੰਡੀ ਜਮਾਲ ਫਤਿਹਗੜ੍ਹ ਪੰਜਤੂਰ ਦੀ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ ਪਿ੍ੰਸੀਪਲ ਮੈਡਮ ਨਮਰਤਾ ਭੱਲਾ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਵਲੋਂ ਧਰਤੀ ਦਿਵਸ ਮਨਾਇਆ ਗਿਆ | ਧਰਤੀ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਚੇਅਰਮੈਨ, ਪਧਾਨ, ਪਿ੍ੰਸੀਪਲ ਤੇ ਵਿਦਿਆਰਥੀਆਂ ਵਲੋਂ ਬੂਟੇ ਲਗਾਏ ਗਏ¢ ਇਸ ਮੌਕੇ ਵਿਦਿਆਰਥੀ ਤੇ ਅਧਿਆਪਕਾਂ ਵਲੋਂ ਸਵੇਰ ਦੀ ਸਪੈਸ਼ਲ ਪ੍ਰਾਰਥਨਾ ਸਭਾ 'ਚ ਪ੍ਰਣ ਲਿਆ ਗਿਆ ਕਿ ਉਹ ਵਾਤਾਵਰਨ ਨੂੰ ਹੋਰ ਹਰਿਆ ਭਰਿਆ ਬਣਾਉਣਗੇ¢ ਇਸ ਮੌਕੇ ਚੇਅਰਮੈਨ ਬਲਜੀਤ ਸਿੰਘ, ਪਧਾਨ ਬਲਵਿੰਦਰ ਸਿੰਘ ਤੇ ਪਿ੍ੰਸੀਪਲ ਨਮਰਤਾ ਭੱਲਾ ਵਲੋਂ ਵਿਦਿਆਰਥੀਆਂ ਦੇ ਨਾਲ ਸਕੂਲ 'ਚ ਬੂਟੇ ਲਗਾਏ ਗਏ |
ਹੋਲੀ ਹਾਰਟ ਸਕੂਲ ਨੇ ਵਿਸ਼ਵ ਧਰਤੀ ਦਿਵਸ ਮਨਾਇਆ
ਅਜੀਤਵਾਲ, (ਹਰਦੇਵ ਸਿੰਘ ਮਾਨ)-ਹੋਲੀ ਹਾਰਟ ਸਕੂਲ ਅਜੀਤਵਾਲ ਵਿਚ ਵਿਸ਼ਵ ਧਰਤੀ ਦਿਵਸ ਮਨਾਉਂਦਿਆਂ ਵਾਤਾਵਰਨ ਪ੍ਰੇਮੀ ਚੇਅਰਮੈਨ ਸੁਭਾਸ਼ ਪਲਤਾ ਵਲੋਂ ਬੱਚਿਆਂ ਨੂੰ ਸਹੀ ਅਰਥਾਂ 'ਚ ਕੁਦਰਤ ਨਾਲ ਜੁੜਨ ਦਾ ਸੰਦੇਸ਼ ਦਿੱਤਾ | ਉਨ੍ਹਾਂ ਕਿਹਾ ਕਿ ਮਨੁੱਖ ਦੇ ਸਰੀਰ ਦਾ ਵੱਡਾ ਹਿੱਸਾ ਪਾਣੀ ਤੋਂ ਬਣਿਆ ਹੈ ਤੇ ਧਰਤੀ ਦੇ ਤੱਤਾਂ ਨਾਲ ਉਸ ਦੀ ਰਚਨਾ ਹੁੰਦੀ ਹੈ, ਜਦਕਿ ਸਾਹ ਲਈ ਹਵਾ ਸਭ ਤੋਂ ਜ਼ਰੂਰੀ ਹੈ | ਜੇ ਇਹ ਤਿੰਨੇ ਹੀ ਤੱਤ ਪ੍ਰਦੂਸ਼ਿਤ ਹੋ ਜਾਣ, ਤਾਂ ਮਨੁੱਖੀ ਜੀਵਨ ਦੇ ਨਾਲ-ਨਾਲ ਪਸ਼ੂ-ਪੰਛੀਆਂ ਤੇ ਜਲਚਰ ਜੀਵਾਂ ਦਾ ਜੀਵਨ ਵੀ ਖ਼ਤਰੇ ਵਿਚ ਪੈ ਜਾਂਦਾ ਹੈ | ਬੱਚਿਆਂ ਵਲੋਂ ਸਵੇਰ ਦੀ ਸਭਾ 'ਚ ਵੱਖ-ਵੱਖ ਤਰ੍ਹਾਂ ਦੇ ਗੀਤ ਕਵਿਤਾਵਾਂ, ਭਾਸ਼ਣ ਤੇ ਨਾਟਕ ਆਦਿ ਪੇਸ਼ ਕੀਤੇ, ਜਿਸ ਦਾ ਉਦੇਸ਼ ਬੱਚਿਆਂ ਨੂੰ ਹਵਾ, ਪਾਣੀ ਅਤੇ ਰੁੱਖਾਂ ਦੇ ਧਰਤੀ 'ਤੇ ਹੋ ਰਹੇ ਨੁਕਸਾਨ ਬਾਰੇ ਜਾਗਰੂਕ ਕਰਨਾ ਸੀ | ਇਸ ਸਮੇਂ ਸਕੂਲ ਦੇ ਪਿ੍ੰਸੀਪਲ ਮੈਡਮ ਸਾਕਸ਼ੀ ਗੁਲੇਰੀਆ ਵਲੋਂ ਬੱਚਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ, ਪਾਣੀ ਬਚਾਉਣ ਤੇ ਵਾਤਾਵਰਨ ਦੀ ਸੁਰੱਖਿਆ ਦਾ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ | ਨਾਲ ਹੀ ਸਕੂਲ ਸਿੱਖਿਆ ਤੇ ਸਾਖਰਤਾ ਵਿਭਾਗ, ਸਿੱਖਿਆ ਮੰਤਰਾਲੇ ਵਲੋਂ ਸਾਡੀ ਸ਼ਕਤੀ ਸਾਡਾ ਗ੍ਰਹਿ ਇਕ ਰਾਸ਼ਟਰੀ ਪੱਧਰ 'ਤੇ ਲਾਈਵ ਈਵੈਂਟ ਆਯੋਜਿਤ ਕੀਤਾ ਗਿਆ, ਬੱਚਿਆਂ ਨੂੰ ਉਸ 'ਚ ਸ਼ਾਮਿਲ ਕਰਕੇ ਇਸ ਈਵੈਂਟ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸਮੂਹ ਸਟਾਫ਼ ਅਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ |